ਮਃ ੩ ॥
Third Mehl:
ਮਨੁ ਮਾਣਕੁ ਜਿਨਿ ਪਰਖਿਆ ਗੁਰ ਸਬਦੀ ਵੀਚਾਰਿ ॥
ਇਹ ਮਨ ਸੁੱਚਾ ਮੋਤੀ ਹੈ, ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ (ਇਸ ਸੁੱਚੇ ਮੋਤੀ ਨੂੰ) ਪਰਖ ਲਿਆ ਹੈ,
Some assay their mind-jewel, and contemplate the Word of the Guru's Shabad.
ਸੇ ਜਨ ਵਿਰਲੇ ਜਾਣੀਅਹਿ ਕਲਜੁਗ ਵਿਚਿ ਸੰਸਾਰਿ ॥
ਪਰ ਇਸ ਸੰਸਾਰ ਵਿਚ ਜਿੱਥੇ ਵਿਕਾਰਾਂ ਦਾ ਪਹਿਰਾ ਹੈ ਅਜੇਹੇ ਬੰਦੇ ਬੜੇ ਘੱਟ ਵੇਖੀਦੇ ਹਨ ।
Only a few of those humble beings are known in this world, in this Dark Age of Kali Yuga.
ਆਪੈ ਨੋ ਆਪੁ ਮਿਲਿ ਰਹਿਆ ਹਉਮੈ ਦੁਬਿਧਾ ਮਾਰਿ ॥
ਉਸ ਦਾ ਆਪਾ ਹਉਮੈ ਤੇ ਮੇਰ-ਤੇਰ ਨੂੰ ਮਾਰ ਕੇ ‘ਆਪੇ’ ਨਾਲ ਮਿਲਿਆ ਰਹਿੰਦਾ ਹੈ ।
One's self remains blended with the Lord's Self, when egotism and duality are conquered.
ਨਾਨਕ ਨਾਮਿ ਰਤੇ ਦੁਤਰੁ ਤਰੇ ਭਉਜਲੁ ਬਿਖਮੁ ਸੰਸਾਰੁ ॥੨॥
ਹੇ ਨਾਨਕ! ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ ਉਹ ਇਸ ਡਰਾਉਣੇ ਸੰਸਾਰ-ਸਮੁੰਦਰ ਤੋਂ ਲੰਘ ਜਾਂਦੇ ਹਨ ਜਿਸ ਨੂੰ ਤਰਨਾ ਬੜਾ ਔਖਾ ਹੈ ।੨।
O Nanak, those who are imbued with the Naam cross over the difficult, treacherous and terrifying world-ocean. ||2||