ਪਉੜੀ ॥
Pauree:
ਅੰਤਰਿ ਜਪੁ ਤਪੁ ਸੰਜਮੋ ਗੁਰ ਸਬਦੀ ਜਾਪੈ ॥
(‘ਦੂਜੇ ਭਰਮ’ ਵਲੋਂ ਹਟ ਕੇ) ਮਨ ਦੇ ਅੰਦਰ ਹੀ ਟਿਕਣਾ—ਇਹੀ ਜਪ ਹੈ ਇਹੀ ਤਪ ਹੈ ਇਹੀ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਸਾਧਨ ਹੈ; ਪਰ ਇਹ ਸਮਝ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਆਉਂਦੀ ਹੈ;
Deep within the self are meditation and austere self-discipline, when one realizes the Word of the Guru's Shabad.
ਹਰਿ ਹਰਿ ਨਾਮੁ ਧਿਆਈਐ ਹਉਮੈ ਅਗਿਆਨੁ ਗਵਾਪੈ ॥
ਜੇ (‘ਦੂਜੇ ਭਰਮ’ ਨੂੰ ਛੱਡ ਕੇ) ਪ੍ਰਭੂ ਦਾ ਨਾਮ ਸਿਮਰੀਏ ਤਾਂ ਹਉਮੈ ਤੇ ਆਤਮਕ ਜੀਵਨ ਵਲੋਂ ਬੇ-ਸਮਝੀ ਦੂਰ ਹੋ ਜਾਂਦੀ ਹੈ ।
Meditating on the Name of the Lord, Har, Har, egotism and ignorance are eliminated.
ਅੰਦਰੁ ਅੰਮ੍ਰਿਤਿ ਭਰਪੂਰੁ ਹੈ ਚਾਖਿਆ ਸਾਦੁ ਜਾਪੈ ॥
(ਉਂਞ ਤਾਂ ਸਦਾ ਹੀ) ਹਿਰਦਾ ਨਾਮ-ਅੰਮ੍ਰਿਤ ਨਾਲ ਨਕਾ-ਨਕ ਭਰਿਆ ਹੋਇਆ ਹੈ (ਭਾਵ, ਪਰਮਾਤਮਾ ਅੰਦਰ ਹੀ ਰੋਮ ਰੋਮ ਵਿਚ ਵੱਸਦਾ ਹੈ), (ਗੁਰ-ਸ਼ਬਦ ਦੀ ਰਾਹੀਂ ਨਾਮ-ਰਸ) ਚੱਖਿਆਂ ਸੁਆਦ ਆਉਂਦਾ ਹੈ ।
One's inner being is overflowing with Ambrosial Nectar; tasting it, the flavor is known.
ਜਿਨ ਚਾਖਿਆ ਸੇ ਨਿਰਭਉ ਭਏ ਸੇ ਹਰਿ ਰਸਿ ਧ੍ਰਾਪੈ ॥
ਜਿਨ੍ਹਾਂ ਨੇ ਇਹ ਨਾਮ-ਰਸ ਚੱਖਿਆ ਹੈ ਉਹ ਨਿਰਭਉ (ਪ੍ਰਭੂ ਦਾ ਰੂਪ) ਹੋ ਜਾਂਦੇ ਹਨ, ਉਹ ਨਾਮ ਦੇ ਰਸ ਨਾਲ ਰੱਜ ਜਾਂਦੇ ਹਨ ।
Those who taste it become fearless; they are satisfied with the sublime essence of the Lord.
ਹਰਿ ਕਿਰਪਾ ਧਾਰਿ ਪੀਆਇਆ ਫਿਰਿ ਕਾਲੁ ਨ ਵਿਆਪੈ ॥੧੭॥
ਜਿਨ੍ਹਾਂ ਨੂੰ ਪ੍ਰਭੂ ਨੇ ਮਿਹਰ ਕਰ ਕੇ ਇਹ ਰਸ ਪਿਲਾਇਆ ਹੈ ਉਹਨਾਂ ਨੂੰ ਮੁੜ ਮੌਤ ਦਾ ਡਰ ਦਬਾ ਨਹੀਂ ਸਕਦਾ (ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਆਉਂਦੀ) ।੧੭।
Those who drink it in, by the Grace of the Lord, are never again afflicted by death. ||17||