ਭੈਰਉ ਮਹਲਾ ੩ ॥
Bhairao, Third Mehl:
ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥
ਹੇ ਸਖੀ! ਮੈਂ (ਜੀਵ-) ਇਸਤ੍ਰੀ ਹਾਂ, ਕਰਤਾਰ ਮੇਰਾ ਪਤੀ ਹੈ,
I am the bride; the Creator is my Husband Lord.
ਜੇਹਾ ਕਰਾਏ ਤੇਹਾ ਕਰੀ ਸੀਗਾਰੁ ॥੧॥
ਮੈਂ ਉਹੋ ਜਿਹਾ ਹੀ ਸਿੰਗਾਰ ਕਰਦੀ ਹਾਂ ਜਿਹੋ ਜਿਹਾ ਆਪ ਕਰਾਂਦਾ ਹੈ (ਮੈਂ ਆਪਣੇ ਜੀਵਨ ਨੂੰ ਉਤਨਾ ਕੁ ਸੋਹਣਾ ਹੀ ਬਣਾ ਸਕਦੀ ਹਾਂ, ਜਿਤਨਾ ਉਹ ਬਣਵਾਂਦਾ ਹੈ) ।੧।
As He inspires me, I adorn myself. ||1||
ਜਾਂ ਤਿਸੁ ਭਾਵੈ ਤਾਂ ਕਰੇ ਭੋਗੁ ॥
ਅਰਥ :—ਹੇ ਸਖੀ! ਮੈਂ ਆਪਣਾ ਤਨ ਆਪਣਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਦੇ ਹਵਾਲੇ ਕਰ ਚੁਕੀ ਹਾਂ,
When it pleases Him, He enjoys me.
ਤਨੁ ਮਨੁ ਸਾਚੇ ਸਾਹਿਬ ਜੋਗੁ ॥੧॥ ਰਹਾਉ ॥
ਜਦੋਂ ਉਸ ਦੀ ਰਜ਼ਾ ਹੁੰਦੀ ਹੈ ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ।੧।ਰਹਾਉ।
I am joined, body and mind, to my True Lord and Master. ||1||Pause||
ਉਸਤਤਿ ਨਿੰਦਾ ਕਰੇ ਕਿਆ ਕੋਈ ॥
ਹੇ ਸਖੀ! ਜਦੋਂ (ਹੁਣ ਮੈਨੂੰ ਨਿਸਚਾ ਹੋ ਗਿਆ ਕਿ) ਇਕ ਪਰਮਾਤਮਾ ਹੀ ਸਭ ਵਿਚ ਬੈਠਾ ਪ੍ਰੇਰਨਾ ਕਰ ਰਿਹਾ ਹੈ (ਉਸਤਤਿ ਕਰਨ ਵਾਲਿਆਂ ਵਿਚ ਭੀ ਉਹੀ, ਨਿੰਦਾ ਕਰਨ ਵਾਲਿਆਂ ਵਿਚ ਭੀ ਉਹੀ),
How can anyone praise or slander anyone else?
ਜਾਂ ਆਪੇ ਵਰਤੈ ਏਕੋ ਸੋਈ ॥੨॥
ਕਿਸੇ ਦੀ ਕੀਤੀ ਉਸਤਤਿ ਜਾਂ ਨਿੰਦਾ ਦਾ ਹੁਣ ਮੇਰੇ ਉਤੇ ਕੋਈ ਅਸਰ ਨਹੀਂ ਪੈਂਦਾ ।੨।
The One Lord Himself is pervading and permeating all. ||2||
ਗੁਰ ਪਰਸਾਦੀ ਪਿਰਮ ਕਸਾਈ ॥
ਹੇ ਸਖੀ! ਗੁਰੂ ਦੀ ਕਿਰਪਾ ਨਾਲ (ਮੇਰੇ ਅੰਦਰ ਪ੍ਰਭੂ-ਪਤੀ ਵਾਸਤੇ) ਪਿਆਰ ਦੀ ਖਿੱਚ ਬਣ ਗਈ ਹੈ,
By Guru's Grace, I am attracted by His Love.
ਮਿਲਉਗੀ ਦਇਆਲ ਪੰਚ ਸਬਦ ਵਜਾਈ ॥੩॥
ਹੁਣ ਮੈਂ ਉਸ ਦਇਆ ਦੇ ਸੋਮੇ ਪ੍ਰਭੂ ਨੂੰ ਪੂਰਨ ਖਿੜਾਉ-ਆਨੰਦ ਨਾਲ ਮਿਲਦੀ ਹਾਂ ।੩।
I shall meet with my Merciful Lord, and vibrate the Panch Shabad, the Five Primal Sounds. ||3||
ਭਨਤਿ ਨਾਨਕੁ ਕਰੇ ਕਿਆ ਕੋਇ ॥
ਨਾਨਕ ਆਖਦੇ ਹਨ—(ਹੇ ਸਖੀ!) ਜਿਸ ਜੀਵ ਨੂੰ ਉਹ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ,
Prays Nanak, what can anyone do?
ਜਿਸ ਨੋ ਆਪਿ ਮਿਲਾਵੈ ਸੋਇ ॥੪॥੪॥
ਕੋਈ ਭੀ ਹੋਰ ਜੀਵ ਉਸ ਦਾ ਕੁਝ ਵਿਗਾੜ ਨਹੀਂ ਸਕਦਾ ।੪।੪।
He alone meets with the Lord, whom the Lord Himself meets. ||4||4||