ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥ ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥
ਜਿਸ ਜੀਵ-ਇਸਤ੍ਰੀ ਦੇ ਅਡੋਲ ਹੋਏ ਹਿਰਦੇ ਵਿਚ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆ ਟਿਕਦਾ ਹੈ, ਉਸ ਨੂੰ ਬਾਰਾਂ ਹੀ ਮਹੀਨੇ, ਸਾਰੀਆਂ ਰੁੱਤਾਂ, ਸਾਰੀਆਂ ਥਿੱਤਾਂ, ਸਾਰੇ ਦਿਨ, ਸਾਰੀਆਂ ਘੜੀਆਂ, ਸਾਰੇ ਮੁਹੂਰਤ ਤੇ ਪਲ ਸੁਲੱਖਣੇ ਜਾਪਦੇ ਹਨ (ਉਸ ਨੂੰ ਕਿਸੇ ਸੰਗ੍ਰਾਂਦ ਮੱਸਿਆ ਆਦਿਕ ਦੀ ਹੀ ਪਵਿਤ੍ਰਤਾ ਦਾ ਭਰਮ-ਭੁਲੇਖਾ ਨਹੀਂ ਰਹਿੰਦਾ) ।
The twelve months, the seasons, the weeks, the days, the hours, the minutes and the seconds are all sublime, when the True Lord comes and meets her with natural ease.
ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ ॥
(ਉਹ ਜੀਵ-ਇਸਤ੍ਰੀ ਕਿਸੇ ਕੰਮ ਨੂੰ ਸ਼ੁਰੂ ਕਰਨ ਵਾਸਤੇ ਕੋਈ ਖ਼ਾਸ ਮੁਹੂਰਤ ਨਹੀਂ ਭਾਲਦੀ, ਉਸ ਨੂੰ ਇਹ ਯਕੀਨ ਹੁੰਦਾ ਹੈ ਕਿ) ਜਦੋਂ ਪਿਆਰਾ ਪ੍ਰਭੂ ਮਿਲ ਪਏ (ਭਾਵ, ਪਰਮਾਤਮਾ ਦਾ ਆਸਰਾ ਲਿਆਂ) ਸਭ ਕੰਮ ਰਾਸ ਆ ਜਾਂਦੇ ਹਨ, ਕਰਤਾਰ ਹੀ (ਜੀਵ ਨੂੰ ਸਫਲਤਾ ਦੇਣ ਦੀਆਂ) ਸਾਰੀਆਂ ਬਿਧੀਆਂ ਜਾਣਦਾ ਹੈ
God, my Beloved, has met me, and my affairs are all resolved. The Creator Lord knows all ways and means.
ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ ॥
(ਪਰ ਇਹ ਸਿਦਕ-ਸਰਧਾ ਦਾ ਆਤਮਕ ਸੋਹਜ ਪਰਮਾਤਮਾ ਆਪ ਹੀ ਦੇਂਦਾ ਹੈ) ਪ੍ਰਭੂ ਨੇ ਆਪ ਹੀ ਜੀਵ-ਇਸਤ੍ਰੀ ਦੇ ਆਤਮਾ ਨੂੰ ਸੰਵਾਰਨਾ ਹੈ, ਤੇ ਆਪ ਹੀ ਉਸ ਨੂੰ ਪਿਆਰਨਾ ਹੈ । (ਉਸ ਦੀ ਮਿਹਰ ਨਾਲ ਹੀ) ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮੇਲ ਹੁੰਦਾ ਹੈ, ਤੇ ਉਹ ਆਤਮਕ ਆਨੰਦ ਮਾਣਦੀ ਹੈ ।
I am loved by the One who has embellished and exalted me; I have met Him, and I savor His Love.
ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਰਮੁਖਿ ਮਸਤਕਿ ਭਾਗੋ ॥
ਗੁਰੂ ਦੀ ਰਾਹੀਂ ਜਿਸ ਜੀਵ-ਇਸਤ੍ਰੀ ਦੇ ਮੱਥੇ ਦਾ ਲੇਖ ਉੱਘੜਿਆ, (ਉਸ ਅਨੁਸਾਰ) ਜਦੋਂ ਪ੍ਰਭੂ-ਪਤੀ ਨੇ ਉਸ ਨੂੰ ਆਪਣੇ ਚਰਨਾਂ ਨਾਲ ਜੋੜਿਆ, ਉਸ ਦੀ ਹਿਰਦਾ-ਸੇਜ ਸੁੰਦਰ ਹੋ ਗਈ ਹੈ ।
The bed of my heart becomes beautiful, when my Husband Lord ravishes me. As Gurmukh, the destiny on my forehead has been awakened and activated.
ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ ॥੧੭॥੧॥
ਹੇ ਨਾਨਕ! ਉਸ ਸੁਭਾਗ ਜੀਵ-ਇਸਤ੍ਰੀ ਨੂੰ ਪ੍ਰੀਤਮ-ਪ੍ਰਭੂ ਦਿਨ ਰਾਤ ਮਿਲਿਆ ਰਹਿੰਦਾ ਹੈ, ਪ੍ਰਭੂ-ਪਤੀ ਉਸ ਦਾ ਸਦਾ ਲਈ ਕਾਇਮ ਰਹਿਣ ਵਾਲਾ ਸੁਹਾਗ ਬਣ ਜਾਂਦਾ ਹੈ ।੧੭।੧।
O Nanak, day and night, my Beloved enjoys me; with the Lord as my Husband, my Marriage is Eternal. ||17||1||