ਮਹਲਾ ੧ ਬਸੰਤੁ ਹਿੰਡੋਲ ਘਰੁ ੨
First Mehl, Basant Hindol, Second House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਸਾਲ ਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ ॥
ਹੇ ਬ੍ਰਾਹਮਣ! ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਪਾਰ ਲੰਘਣ ਲਈ) ਇਹ ਬੇੜਾ ਤਿਆਰ ਕਰੋ, (ਸਦਾ ਪਰਮਾਤਮਾ ਦੇ ਦਰ ਤੇ ਅਰਦਾਸ ਕਰੋ ਤੇ ਆਖੋ—) ਹੇ ਦਿਆਲ ਪ੍ਰਭੂ!
O Brahmin, you worship and believe in your stone-god, and wear your ceremonial rosary beads.
ਰਾਮ ਨਾਮੁ ਜਪਿ ਬੇੜਾ ਬਾਂਧਹੁ ਦਇਆ ਕਰਹੁ ਦਇਆਲਾ ॥੧॥
(ਮੇਰੇ ਉਤੇ) ਦਇਆ ਕਰ (ਤੇ ਮੈਨੂੰ ਆਪਣੇ ਨਾਮ ਦੀ ਦਾਤ ਦੇਹ) । ਹੇ ਬ੍ਰਾਹਮਣ! ਉਸ ਦਇਆਲ ਪ੍ਰਭੂ ਦੀ ਪੂਜਾ ਕਰੋ, ਉਸ ਨੂੰ ਪ੍ਰਸੰਨ ਕਰੋ, ਇਹੀ ਹੀ ਸਾਲਗ੍ਰਾਮ (ਦੀ ਪੂਜਾ) । ਨੇਕ ਆਚਰਨ ਬਣਾਓ, ਇਹ ਹੈ ਤੁਲਸੀ ਦੀ ਮਾਲਾ ।੧।
Chant the Name of the Lord. Build your boat, and pray, "O Merciful Lord, please be merciful to me."||1||
ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ ॥
(ਹੇ ਬ੍ਰਾਹਮਣ! ਮੂਰਤੀ ਅਤੇ ਤੁਲਸੀ ਦੀ ਪੂਜਾ ਕਰ ਕੇ) ਤੂੰ ਆਪਣਾ ਜਨਮ (ਵਿਅਰਥ) ਗਵਾ ਰਿਹਾ ਹੈਂ (ਤੇਰਾ ਇਹ ਉੱਦਮ ਇਉਂ ਹੀ ਹੈ ਜਿਵੇਂ ਕੋਈ ਕਿਸਾਨ ਕਲਰਾਠੀ ਧਰਤੀ ਨੂੰ ਪਾਣੀ ਦੇਈ ਜਾਏ, ਕੱਲਰ ਵਿਚ ਫ਼ਸਲ ਨਹੀਂ ਉੱਗੇਗਾ) ਤੂੰ ਵਿਅਰਥ ਹੀ ਕੱਲਰ ਨੂੰ ਸਿੰਜ ਰਿਹਾ ਹੈਂ ।
Why do you irrigate the barren, alkaline soil? You are wasting your life away!
ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ ॥੧॥ ਰਹਾਉ ॥
(ਗਾਰੇ ਦੀ) ਕੱਚੀ ਕੰਧ (ਜ਼ਰੂਰ) ਢਹਿ ਜਾਇਗੀ (ਅੰਦਰਲੇ ਆਚਰਨ ਨੂੰ ਵਿਸਾਰ ਕੇ ਤੂੰ ਬਾਹਰ ਤੁਲਸੀ ਆਦਿਕ ਦੀ ਪੂਜਾ ਕਰ ਰਿਹਾ ਹੈਂ, ਤੂੰ ਤਾਂ ਗਾਰੇ ਦੀ ਕੱਚੀ ਕੰਧ ਉਤੇ) ਚੂਨੇ ਦਾ ਪਲਸਤਰ ਵਿਅਰਥ ਹੀ ਕਰ ਰਿਹਾ ਹੈਂ ।੧।ਰਹਾਉ।
This wall of mud is crumbling. Why bother to patch it with plaster? ||1||Pause||
ਕਰ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ ॥
(ਕਿਸਾਨ ਆਪਣੀ ਪੈਲੀ ਦੇ ਕਿਆਰੇ ਸਿੰਜਣ ਵਾਸਤੇ ਖੂਹ ਨੂੰ ਘੜਮਾਲ੍ਹਦਾ ਹੈ, ਆਪਣੇ ਬਲਦ ਜੋਅ ਕੇ ਖੂਹ ਚਲਾਂਦਾ ਹੈ ਤੇ ਪਾਣੀ ਨਾਲ ਕਿਆਰੇ ਭਰਦਾ ਹੈ, ਇਸੇ ਤਰ੍ਹਾਂ ਹੇ ਬ੍ਰਾਹਮਣ!) ਹੱਥੀਂ ਸੇਵਾ ਕਰਨ ਨੂੰ ਹਰ੍ਹਟ ਤੇ ਹਰ੍ਹਟ ਦੀ ਮਾਲ੍ਹ ਤੇ ਉਸ ਮਾਲ੍ਹ ਵਿਚ ਟਿੰਡਾਂ ਜੋੜਨਾ ਬਣਾ ।
Let your hands be the buckets, strung on the chain, and yoke the mind as the ox to pull it; draw the water up from the well.
ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ ॥੨॥
(ਹੱਥੀਂ ਸੇਵਾ ਵਾਲੇ ਘੜਮਾਲ੍ਹੇ ਖੂਹ) ਵਿਚ ਆਪਣਾ ਮਨ ਜੋਅ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜ ਤੇ ਆਪਣੇ ਗਿਆਨ-ਇੰਦ੍ਰਿਆਂ ਦੇ ਕਿਆਰੇ ਇਸ ਨਾਮ-ਜਲ ਨਾਲ ਨਕਾਨਕ ਭਰ । ਤਦੋਂ ਹੀ ਤੂੰ ਇਸ ਜਗਤ-ਬਾਗ਼ ਦੇ ਪਾਲਣ-ਹਾਰ ਪ੍ਰਭੂ ਦਾ ਪਿਆਰਾ ਬਣੇਗਾ ।੨।
Irrigate your fields with the Ambrosial Nectar, and you shall be owned by God the Gardener. ||2||
ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ ॥
(ਕਿਸਾਨ ਉੱਗੀ ਖੇਤੀ ਨੂੰ ਰੰਬੇ ਨਾਲ ਗੋਡੀ ਦੇਂਦਾ ਹੈ । ਫ਼ਸਲ ਦੇ ਹਰੇਕ ਬੂਟੇ ਨੂੰ ਪਿਆਰ ਨਾਲ ਸਾਂਭ ਕੇ ਬਚਾਈ ਜਾਂਦਾ ਹੈ, ਤੇ ਫ਼ਾਲਤੂ ਘਾਹ ਬੂਟ ਨਦੀਣ ਨੂੰ, ਮਾਨੋ, ਗੁੱਸੇ ਨਾਲ ਪੁੱਟ ਪੁੱਟ ਕੇ ਬਾਹਰ ਸੁੱਟਦਾ ਜਾਂਦਾ ਹੈ,
Let sexual desire and anger be your two shovels, to dig up the dirt of your farm, O Siblings of Destiny.
ਜਿਉ ਗੋਡਹੁ ਤਿਉ ਤੁਮ੍ਹ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ ॥੩॥
ਤੂੰ ਭੀ) ਹੇ ਭਾਈ! ਆਪਣੇ ਸਰੀਰ-ਧਰਤੀ ਨੂੰ ਗੋਡ, ਪਿਆਰ ਅਤੇ ਗੁੱਸਾ ਇਹ ਦੋ ਰੰਬੇ ਬਣਾ (ਦੈਵੀ ਗੁਣਾਂ ਨੂੰ ਪਿਆਰ ਨਾਲ ਬਚਾਈ ਰੱਖ, ਵਿਕਾਰਾਂ ਨੂੰ ਗੁੱਸੇ ਨਾਲ ਜੜੋ੍ਹਂ ਪੁੱਟਦਾ ਜਾਹ) । ਜਿਉਂ ਜਿਉਂ ਤੂੰ ਇਸ ਤਰ੍ਹਾਂ ਗੋਡੀ ਕਰੇਂਗਾ, ਤਿਉਂ ਤਿਉਂ ਆਤਮਕ ਸੁਖ ਮਾਣੇਂਗਾ । ਤੇਰੀ ਕੀਤੀ ਇਹ ਮੇਹਨਤ ਵਿਅਰਥ ਨਹੀਂ ਜਾਇਗੀ ।੩।
The more you dig, the more peace you shall find. Your past actions cannot be erased. ||3||
ਬਗੁਲੇ ਤੇ ਫੁਨਿ ਹੰਸੁਲਾ ਹੋਵੈ ਜੇ ਤੂ ਕਰਹਿ ਦਇਆਲਾ ॥
ਹੇ ਪ੍ਰਭੂ! ਹੇ ਦਿਆਲ ਪ੍ਰਭੂ! ਜੇ ਤੂੰ ਮੇਹਰ ਕਰੇਂ ਤਾਂ (ਤੇਰੀ ਮੇਹਰ ਨਾਲ ਮਨੁੱਖ ਪਖੰਡੀ) ਬਗੁਲੇ ਤੋਂ ਸੋਹਣਾ ਹੰਸ ਬਣ ਸਕਦਾ ਹੈ ।
The crane is again transformed into a swan, if You so will, O Merciful Lord.
ਪ੍ਰਣਵਤਿ ਨਾਨਕੁ ਦਾਸਨਿ ਦਾਸਾ ਦਇਆ ਕਰਹੁ ਦਇਆਲਾ ॥੪॥੧॥੯॥
ਤੇਰੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ (ਤੇ ਆਖਦਾ ਹੈ ਕਿ) ਹੇ ਦਿਆਲ ਪ੍ਰਭੂ! ਮੇਹਰ ਕਰ (ਤੇ ਬਗੁਲੇ ਤੋਂ ਹੰਸ ਕਰਨ ਵਾਲਾ ਆਪਣਾ ਨਾਮ ਬਖ਼ਸ਼) ।੪।੧।੯।
Prays Nanak, the slave of Your slaves: O Merciful Lord, have mercy on me. ||4||1||9||