ਭੈਰਉ ਮਹਲਾ ੫ ॥
Bhairao, Fifth Mehl:
 
ਸੰਤ ਕੀ ਨਿੰਦਾ ਜੋਨੀ ਭਵਨਾ ॥
ਹੇ ਭਾਈ! ਕਿਸੇ ਗੁਰਮੁਖ ਦੇ ਆਚਰਨ ਉਤੇ ਅਣਹੋਏ ਦੂਸ਼ਣ ਲਾਣ ਨਾਲ ਮਨੁੱਖ ਕਈ ਜੂਨਾਂ ਵਿਚ ਭਟਕਦਾ ਫਿਰਦਾ ਹੈ,
Slandering the Saints, the mortal wanders in reincarnation.
 
ਸੰਤ ਕੀ ਨਿੰਦਾ ਰੋਗੀ ਕਰਨਾ ॥
ਕਿਉਂਕਿ ਉਹ ਮਨੁੱਖ ਉਹਨਾਂ ਦੂਸ਼ਣਾਂ ਦਾ ਜ਼ਿਕਰ ਕਰਦਾ ਕਰਦਾ ਆਪ ਹੀ ਆਪਣੇ ਆਪ ਨੂੰ ਉਹਨਾਂ ਦੂਸ਼ਣਾਂ ਦਾ ਸ਼ਿਕਾਰ ਬਣਾ ਲੈਂਦਾ ਹੈ,
Slandering the Saints, he is diseased.
 
ਸੰਤ ਕੀ ਨਿੰਦਾ ਦੂਖ ਸਹਾਮ ॥
(ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਇਥੇ ਜਗਤ ਵਿਚ ਉਹ ਮਨੁੱਖ ਉਸ) ਨਿੰਦਾ ਦੇ ਕਾਰਨ (ਕਈ ਆਤਮਕ) ਦੁੱਖ ਸਹਾਰਦਾ ਰਹਿੰਦਾ ਹੈ
Slandering the Saints, he suffers in pain.
 
ਡਾਨੁ ਦੈਤ ਨਿੰਦਕ ਕਉ ਜਾਮ ॥੧॥
(ਤੇ ਅਗਾਂਹ ਪਰਲੋਕ ਵਿਚ ਭੀ) ਨਿੰਦਕ ਨੂੰ ਜਮਰਾਜ ਸਜ਼ਾ ਦੇਂਦਾ ਹੈ ।੧।
The slanderer is punished by the Messenger of Death. ||1||
 
ਸੰਤਸੰਗਿ ਕਰਹਿ ਜੋ ਬਾਦੁ ॥
ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦੇ ਭਗਤ ਨਾਲ ਝਗੜਾ ਖੜਾ ਕਰੀ ਰੱਖਦੇ ਹਨ,
Those who argue and fight with the Saints
 
ਤਿਨ ਨਿੰਦਕ ਨਾਹੀ ਕਿਛੁ ਸਾਦੁ ॥੧॥ ਰਹਾਉ ॥
ਉਹਨਾਂ ਨਿੰਦਕਾਂ ਨੂੰ ਜੀਵਨ ਦਾ ਕੋਈ ਆਤਮਕ ਆਨੰਦ ਨਹੀਂ ਆਉਂਦਾ ।੧।ਰਹਾਉ।
- those slanderers find no happiness at all. ||1||Pause||
 
ਭਗਤ ਕੀ ਨਿੰਦਾ ਕੰਧੁ ਛੇਦਾਵੈ ॥
ਹੇ ਭਾਈ! ਕਿਸੇ ਗੁਰਮੁਖ ਉੱਤੇ ਚਿੱਕੜ ਸੁੱਟਣ ਨਾਲ ਮਨੁੱਖ ਆਪਣੇ ਹੀ ਸਰੀਰ ਨੂੰ ਉਹਨਾਂ ਦੂਸ਼ਣਾਂ ਨਾਲ ਪ੍ਰੋ ਲੈਂਦਾ ਹੈ
Slandering the devotees, the wall of the mortal's body is shattered.
 
ਭਗਤ ਕੀ ਨਿੰਦਾ ਨਰਕੁ ਭੁੰਚਾਵੈ ॥
(ਇਸ ਤਰ੍ਹਾਂ) ਗੁਰਮੁਖ ਦੀ ਨਿੰਦਾ (ਨਿੰਦਾ ਕਰਨ ਵਾਲੇ ਨੂੰ) ਨਰਕ (ਦਾ ਦੁੱਖ) ਭੋਗਾਂਦੀ ਹੈ,
Slandering the devotees, he suffers in hell.
 
ਭਗਤ ਕੀ ਨਿੰਦਾ ਗਰਭ ਮਹਿ ਗਲੈ ॥
ਉਸ ਨਿੰਦਾ ਦੇ ਕਾਰਨ ਮਨੁੱਖ ਅਨੇਕਾਂ ਜੂਨਾਂ ਵਿਚ ਗਲਦਾ ਫਿਰਦਾ ਹੈ,
Slandering the devotees, he rots in the womb.
 
ਭਗਤ ਕੀ ਨਿੰਦਾ ਰਾਜ ਤੇ ਟਲੈ ॥੨॥
ਤੇ, ਉੱਚੀ ਆਤਮਕ ਪਦਵੀ ਤੋਂ ਹੇਠਾਂ ਡਿੱਗ ਪੈਂਦਾ ਹੈ ।੨।
Slandering the devotees, he loses his realm and power. ||2||
 
ਨਿੰਦਕ ਕੀ ਗਤਿ ਕਤਹੂ ਨਾਹਿ ॥
ਹੇ ਭਾਈ! ਦੂਜਿਆਂ ਉੱਤੇ ਸਦਾ ਚਿੱਕੜ ਸੁੱਟਣ ਵਾਲੇ ਮਨੁੱਖ ਦੀ ਆਪਣੀ ਉੱਚੀ ਆਤਮਕ ਅਵਸਥਾ ਕਦੇ ਭੀ ਨਹੀਂ ਬਣਦੀ
The slanderer finds no salvation at all.
 
ਆਪਿ ਬੀਜਿ ਆਪੇ ਹੀ ਖਾਹਿ ॥
(ਇਸ ਤਰ੍ਹਾਂ ਨਿੰਦਕ ਨਿੰਦਾ ਦਾ ਇਹ ਮਾੜਾ ਬੀਜ) ਬੀਜ ਕੇ ਆਪ ਹੀ ਉਸ ਦਾ ਫਲ ਖਾਂਦਾ ਹੈ ।
He eats only that which he himself has planted.
 
ਚੋਰ ਜਾਰ ਜੂਆਰ ਤੇ ਬੁਰਾ ॥
ਹੇ ਭਾਈ! ਨਿੰਦਾ ਕਰਨ ਵਾਲਾ ਮਨੁੱਖ ਚੋਰ ਨਾਲੋਂ ਵਿਭਚਾਰੀ ਨਾਲੋਂ ਜੂਆਰੀਏ ਨਾਲੋਂ ਭੀ ਭੈੜਾ ਸਾਬਤ ਹੁੰਦਾ ਹੈ,
He is worse than a thief, a lecher, or a gambler.
 
ਅਣਹੋਦਾ ਭਾਰੁ ਨਿੰਦਕਿ ਸਿਰਿ ਧਰਾ ॥੩॥
ਕਿਉਂਕਿ ਨਿੰਦਕ ਨੇ ਆਪਣੇ ਸਿਰ ਉਤੇ ਸਦਾ ਉਹਨਾਂ ਵਿਕਾਰਾਂ ਦਾ ਭਾਰ ਚੁੱਕਿਆ ਹੁੰਦਾ ਹੈ ਜੋ ਪਹਿਲਾਂ ਉਸ ਦੇ ਅੰਦਰ ਨਹੀਂ ਸਨ ।੩।
The slanderer places an unbearable burden upon his head. ||3||
 
ਪਾਰਬ੍ਰਹਮ ਕੇ ਭਗਤ ਨਿਰਵੈਰ ॥
ਹੇ ਭਾਈ! ਪਰਮਾਤਮਾ ਦੇ ਭਗਤ ਕਿਸੇ ਨਾਲ ਭੀ ਵੈਰ ਨਹੀਂ ਰੱਖਦੇ ।
The devotees of the Supreme Lord God are beyond hate and vengeance.
 
ਸੋ ਨਿਸਤਰੈ ਜੋ ਪੂਜੈ ਪੈਰ ॥
ਜਿਹੜਾ ਭੀ ਮਨੁੱਖ ਉਹਨਾਂ ਦੀ ਸਰਨ ਆਉਂਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ।
Whoever worships their feet is emancipated.
 
ਆਦਿ ਪੁਰਖਿ ਨਿੰਦਕੁ ਭੋਲਾਇਆ ॥
(ਪਰ ਨਿੰਦਕ ਦੇ ਭੀ ਕੀਹ ਵੱਸ?) ਪਰਮਾਤਮਾ ਨੇ ਆਪ ਹੀ ਨਿੰਦਕ ਨੂੰ ਗ਼ਲਤ ਰਸਤੇ ਪਾ ਰੱਖਿਆ ਹੈ ।
The Primal Lord God has deluded and confused the slanderer.
 
ਨਾਨਕ ਕਿਰਤੁ ਨ ਜਾਇ ਮਿਟਾਇਆ ॥੪॥੨੧॥੩੪॥
ਹੇ ਨਾਨਕ! ਪਿਛਲੇ ਅਨੇਕਾਂ ਜਨਮਾਂ ਦੇ ਕੀਤੇ ਹੋਏ ਨਿੰਦਾ ਦੇ ਕਰਮਾਂ ਦੇ ਸੰਸਕਾਰਾਂ ਦਾ ਢੇਰ ਉਸ ਪਾਸੋਂ ਆਪਣੇ ਉੱਦਮ ਨਾਲ ਮਿਟਾਇਆ ਨਹੀਂ ਜਾ ਸਕਦਾ ।੪।੨੧।੩੪।
O Nanak, the record of one's past actions cannot be erased. ||4||21||34||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by