ਭੈਰਉ ਮਹਲਾ ੫ ॥
Bhairao, Fifth Mehl:
ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ ॥
ਹੇ ਪ੍ਰਭੂ! ਮੇਰੇ ਵਾਸਤੇ ਤੂੰ ਹੀ ਪਿਤਾ ਹੈਂ, ਮੇਰੇ ਵਾਸਤੇ ਤੂੰ ਹੀ ਮਾਂ ਹੈਂ ।
You are my Father, and You are my Mother.
ਤੂ ਮੇਰੇ ਜੀਅ ਪ੍ਰਾਨ ਸੁਖਦਾਤਾ ॥
ਤੂੰ ਹੀ ਮੈਨੂੰ ਜਿੰਦ ਦੇਣ ਵਾਲਾ ਹੈਂ, ਤੂੰ ਹੀ ਮੈਨੂੰ ਪ੍ਰਾਣ ਦੇਣ ਵਾਲਾ ਹੈਂ, ਤੂੰ ਹੀ ਮੈਨੂੰ ਸਾਰੇ ਸੁਖ ਦੇਣ ਵਾਲਾ ਹੈਂ ।
You are my Soul, my Breath of Life, the Giver of Peace.
ਤੂ ਮੇਰਾ ਠਾਕੁਰੁ ਹਉ ਦਾਸੁ ਤੇਰਾ ॥
ਤੂੰ ਮੇਰਾ ਮਾਲਕ ਹੈਂ, ਮੈਂ ਤੇਰਾ ਸੇਵਕ ਹਾਂ ।
You are my Lord and Master; I am Your slave.
ਤੁਝ ਬਿਨੁ ਅਵਰੁ ਨਹੀ ਕੋ ਮੇਰਾ ॥੧॥
ਤੈਥੋਂ ਬਿਨਾ ਹੋਰ ਕੋਈ ਮੇਰਾ (ਆਸਰਾ) ਨਹੀਂ ਹੈ ।੧।
Without You, I have no one at all. ||1||
ਕਰਿ ਕਿਰਪਾ ਕਰਹੁ ਪ੍ਰਭ ਦਾਤਿ ॥
ਹੇ ਪ੍ਰਭੂ! ਮਿਹਰ ਕਰ ਕੇ (ਮੈਨੂੰ ਇਹ) ਦਾਤਿ ਬਖ਼ਸ਼
Please bless me with Your Mercy, God, and give me this gift,
ਤੁਮ੍ਹਰੀ ਉਸਤਤਿ ਕਰਉ ਦਿਨ ਰਾਤਿ ॥੧॥ ਰਹਾਉ ॥
(ਕਿ) ਮੈਂ ਦਿਨ ਰਾਤ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ ।੧।ਰਹਾਉ।
that I may sing Your Praises, day and night. ||1||Pause||
ਹਮ ਤੇਰੇ ਜੰਤ ਤੂ ਬਜਾਵਨਹਾਰਾ ॥
ਹੇ ਪ੍ਰਭੂ! ਅਸੀ ਜੀਵ ਤੇਰੇ (ਸੰਗੀਤਕ) ਸਾਜ਼ ਹਾਂ, ਤੂੰ (ਇਹਨਾਂ ਸਾਜ਼ਾਂ ਨੂੰ) ਵਜਾਣ ਵਾਲਾ ਹੈਂ ।
I am Your musical instrument, and You are the Musician.
ਹਮ ਤੇਰੇ ਭਿਖਾਰੀ ਦਾਨੁ ਦੇਹਿ ਦਾਤਾਰਾ ॥
ਹੇ ਦਾਤਾਰ! ਅਸੀ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸਾਨੂੰ ਦਾਨ ਦੇਂਦਾ ਹੈਂ ।
I am Your beggar; please bless me with Your charity, O Great Giver.
ਤਉ ਪਰਸਾਦਿ ਰੰਗ ਰਸ ਮਾਣੇ ॥
ਤੇਰੀ ਮਿਹਰ ਨਾਲ ਹੀ ਅਸੀ (ਬੇਅੰਤ) ਰੰਗ ਰਸ ਮਾਣਦੇ ਆ ਰਹੇ ਹਾਂ ।
By Your Grace, I enjoy love and pleasures.
ਘਟ ਘਟ ਅੰਤਰਿ ਤੁਮਹਿ ਸਮਾਣੇ ॥੨॥
ਹੇ ਪ੍ਰਭੂ! ਹਰੇਕ ਸਰੀਰ ਵਿਚ ਤੂੰ ਹੀ ਮੌਜੂਦ ਹੈਂ ।੨।
You are deep within each and every heart. ||2||
ਤੁਮ੍ਹਰੀ ਕ੍ਰਿਪਾ ਤੇ ਜਪੀਐ ਨਾਉ ॥
ਹੇ ਪ੍ਰਭੂ! ਤੇਰੀ ਮਿਹਰ ਨਾਲ (ਹੀ) ਤੇਰਾ ਨਾਮ ਜਪਿਆ ਜਾ ਸਕਦਾ ਹੈ,
By Your Grace, I chant the Name.
ਸਾਧਸੰਗਿ ਤੁਮਰੇ ਗੁਣ ਗਾਉ ॥
(ਮਿਹਰ ਕਰ ਕਿ) ਮੈਂ ਸਾਧ ਸੰਗਤਿ ਵਿਚ ਟਿਕ ਕੇ ਤੇਰੇ ਗੁਣ ਗਾਂਦਾ ਰਹਾਂ ।
In the Saadh Sangat, the Company of the Holy, I sing Your Glorious Praises.
ਤੁਮ੍ਹਰੀ ਦਇਆ ਤੇ ਹੋਇ ਦਰਦ ਬਿਨਾਸੁ ॥
ਹੇ ਪ੍ਰਭੂ! ਤੇਰੀ ਮਿਹਰ ਨਾਲ (ਹੀ) ਮੇਰੇ ਹਰੇਕ ਦਰਦ ਦਾ ਨਾਸ ਹੁੰਦਾ ਹੈ,
In Your Mercy, You take away our pains.
ਤੁਮਰੀ ਮਇਆ ਤੇ ਕਮਲ ਬਿਗਾਸੁ ॥੩॥
ਤੇਰੀ ਮਿਹਰ ਨਾਲ (ਹੀ) ਮੇਰੇ ਹਿਰਦੇ-ਕੌਲ ਦਾ ਖਿੜਾਉ ਹੁੰਦਾ ਹੈ ।੩।
By Your Mercy, the heart-lotus blossoms forth. ||3||
ਹਉ ਬਲਿਹਾਰਿ ਜਾਉ ਗੁਰਦੇਵ ॥
ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ,
I am a sacrifice to the Divine Guru.
ਸਫਲ ਦਰਸਨੁ ਜਾ ਕੀ ਨਿਰਮਲ ਸੇਵ ॥
ਉਸ ਗੁਰੂ ਦਾ ਦਰਸਨ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ,
The Blessed Vision of His Darshan is fruitful and rewarding; His service is immaculate and pure.
ਦਇਆ ਕਰਹੁ ਠਾਕੁਰ ਪ੍ਰਭ ਮੇਰੇ ॥
ਉਸ ਗੁਰੂ ਦੀ ਸੇਵਾ ਜੀਵਨ ਨੂੰ ਪਵਿੱਤਰ ਬਣਾਂਦੀ ਹੈ । ਹੇ ਮੇਰੇ ਠਾਕੁਰ! ਹੇ ਮੇਰੇ ਪ੍ਰਭੂ! ਮਿਹਰ ਕਰ,
Be Merciful to me, O my Lord God and Master,
ਗੁਣ ਗਾਵੈ ਨਾਨਕੁ ਨਿਤ ਤੇਰੇ ॥੪॥੧੮॥੩੧॥
(ਤੇਰਾ ਦਾਸ) ਨਾਨਕ ਸਦਾ ਤੇਰੇ ਗੁਣ ਗਾਂਦਾ ਰਹੇ ।੪।੧੮।੩੧।
that Nanak may continually sing Your Glorious Praises. ||4||18||31||