ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ
Tukhaari Chhant, First Mehl, Baarah Maahaa ~ The Twelve Months:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ ॥ ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ ॥
ਹੇ ਹਰੀ! (ਮੇਰੀ ਬੇਨਤੀ) ਸੁਣ । ਪੂਰਬਲੇ ਕਮਾਏ ਕੀਤੇ ਕਰਮਾਂ ਅਨੁਸਾਰ ਹਰੇਕ ਜੀਵ ਦੇ ਸਿਰ ਉਤੇ ਜੋ ਸੁਖ ਤੇ ਦੁੱਖ (ਝੱਲਣ ਲਈ) ਤੂੰ ਦੇਂਦਾ ਹੈਂ ਉਹੀ ਠੀਕ ਹੈ ।
Listen: according to the karma of their past actions, each and every person experiences happiness or sorrow; whatever You give, Lord, is good.
ਹਰਿ ਰਚਨਾ ਤੇਰੀ ਕਿਆ ਗਤਿ ਮੇਰੀ ਹਰਿ ਬਿਨੁ ਘੜੀ ਨ ਜੀਵਾ ॥
ਹੇ ਹਰੀ! ਮੈਂ ਤੇਰੀ ਰਚੀ ਮਾਇਆ ਵਿਚ (ਰੱੁਝਾ ਪਿਆ) ਹਾਂ । ਮੇਰਾ ਕੀਹ ਹਾਲ ਹੋਵੇਗਾ? ਤੈਥੋਂ ਬਿਨਾ (ਤੇਰੀ ਯਾਦ ਤੋਂ ਬਿਨਾ) ਇਕ ਘੜੀ ਭੀ ਜੀਊਣਾ ਇਹ ਕੇਹੀ ਜ਼ਿੰਦਗੀ ਹੈ?
O Lord, the Created Universe is Yours; what is my condition? Without the Lord, I cannot survive, even for an instant.
ਪ੍ਰਿਅ ਬਾਝੁ ਦੁਹੇਲੀ ਕੋਇ ਨ ਬੇਲੀ ਗੁਰਮੁਖਿ ਅੰਮ੍ਰਿਤੁ ਪੀਵਾਂ ॥
ਹੇ ਪਿਆਰੇ! ਤੇਰੇ ਬਿਨਾ ਮੈਂ ਦੁੱਖੀ ਹਾਂ, (ਇਸ ਦੁੱਖ ਵਿਚੋਂ ਕੱਢਣ ਵਾਸਤੇ) ਕੋਈ ਮਦਦਗਾਰ ਨਹੀਂ ਹੈ । (ਮੇਹਰ ਕਰ ਕਿ) ਗੁਰੂ ਦੀ ਸਰਨ ਪੈ ਕੇ ਮੈਂ ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਹਾਂ ।
Without my Beloved, I am miserable; I have no friend at all. As Gurmukh, I drink in the Ambrosial Nectar.
ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ ॥
ਅਸੀ ਜੀਵ ਨਿਰੰਕਾਰ ਦੀ ਰਚੀ ਮਾਇਆ ਵਿਚ ਹੀ ਫਸੇ ਪਏ ਹਾਂ (ਇਹ ਕਾਹਦਾ ਜੀਵਨ ਹੈ?), ਪ੍ਰਭੂ ਨੂੰ ਮਨ ਵਿਚ ਵਸਾਣਾ ਹੀ ਸਭ ਕੰਮਾਂ ਤੋਂ ਸੇ੍ਰਸ਼ਟ ਕੰਮ ਹੈ (ਇਹੀ ਹੈ ਮਨੁੱਖ ਵਾਸਤੇ ਜੀਵਨ-ਮਨੋਰਥ) ।
The Formless Lord is contained in His Creation. To obey God is the best course of action.
ਨਾਨਕ ਪੰਥੁ ਨਿਹਾਲੇ ਸਾ ਧਨ ਤੂ ਸੁਣਿ ਆਤਮ ਰਾਮਾ ॥੧॥
ਹੇ ਨਾਨਕ! (ਆਖ—) ਹੇ ਸਰਬ ਵਿਆਪਕ ਪਰਮਾਤਮਾ! ਤੂੰ (ਜੀਵ-ਇਸਤ੍ਰੀ ਦੀ ਅਰਜ਼ੋਈ) ਸੁਣ (ਤੇ ਉਸ ਨੂੰ ਆਪਣਾ ਦਰਸਨ ਦੇਹ), ਜੀਵ-ਇਸਤ੍ਰੀ ਤੇਰਾ ਰਾਹ ਤੱਕ ਰਹੀ ਹੈ ।੧।
O Nanak, the soul-bride is gazing upon Your Path; please listen, O Supreme Soul. ||1||