ਮਾਰੂ ਸੋਲਹੇ ਮਹਲਾ ੫
Maaroo, Solahas, Fifth Mehl:
 
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
 
ਸਿਮਰੈ ਧਰਤੀ ਅਰੁ ਆਕਾਸਾ ॥
ਹੇ ਭਾਈ! ਧਰਤੀ ਪਰਮਾਤਮਾ ਦੀ ਰਜ਼ਾ ਵਿਚ ਤੁਰ ਰਹੀ ਹੈ ਆਕਾਸ਼ ਉਸ ਦੀ ਰਜ਼ਾ ਵਿਚ ਹੈ ।
The earth and the Akaashic ethers meditate in remembrance.
 
ਸਿਮਰਹਿ ਚੰਦ ਸੂਰਜ ਗੁਣਤਾਸਾ ॥
ਚੰਦ ਅਤੇ ਸੂਰਜ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਰਜ਼ਾ ਵਿਚ ਤੁਰ ਰਹੇ ਹਨ ।
The moon and the sun meditate in remembrance on You, O treasure of virtue.
 
ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥੧॥
ਹਵਾ ਪਾਣੀ ਅੱਗ (ਆਦਿਕ ਤੱਤ) ਪ੍ਰਭੂ ਦੀ ਰਜ਼ਾ ਵਿਚ ਕੰਮ ਕਰ ਰਹੇ ਹਨ । ਸਾਰੀ ਸ੍ਰਿਸ਼ਟੀ ਉਸ ਦੀ ਰਜ਼ਾ ਵਿਚ ਕੰਮ ਕਰ ਰਹੀ ਹੈ ।੧।
Air, water and fire meditate in remembrance. All creation meditates in remembrance. ||1||
 
ਸਿਮਰਹਿ ਖੰਡ ਦੀਪ ਸਭਿ ਲੋਆ ॥
ਹੇ ਭਾਈ! ਸਾਰੇ ਖੰਡ ਦੀਪ ਮੰਡਲ ਅਤੇ
All the continents, islands and worlds meditate in remembrance.
 
ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥
ਪਾਤਾਲ ਅਤੇ ਸਾਰੀਆਂ ਪੁਰੀਆਂ, ਸਾਰੀਆਂ ਖਾਣੀਆਂ ਅਤੇ ਬਾਣੀਆਂ (ਦੇ ਜੀਵ), ਸਾਰੇ ਪ੍ਰਭੂ ਦੇ ਸੇਵਕ ਸਦਾ-ਥਿਰ ਪ੍ਰਭੂ ਦੀ ਰਜ਼ਾ ਵਿਚ ਵਰਤ ਰਹੇ ਹਨ ।੨।
The nether worlds and spheres meditate in remembrance on that True Lord.
 
ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥੨॥
ਹੇ ਭਾਈ! ਅਨੇਕਾਂ ਬ੍ਰਹਮੇ ਵਿਸ਼ਨੂ ਅਤੇ ਸ਼ਿਵ, ਤੇਤੀ ਕੋ੍ਰੜ ਦੇਵਤੇ, ਸਾਰੇ ਜੱਖੵ ਅਤੇ ਦੈਂਤ ਉਸ ਅਗਣਤ ਪ੍ਰਭੂ ਨੂੰ ਹਰ ਵੇਲੇ ਯਾਦ ਕਰ ਰਹੇ ਹਨ । ਉਸ ਦੀ ਸਿਫ਼ਤਿ-ਸਾਲਾਹ ਦਾ ਅੰਤ ਨਹੀਂ ਪਾਇਆ ਜਾ ਸਕਦਾ ।੩।
The sources of creation and speech meditate in remembrance; all the Lord's humble servants meditate in remembrance. ||2||
 
ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥
ਹੇ ਭਾਈ! ਅਨੇਕਾਂ ਬ੍ਰਹਮੇ ਵਿਸ਼ਨੂ ਅਤੇ ਸ਼ਿਵ,
Brahma, Vishnu and Shiva meditate in remembrance.
 
ਸਿਮਰਹਿ ਦੇਵਤੇ ਕੋੜਿ ਤੇਤੀਸਾ ॥
ਤੇਤੀ ਕੋ੍ਰੜ ਦੇਵਤੇ, ਉਸ ਦਾ ਸਿਮਰਨ ਕਰ ਰਹੇ ਹਨ,
The three hundred thirty million gods meditate in remembrance.
 
ਸਿਮਰਹਿ ਜਖ੍ਯਿ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ ॥੩॥
ਸਾਰੇ ਜੱਖੵ ਅਤੇ ਦੈਂਤ ਉਸ ਅਗਣਤ ਪ੍ਰਭੂ ਨੂੰ ਹਰ ਵੇਲੇ ਯਾਦ ਕਰ ਰਹੇ ਹਨ । ਉਸ ਦੀ ਸਿਫ਼ਤਿ-ਸਾਲਾਹ ਦਾ ਅੰਤ ਨਹੀਂ ਪਾਇਆ ਜਾ ਸਕਦਾ ।੩।
The titans and demons all meditate in remembrance; Your Praises are uncountable - they cannot be counted. ||3||
 
ਸਿਮਰਹਿ ਪਸੁ ਪੰਖੀ ਸਭਿ ਭੂਤਾ ॥
ਹੇ ਭਾਈ! ਸਾਰੇ ਪਸ਼ੂ ਪੰਛੀ ਆਦਿਕ ਜੀਵ, ਉਸ ਦਾ ਸਿਮਰਨ ਕਰਦੇ ਹਨ
All the beasts, birds and demons meditate in remembrance.
 
ਸਿਮਰਹਿ ਬਨ ਪਰਬਤ ਅਉਧੂਤਾ ॥
ਜੰਗਲ ਅਤੇ ਅਡੋਲ ਟਿਕੇ ਹੋਏ ਪਹਾੜ, ਉਸ ਦਾ ਸਿਮਰਨ ਕਰਦੇ ਹਨ
The forests, mountains and hermits meditate in remembrance.
 
ਲਤਾ ਬਲੀ ਸਾਖ ਸਭ ਸਿਮਰਹਿ ਰਵਿ ਰਹਿਆ ਸੁਆਮੀ ਸਭ ਮਨਾ ॥੪॥
ਵੇਲਾਂ ਰੁੱਖਾਂ ਦੀਆਂ ਸ਼ਾਖਾਂ, ਸਭ ਪਰਮਾਤਮਾ ਦੀ ਰਜ਼ਾ ਵਿਚ ਕੰਮ ਕਰ ਰਹੇ ਹਨ । ਹੇ ਭਾਈ! ਮਾਲਕ-ਪ੍ਰਭੂ ਸਭ ਜੀਵਾਂ ਦੇ ਮਨਾਂ ਵਿਚ ਵੱਸ ਰਿਹਾ ਹੈ ।੪।
All the vines and branches meditate in remembrance; O my Lord and Master, You are permeating and pervading all minds. ||4||
 
ਸਿਮਰਹਿ ਥੂਲ ਸੂਖਮ ਸਭਿ ਜੰਤਾ ॥
ਹੇ ਮੇਰੇ ਪ੍ਰਭੂ! ਬਹੁਤ ਵੱਡੇ ਸਰੀਰਾਂ ਤੋਂ ਲੈ ਕੇ ਬਹੁਤ ਹੀ ਨਿੱਕੇ ਸਰੀਰਾਂ ਵਾਲੇ ਸਾਰੇ ਜੀਵ,
All beings, both subtle and gross, meditate in remembrance.
 
ਸਿਮਰਹਿ ਸਿਧ ਸਾਧਿਕ ਹਰਿ ਮੰਤਾ ॥
ਸਿੱਧ ਅਤੇ ਸਾਧਿਕ, ਸਾਰੇ ਤੇਰਾ ਹੀ ਜਾਪ ਕਰਦੇ ਹਨ,
The Siddhas and seekers meditate in remembrance on the Lord's Mantra.
 
ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ॥੫॥
ਦਿੱਸਦੇ ਅਣਦਿੱਸਦੇ ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ । ਹੇ ਪ੍ਰਭੂ! ਤੂੰ ਸਾਰੇ ਭਵਨਾਂ ਦਾ ਮਾਲਕ ਹੈਂ ।੧।
Both the visible and the invisible meditate in remembrance on my God; God is the Master of all worlds. ||5||
 
ਸਿਮਰਹਿ ਨਰ ਨਾਰੀ ਆਸਰਮਾ ॥
ਹੇ ਭਾਈ! ਚੌਹਾਂ ਆਸ਼੍ਰਮਾਂ ਦੇ ਨਰ ਤੇ ਨਾਰੀਆਂ,
Men and women, throughout the four stages of life, meditate in remembrance on You.
 
ਸਿਮਰਹਿ ਜਾਤਿ ਜੋਤਿ ਸਭਿ ਵਰਨਾ ॥
ਸਭ ਜਾਤਾਂ ਤੇ ਵਰਨਾਂ ਦੇ ਸਾਰੇ ਪ੍ਰਾਣੀ,
All social classes and souls of all races meditate in remembrance on You.
 
ਸਿਮਰਹਿ ਗੁਣੀ ਚਤੁਰ ਸਭਿ ਬੇਤੇ ਸਿਮਰਹਿ ਰੈਣੀ ਅਰੁ ਦਿਨਾ ॥੬॥
ਗੁਣਵਾਨ ਚਤੁਰ ਸਿਆਣੇ ਸਾਰੇ ਜੀਵ ਪਰਮਾਤਮਾ ਨੂੰ ਹੀ ਸਿਮਰਦੇ ਹਨ । (ਸਾਰੇ ਜੀਵ) ਰਾਤ ਅਤੇ ਦਿਨ ਹਰ ਵੇਲੇ ਉਸੇ ਪ੍ਰਭੂ ਨੂੰ ਸਿਮਰਦੇ ਹਨ ।੬।
All the virtuous, clever and wise people meditate in remembrance; night and day meditate in remembrance. ||6||
 
ਸਿਮਰਹਿ ਘੜੀ ਮੂਰਤ ਪਲ ਨਿਮਖਾ ॥
ਹੇ ਭਾਈ! ਘੜੀ ਮੁਹੂਰਤ, ਪਲ, ਨਿਮਖ (ਆਦਿਕ ਸਮੇ ਦੀਆਂ ਵੰਡਾਂ) ਪ੍ਰਭੂ ਦੇ ਹੁਕਮ-ਨਿਯਮ ਵਿਚ ਲੰਘਦੇ ਜਾ ਰਹੇ ਹਨ ।
Hours, minutes and seconds meditate in remembrance.
 
ਸਿਮਰੈ ਕਾਲੁ ਅਕਾਲੁ ਸੁਚਿ ਸੋਚਾ ॥
ਮੌਤ ਪ੍ਰਭੂ ਦੇ ਹੁਕਮ ਵਿਚ ਤੁਰ ਰਹੀ ਹੈ, ਜਨਮ ਪ੍ਰਭੂ ਦੇ ਹੁਕਮ ਵਿਚ ਤੁਰ ਰਿਹਾ ਹੈ ।
Death and life, and thoughts of purification, meditate in remembrance.
 
ਸਿਮਰਹਿ ਸਉਣ ਸਾਸਤ੍ਰ ਸੰਜੋਗਾ ਅਲਖੁ ਨ ਲਖੀਐ ਇਕੁ ਖਿਨਾ ॥੭॥
ਸੁੱਚ ਅਤੇ ਸਰੀਰਕ ਕ੍ਰਿਆ—ਇਹ ਭੀ ਹੁਕਮ ਵਿਚ ਹੀ ਕਾਰ ਚੱਲ ਰਹੀ ਹੈ । ਸੰਜੋਗ ਆਦਿਕ ਦੱਸਣ ਵਾਲੇ ਜੋਤਿਸ਼ ਅਤੇ ਹੋਰ ਸ਼ਾਸਤ੍ਰ ਉਸ ਦੇ ਹੁਕਮ ਵਿਚ ਹੀ ਚੱਲ ਪਏ ਹਨ । ਪਰ ਪ੍ਰਭੂ ਆਪ ਐਸਾ ਹੈ ਕਿ ਉਸ ਦਾ ਸਹੀ ਸਰੂਪ ਦੱਸਿਆ ਨਹੀਂ ਜਾ ਸਕਦਾ, ਰਤਾ ਭਰ ਭੀ ਬਿਆਨ ਨਹੀਂ ਕੀਤਾ ਜਾ ਸਕਦਾ ।੭।
The Shaastras, with their lucky signs and joinings, meditate in remembrance; the invisible cannot be seen, even for an instant. ||7||
 
ਕਰਨ ਕਰਾਵਨਹਾਰ ਸੁਆਮੀ ॥
ਹੇ ਸਭ ਕੁਝ ਆਪ ਕਰ ਸਕਣ ਵਾਲੇ ਅਤੇ ਜੀਵਾਂ ਪਾਸੋਂ ਕਰਾ ਸਕਣ ਵਾਲੇ ਸੁਆਮੀ!
The Lord and Master is the Doer, the Cause of causes.
 
ਸਗਲ ਘਟਾ ਕੇ ਅੰਤਰਜਾਮੀ ॥
ਹੇ ਸਭ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ!
He is the Inner-knower, the Searcher of all hearts.
 
ਕਰਿ ਕਿਰਪਾ ਜਿਸੁ ਭਗਤੀ ਲਾਵਹੁ ਜਨਮੁ ਪਦਾਰਥੁ ਸੋ ਜਿਨਾ ॥੮॥
ਤੂੰ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣੀ ਭਗਤੀ ਵਿਚ ਲਾਂਦਾ ਹੈਂ, ਉਹ ਇਸ ਕੀਮਤੀ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਜਾਂਦਾ ਹੈ ।੮।
That person, whom You bless with Your Grace, and link to Your devotional service, wins this invaluable human life. ||8||
 
ਜਾ ਕੈ ਮਨਿ ਵੂਠਾ ਪ੍ਰਭੁ ਅਪਨਾ ॥
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਿਆਰਾ ਪ੍ਰਭੂ ਆ ਵੱਸਦਾ ਹੈ,
He, within whose mind God dwells,
 
ਪੂਰੈ ਕਰਮਿ ਗੁਰ ਕਾ ਜਪੁ ਜਪਨਾ ॥
ਉਹ (ਪ੍ਰਭੂ ਦੀ) ਪੂਰੀ ਮਿਹਰ ਨਾਲ ਗੁਰੂ ਦਾ (ਦੱਸਿਆ) ਨਾਮ-ਜਾਪ ਜਪਦਾ ਹੈ ।
has perfect karma, and chants the Chant of the Guru.
 
ਸਰਬ ਨਿਰੰਤਰਿ ਸੋ ਪ੍ਰਭੁ ਜਾਤਾ ਬਹੁੜਿ ਨ ਜੋਨੀ ਭਰਮਿ ਰੁਨਾ ॥੯॥
ਉਹ ਮਨੁੱਖ ਉਸ ਪ੍ਰਭੂ ਨੂੰ ਸਭਨਾਂ ਦੇ ਅੰਦਰ ਵੱਸਦਾ ਪਛਾਣ ਲੈਂਦਾ ਹੈ, ਉਹ ਮਨੁੱਖ ਮੁੜ ਜੂਨਾਂ ਦੀ ਭਟਕਣਾ ਵਿਚ ਦੁਖੀ ਨਹੀਂ ਹੁੰਦਾ ।੯।
One who realizes God pervading deep within all, does not wander crying in reincarnation again. ||9||
 
ਗੁਰ ਕਾ ਸਬਦੁ ਵਸੈ ਮਨਿ ਜਾ ਕੈ ॥ ਦੂਖੁ ਦਰਦੁ ਭ੍ਰਮੁ ਤਾ ਕਾ ਭਾਗੈ ॥
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਟਿਕ ਜਾਂਦਾ ਹੈ, ਉਸ ਦਾ ਦੁੱਖ ਉਸ ਦਾ ਦਰਦ ਦੂਰ ਹੋ ਜਾਂਦਾ ਹੈ, ਉਸ ਦੀ ਭਟਕਣਾ ਮੁੱਕ ਜਾਂਦੀ ਹੈ ।
Pain, sorrow and doubt run away from that one, within whose mind the Word of the Guru's Shabad abides.
 
ਸੂਖ ਸਹਜ ਆਨੰਦ ਨਾਮ ਰਸੁ ਅਨਹਦ ਬਾਣੀ ਸਹਜ ਧੁਨਾ ॥੧੦॥
ਉਸ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ-ਆਨੰਦ ਬਣੇ ਰਹਿੰਦੇ ਹਨ, ਉਸ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆਉਣ ਲੱਗ ਪੈਂਦਾ ਹੈ, ਗੁਰਬਾਣੀ ਦੀ ਬਰਕਤਿ ਨਾਲ ਉਸ ਦੇ ਅੰਦਰ ਇਕ-ਰਸ ਆਤਮਕ ਅਡੋਲਤਾ ਦੀ ਰੌ ਚੱਲੀ ਰਹਿੰਦੀ ਹੈ ।੧੦।
Intuitive peace, poise and bliss come from the sublime essence of the Naam; the unstruck sound current of the Guru's Bani intuitively vibrates and resounds. ||10||
 
ਸੋ ਧਨਵੰਤਾ ਜਿਨਿ ਪ੍ਰਭੁ ਧਿਆਇਆ ॥
ਹੇ ਭਾਈ! ਜਿਸ ਮਨੁੱਖ ਨੇ ਪ੍ਰਭੂ ਦਾ ਧਿਆਨ ਧਰਿਆ ਉਹ ਨਾਮ-ਖ਼ਜ਼ਾਨੇ ਦਾ ਮਾਲਕ ਬਣ ਗਿਆ,
He alone is wealthy, who meditates on God.
 
ਸੋ ਪਤਿਵੰਤਾ ਜਿਨਿ ਸਾਧਸੰਗੁ ਪਾਇਆ ॥
ਜਿਸ ਮਨੁੱਖ ਨੇ ਗੁਰੂ ਦਾ ਸਾਥ ਹਾਸਲ ਕਰ ਲਿਆ ਉਹ (ਲੋਕ ਪਰਲੋਕ ਵਿਚ) ਇੱਜ਼ਤ ਵਾਲਾ ਹੋ ਗਿਆ ।
He alone is honorable, who joins the Saadh Sangat, the Company of the Holy.
 
ਪਾਰਬ੍ਰਹਮੁ ਜਾ ਕੈ ਮਨਿ ਵੂਠਾ ਸੋ ਪੂਰ ਕਰੰਮਾ ਨਾ ਛਿਨਾ ॥੧੧॥
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਆ ਵੱਸਿਆ, ਉਹ ਵੱਡੀ ਕਿਸਮਤ ਵਾਲਾ ਹੋ ਗਿਆ ਉਹ (ਜਗਤ ਵਿਚ) ਉੱਘਾ ਹੋ ਗਿਆ ।੧੧।
That person, within whose mind the Supreme Lord God abides, has perfect karma, and becomes famous. ||11||
 
ਜਲਿ ਥਲਿ ਮਹੀਅਲਿ ਸੁਆਮੀ ਸੋਈ ॥
ਹੇ ਭਾਈ! ਉਹੀ ਮਾਲਕ-ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਵੱਸਦਾ ਹੈ,
The Lord and Master is pervading the water, land and sky.
 
ਅਵਰੁ ਨ ਕਹੀਐ ਦੂਜਾ ਕੋਈ ॥
ਉਸ ਤੋਂ ਬਿਨਾ ਕੋਈ ਦੂਜਾ ਦੱਸਿਆ ਹੀ ਨਹੀਂ ਜਾ ਸਕਦਾ ।
There is no other said to be so.
 
ਗੁਰ ਗਿਆਨ ਅੰਜਨਿ ਕਾਟਿਓ ਭ੍ਰਮੁ ਸਗਲਾ ਅਵਰੁ ਨ ਦੀਸੈ ਏਕ ਬਿਨਾ ॥੧੨॥
ਹੇ ਭਾਈ! ਗੁਰੂ ਦੇ ਗਿਆਨ ਦੇ ਸੁਰਮੇ ਨੇ (ਜਿਸ ਮਨੁੱਖ ਦੀਆਂ ਅੱਖਾਂ ਦਾ) ਸਾਰਾ ਭਰਮ (-ਜਾਲਾ) ਕੱਟ ਦਿੱਤਾ, ਉਸ ਨੂੰ ਇਕ ਪਰਮਾਤਮਾ ਤੋਂ ਬਿਨਾ (ਕਿਤੇ ਕੋਈ) ਹੋਰ ਨਹੀਂ ਦਿੱਸਦਾ ।੧੨।
The ointment of the Guru's spiritual wisdom has eradicated all doubts; except the One Lord, I do not see any other at all. ||12||
 
ਊਚੇ ਤੇ ਊਚਾ ਦਰਬਾਰਾ ॥
ਹੇ ਪ੍ਰਭੂ! ਤੇਰਾ ਦਰਬਾਰ ਸਭ (ਦਰਬਾਰਾਂ) ਨਾਲੋਂ ਉੱਚਾ ਹੈ,
The Lord's Court is the highest of the high.
 
ਕਹਣੁ ਨ ਜਾਈ ਅੰਤੁ ਨ ਪਾਰਾ ॥
ਉਸ ਦਾ ਅਖ਼ੀਰ ਉਸ ਦਾ ਪਾਰਲਾ ਬੰਨਾ ਦੱਸਿਆ ਨਹੀਂ ਜਾ ਸਕਦਾ ।
His limit and extent cannot be described.
 
ਗਹਿਰ ਗੰਭੀਰ ਅਥਾਹ ਸੁਆਮੀ ਅਤੁਲੁ ਨ ਜਾਈ ਕਿਆ ਮਿਨਾ ॥੧੩॥
ਹੇ ਡੂੰਘੇ ਤੇ ਅਥਾਹ (ਸਮੁੰਦਰ)! ਹੇ ਵੱਡੇ ਜਿਗਰੇ ਵਾਲੇ! ਹੇ ਮਾਲਕ! ਤੂੰ ਅਤੁੱਲ ਹੈਂ, ਤੈਨੂੰ ਤੋਲਿਆ ਨਹੀਂ ਜਾ ਸਕਦਾ, ਤੈਨੂੰ ਮਿਣਿਆ ਨਹੀਂ ਜਾ ਸਕਦਾ ।੧੩।
The Lord and Master is profoundly deep, unfathomable and unweighable; how can He be measured? ||13||
 
ਤੂ ਕਰਤਾ ਤੇਰਾ ਸਭੁ ਕੀਆ ॥
ਹੇ ਪ੍ਰਭੂ! ਤੂੰ ਪੈਦਾ ਕਰਨ ਵਾਲਾ ਹੈਂ, ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ ।
You are the Creator; all is created by You.
 
ਤੁਝੁ ਬਿਨੁ ਅਵਰੁ ਨ ਕੋਈ ਬੀਆ ॥
ਤੈਥੋਂ ਬਿਨਾ (ਤੇਰੇ ਵਰਗਾ) ਕੋਈ ਹੋਰ ਦੂਜਾ ਨਹੀਂ ਹੈ ।
Without You, there is no other at all.
 
ਆਦਿ ਮਧਿ ਅੰਤਿ ਪ੍ਰਭੁ ਤੂਹੈ ਸਗਲ ਪਸਾਰਾ ਤੁਮ ਤਨਾ ॥੧੪॥
ਜਗਤ ਦੇ ਸ਼ੁਰੂ ਤੋਂ ਅਖ਼ੀਰ ਤਕ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ । ਇਹ ਸਾਰਾ ਜਗਤ-ਖਿਲਾਰਾ ਤੇਰੇ ਹੀ ਆਪਣੇ ਆਪ ਦਾ ਹੈ ।੧੪।
You alone, God, are in the beginning, the middle and the end. You are the root of the entire expanse. ||14||
 
ਜਮਦੂਤੁ ਤਿਸੁ ਨਿਕਟਿ ਨ ਆਵੈ ॥
ਹੇ ਭਾਈ! ਜਮਦੂਤ ਉਸ ਦੇ ਨੇੜੇ ਨਹੀਂ ਆ ਸਕਦਾ (ਮੌਤ ਉਸ ਨੂੰ ਡਰਾ ਨਹੀਂ ਸਕਦੀ । ਆਤਮਕ ਮੌਤ ਉਸ ਦੇ ਨੇੜੇ ਨਹੀਂ ਆ ਸਕਦੀ) ।
The Messenger of Death does not even approach that person
 
ਸਾਧਸੰਗਿ ਹਰਿ ਕੀਰਤਨੁ ਗਾਵੈ ॥
ਜਿਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹੈ,
who sings the Kirtan of the Lord's Praises in the Saadh Sangat, the Company of the Holy.
 
ਸਗਲ ਮਨੋਰਥ ਤਾ ਕੇ ਪੂਰਨ ਜੋ ਸ੍ਰਵਣੀ ਪ੍ਰਭ ਕਾ ਜਸੁ ਸੁਨਾ ॥੧੫॥
ਜਿਹੜਾ ਮਨੁੱਖ ਆਪਣੇ ਕੰਨਾਂ ਨਾਲ ਪ੍ਰਭੂ ਦਾ ਜਸ ਸੁਣਦਾ ਰਹਿੰਦਾ ਹੈ, ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ।੧੫।
All desires are fulfilled, for one who listens with his ears to the Praises of God. ||15||
 
ਤੂ ਸਭਨਾ ਕਾ ਸਭੁ ਕੋ ਤੇਰਾ ॥ ਸਾਚੇ ਸਾਹਿਬ ਗਹਿਰ ਗੰਭੀਰਾ ॥
ਹੇ ਪ੍ਰਭੂ! ਤੂੰ ਸਾਰੇ ਜੀਵਾਂ ਦਾ (ਖਸਮ) ਹੈਂ । ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ ।
You belong to all, and all belong to You, O my true, deep and profound Lord and Master.
 
ਕਹੁ ਨਾਨਕ ਸੇਈ ਜਨ ਊਤਮ ਜੋ ਭਾਵਹਿ ਸੁਆਮੀ ਤੁਮ ਮਨਾ ॥੧੬॥੧॥੮॥
ਹੇ ਨਾਨਕ! ਆਖ—(ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਹੇ ਡੰੂਘੇ ਤੇ ਵੱਡੇ ਜਿਗਰੇ ਵਾਲੇ ਪ੍ਰਭੂ!) ਉਹੀ ਮਨੁੱਖ ਸ੍ਰੇਸ਼ਟ ਹਨ ਜਿਹੜੇ ਤੇਰੇ ਮਨ ਨੂੰ ਚੰਗੇ ਲੱਗਦੇ ਹਨ ।੧੬।੧।੮।
Says Nanak, those humble beings are exalted, who are pleasing to Your Mind, O my Lord and Master. ||16||1||8||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by