ਪਉੜੀ ॥
Pauree:
ਕੰਟਕੁ ਕਾਲੁ ਏਕੁ ਹੈ ਹੋਰੁ ਕੰਟਕੁ ਨ ਸੂਝੈ ॥
(ਮਨੁੱਖ ਲਈ) ਮੌਤ (ਦਾ ਡਰ ਹੀ) ਇਕ (ਐਸਾ) ਕੰਡਾ ਹੈ (ਜੋ ਹਰ ਵੇਲੇ ਦਿਲ ਵਿਚ ਚੁੱਭਦਾ ਹੈ) ਕੋਈ ਹੋਰ ਕੰਡਾ (ਭਾਵ, ਸਹਿਮ) ਇਸ ਵਰਗਾ ਨਹੀਂ ਹੈ ।
Only death is painful; I cannot conceive of anything else as painful.
ਅਫਰਿਓ ਜਗ ਮਹਿ ਵਰਤਦਾ ਪਾਪੀ ਸਿਉ ਲੂਝੈ ॥
(ਇਹ ਮੌਤ) ਸਾਰੇ ਜਗਤ ਵਿਚ ਵਰਤ ਰਹੀ ਹੈ ਕੋਈ ਇਸ ਨੂੰ ਰੋਕ ਨਹੀਂ ਸਕਦਾ, (ਮੌਤ ਦਾ ਸਹਿਮ) ਵਿਕਾਰੀ ਬੰਦਿਆਂ ਨੂੰ (ਖ਼ਾਸ ਤੌਰ ਤੇ) ਅੜਦਾ ਹੈ (ਭਾਵ, ਦਬਾ ਪਾਂਦਾ ਹੈ) ।
It is unstoppable; it stalks and pervades the world, and fights with the sinners.
ਗੁਰ ਸਬਦੀ ਹਰਿ ਭੇਦੀਐ ਹਰਿ ਜਪਿ ਹਰਿ ਬੂਝੈ ॥
ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਨਾਮ ਵਿਚ ਪ੍ਰੋਤਾ ਜਾਂਦਾ ਹੈ ਜੋ ਆਪਣੇ ਮਨ ਦੇ ਨਾਲ ਟਾਕਰਾ ਲਾਂਦਾ ਹੈ ਉਹ ਸਿਮਰਨ ਕਰ ਕੇ (ਅਸਲੀਅਤ ਨੂੰ) ਸਮਝ ਲੈਂਦਾ ਹੈ
Through the Word of the Guru's Shabad, one is immersed in the Lord. Meditating on the Lord, one comes to realize the Lord.
ਸੋ ਹਰਿ ਸਰਣਾਈ ਛੁਟੀਐ ਜੋ ਮਨ ਸਿਉ ਜੂਝੈ ॥
ਤੇ ਉਹ ਪ੍ਰਭੂ ਦੀ ਸਰਨ ਪੈ ਕੇ (ਮੌਤ ਦੇ ਸਹਿਮ ਤੋਂ) ਬਚ ਜਾਂਦਾ ਹੈ ।
He alone is emancipated in the Sanctuary of the Lord, who struggles with his own mind.
ਮਨਿ ਵੀਚਾਰਿ ਹਰਿ ਜਪੁ ਕਰੇ ਹਰਿ ਦਰਗਹ ਸੀਝੈ ॥੧੧॥
ਜੋ ਮਨੁੱਖ ਆਪਣੇ ਮਨ ਵਿਚ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਕਰ ਕੇ ਬੰਦਗੀ ਕਰਦਾ ਹੈ ਉਹ ਪ੍ਰਭੂ ਦੀ ਹਜ਼ੂਰੀ ਵਿਚ ਪਰਵਾਨ ਹੁੰਦਾ ਹੈ ।੧੧।
One who contemplates and meditates on the Lord in his mind, succeeds in the Court of the Lord. ||11||