ਬਸੰਤੁ ਮਹਲਾ ੫ ॥
Basant, Fifth Mehl:
ਮਿਲਿ ਪਾਣੀ ਜਿਉ ਹਰੇ ਬੂਟ ॥
ਹੇ ਭਾਈ! ਜਿਵੇਂ ਪਾਣੀ ਨੂੰ ਮਿਲ ਕੇ ਬੂਟੇ ਹਰੇ ਹੋ ਜਾਂਦੇ ਹਨ (ਤੇ, ਉਹਨਾਂ ਦਾ ਸੋਕਾ ਮੁੱਕ ਜਾਂਦਾ ਹੈ)
As the plant turns green upon receiving water,
ਸਾਧਸੰਗਤਿ ਤਿਉ ਹਉਮੈ ਛੂਟ ॥
ਤਿਵੇਂ ਸਾਧ ਸੰਗਤਿ ਵਿਚ ਮਿਲ ਕੇ (ਮਨੁੱਖ ਦੇ ਅੰਦਰੋਂ) ਹਉਮੈ ਮੁੱਕ ਜਾਂਦੀ ਹੈ ।
just so, in the Saadh Sangat, the Company of the Holy, egotism is eradicated.
ਜੈਸੀ ਦਾਸੇ ਧੀਰ ਮੀਰ ॥
ਹੇ ਭਾਈ! ਜਿਵੇਂ ਕਿਸੇ ਦਾਸ ਨੂੰ ਆਪਣੇ ਮਾਲਕ ਦੀ ਧੀਰਜ ਹੁੰਦੀ ਹੈ,
Just as the servant is encouraged by his ruler,
ਤੈਸੇ ਉਧਾਰਨ ਗੁਰਹ ਪੀਰ ॥੧॥
ਤਿਵੇਂ ਗੁਰੂ-ਪੀਰ (ਜੀਵਾਂ ਨੂੰ) ਪਾਰ ਉਤਾਰਨ ਲਈ ਆਸਰਾ ਹੁੰਦਾ ਹੈ ।੧।
we are saved by the Guru. ||1||
ਤੁਮ ਦਾਤੇ ਪ੍ਰਭ ਦੇਨਹਾਰ ॥
ਹੇ ਪ੍ਰਭੂ! ਤੂੰ (ਜੀਵਾਂ ਨੂੰ) ਸਭ ਕੁਝ ਦੇ ਸਕਣ ਵਾਲਾ ਦਾਤਾਰ ਹੈਂ ।
You are the Great Giver, O Generous Lord God.
ਨਿਮਖ ਨਿਮਖ ਤਿਸੁ ਨਮਸਕਾਰ ॥੧॥ ਰਹਾਉ ॥
ਹੇ ਭਾਈ! ਮੈਂ ਪਲ ਪਲ ਉਸ (ਦਾਤਾਰ ਪ੍ਰਭੂ) ਨੂੰ ਨਮਸਕਾਰ ਕਰਦਾ ਹਾਂ ।੧।ਰਹਾਉ।
Each and every instant, I humbly bow to You. ||1||Pause||
ਜਿਸਹਿ ਪਰਾਪਤਿ ਸਾਧਸੰਗੁ ॥
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ,
Whoever enters the Saadh Sangat
ਤਿਸੁ ਜਨ ਲਾਗਾ ਪਾਰਬ੍ਰਹਮ ਰੰਗੁ ॥
ਉਸ ਮਨੁੱਖ (ਦੇ ਮਨ) ਨੂੰ ਪਰਮਾਤਮਾ ਦਾ ਪੇ੍ਰਮ-ਰੰਗ ਚੜ੍ਹ ਜਾਂਦਾ ਹੈ ।
- that humble being is imbued with the love of the Supreme Lord God.
ਤੇ ਬੰਧਨ ਤੇ ਭਏ ਮੁਕਤਿ ॥
ਹੇ ਭਾਈ! (ਜਿਨ੍ਹਾਂ ਮਨੁੱਖਾਂ ਨੂੰ ਨਾਮ-ਰੰਗ ਚੜ੍ਹ ਜਾਂਦਾ ਹੈ) ਉਹ ਮਨੁੱਖ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰ ਲੈਂਦੇ ਹਨ ।
He is liberated from bondage.
ਭਗਤ ਅਰਾਧਹਿ ਜੋਗ ਜੁਗਤਿ ॥੨॥
ਪਰਮਾਤਮਾ ਦੇ ਭਗਤ ਪਰਮਾਤਮਾ ਦਾ ਨਾਮ ਸਿਮਰਦੇ ਹਨ—ਇਹੀ ਉਸ ਨਾਲ ਮਿਲਾਪ ਦਾ ਸਹੀ ਤਰੀਕਾ ਹੈ ।੨।
His devotees worship Him in adoration; they are united in His Union. ||2||
ਨੇਤ੍ਰ ਸੰਤੋਖੇ ਦਰਸੁ ਪੇਖਿ ॥
ਹੇ ਭਾਈ! ਪਰਮਾਤਮਾ ਦਾ ਦਰਸਨ ਕਰ ਕੇ (ਮਨੁੱਖ ਦੀਆਂ) ਅੱਖਾਂ ਨੂੰ (ਪਰਾਇਆ ਰੂਪ ਤੱਕਣ ਵੱਲੋਂ) ਸੰਤੋਖ ਆ ਜਾਂਦਾ ਹੈ ।
My eyes are content, gazing upon the Blessed Vision of His Darshan.
ਰਸਨਾ ਗਾਏ ਗੁਣ ਅਨੇਕ ॥
(ਜਿਉਂ ਜਿਉਂ ਮਨੁੱਖ ਦੀ) ਜੀਭ ਪਰਮਾਤਮਾ ਦੇ ਅਨੇਕਾਂ ਗੁਣ ਗਾਂਦੀ ਹੈ,
My tongue sings the Infinite Praises of God.
ਤ੍ਰਿਸਨਾ ਬੂਝੀ ਗੁਰ ਪ੍ਰਸਾਦਿ ॥
ਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ,
My thirst is quenched, by Guru's Grace.
ਮਨੁ ਆਘਾਨਾ ਹਰਿ ਰਸਹਿ ਸੁਆਦਿ ॥੩॥
ਉਸ ਦਾ ਮਨ ਹਰਿ-ਨਾਮ-ਰਸ ਦੇ ਸੁਆਦ ਨਾਲ (ਮਾਇਆ ਵੱਲੋਂ) ਰੱਜ ਜਾਂਦਾ ਹੈ ।੩।
My mind is satisfied, with the sublime taste of the Lord's subtle essence. ||3||
ਸੇਵਕੁ ਲਾਗੋ ਚਰਣ ਸੇਵ ॥
ਹੇ ਸਭ ਦੇ ਮੁੰਢ ਪ੍ਰਭੂ! ਹੇ ਸਰਬ-ਵਿਆਪਕ ਪ੍ਰਭੂ! ਹੇ ਪਰੇ ਤੋਂ ਪਰੇ ਪ੍ਰਭੂ! ਹੇ ਪ੍ਰਕਾਸ਼-ਰੂਪ ਪ੍ਰਭੂ!
Your servant is committed to the service of Your Feet,
ਆਦਿ ਪੁਰਖ ਅਪਰੰਪਰ ਦੇਵ ॥
ਤੇਰਾ ਨਾਮ ਸਭ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲਾ ਹੈ ।
O Primal Infinite Divine Being.
ਸਗਲ ਉਧਾਰਣ ਤੇਰੋ ਨਾਮੁ ॥
ਹੇ ਨਾਨਕ! (ਆਖ—ਹੇ ਪ੍ਰਭੂ! ਜਿਹੜਾ ਤੇਰਾ) ਸੇਵਕ (ਤੇਰੇ) ਚਰਨਾਂ ਦੀ ਸੇਵਾ ਵਿਚ ਲੱਗਦਾ ਹੈ,
Your Name is the Saving Grace of all.
ਨਾਨਕ ਪਾਇਓ ਇਹੁ ਨਿਧਾਨੁ ॥੪॥੬॥
ਉਸ ਨੂੰ (ਤੇਰਾ) ਇਹ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ ।੪।੬।
Nanak has received this teasure. ||4||6||