ਸਲੋਕੁ ਮਃ ੩ ॥
Shalok, Third Mehl:
ਜਿਨਾ ਗੁਰੁ ਨਹੀ ਭੇਟਿਆ ਭੈ ਕੀ ਨਾਹੀ ਬਿੰਦ ॥
ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ, ਜਿਨ੍ਹਾਂ ਦੇ ਅੰਦਰ ਰੱਬ ਦਾ ਰਤਾ ਭੀ ਡਰ ਨਹੀਂ,
Those who do not meet with the Guru, who have no Fear of God at all,
ਆਵਣੁ ਜਾਵਣੁ ਦੁਖੁ ਘਣਾ ਕਦੇ ਨ ਚੂਕੈ ਚਿੰਦ ॥
ਉਹਨਾਂ ਨੂੰ ਜੰਮਣ ਮਰਨ (ਦਾ) ਡਾਢਾ ਦੁੱਖ ਲੱਗਾ ਰਹਿੰਦਾ ਹੈ, ਉਹਨਾਂ ਦੀ ਚਿੰਤਾ ਕਦੇ ਮੁੱਕਦੀ ਨਹੀਂ ।
continue coming and going in reincarnation, and suffer terrible pain; their anxiety is never relieved.
ਕਾਪੜ ਜਿਵੈ ਪਛੋੜੀਐ ਘੜੀ ਮੁਹਤ ਘੜੀਆਲੁ ॥
ਜਿਵੇਂ (ਧੋਣ ਵੇਲੇ) ਕੱਪੜਾ (ਪਟੜੇ ਤੇ) ਪਟਕਾਈਦਾ ਹੈ, ਜਿਵੇਂ ਘੜਿਆਲ ਮੁੜ ਮੁੜ (ਚੋਟਾਂ ਖਾਂਦਾ ਹੈ)
They are beaten like clothes being washed on the rocks, and struck every hour like chimes.
ਨਾਨਕ ਸਚੇ ਨਾਮ ਬਿਨੁ ਸਿਰਹੁ ਨ ਚੁਕੈ ਜੰਜਾਲੁ ॥੧॥
ਹੇ ਨਾਨਕ! ਤਿਵੇਂ ਪ੍ਰਭੂ-ਨਾਮ ਤੋਂ ਵਾਂਜੇ ਰਹਿ ਕੇ ਉਹਨਾਂ ਦੇ ਸਿਰ ਤੋਂ (ਭੀ) ਸਹਸਾ ਨਹੀਂ ਮੁੱਕਦਾ ।੧।
O Nanak, without the True Name, these entanglements are not removed from hanging over one's head. ||1||