ਸਲੋਕੁ ਮਃ ੩ ॥
Shalok, Third Mehl:
ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥
ਹੇ ਭਾਈ! ਜੇ ਮੈਂ (ਧਰਮ-ਪੁਸਤਕਾਂ ਦਾ) ਵਿਦਵਾਨ ਬਣ ਜਾਵਾਂ, ਜੋਤਸ਼ੀ ਬਣ ਜਾਵਾਂ, ਚਾਰੇ ਵੇਦ ਮੂੰਹ-ਜ਼ਬਾਨੀ ਪੜ੍ਹ ਸਕਾਂ;
I might become a Pandit, a religious scholar, or an astrologer, and recite the four Vedas with my mouth;
ਨਵ ਖੰਡ ਮਧੇ ਪੂਜੀਆ ਅਪਣੈ ਚਜਿ ਵੀਚਾਰਿ ॥
ਜੇ ਆਪਣੇ ਆਚਰਨ ਦੇ ਕਾਰਨ ਆਪਣੀ ਚੰਗੀ ਅਕਲ ਦੇ ਕਾਰਨ ਸਾਰੀ ਹੀ ਧਰਤੀ ਵਿਚ ਮੇਰੀ ਇੱਜ਼ਤ ਹੋਵੇ;
I might be worshipped throughout the nine regions of the earth for my wisdom and thought;
ਮਤੁ ਸਚਾ ਅਖਰੁ ਭੁਲਿ ਜਾਇ ਚਉਕੈ ਭਿਟੈ ਨ ਕੋਇ ॥
(ਜੇ ਮੈਂ ਬੜੀ ਸੁੱਚ ਰੱਖਾਂ ਤੇ ਖ਼ਿਆਲ ਰੱਖਾਂ ਕਿ) ਕਿਤੇ ਕੋਈ (ਨੀਵੀਂ ਜਾਤਿ ਵਾਲਾ ਮਨੁੱਖ ਮੇਰੇ) ਚੌਂਕੇ ਨੂੰ ਭਿੱਟ ਨ ਜਾਏ (ਤਾਂ ਇਹ ਸਭ ਕੁਝ ਵਿਅਰਥ ਹੀ ਹੈ) ।
let me not forget the Word of Truth, that no one can touch my sacred cooking square.
ਝੂਠੇ ਚਉਕੇ ਨਾਨਕਾ ਸਚਾ ਏਕੋ ਸੋਇ ॥੧॥
ਹੇ ਨਾਨਕ! ਸਾਰੇ ਚੌਂਕੇ ਨਾਸਵੰਤ ਹਨ, ਸਦਾ ਕਾਇਮ ਰਹਿਣ ਵਾਲਾ ਸਿਰਫ਼ ਪਰਮਾਤਮਾ ਦਾ ਨਾਮ ਹੀ ਹੈ (ਧਿਆਨ ਇਸ ਗੱਲ ਦਾ ਰਹਿਣਾ ਚਾਹੀਦਾ ਹੈ ਕਿ) ਕਿਤੇ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ (ਮਨ ਤੋਂ) ਭੁੱਲ ਨਾਹ ਜਾਏ ।੧।
Such cooking squares are false, O Nanak; only the One Lord is True. ||1||