ਬਸੰਤੁ ਮਹਲਾ ੧ ਅਸਟਪਦੀਆ ਘਰੁ ੧ ਦੁਤੁਕੀਆ
Basant, First Mehl, Ashtapadees, First House, Du-Tukees:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਜਗੁ ਕਊਆ ਨਾਮੁ ਨਹੀ ਚੀਤਿ ॥
(ਹੇ ਭਾਈ!) ਵੇਖ, ਜਿਸ ਦੇ ਚਿੱਤ ਵਿਚ ਪਰਮਾਤਮਾ ਦਾ ਨਾਮ ਨਹੀਂ ਹੈ ਉਹ ਮਾਇਆ-ਵੇੜ੍ਹਿਆ ਜੀਵ ਕਾਂ (ਦੇ ਸੁਭਾਵ ਵਾਲਾ) ਹੈ;
The world is a crow; it does not remember the Naam, the Name of the Lord.
ਨਾਮੁ ਬਿਸਾਰਿ ਗਿਰੈ ਦੇਖੁ ਭੀਤਿ ॥
ਪ੍ਰਭੂ ਦਾ ਨਾਮ ਭੁਲਾ ਕੇ (ਉਹ ਕਾਂ ਵਾਂਗ) ਚੋਗੇ ਤੇ ਡਿੱਗਦਾ ਹੈ,
Forgetting the Naam, it sees the bait, and pecks at it.
ਮਨੂਆ ਡੋਲੈ ਚੀਤਿ ਅਨੀਤਿ ॥
ਉਸ ਦਾ ਮਨ (ਮਾਇਆ ਵਲ ਹੀ) ਡੋਲਦਾ ਰਹਿੰਦਾ ਹੈ,
The mind wavers unsteadily, in guilt and deceit.
ਜਗ ਸਿਉ ਤੂਟੀ ਝੂਠ ਪਰੀਤਿ ॥੧॥
ਉਸ ਦੇ ਚਿੱਤ ਵਿਚ (ਸਦਾ) ਖੋਟ ਹੀ ਹੁੰਦਾ ਹੈ । ਪਰ ਦੁਨੀਆ ਦੀ ਮਾਇਆ ਨਾਲ ਇਹ ਪ੍ਰੀਤਿ ਝੂਠੀ ਹੈ, ਕਦੇ ਤੋੜ ਨਹੀਂ ਚੜ੍ਹਦੀ ।੧।
I have shattered my attachment to the false world. ||1||
ਕਾਮੁ ਕ੍ਰੋਧੁ ਬਿਖੁ ਬਜਰੁ ਭਾਰੁ ॥
(ਹੇ ਭਾਈ! ਕਾਮ ਤੇ ਕੋ੍ਰਧ (ਮਾਨੋ) ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮੁਕਾ ਦੇਂਦਾ ਹੈ), ਇਹ (ਮਾਨੋ) ਇਕ ਕਰੜਾ ਬੋਝ ਹੈ (ਜਿਸ ਦੇ ਹੇਠ ਆਤਮਕ ਜੀਵਨ ਘੁੱਟ ਕੇ ਮਰ ਜਾਂਦਾ ਹੈ) ।
The burden of sexual desire, anger and corruption is unbearable.
ਨਾਮ ਬਿਨਾ ਕੈਸੇ ਗੁਨ ਚਾਰੁ ॥੧॥ ਰਹਾਉ ॥
ਗੁਣਾਂ ਵਾਲਾ ਆਚਰਨ (ਆਤਮਕ ਜੀਵਨ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਦੇ ਬਣ ਹੀ ਨਹੀਂ ਸਕਦਾ ।੧।ਰਹਾਉ।
Without the Naam, how can the mortal maintain a virtuous lifestyle? ||1||Pause||
ਘਰੁ ਬਾਲੂ ਕਾ ਘੂਮਨ ਘੇਰਿ ॥
(ਹੇ ਭਾਈ!) ਵੇਖ, ਜਿਵੇਂ ਘੁੰਮਣ-ਘੇਰੀ ਵਿਚ ਰੇਤ ਦਾ ਘਰ ਬਣਿਆ ਹੋਇਆ ਹੋਵੇ,
The world is like a house of sand, built on a whirlpool;
ਬਰਖਸਿ ਬਾਣੀ ਬੁਦਬੁਦਾ ਹੇਰਿ ॥
ਜਿਵੇਂ ਵਰਖਾ ਵੇਲੇ ਬੁਲਬੁਲਾ ਬਣ ਜਾਂਦਾ ਹੈ (ਤਿਵੇਂ ਇਸ ਸਰੀਰ ਦੀ ਪਾਂਇਆਂ ਹੈ,
it is like a bubble formed by drops of rain.
ਮਾਤ੍ਰ ਬੂੰਦ ਤੇ ਧਰਿ ਚਕੁ ਫੇਰਿ ॥
ਜਿਸ ਨੂੰ ਸਿਰਜਣਹਾਰ ਨੇ ਆਪਣੀ ਕੁਦਰਤਿ ਦਾ) ਚੱਕ ਘੁਮਾ ਕੇ (ਪਿਤਾ ਦੇ ਵੀਰਜ ਦੀ) ਬੂੰਦ ਮਾਤ੍ਰ ਤੋਂ ਰਚ ਦਿੱਤਾ ਹੈ (ਜਿਵੇਂ ਕੋਈ ਘੁਮਿਆਰ ਚੱਕ ਘੁਮਾ ਕੇ ਮਿੱਟੀ ਤੋਂ ਭਾਂਡਾ ਬਣਾ ਦੇਂਦਾ ਹੈ) ।
It is formed from a mere drop, when the Lord's wheel turns round.
ਸਰਬ ਜੋਤਿ ਨਾਮੈ ਕੀ ਚੇਰਿ ॥੨॥
(ਸੋ, ਹੇ ਭਾਈ! ਜੇ ਤੂੰ ਆਤਮਕ ਮੌਤ ਤੋਂ ਬਚਣਾ ਹੈ ਤਾਂ ਆਪਣੀ ਜਿੰਦ ਨੂੰ) ਉਸ ਪ੍ਰਭੂ ਦੇ ਨਾਮ ਦੀ ਦਾਸੀ ਬਣਾ ਜਿਸ ਦੀ ਜੋਤਿ ਸਭ ਜੀਵਾਂ ਵਿਚ ਮੌਜੂਦ ਹੈ ।੨।
The lights of all souls are the servants of the Lord's Name. ||2||
ਸਰਬ ਉਪਾਇ ਗੁਰੂ ਸਿਰਿ ਮੋਰੁ ॥
ਹੇ ਪ੍ਰਭੂ! ਤੂੰ ਸਾਰੇ ਜੀਵ ਪੈਦਾ ਕਰ ਕੇ ਸਭ ਦੇ ਸਿਰ ਤੇ ਸ਼ਿਰੋਮਣੀ ਹੈਂ, ਗੁਰੂ ਹੈਂ ।
My Supreme Guru has created everything.
ਭਗਤਿ ਕਰਉ ਪਗ ਲਾਗਉ ਤੋਰ ॥
ਮੇਰੀ ਇਹ ਤਾਂਘ ਹੈ ਕਿ ਮੈਂ ਤੇਰੀ ਭਗਤੀ ਕਰਾਂ, ਮੈਂ ਤੇਰੇ ਚਰਨੀਂ ਲੱਗਾ ਰਹਾਂ, ਤੇਰੇ ਨਾਮ-ਰੰਗ ਵਿਚ ਰੰਗਿਆ ਰਹਾਂ ਤੇ ਤੇਰਾ ਹੀ ਪੱਲਾ ਫੜੀ ਰੱਖਾਂ ।
I perform devotional worship service to You, and fall at Your Feet, O Lord.
ਨਾਮਿ ਰਤੋ ਚਾਹਉ ਤੁਝ ਓਰੁ ॥
ਜੇਹੜਾ ਮਨੁੱਖ ਤੇਰੇ ਨਾਮ ਨੂੰ (ਆਪਣੀ ਜਿੰਦ ਤੋਂ) ਦੂਰ ਦੂਰ ਰੱਖ ਕੇ (ਜੀਵਨ-ਪੰਧ ਵਿਚ) ਤੁਰਦਾ ਹੈ
Imbued with Your Name, I long to be Yours.
ਨਾਮੁ ਦੁਰਾਇ ਚਲੈ ਸੋ ਚੋਰੁ ॥੩॥
ਉਹ ਤੇਰਾ ਚੋਰ ਹੈ ।੩।
Those who do not let the Naam become manifest within themselves, depart like thieves in the end. ||3||
ਪਤਿ ਖੋਈ ਬਿਖੁ ਅੰਚਲਿ ਪਾਇ ॥
ਹੇ ਮੇਰੀ ਮਾਂ! ਜੇਹੜਾ ਮਨੁੱਖ (ਵਿਕਾਰਾਂ ਦੀ) ਜ਼ਹਰ ਹੀ ਪੱਲੇ ਬੰਨ੍ਹਦਾ ਹੈ ਉਹ ਆਪਣੀ ਇੱਜ਼ਤ ਗਵਾ ਲੈਂਦਾ ਹੈ,
The mortal loses his honor, gathering sin and corruption.
ਸਾਚ ਨਾਮਿ ਰਤੋ ਪਤਿ ਸਿਉ ਘਰਿ ਜਾਇ ॥
ਪਰ ਜੇਹੜਾ ਬੰਦਾ ਸਦਾ-ਥਿਰ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਪ੍ਰਭੂ ਦੇ ਦੇਸ ਵਿਚ ਇੱਜ਼ਤ ਨਾਲ ਜਾਂਦਾ ਹੈ ।
But imbued with the Lord's Name, you shall go to your true home with honor.
ਜੋ ਕਿਛੁ ਕੀਨ੍ਹਸਿ ਪ੍ਰਭੁ ਰਜਾਇ ॥
(ਉਸ ਨੂੰ ਇਹ ਯਕੀਨ ਹੁੰਦਾ ਹੈ ਕਿ) ਪ੍ਰਭੂ ਜੋ ਕੁਝ ਕਰਦਾ ਹੈ ਆਪਣੀ ਰਜ਼ਾ ਵਿਚ ਕਰਦਾ ਹੈ (ਕਿਸੇ ਹੋਰ ਦਾ ਉਸ ਦੀ ਰਜ਼ਾ ਵਿਚ ਕੋਈ ਦਖ਼ਲ ਨਹੀਂ),
God does whatever He wills.
ਭੈ ਮਾਨੈ ਨਿਰਭਉ ਮੇਰੀ ਮਾਇ ॥੪॥
ਤੇ ਜੇਹੜਾ ਬੰਦਾ ਉਸ ਦੇ ਡਰ-ਅਦਬ ਵਿਚ ਰਹਿਣ ਗਿੱਝ ਜਾਂਦਾ ਹੈ ਉਹ (ਇਸ ਜੀਵਨ-ਸਫ਼ਰ ਵਿਚ ਕਾਮ ਕੋ੍ਰਧ ਆਦਿਕ ਵਲੋਂ) ਬੇ-ਫ਼ਿਕਰ ਹੋ ਕੇ ਤੁਰਦਾ ਹੈ ।੪।
One who abides in the Fear of God, becomes fearless, O my mother. ||4||
ਕਾਮਨਿ ਚਾਹੈ ਸੁੰਦਰਿ ਭੋਗੁ ॥
ਸੁੰਦਰ ਜੀਵ-ਇਸਤ੍ਰੀ ਦੁਨੀਆ ਦੇ ਚੰਗੇ ਪਦਾਰਥਾਂ ਦਾ ਭੋਗ ਲੋੜਦੀ ਹੈ,
The woman desires beauty and pleasure.
ਪਾਨ ਫੂਲ ਮੀਠੇ ਰਸ ਰੋਗ ॥
ਪਰ ਇਹ ਪਾਨ ਫੁੱਲ ਮਿੱਠੇ ਪਦਾਰਥਾਂ ਦੇ ਸੁਆਦ—ਇਹ ਸਭ ਹੋਰ ਹੋਰ ਵਿਕਾਰ ਤੇ ਰੋਗ ਹੀ ਪੈਦਾ ਕਰਦੇ ਹਨ ।
But betel leaves, garlands of flowers and sweet tastes lead only to disease.
ਖੀਲੈ ਬਿਗਸੈ ਤੇਤੋ ਸੋਗ ॥
ਜਿਤਨਾ ਹੀ ਵਧੀਕ ਉਹ ਇਹਨਾਂ ਭੋਗਾਂ ਵਿਚ ਖਿੱਲੀਆਂ ਮਾਰਦੀ ਹੈ ਤੇ ਖ਼ੁਸ਼ ਹੁੰਦੀ ਹੈ ਉਤਨਾ ਹੀ ਵਧੀਕ ਦੁੱਖ-ਰੋਗ ਵਿਆਪਦਾ ਹੈ ।
The more she plays and enjoys, the more she suffers in sorrow.
ਪ੍ਰਭ ਸਰਣਾਗਤਿ ਕੀਨ੍ਹਸਿ ਹੋਗ ॥੫॥
ਪਰ ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੀ ਸਰਨ ਆ ਜਾਂਦੀ ਹੈ (ਉਹ ਰਜ਼ਾ ਵਿਚ ਤੁਰਦੀ ਹੈ ਉਸ ਨੂੰ ਨਿਸ਼ਚਾ ਹੁੰਦਾ ਹੈ ਕਿ) ਜੋ ਕੁਝ ਪ੍ਰਭੂ ਕਰਦਾ ਹੈ ਉਹੀ ਹੁੰਦਾ ਹੈ ।੫।
But when she enters into the Sanctuary of God, whatever she wishes comes to pass. ||5||
ਕਾਪੜੁ ਪਹਿਰਸਿ ਅਧਿਕੁ ਸੀਗਾਰੁ ॥
ਜੇਹੜੀ ਜੀਵ-ਇਸਤ੍ਰੀ ਸੋਹਣਾ ਸੋਹਣਾ ਕੱਪੜਾ ਪਹਿਨਦੀ ਹੈ ਵਧੀਕ ਵਧੀਕ ਸ਼ਿੰਗਾਰ ਕਰਦੀ ਹੈ,
She wears beautiful clothes with all sorts of decorations.
ਮਾਟੀ ਫੂਲੀ ਰੂਪੁ ਬਿਕਾਰੁ ॥
ਆਪਣੀ ਕਾਂਇਆਂ ਨੂੰ ਵੇਖ ਵੇਖ ਕੇ ਫੁੱਲ ਫੁੱਲ ਬਹਿੰਦੀ ਹੈ, ਉਸ ਦਾ ਰੂਪ ਉਸ ਨੂੰ ਹੋਰ ਹੋਰ ਵਿਕਾਰ ਵਲ ਪੇ੍ਰਰਦਾ ਹੈ,
But the flowers turn to dust, and her beauty leads her into evil.
ਆਸਾ ਮਨਸਾ ਬਾਂਧੋ ਬਾਰੁ ॥
ਦੁਨੀਆ ਦੀਆਂ ਆਸਾਂ ਤੇ ਖ਼ਾਹਸ਼ਾਂ ਉਸ ਦੇ (ਦਸਵੇਂ) ਦਰਵਾਜ਼ੇ ਨੂੰ ਬੰਦ ਕਰ ਦੇਂਦੀਆਂ ਹਨ,
Hope and desire have blocked the doorway.
ਨਾਮ ਬਿਨਾ ਸੂਨਾ ਘਰੁ ਬਾਰੁ ॥੬॥
ਪਰਮਾਤਮਾ ਦੇ ਨਾਮ ਤੋਂ ਬਿਨਾ ਉਸ ਦਾ ਹਿਰਦਾ-ਘਰ ਸੁੰਞਾ ਹੀ ਰਹਿੰਦਾ ਹੈ ।੬।
Without the Naam, one's hearth and home are deserted. ||6||
ਗਾਛਹੁ ਪੁਤ੍ਰੀ ਰਾਜ ਕੁਆਰਿ ॥
ਹੇ ਜਿੰਦੇ! ਉੱਠ ਉੱਦਮ ਕਰ, ਤੂੰ ਸਾਰੇ ਜਗਤ ਦੇ ਰਾਜੇ-ਪ੍ਰਭੂ ਦੀ ਅੰਸ ਹੈਂ, ਤੂੰ ਰਾਜ-ਪੁਤ੍ਰੀ ਹੈਂ, ਤੂੰ ਰਾਜ-ਕੁਮਾਰੀ ਹੈਂ,
O princess, my daughter, run away from this place!
ਨਾਮੁ ਭਣਹੁ ਸਚੁ ਦੋਤੁ ਸਵਾਰਿ ॥
ਅੰਮ੍ਰਿਤ ਵੇਲੇ ਦੀ ਸੰਭਾਲ ਕਰ ਕੇ ਨਿਤ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰ ।
Chant the True Name, and embellish your days.
ਪ੍ਰਿਉ ਸੇਵਹੁ ਪ੍ਰਭ ਪ੍ਰੇਮ ਅਧਾਰਿ ॥
ਪ੍ਰਭੂ ਦੇ ਪ੍ਰੇਮ ਦੇ ਆਸਰੇ ਰਹਿ ਕੇ ਉਸ ਪ੍ਰੀਤਮ ਦੀ ਸੇਵਾ-ਭਗਤੀ ਕਰ,
Serve your Beloved Lord God, and lean on the Support of His Love.
ਗੁਰ ਸਬਦੀ ਬਿਖੁ ਤਿਆਸ ਨਿਵਾਰਿ ॥੭॥
ਤੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਦੀ ਤ੍ਰਿਸ਼ਨਾ ਨੂੰ ਦੂਰ ਕਰ ਇਹ ਤ੍ਰਿਸ਼ਨਾ ਜ਼ਹਰ ਹੈ ਜੋ ਤੇਰੇ ਆਤਮਕ ਜੀਵਨ ਨੂੰ ਮਾਰ ਦੇਵੇਗੀ ।੭।
Through the Word of the Guru's Shabad, abandon your thirst for corruption and poison. ||7||
ਮੋਹਨਿ ਮੋਹਿ ਲੀਆ ਮਨੁ ਮੋਹਿ ॥
ਹੇ ਨਾਨਕ! (ਅਰਦਾਸ ਕਰ ਤੇ ਆਖ—) ਤੈਂ ਮੋਹਨ ਨੇ (ਆਪਣੇ ਕੌਤਕਾਂ ਨਾਲ) ਮੇਰਾ ਮਨ ਮੋਹ ਲਿਆ ਹੈ,
My Fascinating Lord has fascinated my mind.
ਗੁਰ ਕੈ ਸਬਦਿ ਪਛਾਨਾ ਤੋਹਿ ॥
(ਮੇਹਰ ਕਰ ਤਾ ਕਿ) ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਤੈਨੂੰ ਪਛਾਣ ਸਕਾਂ ।
Through the Word of the Guru's Shabad, I have realized You, Lord.
ਨਾਨਕ ਠਾਢੇ ਚਾਹਹਿ ਪ੍ਰਭੂ ਦੁਆਰਿ ॥
ਹੇ ਪ੍ਰਭੂ! ਅਸੀ ਜੀਵ ਤੇਰੇ ਦਰ ਤੇ ਖਲੋਤੇ (ਬੇਨਤੀ ਕਰਦੇ ਹਾਂ),
Nanak stands longingly at God's Door.
ਤੇਰੇ ਨਾਮਿ ਸੰਤੋਖੇ ਕਿਰਪਾ ਧਾਰਿ ॥੮॥੧॥
ਕਿਰਪਾ ਕਰ, ਤੇਰੇ ਨਾਮ ਵਿਚ ਜੁੜ ਕੇ ਅਸੀ ਸੰਤੋਖ ਧਾਰਨ ਕਰ ਸਕੀਏ ।੮।੧।
I am content and satisfied with Your Name; please shower me with Your Mercy. ||8||1||