ਬਸੰਤੁ ਮਹਲਾ ੫ ॥
Basant, Fifth Mehl:
ਰੋਗ ਮਿਟਾਏ ਪ੍ਰਭੂ ਆਪਿ ॥
ਹੇ ਭਾਈ! (ਜਿਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਆਉਂਦੇ ਹਨ) ਪਰਮਾਤਮਾ ਆਪ (ਉਹਨਾਂ ਦੇ ਸਾਰੇ) ਰੋਗ ਮਿਟਾ ਦੇਂਦਾ ਹੈ,
God Himself has cured the disease.
ਬਾਲਕ ਰਾਖੇ ਅਪਨੇ ਕਰ ਥਾਪਿ ॥੧॥
ਉਹਨਾਂ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਥਾਪਣਾ ਦੇ ਕੇ ਉਹਨਾਂ ਦੀ ਰੱਖਿਆ ਕਰਦਾ ਹੈ (ਜਿਵੇਂ ਮਾਪੇ ਆਪਣੇ ਬੱਚਿਆਂ ਦੀ ਸੰਭਾਲ ਕਰਦੇ ਹਨ) ।੧।
He laid on His Hands, and protected His child. ||1||
ਸਾਂਤਿ ਸਹਜ ਗ੍ਰਿਹਿ ਸਦ ਬਸੰਤੁ ॥
ਸਦਾ ਕਾਇਮ ਰਹਿਣ ਵਾਲਾ ਖਿੜਾਉ ਬਣਿਆ ਰਹਿੰਦਾ ਹੈ ।
Celestial peace and tranquility fill my home forever, in this springtime of the soul.
ਗੁਰ ਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪਿ ਹਰਿ ਹਰਿ ਮੰਤੁ ॥੧॥ ਰਹਾਉ ॥
ਹੇ ਭਾਈ! (ਜਿਹੜੇ ਮਨੁੱਖ) ਪੂਰੇ ਗੁਰੂ ਦੀ ਸਰਨ ਆਉਂਦੇ ਹਨ, ਸੁਖ-ਸਰੂਪ ਪਰਮਾਤਮਾ ਦਾ ਨਾਮ-ਮੰਤ੍ਰ ਜਪ ਕੇ (ਉਹਨਾਂ ਦੇ ਹਿਰਦੇ-) ਘਰ ਵਿਚ ਆਤਮਕ ਅਡੋਲਤਾ ਵਾਲੀ ਸ਼ਾਂਤੀ ਬਣੀ ਰਹਿੰਦੀ ਹੈ ।੧।ਰਹਾਉ।
I have sought the Sanctuary of the Perfect Guru; I chant the Mantra of the Name of the Lord, Har, Har, the Embodiment of emancipation. ||1||Pause||
ਸੋਗ ਸੰਤਾਪ ਕਟੇ ਪ੍ਰਭਿ ਆਪਿ ॥
ਹੇ ਭਾਈ! (ਜਿਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਆ ਗਏ) ਪ੍ਰਭੂ ਨੇ ਆਪ (ਉਹਨਾਂ ਦੇ ਸਾਰੇ) ਚਿੰਤਾ-ਫ਼ਿਕਰ ਅਤੇ ਦੁੱਖ-ਕਲੇਸ਼ ਮਿਟਾ ਦਿੱਤੇ ।
God Himself has dispelled my sorrow and suffering.
ਗੁਰ ਅਪੁਨੇ ਕਉ ਨਿਤ ਨਿਤ ਜਾਪਿ ॥੨॥
ਹੇ ਭਾਈ! ਤੂੰ ਭੀ ਸਦਾ ਹੀ ਸਦਾ ਹੀ ਆਪਣੇ ਗੁਰੂ ਨੂੰ ਯਾਦ ਕਰਦਾ ਰਹੁ ।੨।
I meditate continually, continuously, on my Guru. ||2||
ਜੋ ਜਨੁ ਤੇਰਾ ਜਪੇ ਨਾਉ ॥
ਹੇ ਪ੍ਰਭੂ! ਜਿਹੜਾ ਮਨੁੱਖ ਤੇਰਾ ਨਾਮ ਜਪਦਾ ਹੈ,
That humble being who chants Your Name,
ਸਭਿ ਫਲ ਪਾਏ ਨਿਹਚਲ ਗੁਣ ਗਾਉ ॥੩॥
ਉਹ ਮਨੁੱਖ ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣਾਂ ਦਾ ਗਾਇਨ ਕਰ ਕੇ ਸਾਰੇ ਫਲ ਪ੍ਰਾਪਤ ਕਰ ਲੈਂਦਾ ਹੈ ।੩।
obtains all fruits and rewards; singing the Glories of God, he becomes steady and stable. ||3||
ਨਾਨਕ ਭਗਤਾ ਭਲੀ ਰੀਤਿ ॥
ਹੇ ਨਾਨਕ! ਭਗਤ ਜਨਾਂ ਦੀ ਇਹ ਸੋਹਣੀ ਜੀਵਨ-ਮਰਯਾਦਾ ਹੈ,
O Nanak, the way of the devotees is good.
ਸੁਖਦਾਤਾ ਜਪਦੇ ਨੀਤ ਨੀਤਿ ॥੪॥੩॥੧੬॥
ਕਿ ਉਹ ਸਦਾ ਹੀ ਸੁਖਾਂ ਦੇ ਦੇਣ ਵਾਲੇ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ ।੪।੩।੧੬।
They meditate continually, continuously, on the Lord, the Giver of peace. ||4||3||16||