ਬਸੰਤੁ ਹਿੰਡੋਲ ਮਹਲਾ ੧ ॥
Basant Hindol, First Mehl:
ਰਾਜਾ ਬਾਲਕੁ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ ॥
ਹੇ ਪੰਡਿਤ! (ਜੇ ਕੋਈ ਵਿਚਾਰ ਦੀ ਗੱਲ ਕਰਨੀ ਹੈ ਤਾਂ) ਇਹ ਸੋਚੋ ਕਿ (ਸਰੀਰ-ਨਗਰੀ ਉਤੇ) ਰਾਜ ਕਰਨ ਵਾਲਾ ਮਨ ਅੰਞਾਣ ਹੈ, ਇਹ ਸਰੀਰ-ਨਗਰ ਭੀ ਕੱਚਾ ਹੈ (ਬਾਹਰੋਂ ਵਿਕਾਰਾਂ ਦੇ ਹੱਲਿਆਂ ਦਾ ਟਾਕਰਾ ਕਰਨ-ਜੋਗਾ ਨਹੀਂ ਹੈ ਕਿਉਂਕਿ ਗਿਆਨ-ਇੰਦ੍ਰੇ ਕਮਜ਼ੋਰ ਹਨ) । (ਫਿਰ ਇਸ ਅੰਞਾਣ ਮਨ ਦਾ) ਪਿਆਰ ਭੀ ਕਾਮਾਦਿਕ ਭੈੜੇ ਸਾਥੀਆਂ ਨਾਲ ਹੀ ਹੈ ।
The king is just a boy, and his city is vulnerable. He is in love with his wicked enemies.
ਦੁਇ ਮਾਈ ਦੁਇ ਬਾਪਾ ਪੜੀਅਹਿ ਪੰਡਿਤ ਕਰਹੁ ਬੀਚਾਰੋ ॥੧॥
ਇਸ ਦੀਆਂ ਮਾਵਾਂ ਭੀ ਦੋ ਸੁਣੀਦੀਆਂ ਹਨ (ਬੁੱਧੀ ਅਤੇ ਅਵਿੱਦਿਆ), ਇਸ ਦੇ ਪਿਉ ਭੀ ਦੋ ਹੀ ਦੱਸੀਦੇ ਹਨ (ਪਰਮਾਤਮਾ ਅਤੇ ਮਾਇਆ-ਵੇੜ੍ਹਿਆ ਜੀਵਾਤਮਾ । ਆਮ ਤੌਰ ਤੇ ਇਹ ਅੰਞਾਣ ਮਨ ਅਵਿੱਦਿਆ ਅਤੇ ਮਾਇਆ-ਵੇੜ੍ਹੇ ਜੀਵਾਤਮਾ ਦੇ ਢਹੇ ਚੜ੍ਹਿਆ ਰਹਿੰਦਾ ਹੈ) ।੧।
He reads of his two mothers and his two fathers; O Pandit, reflect on this. ||1||
ਸੁਆਮੀ ਪੰਡਿਤਾ ਤੁਮ੍ਹ ਦੇਹੁ ਮਤੀ ॥
ਹੇ ਪੰਡਿਤ ਜੀ ਮਹਾਰਾਜ! ਤੁਸੀ ਤਾਂ ਹੋਰ ਹੋਰ ਤਰ੍ਹਾਂ ਦੀ ਸਿੱਖਿਆ ਦੇ ਰਹੋ ਹੋ,
O Master Pandit, teach me about this.
ਕਿਨ ਬਿਧਿ ਪਾਵਉ ਪ੍ਰਾਨਪਤੀ ॥੧॥ ਰਹਾਉ ॥
(ਅਜੇਹੀ ਦਿੱਤੀ ਮਤਿ ਨਾਲ) ਮੈਂ ਆਪਣੇ ਪ੍ਰਾਣਾਂ ਦੇ ਮਾਲਕ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹਾਂ? ।੧।ਰਹਾਉ।
How can I obtain the Lord of life? ||1||Pause||
ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਾਇਆ ॥
(ਹੇ ਪੰਡਿਤ! ਤੂੰ ਤਾਂ ਹੋਰ ਹੋਰ ਕਿਸਮ ਦੀ ਮਤਿ ਦੇ ਰਿਹਾ ਹੈਂ, ਤੇਰੀ ਦਿੱਤੀ ਸਿੱਖਿਆ ਨਾਲ ਅੰਞਾਣ ਮਨ ਨੂੰ) ਇਹ ਸਮਝ ਨਹੀਂ ਆਉਂਦੀ ਕਿ ਸੀਤਲਤਾ (-ਸ਼ਾਂਤੀ) ਅਤੇ ਰੱਬੀ ਤੇਜ ਦੋਵੇਂ ਮਨੁੱਖਾ ਸਰੀਰ ਦੇ ਅੰਦਰ ਮੌਜੂਦ ਹਨ । (ਸਮਝ ਨਾਹ ਆ ਸਕਣ ਦਾ ਕਾਰਨ ਇਹ ਹੈ ਕਿ) ਸਰੀਰ ਦੇ ਅੰਦਰ ਵਿਕਾਰਾਂ ਦੀ ਅੱਗ (ਮਚੀ ਹੋਈ ਹੈ) ਜਵਾਨੀ ਭੀ ਲਹਿਰਾਂ ਲੈ ਰਹੀ ਹੈ (ਜਿਵੇਂ ਹਰੀ-ਭਰੀ ਬਨਸਪਤੀ ਦੇ ਅੰਦਰ ਅੱਗ ਲੁਕੀ ਰਹਿੰਦੀ ਹੈ),
There is fire within the plants which bloom; the ocean is tied into a bundle.
ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ ॥੨॥
ਮਾਇਕ ਵਾਸਨਾਂ ਦਾ ਸਮੁੰਦਰ ਇਸ ਸਰੀਰ ਦੇ ਅੰਦਰ ਠਾਠਾਂ ਮਾਰ ਰਿਹਾ ਹੈ (ਮਾਨੋ, ਸਮੁੰਦਰ ਇਕ ਪਿੰਡ ਵਿਚ ਲੁਕਿਆ ਪਿਆ ਹੈ । ਸੋ, ਸਿੱਖਿਆ ਤਾਂ ਉਹ ਚਾਹੀਦੀ ਹੈ ਜੋ ਇਸ ਅੰਦਰਲੇ ਹੜ੍ਹ ਨੂੰ ਰੋਕ ਸਕੇ) ।੨।
The sun and the moon dwell in the same home in the sky. You have not obtained this knowledge. ||2||
ਰਾਮ ਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ ॥
ਉਹੀ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਸਮਝਿਆ ਜਾ ਸਕਦਾ ਹੈ ਜੋ (ਬੁੱਧੀ ਤੇ ਅਵਿੱਦਿਆ ਦੋ ਮਾਂਵਾਂ ਵਿਚੋਂ) ਇਕ ਮਾਂ (ਅਵਿੱਦਿਆ ਨੂੰ) ਮੁਕਾ ਦੇਵੇ ।
One who knows the All-pervading Lord, eats up the one mother - Maya.
ਤਾ ਕੇ ਲਖਣ ਜਾਣੀਅਹਿ ਖਿਮਾ ਧਨੁ ਸੰਗ੍ਰਹੇਇ ॥੩॥
(ਜੇਹੜਾ ਮਨੁੱਖ ਅਵਿੱਦਿਆ-ਮਾਂ ਨੂੰ ਮੁਕਾਂਦਾ ਹੈ) ਉਸ ਦੇ (ਰੋਜ਼ਾਨਾ ਜੀਵਨ ਦੇ) ਲੱਛਣ ਇਹ ਦਿੱਸਦੇ ਹਨ ਕਿ ਉਹ ਦੂਜਿਆਂ ਦੀ ਵਧੀਕੀ ਠੰਢੇ-ਜਿਗਰੇ ਸਹਾਰਨ ਦਾ ਆਤਮਕ ਧਨ (ਸਦਾ) ਇਕੱਠਾ ਕਰਦਾ ਹੈ ।੩।
Know that the sign of such a person is that he gathers the wealth of compassion. ||3||
ਕਹਿਆ ਸੁਣਹਿ ਨ ਖਾਇਆ ਮਾਨਹਿ ਤਿਨ੍ਹਾ ਹੀ ਸੇਤੀ ਵਾਸਾ ॥
(ਹੇ ਪ੍ਰਭੂ! ਤੇਰੇ) ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ (ਕਿ ਇਨਸਾਨੀ ਮਨ ਬੇ-ਵੱਸ ਹੈ) ਇਸ ਦਾ ਸੰਗ ਸਦਾ ਉਹਨਾਂ (ਗਿਆਨ-ਇੰਦ੍ਰਿਆਂ) ਨਾਲ ਰਹਿੰਦਾ ਹੈ ਜੋ ਕੋਈ ਸਿੱਖਿਆ ਸੁਣਦੇ ਹੀ ਨਹੀਂ ਹਨ ਅਤੇ ਜੋ ਵਿਸ਼ੇ-ਵਿਕਾਰਾਂ ਵਲੋਂ ਕਦੇ ਰੱਜਦੇ ਭੀ ਨਹੀਂ ਹਨ ।
The mind lives with those who do not listen, and do not admit what they eat.
ਪ੍ਰਣਵਤਿ ਨਾਨਕੁ ਦਾਸਨਿ ਦਾਸਾ ਖਿਨੁ ਤੋਲਾ ਖਿਨੁ ਮਾਸਾ ॥੪॥੩॥੧੧॥
(ਇਹੀ ਕਾਰਨ ਹੈ ਕਿ ਇਹ ਮਨ) ਕਦੇ ਤੋਲਾ ਹੋ ਜਾਂਦਾ ਹੈ, ਕਦੇ ਮਾਸਾ ਰਹਿ ਜਾਂਦਾ ਹੈ (ਕਦੇ ਮੁਕਾਬਲਾ ਕਰਨ ਦੀ ਹਿੰਮਤ ਕਰਦਾ ਹੈ ਤੇ ਕਦੇ ਘਬਰਾ ਜਾਂਦਾ ਹੈ) ।੪।੩।੧੧।
Prays Nanak, the slave of the Lord's slave: one instant the mind is huge, and the next instant, it is tiny. ||4||3||11||