ਭੈਰਉ ਮਹਲਾ ੧ ॥
Bhairao, First Mehl:
ਸਗਲੀ ਰੈਣਿ ਸੋਵਤ ਗਲਿ ਫਾਹੀ ਦਿਨਸੁ ਜੰਜਾਲਿ ਗਵਾਇਆ ॥
ਹੇ ਭਾਈ! ਸਾਰੀ ਰਾਤ ਕਾਮਾਦਿਕ ਵਿਕਾਰਾਂ ਦੀ ਨੀਂਦ ਵਿਚ ਰਹਿੰਦਾ ਹੈਂ, (ਇਹਨਾਂ ਵਿਕਾਰਾਂ ਦੇ ਸੰਸਕਾਰਾਂ ਦੀ) ਫਾਹੀ ਤੇਰੇ ਗਲ ਵਿਚ ਪੈਂਦੀ ਜਾਂਦੀ ਹੈ । ਸਾਰਾ ਦਿਨ ਮਾਇਆ ਕਮਾਣ ਦੇ ਧੰਧੇ ਵਿਚ ਗੁਜ਼ਾਰ ਦੇਂਦਾ ਹੈਂ ।
He spends the entire night in sleep; the noose is tied around his neck. His day is wasted in worldly entanglements.
ਖਿਨੁ ਪਲੁ ਘੜੀ ਨਹੀ ਪ੍ਰਭੁ ਜਾਨਿਆ ਜਿਨਿ ਇਹੁ ਜਗਤੁ ਉਪਾਇਆ ॥੧॥
ਇਕ ਖਿਨ ਇਕ ਪਲ ਇਕ ਘੜੀ ਤੂੰ ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਹ ਸਾਰਾ ਸੰਸਾਰ ਪੈਦਾ ਕੀਤਾ ਹੈ ।੧।
He does not know God, who created this world, for a moment, for even an instant. ||1||
ਮਨ ਰੇ ਕਿਉ ਛੂਟਸਿ ਦੁਖੁ ਭਾਰੀ ॥
ਹੇ ਮਨ! ਤੂੰ ਮਾਇਆ ਦੇ ਮੋਹ ਦਾ ਭਾਰੀ ਦੁੱਖ ਸਹਾਰ ਰਿਹਾ ਹੈਂ (ਜੇ ਤੂੰ ਪ੍ਰਭੂ-ਸਿਮਰਨ ਨਹੀਂ ਕਰਦਾ ਤਾਂ ਇਸ ਦੁੱਖ ਤੋਂ) ਕਿਵੇਂ ਖ਼ਲਾਸੀ ਪਾਏਂਗਾ?
O mortal, how will you escape this terrible disaster?
ਕਿਆ ਲੇ ਆਵਸਿ ਕਿਆ ਲੇ ਜਾਵਸਿ ਰਾਮ ਜਪਹੁ ਗੁਣਕਾਰੀ ॥੧॥ ਰਹਾਉ ॥
(ਦਿਨ ਰਾਤ ਮਾਇਆ ਦੀ ਖ਼ਾਤਰ ਭਟਕ ਰਿਹਾ ਹੈਂ, ਦੱਸ, ਜਦੋਂ ਜੰਮਿਆ ਸੀ) ਕੇਹੜੀ ਮਾਇਆ ਆਪਣੇ ਨਾਲ ਲੈ ਕੇ ਆਇਆ ਸੀ? ਇਥੋਂ ਤੁਰਨ ਲੱਗਾ ਭੀ ਕੋਈ ਚੀਜ਼ ਨਾਲ ਨਹੀਂ ਲੈ ਕੇ ਜਾ ਸਕੇਂਗਾ । ਪਰਮਾਤਮਾ ਦਾ ਨਾਮ ਜਪ, ਇਹੀ ਹੈ ਆਤਮਕ ਜੀਵਨ ਦੇ ਗੁਣ ਪੈਦਾ ਕਰਨ ਵਾਲਾ ।੧।ਰਹਾਉ।
What did you bring with you, and what will you take away? Meditate on the Lord, the Most Worthy and Generous Lord. ||1||Pause||
ਊਂਧਉ ਕਵਲੁ ਮਨਮੁਖ ਮਤਿ ਹੋਛੀ ਮਨਿ ਅੰਧੈ ਸਿਰਿ ਧੰਧਾ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਦੇ ਕਾਰਨ ਤੇਰਾ ਹਿਰਦਾ-ਕਵਲ ਪ੍ਰਭੂ ਦੀ ਯਾਦ ਵਲੋਂ ਉਲਟਿਆ ਪਿਆ ਹੈ, ਤੇਰੀ ਸਮਝ ਥੋੜ੍ਹ-ਵਿਤੀ ਹੋਈ ਪਈ ਹੈ, (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨ (ਦੀ ਅਗਵਾਈ) ਦੇ ਕਾਰਨ ਤੇਰੇ ਸਿਰ ਉਤੇ ਮਾਇਆ ਦੇ ਜੰਜਾਲਾਂ ਦੀ ਪੰਡ ਬੱਝੀ ਪਈ ਹੈ ।
The heart-lotus of the self-willed manmukh is upside-down; his intellect is shallow; his mind is blind, and his head is entangled in worldly affairs.
ਕਾਲੁ ਬਿਕਾਲੁ ਸਦਾ ਸਿਰਿ ਤੇਰੈ ਬਿਨੁ ਨਾਵੈ ਗਲਿ ਫੰਧਾ ॥੨॥
ਜਨਮ ਮਰਨ (ਦਾ ਗੇੜ) ਸਦਾ ਤੇਰੇ ਸਿਰ ਉਤੇ ਟਿਕਿਆ ਪਿਆ ਹੈ । ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਤੇਰੇ ਗਲ ਵਿਚ ਮੋਹ ਦੀ ਫਾਹੀ ਪਈ ਹੋਈ ਹੈ ।੨।
Death and re-birth constantly hang over your head; without the Name, your neck shall be caught in the noose. ||2||
ਡਗਰੀ ਚਾਲ ਨੇਤ੍ਰ ਫੁਨਿ ਅੰਧੁਲੇ ਸਬਦ ਸੁਰਤਿ ਨਹੀ ਭਾਈ ॥
ਹੈਂਕੜ-ਭਰੀ ਤੇਰੀ ਚਾਲ ਹੈ, ਤੇਰੀਆਂ ਅੱਖਾਂ ਭੀ (ਵਿਕਾਰਾਂ ਵਿਚ) ਅੰਨ੍ਹੀਆਂ ਹੋਈਆਂ ਪਈਆਂ ਹਨ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਲ ਧਿਆਨ ਦੇਣਾ ਤੈਨੂੰ ਚੰਗਾ ਨਹੀਂ ਲੱਗਦਾ ।
Your steps are unsteady, and your eyes are blind; you are not aware of the Word of the Shabad, O Sibling of Destiny.
ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ ਅੰਧੁਲਉ ਧੰਧੁ ਕਮਾਈ ॥੩॥
ਵੇਦ ਸ਼ਾਸਤ੍ਰ ਪੜ੍ਹਦਾ ਭੀ ਤ੍ਰੈਗੁਣੀ ਮਾਇਆ ਦੇ ਮੋਹ ਵਿਚ ਫਸਿਆ ਪਿਆ ਹੈਂ । ਤੂੰ (ਮੋਹ ਵਿਚ) ਅੰਨ੍ਹਾ ਹੋਇਆ ਪਿਆ ਹੈਂ, ਤੇ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਹੈਂ ।੩।
The Shaastras and the Vedas keep the mortal bound to the three modes of Maya, and so he performs his deeds blindly. ||3||
ਖੋਇਓ ਮੂਲੁ ਲਾਭੁ ਕਹ ਪਾਵਸਿ ਦੁਰਮਤਿ ਗਿਆਨ ਵਿਹੂਣੇ ॥
ਹੇ ਗਿਆਨ-ਹੀਣ ਜੀਵ! ਭੈੜੀ ਮੱਤੇ ਲੱਗ ਕੇ ਤੰੂ ਉਹ ਅਤਮਕ ਜੀਵਨ ਭੀ ਗਵਾ ਬੈਠਾ ਹੈਂ ਜੋ ਪਹਿਲਾਂ ਤੇਰੇ ਪੱਲੇ ਸੀ (ਇਥੇ ਜਨਮ ਲੈ ਕੇ ਹੋਰ) ਆਤਮਕ ਲਾਭ ਤੂੰ ਕਿਥੋਂ ਖੱਟਣਾ ਸੀ?
He loses his capital - how can he earn any profit? The evil-minded person has no spiritual wisdom at all.
ਸਬਦੁ ਬੀਚਾਰਿ ਰਾਮ ਰਸੁ ਚਾਖਿਆ ਨਾਨਕ ਸਾਚਿ ਪਤੀਣੇ ॥੪॥੪॥੫॥
ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਮਨ ਵਿਚ ਵਸਾ ਕੇ ਪ੍ਰਭੂ-ਨਾਮ (ਦੇ ਸਿਮਰਨ) ਦਾ ਸੁਆਦ ਚੱਖਿਆ, ਉਹ ਉਸ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਮਸਤ ਰਹਿੰਦੇ ਹਨ ।੪।੪।੫।
Contemplating the Shabad, he drinks in the sublime essence of the Lord; O Nanak, his faith is confirmed in the Truth. ||4||4||5||