ਪਉੜੀ ॥
Pauree:
ਕਾਰਣੁ ਕਰਤੈ ਜੋ ਕੀਆ ਸੋਈ ਹੈ ਕਰਣਾ ॥
ਹੇ ਪ੍ਰਾਣੀ! ਜੋ ਸਬੱਬ ਕਰਤਾਰ ਨੇ ਬਣਾਇਆ ਹੈ ਉਹੀ ਬਣਨਾ ਹੈ ।
He does the dees which the Creator causes him to do.
ਜੇ ਸਉ ਧਾਵਹਿ ਪ੍ਰਾਣੀਆ ਪਾਵਹਿ ਧੁਰਿ ਲਹਣਾ ॥
ਜੇ ਤੂੰ ਸੈਂਕੜੇ ਵਾਰੀ ਦੌੜਦਾ ਫਿਰੇਂ, ਜੋ ਧੁਰੋਂ (ਤੇਰੇ ਕੀਤੇ ਕਰਮਾਂ ਅਨੁਸਾਰ) ਲਹਣਾ (ਲਿਖਿਆ) ਹੈ ਉਹੀ ਪ੍ਰਾਪਤ ਕਰੇਂਗਾ ।
Even if you run in hundreds of directions, O mortal, you shall still receive what you are pre-destined to receive.
ਬਿਨੁ ਕਰਮਾ ਕਿਛੂ ਨ ਲਭਈ ਜੇ ਫਿਰਹਿ ਸਭ ਧਰਣਾ ॥
ਸਾਰੀ ਧਰਤੀ ਉਤੇ ਭੀ ਜੇ ਭਟਕਦਾ ਫਿਰੇਂ, ਤਾਂ ਭੀ ਪ੍ਰਭੂ ਦੀ ਮੇਹਰ ਤੋਂ ਬਿਨਾ ਕੁਝ ਨਹੀਂ ਮਿਲੇਗਾ (ਇਸ ਵਾਸਤੇ ਉਸ ਦੀ ਮੇਹਰ ਦਾ ਪਾਤਰ ਬਣ) ।
Without good karma, you shall obtain nothing, even if you wander across the whole world.
ਗੁਰ ਮਿਲਿ ਭਉ ਗੋਵਿੰਦ ਕਾ ਭੈ ਡਰੁ ਦੂਰਿ ਕਰਣਾ ॥
ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਡਰ (ਹਿਰਦੇ ਵਿਚ ਵਸਾਇਆ ਹੈ), ਪ੍ਰਭੂ ਨੇ ਉਸ ਦਾ ਦੁਨੀਆਵੀ ਡਰਾਂ ਦਾ ਸਹਿਮ ਦੂਰ ਕਰ ਦਿੱਤਾ ਹੈ ।
Meeting with the Guru, you shall know the Fear of God, and other fears shall be taken away.
ਭੈ ਤੇ ਬੈਰਾਗੁ ਊਪਜੈ ਹਰਿ ਖੋਜਤ ਫਿਰਣਾ ॥
ਪਰਮਾਤਮਾ ਦੇ ਡਰ ਤੋਂ ਹੀ ਦੁਨੀਆ ਵਲੋਂ ਵੈਰਾਗ ਪੈਦਾ ਹੁੰਦਾ ਹੈ, ਮਨੁੱਖ ਪ੍ਰਭੂ ਦੀ ਖੋਜ ਵਿਚ ਲੱਗ ਜਾਂਦਾ ਹੈ ।
Through the Fear of God, the attitude of detachment wells up, and one sets out in search of the Lord.
ਖੋਜਤ ਖੋਜਤ ਸਹਜੁ ਉਪਜਿਆ ਫਿਰਿ ਜਨਮਿ ਨ ਮਰਣਾ ॥
ਪਰਮਾਤਮਾ ਦੀ ਖੋਜ ਕਰਦਿਆਂ ਕਰਦਿਆਂ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਅਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ।
Searching and searching, intuitive wisdom wells up, and then, one is not born to die again.
ਹਿਆਇ ਕਮਾਇ ਧਿਆਇਆ ਪਾਇਆ ਸਾਧ ਸਰਣਾ ॥
ਜਿਸ ਨੂੰ ਗੁਰੂ ਦੀ ਸਰਨ ਪ੍ਰਾਪਤ ਹੋ ਗਈ, ਉਸ ਨੇ ਹਿਰਦੇ ਵਿਚ ਨਾਮ ਸਿਮਰਿਆ ਨਾਮ ਦੀ ਕਮਾਈ ਕੀਤੀ ।
Practicing meditation within my heart, I have found the Sanctuary of the Holy.
ਬੋਹਿਥੁ ਨਾਨਕ ਦੇਉ ਗੁਰੁ ਜਿਸੁ ਹਰਿ ਚੜਾਏ ਤਿਸੁ ਭਉਜਲੁ ਤਰਣਾ ॥੨੨॥
(ਹੇ ਪ੍ਰਾਣੀ!) ਗੁਰੂ ਨਾਨਕ ਦੇਵ (ਆਤਮਕ) ਜਹਾਜ਼ ਹੈ, ਹਰੀ ਨੇ ਜਿਸ ਨੂੰ ਇਸ ਜਹਾਜ਼ ਵਿਚ ਬਿਠਾ ਦਿੱਤਾ, ਉਸ ਨੇ ਸੰਸਾਰ-ਸਮੁੰਦਰ ਨੂੰ ਤਰ ਲਿਆ ।੨੨।
Whoever the Lord places on the boat of Guru Nanak, is carried across the terrifying world-ocean. ||22||