ਕੇਦਾਰਾ ਮਹਲਾ ੫ ਘਰੁ ੩
Kaydaaraa, Fifth Mehl, Third House:
 
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
 
ਦੀਨ ਬਿਨਉ ਸੁਨੁ ਦਇਆਲ ॥
ਹੇ ਦਇਆਲ ਪ੍ਰਭੂ! ਹੇ ਅਨਾਥਾਂ ਦੇ ਨਾਥ! ਮੇਰੀ ਗਰੀਬ ਦੀ ਬੇਨਤੀ ਸੁਣ—(ਮੇਰਾ ਇਹ) ਇਕ ਮਨ ਹੈ,
Please listen to the prayers of the humble, O Merciful Lord.
 
ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ ॥
(ਕਾਮਾਦਿਕ) ਪੰਜਾਂ ਦਾ ਗ਼ੁਲਾਮ (ਬਣਿਆ ਪਿਆ) ਹੈ, ਮਾਇਆ ਦੇ ਤਿੰਨ ਗੁਣ ਇਸ ਦੇ ਵੈਰੀ ਹਨ ।
The five thieves and the three dispositions torment my mind.
 
ਰਾਖੁ ਹੋ ਕਿਰਪਾਲ ॥ ਰਹਾਉ ॥
ਹੇ ਕਿਰਪਾਲ ਪ੍ਰਭੂ! (ਮੈਨੂੰ ਇਹਨਾਂ ਤੋਂ) ਬਚਾ ਲੈ ।ਰਹਾਉ।
O Merciful Lord, Master of the masterless, please save me from them. ||Pause||
 
ਅਨਿਕ ਜਤਨ ਗਵਨੁ ਕਰਉ ॥
ਹੇ ਪ੍ਰਭੂ! (ਇਹਨਾਂ ਤੋਂ ਬਚਣ ਲਈ) ਮੈਂ ਕਦੀ ਜਤਨ ਕਰਦਾ ਹਾਂ, ਮੈਂ ਤੀਰਥਾਂ ਤੇ ਜਾਂਦਾ ਹਾਂ,
I make all sorts of efforts and go on pilgrimages;
 
ਖਟੁ ਕਰਮ ਜੁਗਤਿ ਧਿਆਨੁ ਧਰਉ ॥
ਮੈਂ ਛੇ (ਰੋਜ਼ਾਨਾ) ਕਰਮਾਂ ਦੀ ਮਰਯਾਦਾ ਨਿਬਾਹੁੰਦਾ ਹਾਂ, ਮੈਂ ਸਮਾਧੀਆਂ ਲਾਂਦਾ ਹਾਂ ।
I perform the six rituals, and meditate in the right way.
 
ਉਪਾਵ ਸਗਲ ਕਰਿ ਹਾਰਿਓ ਨਹ ਨਹ ਹੁਟਹਿ ਬਿਕਰਾਲ ॥੧॥
ਹੇ ਪ੍ਰਭੂ! ਮੈਂ ਸਾਰੇ ਹੀਲੇ ਕਰ ਕੇ ਥੱਕ ਗਿਆ ਹਾਂ, ਪਰ ਇਹ ਡਰਾਉਣੇ ਵਿਕਾਰ (ਮੇਰੇ ਉੱਤੇ ਹੱਲੇ ਕਰਨੋਂ) ਥੱਕਦੇ ਨਹੀਂ ਹਨ ।੧।
I am so tired of making all these efforts, but the horrible demons still do not leave me. ||1||
 
ਸਰਣਿ ਬੰਦਨ ਕਰੁਣਾ ਪਤੇ ॥
ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ ਸਿਰ ਨਿਵਾਉਂਦਾ ਹਾਂ ।
I seek Your Sanctuary, and bow to You, O Compassionate Lord.
 
ਭਵ ਹਰਣ ਹਰਿ ਹਰਿ ਹਰਿ ਹਰੇ ॥
ਹੇ ਦਇਆ ਦੇ ਮਾਲਕ ਪ੍ਰਭੂ! ਹੇ ਜਨਮ ਮਰਨ ਦਾ ਗੇੜ ਦੂਰ ਕਰਨ ਵਾਲੇ ਹਰੀ!
You are the Destroyer of fear, O Lord, Har, Har, Har, Har.
 
ਏਕ ਤੂਹੀ ਦੀਨ ਦਇਆਲ ॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ! (ਮੇਰਾ) ਸਿਰਫ਼ ਤੂੰ ਹੀ (ਰਾਖਾ) ਹੈਂ ।
You alone are Merciful to the meek.
 
ਪ੍ਰਭ ਚਰਨ ਨਾਨਕ ਆਸਰੋ ॥
ਹੇ ਪ੍ਰਭੂ! ਨਾਨਕ ਨੂੰ ਤੇਰੇ ਹੀ ਚਰਨਾਂ ਦਾ ਆਸਰਾ ਹੈ ।
Nanak takes the Support of God's Feet.
 
ਉਧਰੇ ਭ੍ਰਮ ਮੋਹ ਸਾਗਰ ॥
ਤੇਰੇ ਸੰਤ ਜਨਾਂ ਦਾ ਪੱਲਾ ਫੜ ਕੇ (ਅਨੇਕਾਂ ਜੀਵ) ਭਰਮ ਤੇ ਮੋਹ ਦੇ ਸਮੁੰਦਰ (ਵਿਚ ਡੁੱਬਣ) ਤੋਂ ਬਚ ਗਏ
I have been rescued from the ocean of doubt,
 
ਲਗਿ ਸੰਤਨਾ ਪਗ ਪਾਲ ॥੨॥੧॥੨॥
ਹੇ ਪ੍ਰਭੂ! ਤੇਰੇ ਸੰਤ ਜਨਾਂ ਦੀ ਚਰਨੀਂ ਲੱਗ ਕੇ,।੨।੧।੨।
holding tight to the feet and the robes of the Saints. ||2||1||2||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by