ਭੈਰਉ ਮਹਲਾ ੫ ॥
Bhairao, Fifth Mehl:
ਸਾਚ ਪਦਾਰਥੁ ਗੁਰਮੁਖਿ ਲਹਹੁ ॥
ਹੇ ਭਾਈ! (ਇਹ) ਸਦਾ ਕਾਇਮ ਰਹਿਣ ਵਾਲਾ (ਹਰਿ-ਨਾਮ) ਧਨ ਗੁਰੂ ਦੀ ਸਰਨ ਪੈ ਕੇ ਹਾਸਲ ਕਰੋ ।
As Gurmukh, obtain the true wealth.
ਪ੍ਰਭ ਕਾ ਭਾਣਾ ਸਤਿ ਕਰਿ ਸਹਹੁ ॥੧॥
ਪਰਮਾਤਮਾ ਵਲੋਂ ਵਰਤੀ ਰਜ਼ਾ ਨੂੰ (ਆਪਣੇ) ਭਲੇ ਵਾਸਤੇ ਜਾਣ ਕੇ ਸਹਾਰੋ
Accept the Will of God as True. ||1||
ਜੀਵਤ ਜੀਵਤ ਜੀਵਤ ਰਹਹੁ ॥
ਸਦਾ ਆਤਮਕ ਜੀਵਨ ਵਾਲੇ ਬਣੇ ਰਹੋ
Live, live, live forever.
ਰਾਮ ਰਸਾਇਣੁ ਨਿਤ ਉਠਿ ਪੀਵਹੁ ॥
ਸਦਾ ਆਹਰ ਨਾਲ ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਪੀਂਦੇ ਰਹੋ,
Rise early each day, and drink in the Nectar of the Lord.
ਹਰਿ ਹਰਿ ਹਰਿ ਹਰਿ ਰਸਨਾ ਕਹਹੁ ॥੧॥ ਰਹਾਉ ॥
ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਉਚਾਰਦੇ ਰਹੋ ।੧।ਰਹਾਉ।
With your tongue, chant the Name of the Lord, Har, Har, Har, Har. ||1||Pause||
ਕਲਿਜੁਗ ਮਹਿ ਇਕ ਨਾਮਿ ਉਧਾਰੁ ॥
ਹੇ ਭਾਈ! ਸਿਰਫ਼ ਹਰਿ-ਨਾਮ ਦੀ ਰਾਹੀਂ ਹੀ ਜਗਤ ਵਿਚ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੁੰਦਾ ਹੈ,
In this Dark Age of Kali Yuga, the One Name alone shall save you.
ਨਾਨਕੁ ਬੋਲੈ ਬ੍ਰਹਮ ਬੀਚਾਰੁ ॥੨॥੧੧॥
ਨਾਨਕ (ਤੁਹਾਨੂੰ) ਪਰਮਾਤਮਾ ਨਾਲ ਮਿਲਾਪ ਦੀ (ਇਹੀ) ਜੁਗਤਿ ਦੱਸਦਾ ਹੈ ।੨।੧੧।
Nanak speaks the wisdom of God. ||2||11||