ਰਾਗੁ ਸਾਰਗ ਚਉਪਦੇ ਮਹਲਾ ੧ ਘਰੁ ੧
Raag Saarang, Chau-Padas, First Mehl, First House:
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਅਪੁਨੇ ਠਾਕੁਰ ਕੀ ਹਉ ਚੇਰੀ ॥
ਜਦੋਂ ਦੀ ਮੈਂ ਆਪਣੇ ਮਾਲਕ-ਪ੍ਰਭੂ ਦੀ ਦਾਸੀ ਬਣ ਗਈ ਹਾਂ,
I am the hand-maiden of my Lord and Master.
ਚਰਨ ਗਹੇ ਜਗਜੀਵਨ ਪ੍ਰਭ ਕੇ ਹਉਮੈ ਮਾਰਿ ਨਿਬੇਰੀ ॥੧॥ ਰਹਾਉ ॥
ਜਦੋਂ ਦੇ ਮੈਂ ਜਗਤ ਦੇ ਜੀਵਨ ਪ੍ਰਭੂ ਦੇ ਚਰਨ ਫੜੇ ਹਨ, ਉਸ ਨੇ ਮੇਰੀ ਹਉਮੈ ਮਾਰ ਕੇ ਮੁਕਾ ਦਿੱਤੀ ਹੈ ।੧।ਰਹਾਉ।
I have grasped the Feet of God, the Life of the world. He has killed and eradicated my egotism. ||1||Pause||
ਪੂਰਨ ਪਰਮ ਜੋਤਿ ਪਰਮੇਸਰ ਪ੍ਰੀਤਮ ਪ੍ਰਾਨ ਹਮਾਰੇ ॥
ਜਦੋਂ ਦਾ ਮੋਹਨ-ਪ੍ਰਭੂ ਨੇ ਮੇਰਾ ਮਨ (ਆਪਣੇ ਪਿਆਰ ਵਿਚ) ਮੋਹ ਲਿਆ ਹੈ ਤਦੋਂ ਤੋਂ ਮੇਰਾ ਮਨ ਗੁਰੂ ਦਾ ਸ਼ਬਦ ਵਿਚਾਰ ਵਿਚਾਰ ਕੇ ਇਹ ਸਮਝ ਰਿਹਾ ਹੈ,
He is the Perfect, Supreme Light, the Supreme Lord God, my Beloved, my Breath of Life.
ਮੋਹਨ ਮੋਹਿ ਲੀਆ ਮਨੁ ਮੇਰਾ ਸਮਝਸਿ ਸਬਦੁ ਬੀਚਾਰੇ ॥੧॥
ਕਿ ਪਰਮੇਸਰ ਸਭ ਵਿਚ ਵਿਆਪਕ ਹੈ ਸਭ ਤੋਂ ਉੱਚਾ ਆਤਮਕ ਜੀਵਨ ਦਾ ਚਾਨਣ ਦੇਣ ਵਾਲਾ ਹੈ, ਮੇਰਾ ਪਿਆਰਾ ਹੈ ਅਤੇ ਮੇਰੀ ਜਿੰਦ (ਦਾ ਸਹਾਰਾ) ਹੈ ।੧।
The Fascinating Lord has fascinated my mind; contemplating the Word of the Shabad, I have come to understand. ||1||
ਮਨਮੁਖ ਹੀਨ ਹੋਛੀ ਮਤਿ ਝੂਠੀ ਮਨਿ ਤਨਿ ਪੀਰ ਸਰੀਰੇ ॥
ਜਿਤਨਾ ਚਿਰ ਮੈਂ ਆਪਣੇ ਮਨ ਦੇ ਪਿੱਛੇ ਤੁਰਦਾ ਰਿਹਾ, ਮੈਂ ਕਮਜ਼ੋਰ ਰਿਹਾ (ਵਿਕਾਰ ਮੇਰੇ ਉਤੇ ਜ਼ੋਰ ਪਾਂਦੇ ਰਹੇ), ਮੇਰੀ ਅਕਲ ਥੋੜ੍ਹ-ਵਿੱਤੀ ਰਹੀ, ਝੂਠ ਵਿਚ ਹੀ ਲੱਗੀ ਰਹੀ (ਇਸ ਕਾਰਨ) ਮੇਰੇ ਮਨ ਵਿਚ ਮੇਰੇ ਸਰੀਰ ਵਿਚ ਦੁੱਖ-ਕਲੇਸ਼ ਉੱਠਦੇ ਰਹੇ ।
The worthless self-willed manmukh, with false and shallow understanding - his mind and body are held in pain's grip.
ਜਬ ਕੀ ਰਾਮ ਰੰਗੀਲੈ ਰਾਤੀ ਰਾਮ ਜਪਤ ਮਨ ਧੀਰੇ ॥੨॥
ਪਰ ਜਦੋਂ ਤੋਂ ਮੈਂ ਰੰਗੀਲੇ ਰਾਮ (ਦੇ ਪਿਆਰ) ਵਿਚ ਰੰਗੀ ਗਈ ਹਾਂ, ਮੇਰਾ ਮਨ ਉਸ ਰਾਮ ਨੂੰ ਸਿਮਰ ਸਿਮਰ ਕੇ ਧੀਰਜ ਵਾਲਾ ਹੁੰਦਾ ਜਾ ਰਿਹਾ ਹੈ ।੨।
Since I came to be imbued with the Love of my Beautiful Lord, I meditate on the Lord, and my mind is encouraged. ||2||
ਹਉਮੈ ਛੋਡਿ ਭਈ ਬੈਰਾਗਨਿ ਤਬ ਸਾਚੀ ਸੁਰਤਿ ਸਮਾਨੀ ॥
ਜਦੋਂ ਤੋਂ (ਠਾਕੁਰ-ਪ੍ਰਭੂ ਦੀ ਦਾਸੀ ਬਣ ਕੇ) ਮੈਂ ਹਉਮੈ ਤਿਆਗ ਕੇ ਮਾਇਆ-ਮੋਹ ਵਲੋਂ ਉਪਰਾਮ ਹੋ ਚੁਕੀ ਹਾਂ, ਤਦੋਂ ਤੋਂ ਮੇਰੀ ਸੁਰਤਿ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦੀ ਹੈ;
Abandoning egotism, I have become detached. And now, I absorb true intuitive understanding.
ਅਕੁਲ ਨਿਰੰਜਨ ਸਿਉ ਮਨੁ ਮਾਨਿਆ ਬਿਸਰੀ ਲਾਜ ਲੋੁਕਾਨੀ ॥੩॥
ਮੇਰਾ ਮਨ ਉਸ ਪ੍ਰਭੂ ਦੀ ਯਾਦ ਵਿਚ ਗਿੱਝਿਆ ਰਹਿੰਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਅਤੇ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ । (ਮੈਨੂੰ ਹਉਮੈ ਨਹੀਂ ਰਹੀ, ਇਸ ਵਾਸਤੇ) ਮੈਂ ਲੋਕ-ਲਾਜ (ਭੀ) ਭੁਲਾ ਬੈਠੀ ਹਾਂ ।੩।
The mind is pleased and appeased by the Pure, Immaculate Lord; the opinions of other people are irrelevant. ||3||
ਭੂਰ ਭਵਿਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥
ਹੇ ਮੇਰੇ ਪ੍ਰੀਤਮ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! ਹੁਣ ਮੈਨੂੰ ਤੇਰੇ ਵਰਗਾ ਕੋਈ ਨਹੀਂ ਦਿੱਸਦਾ, ਨਾਹ ਪਿਛਲੇ ਬੀਤੇ ਸਮਿਆਂ ਵਿਚ, ਨਾਹ ਹੁਣ, ਅਤੇ ਨਾਹ ਹੀ ਆਉਣ ਵਾਲੇ ਸਮਿਆਂ ਵਿਚ ।
There is no other like You, in the past or in the future, O my Beloved, my Breath of Life, my Support.
ਹਰਿ ਕੈ ਨਾਮਿ ਰਤੀ ਸੋਹਾਗਨਿ ਨਾਨਕ ਰਾਮ ਭਤਾਰਾ ॥੪॥੧॥
ਹੇ ਨਾਨਕ! (ਆਖ—) ਜਿਸ ਜੀਵ-ਇਸਤ੍ਰੀ ਨੇ ਪਰਮਾਤਮਾ ਨੂੰ ਆਪਣਾ ਖਸਮ ਮੰਨ ਲਿਆ ਹੈ, ਜੇਹੜੀ ਪ੍ਰਭੂ ਦੇ ਨਾਮ ਵਿਚ ਰੰਗੀ ਰਹਿੰਦੀ ਹੈ, ਉਹ ਚੰਗੇ ਭਾਗਾਂ ਵਾਲੀ ਬਣ ਜਾਂਦੀ ਹੈ ।੪।੧।
The soul-bride is imbued with the Name of the Lord; O Nanak, the Lord is her Husband. ||4||1||