ਮਃ ੫ ॥
Fifth Mehl:
ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ ॥
ਪਹਾੜਾਂ ਵਿਚ, ਸਮੁੰਦਰਾਂ ਵਿਚ, ਰੇਤਲੇ ਥਾਵਾਂ ਵਿਚ, ਧਰਤੀ ਵਿਚ, ਜੰਗਲਾਂ ਵਿਚ, ਫਲਾਂ ਵਿਚ, ਗੁਫ਼ਾਂ ਵਿਚ,
He is totally permeating the mountains, oceans, deserts, lands, forests, orchards, caves,
ਪਾਤਾਲਾ ਆਕਾਸ ਪੂਰਨੁ ਹਭ ਘਟਾ ॥
ਪਾਤਾਲ ਆਕਾਸ ਵਿਚ—ਸਾਰੇ ਹੀ ਸਰੀਰਾਂ ਵਿਚ (ਪਰਮਾਤਮਾ) ਵਿਆਪਕ ਹੈ ।
the nether regions of the underworld, the Akaashic ethers of the skies, and all hearts.
ਨਾਨਕ ਪੇਖਿ ਜੀਓ ਇਕਤੁ ਸੂਤਿ ਪਰੋਤੀਆ ॥੩॥
ਹੇ ਨਾਨਕ! ਜਿਸ ਪ੍ਰਭੂ ਨੇ (ਸਾਰੀ ਹੀ ਰਚਨਾ ਨੂੰ) ਇਕੋ ਧਾਗੇ ਵਿਚ (ਭਾਵ, ਹੁਕਮ ਵਿਚ, ਮਰਯਾਦਾ ਵਿਚ) ਪ੍ਰੋ ਰੱਖਿਆ ਹੈ ਉਸ ਨੂੰ ਵੇਖ ਵੇਖ ਕੇ ਮੈਨੂੰ ਆਤਮਕ ਜੀਵਨ ਮਿਲਦਾ ਹੈ ।੩।
Nanak sees that they are all strung on the same thread. ||3||