ਮਾਰੂ ਸੋਲਹੇ ਮਹਲਾ ੫
Maaroo, Solahas, Fifth Mehl:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਕਰੈ ਅਨੰਦੁ ਅਨੰਦੀ ਮੇਰਾ ॥
ਹੇ ਭਾਈ! ਖ਼ੁਸ਼ੀਆਂ ਦਾ ਮਾਲਕ ਮੇਰਾ ਪ੍ਰਭੂ (ਆਪ ਹੀ ਹਰ ਥਾਂ) ਖ਼ੁਸ਼ੀ ਮਾਣ ਰਿਹਾ ਹੈ ।
My Blissful Lord is forever in bliss.
ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ ॥
ਹਰੇਕ ਸਰੀਰ ਵਿਚ ਉਹ ਵਿਆਪਕ ਹੈ । ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ ਫ਼ੈਸਲਾ ਕਰਦਾ ਹੈ ।
He fills each and every heart, and judges each and everyone.
ਸਿਰਿ ਸਾਹਾ ਕੈ ਸਚਾ ਸਾਹਿਬੁ ਅਵਰੁ ਨਾਹੀ ਕੋ ਦੂਜਾ ਹੇ ॥੧॥
(ਦੁਨੀਆ ਦੇ) ਬਾਦਸ਼ਾਹਾਂ ਦੇ ਭੀ ਸਿਰ ਉੱਤੇ ਉਹ ਸਦਾ-ਥਿਰ ਪਰਮਾਤਮਾ ਹੈ । ਕੋਈ ਹੋਰ (ਉਸ ਦੇ ਬਰਾਬਰ ਦਾ) ਨਹੀਂ ਹੈ ।੧।
The True Lord and Master is above the heads of all kings; there is none other than Him. ||1||
ਹਰਖਵੰਤ ਆਨੰਤ ਦਇਆਲਾ ॥
ਹੇ ਭਾਈ! ਬੇਅੰਤ ਪਰਮਾਤਮਾ ਖ਼ੁਸ਼ੀਆਂ ਦਾ ਮਾਲਕ ਹੈ, ਦਇਆ ਦਾ ਘਰ ਹੈ ।
He is joyful, blissful and merciful.
ਪ੍ਰਗਟਿ ਰਹਿਓ ਪ੍ਰਭੁ ਸਰਬ ਉਜਾਲਾ ॥
ਹਰ ਥਾਂ ਪਰਗਟ ਹੋ ਰਿਹਾ ਹੈ, ਸਭਨਾਂ ਵਿਚ ਉਹ ਹੀ (ਆਪਣੀ ਜੋਤਿ ਦਾ) ਚਾਨਣ ਕਰ ਰਿਹਾ ਹੈ ।
God's Light is manifest everywhere.
ਰੂਪ ਕਰੇ ਕਰਿ ਵੇਖੈ ਵਿਗਸੈ ਆਪੇ ਹੀ ਆਪਿ ਪੂਜਾ ਹੇ ॥੨॥
ਅਨੇਕਾਂ ਹੀ ਰੂਪ ਬਣਾ ਬਣਾ ਕੇ (ਸਭਨਾਂ ਦੀ) ਸੰਭਾਲ ਕਰ ਰਿਹਾ ਹੈ, ਤੇ ਖ਼ੁਸ਼ ਹੋ ਰਿਹਾ ਹੈ, (ਸਭ ਵਿਚ ਵਿਆਪਕ ਹੈ) ਆਪ ਹੀ (ਆਪਣੀ) ਪੂਜਾ ਕਰ ਰਿਹਾ ਹੈ ।੨।
He creates forms, and gazing upon them, He enjoys them; He Himself worships Himself. ||2||
ਆਪੇ ਕੁਦਰਤਿ ਕਰੇ ਵੀਚਾਰਾ ॥
ਹੇ ਭਾਈ! ਪਰਮਾਤਮਾ ਆਪ ਹੀ ਇਹ ਕੁਦਰਤਿ ਰਚਦਾ ਹੈ ਆਪ ਹੀ ਇਸ ਦੀ ਸੰਭਾਲ ਕਰਦਾ ਹੈ ।
He contemplates His own creative power.
ਆਪੇ ਹੀ ਸਚੁ ਕਰੇ ਪਸਾਰਾ ॥
ਉਹ ਸਦਾ-ਥਿਰ ਪ੍ਰਭੂ ਆਪ ਹੀ ਜਗਤ-ਖਿਲਾਰਾ ਬਣਾ ਰਿਹਾ ਹੈ ।
The True Lord Himself creates the expanse of the Universe.
ਆਪੇ ਖੇਲ ਖਿਲਾਵੈ ਦਿਨੁ ਰਾਤੀ ਆਪੇ ਸੁਣਿ ਸੁਣਿ ਭੀਜਾ ਹੇ ॥੩॥
ਦਿਨ ਰਾਤ ਹਰ ਵੇਲੇ ਉਹ ਆਪ ਹੀ (ਜੀਵਾਂ ਨੂੰ) ਖੇਡਾਂ ਖਿਡਾ ਰਿਹਾ ਹੈ । ਆਪ ਹੀ (ਜੀਵਾਂ ਦੀਆਂ ਅਰਜ਼ੋਈਆਂ) ਸੁਣ ਸੁਣ ਕੇ ਖ਼ੁਸ਼ ਹੁੰਦਾ ਹੈ ।੩।
He Himself stages the play, day and night; He Himself listens, and hearing, rejoices. ||3||
ਸਾਚਾ ਤਖਤੁ ਸਚੀ ਪਾਤਿਸਾਹੀ ॥
ਹੇ ਭਾਈ! ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਸ਼ਾਹਨਸ਼ਾਹ ਹੈ, ਉਸ ਦਾ ਤਖ਼ਤ ਸਦਾ ਕਾਇਮ ਰਹਿਣ ਵਾਲਾ ਹੈ ।
True is His throne, and True is His kingdom.
ਸਚੁ ਖਜੀਨਾ ਸਾਚਾ ਸਾਹੀ ॥
ਉਸ ਦਾ ਖ਼ਜ਼ਾਨਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਪਾਤਿਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ,
True is the treasure of the True Banker.
ਆਪੇ ਸਚੁ ਧਾਰਿਓ ਸਭੁ ਸਾਚਾ ਸਚੇ ਸਚਿ ਵਰਤੀਜਾ ਹੇ ॥੪॥
ਉਹ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ । ਸਾਰੇ ਜਗਤ ਨੂੰ ਉਹ ਆਪ ਹੀ ਸਹਾਰਾ ਦੇਣ ਵਾਲਾ ਹੈ । ਆਪਣੇ ਸਦਾ-ਥਿਰ (ਨਿਯਮਾਂ ਦੀ) ਰਾਹੀਂ ਉਹ ਆਪ ਹੀ ਜਗਤ ਵਿਚ ਵਰਤਾਰਾ ਵਰਤ ਰਿਹਾ ਹੈ ।੪।
He Himself is True, and true is all that He has established. True is the prevailing Order of the True Lord. ||4||
ਸਚੁ ਤਪਾਵਸੁ ਸਚੇ ਕੇਰਾ ॥
ਹੇ ਭਾਈ! ਸਦਾ-ਥਿਰ ਪਰਮਾਤਮਾ ਦਾ ਨਿਆਂ ਭੀ ਅਟੱਲ (ਅਭੁੱਲ) ਹੈ ।
True is the justice of the True Lord.
ਸਾਚਾ ਥਾਨੁ ਸਦਾ ਪ੍ਰਭ ਤੇਰਾ ॥
ਹੇ ਪ੍ਰਭੂ! ਤੇਰਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ ।
Your place is forever True, O God.
ਸਚੀ ਕੁਦਰਤਿ ਸਚੀ ਬਾਣੀ ਸਚੁ ਸਾਹਿਬ ਸੁਖੁ ਕੀਜਾ ਹੇ ॥੫॥
ਹੇ ਸਾਹਿਬ! ਤੇਰੀ ਰਚੀ ਹੋਈ ਕੁਦਰਤਿ ਤੇ (ਉਸ ਦੀ) ਬਣਤਰ ਅਟੱਲ ਨਿਯਮਾਂ ਵਾਲੀ ਹੈ । ਤੂੰ ਆਪ ਹੀ (ਇਸ ਕੁਦਰਤਿ ਵਿਚ) ਅਟੱਲ ਸੁਖ ਪੈਦਾ ਕੀਤਾ ਹੋਇਆ ਹੈ ।੫।
True is Your Creative Power, and True is the Word of Your Bani. True is the peace which You give, O my Lord and Master. ||5||
ਏਕੋ ਆਪਿ ਤੂਹੈ ਵਡ ਰਾਜਾ ॥
ਹੇ ਪ੍ਰਭੂ! ਸਿਰਫ਼ ਤੂੰ ਆਪ ਹੀ ਸਭ ਤੋਂ ਵੱਡਾ ਰਾਜਾ ਹੈਂ ।
You alone are the greatest king.
ਹੁਕਮਿ ਸਚੇ ਕੈ ਪੂਰੇ ਕਾਜਾ ॥
ਹੇ ਭਾਈ! ਸਦਾ-ਥਿਰ ਪ੍ਰਭੂ ਦੇ ਹੁਕਮ ਅਨੁਸਾਰ ਸਭ ਜੀਵਾਂ ਦੇ ਕੰਮ ਸਿਰੇ ਚੜ੍ਹਦੇ ਹਨ ।
By the Hukam of Your Command, O True Lord, our affairs are fulfilled.
ਅੰਤਰਿ ਬਾਹਰਿ ਸਭੁ ਕਿਛੁ ਜਾਣੈ ਆਪੇ ਹੀ ਆਪਿ ਪਤੀਜਾ ਹੇ ॥੬॥
ਜੋ ਕੁਝ ਜੀਵਾਂ ਦੇ ਅੰਦਰ ਵਰਤਦਾ ਹੈ ਜੋ ਕੁਝ ਬਾਹਰ ਸਾਰੇ ਜਗਤ ਵਿਚ ਹੋ ਰਿਹਾ ਹੈ ਇਹ ਸਭ ਕੁਝ ਉਹ ਆਪ ਹੀ ਜਾਣਦਾ ਹੈ, ਤੇ ਸੰਤੁਸ਼ਟ ਹੁੰਦਾ ਹੈ ।੬।
Inwardly and outwardly, You know everything; You Yourself are pleased with Yourself. ||6||
ਤੂ ਵਡ ਰਸੀਆ ਤੂ ਵਡ ਭੋਗੀ ॥
ਹੇ ਪ੍ਰਭੂ! (ਸਭ ਵਿਚ ਵਿਆਪਕ ਹੋ ਕੇ) ਤੂੰ ਸਭ ਤੋਂ ਵੱਡਾ ਰਸ ਮਾਣਨ ਵਾਲਾ ਤੇ ਭੋਗ ਭੋਗਣ ਵਾਲਾ ਹੈਂ ।
You are the great party-goer, You are the great enjoyer.
ਤੂ ਨਿਰਬਾਣੁ ਤੂਹੈ ਹੀ ਜੋਗੀ ॥
(ਨਿਰਾਕਾਰ ਹੁੰਦਾ ਹੋਇਆ) ਤੂੰ ਆਪ ਹੀ ਵਾਸਨਾ-ਰਹਿਤ ਜੋਗੀ ਹੈਂ ।
You are detached in Nirvaanaa, You are the Yogi.
ਸਰਬ ਸੂਖ ਸਹਜ ਘਰਿ ਤੇਰੈ ਅਮਿਉ ਤੇਰੀ ਦ੍ਰਿਸਟੀਜਾ ਹੇ ॥੭॥
ਹੇ ਪ੍ਰਭੂ! ਆਤਮਕ ਅਡੋਲਤਾ ਦੇ ਸਾਰੇ ਆਨੰਦ ਤੇਰੇ ਘਰ ਵਿਚ ਮੌਜੂਦ ਹਨ, ਤੇਰੀ ਮਿਹਰ ਦੀ ਨਿਗਾਹ ਵਿਚ ਅੰਮ੍ਰਿਤ ਵੱਸ ਰਿਹਾ ਹੈ ।੭।
All celestial comforts are in Your home; Your Glance of Grace rains Nectar. ||7||
ਤੇਰੀ ਦਾਤਿ ਤੁਝੈ ਤੇ ਹੋਵੈ ॥
ਹੇ ਪ੍ਰਭੂ! ਜਿਤਨੀ ਦਾਤਿ ਤੂੰ ਦੇ ਰਿਹਾ ਹੈਂ ਇਹ ਤੂੰ ਹੀ ਦੇ ਸਕਦਾ ਹੈਂ ।
You alone give Your gifts.
ਦੇਹਿ ਦਾਨੁ ਸਭਸੈ ਜੰਤ ਲੋਐ ॥
ਤੂੰ ਤਾਂ ਸਾਰੇ ਲੋਕਾਂ ਵਿਚ ਸਭ ਜੀਵਾਂ ਨੂੰ ਦਾਨ ਦੇ ਰਿਹਾ ਹੈਂ ।
You grant Your gifts unto all the beings of the world.
ਤੋਟਿ ਨ ਆਵੈ ਪੂਰ ਭੰਡਾਰੈ ਤ੍ਰਿਪਤਿ ਰਹੇ ਆਘੀਜਾ ਹੇ ॥੮॥
ਤੇਰੇ ਭਰੇ ਹੋਏ ਖ਼ਜ਼ਾਨੇ ਵਿਚ ਕਦੇ ਘਾਟਾ ਨਹੀਂ ਪੈ ਸਕਦਾ । ਸਾਰੇ ਹੀ ਜੀਵ (ਤੇਰੀਆਂ ਦਾਤਾਂ ਦੀ ਬਰਕਤਿ ਨਾਲ) ਪੂਰਨ ਤੌਰ ਤੇ ਰੱਜੇ ਰਹਿੰਦੇ ਹਨ ।੮।
Your treasures are overflowing, and are never exhausted; through them, we remain satisfied and fulfilled. ||8||
ਜਾਚਹਿ ਸਿਧ ਸਾਧਿਕ ਬਨਵਾਸੀ ॥
ਹੇ ਪ੍ਰਭੂ! ਜੰਗਲਾਂ ਦੇ ਵਾਸੀ ਸਿੱਧ ਤੇ ਸਾਧਿਕ (ਤੇਰੇ ਦਰ ਤੋਂ ਹੀ) ਮੰਗਦੇ ਹਨ ।
The Siddhas, seekers and forest-dwellers beg from You.
ਜਾਚਹਿ ਜਤੀ ਸਤੀ ਸੁਖਵਾਸੀ ॥
ਸੁਖ-ਰਹਿਣੇ ਜਤੀ ਤੇ ਸਤੀ (ਭੀ ਤੇਰੇ ਦਰ ਤੋਂ) ਮੰਗਦੇ ਹਨ ।
The celibates and abstainers, and those who abide in peace beg from You.
ਇਕੁ ਦਾਤਾਰੁ ਸਗਲ ਹੈ ਜਾਚਿਕ ਦੇਹਿ ਦਾਨੁ ਸ੍ਰਿਸਟੀਜਾ ਹੇ ॥੯॥
ਤੂੰ ਇਕ ਦਾਤਾ ਹੈਂ, ਹੋਰ ਸਾਰੀ ਲੁਕਾਈ (ਤੇਰੇ ਦਰ ਤੋਂ) ਮੰਗਣ ਵਾਲੀ ਹੈ । ਤੂੰ ਸਾਰੀ ਸ੍ਰਿਸ਼ਟੀ ਨੂੰ ਦਾਨ ਦੇਂਦਾ ਹੈਂ ।੯।
You alone are the Great Giver; all are beggars of You. You bless all the world with Your gifts. ||9||
ਕਰਹਿ ਭਗਤਿ ਅਰੁ ਰੰਗ ਅਪਾਰਾ ॥
ਹੇ ਭਾਈ! (ਅਨੇਕਾਂ ਭਗਤ) ਬੇਅੰਤ ਪ੍ਰਭੂ ਦੀ ਭਗਤੀ ਕਰਦੇ ਹਨ ਅਤੇ ਆਤਮਕ ਆਨੰਦ ਮਾਣਦੇ ਹਨ ।
Your devotees worship You with infinite love.
ਖਿਨ ਮਹਿ ਥਾਪਿ ਉਥਾਪਨਹਾਰਾ ॥
ਪਰਮਾਤਮਾ ਪੈਦਾ ਕਰ ਕੇ ਇਕ ਛਿਨ ਵਿਚ ਨਾਸ ਕਰਨ ਦੀ ਸਮਰਥਾ ਰੱਖਦਾ ਹੈ ।
In an instant, You establish and disestablish.
ਭਾਰੋ ਤੋਲੁ ਬੇਅੰਤ ਸੁਆਮੀ ਹੁਕਮੁ ਮੰਨਿ ਭਗਤੀਜਾ ਹੇ ॥੧੦॥
ਉਹ ਮਾਲਕ ਬੇਅੰਤ ਤਾਕਤ ਵਾਲਾ ਹੈ ਬੇਅੰਤ ਹੈ । (ਜੀਵ) ਉਸ ਦਾ ਹੁਕਮ ਮੰਨ ਕੇ ਉਸ ਦੇ ਭਗਤ ਬਣਦੇ ਹਨ ।੧੦।
Your weight is so heavy, O my infinite Lord and Master. Your devotees surrender to the Hukam of Your Command. ||10||
ਜਿਸੁ ਦੇਹਿ ਦਰਸੁ ਸੋਈ ਤੁਧੁ ਜਾਣੈ ॥
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਦਰਸਨ ਦੇਂਦਾ ਹੈਂ, ਉਹੀ ਤੇਰੇ ਨਾਲ ਸਾਂਝ ਪਾਂਦਾ ਹੈ ।
They alone know You, whom You bless with Your Glance of Grace.
ਓਹੁ ਗੁਰ ਕੈ ਸਬਦਿ ਸਦਾ ਰੰਗ ਮਾਣੈ ॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ ਆਤਮਕ ਆਨੰਦ ਮਾਣਦਾ ਹੈ ।
Through the Word of the Guru's Shabad, they enjoy Your Love forever.
ਚਤੁਰੁ ਸਰੂਪੁ ਸਿਆਣਾ ਸੋਈ ਜੋ ਮਨਿ ਤੇਰੈ ਭਾਵੀਜਾ ਹੇ ॥੧੧॥
ਉਹੀ ਮਨੁੱਖ (ਅਸਲ) ਸਿਆਣਾ ਹੈ ਸੋਹਣਾ ਹੈ ਅਕਲ ਵਾਲਾ ਹੈ, ਜਿਹੜਾ ਤੇਰੇ ਮਨ ਵਿਚ ਚੰਗਾ ਲੱਗਦਾ ਹੈ ।੧੧।
They alone are clever, handsome and wise, who are pleasing to Your Mind. ||11||
ਜਿਸੁ ਚੀਤਿ ਆਵਹਿ ਸੋ ਵੇਪਰਵਾਹਾ ॥
ਹੇ ਪ੍ਰਭੂ! ਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ
One who keeps You in his consciousness, becomes carefree and independent.
ਜਿਸੁ ਚੀਤਿ ਆਵਹਿ ਸੋ ਸਾਚਾ ਸਾਹਾ ॥
ਉਹ ਸਦਾ ਕਾਇਮ ਰਹਿਣ ਵਾਲੇ (ਨਾਮ-) ਧਨ ਦਾ ਮਾਲਕ ਬਣ ਜਾਂਦਾ ਹੈ,
One who keeps You in his consciousness, is the true king.
ਜਿਸੁ ਚੀਤਿ ਆਵਹਿ ਤਿਸੁ ਭਉ ਕੇਹਾ ਅਵਰੁ ਕਹਾ ਕਿਛੁ ਕੀਜਾ ਹੇ ॥੧੨॥
ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ, ਕੋਈ ਭੀ ਉਸ ਦਾ ਕੁਝ ਵਿਗਾੜ ਨਹੀਂ ਸਕਦਾ ।੧੨।
One who keeps You in his consciousness - what does he have to fear? And what else does he need to do? ||12||
ਤ੍ਰਿਸਨਾ ਬੂਝੀ ਅੰਤਰੁ ਠੰਢਾ ॥
ਹੇ ਭਾਈ! ਉਸ ਦੀ ਤ੍ਰਿਸ਼ਨਾ (ਦੀ ਅੱਗ) ਬੁੱਝ ਗਈ ਉਸ ਦਾ ਹਿਰਦਾ ਸ਼ਾਂਤ ਹੋ ਗਿਆ ।
Thirst and desire are quenched, and one's inner being is cooled and soothed.
ਗੁਰਿ ਪੂਰੈ ਲੈ ਤੂਟਾ ਗੰਢਾ ॥
(ਪ੍ਰਭੂ ਨਾਲੋਂ) ਟੁੱਟੇ ਹੋਏ ਜਿਸ ਮਨੁੱਖ ਨੂੰ ਫੜ ਕੇ ਪੂਰੇ ਗੁਰੂ ਨੇ (ਮੁੜ ਪ੍ਰਭੂ ਨਾਲ) ਜੋੜ ਦਿੱਤਾ ਹੇ,
The True Guru has mended the broken one.
ਸੁਰਤਿ ਸਬਦੁ ਰਿਦ ਅੰਤਰਿ ਜਾਗੀ ਅਮਿਉ ਝੋਲਿ ਝੋਲਿ ਪੀਜਾ ਹੇ ॥੧੩॥
ਗੁਰੂ ਦੇ ਸ਼ਬਦ ਨੂੰ ਸੁਰਤਿ ਵਿਚ (ਟਿਕਾਣ ਦੀ ਸੂਝ ਉਸ ਮਨੁੱਖ ਦੇ) ਹਿਰਦੇ ਵਿਚ ਜਾਗ ਪਈ । ਉਹ ਮਨੁੱਖ ਬੜੇ ਸੁਆਦ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ ।੧੩।
Awareness of the Word of the Shabad has awakened within my heart. Shaking it and vibrating it, I drink in the Ambrosial Nectar. ||13||
ਮਰੈ ਨਾਹੀ ਸਦ ਸਦ ਹੀ ਜੀਵੈ ॥
ਹੇ ਭਾਈ! ਗੁਰੂ ਨੇ ਜਿਸ ਮਨੁੱਖ ਦੀ ਭਟਕਣਾ ਦੂਰ ਕਰ ਦਿੱਤੀ, ਉਹ ਆਤਮਕ ਮੌਤ ਨਹੀਂ ਸਹੇੜਦਾ, ਉਹ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ ।
I shall not die; I shall live forever and ever.
ਅਮਰੁ ਭਇਆ ਅਬਿਨਾਸੀ ਥੀਵੈ ॥
ਉਹ ਅਟੱਲ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ,
I have become immortal; I am eternal and imperishable.
ਨਾ ਕੋ ਆਵੈ ਨਾ ਕੋ ਜਾਵੈ ਗੁਰਿ ਦੂਰਿ ਕੀਆ ਭਰਮੀਜਾ ਹੇ ॥੧੪॥
ਉਸ ਨੂੰ ਮੌਤ ਦਾ ਸਹਮ ਨਹੀਂ ਵਿਆਪਦਾ । ਅਜਿਹਾ ਮਨੁੱਖ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ।੧੪।
I do not come, and I do not go. The Guru has driven out my doubts. ||14||
ਪੂਰੇ ਗੁਰ ਕੀ ਪੂਰੀ ਬਾਣੀ ॥
ਹੇ ਭਾਈ! ਜਿਹੜਾ ਮਨੁੱਖ ਪੂਰੇ ਗੁਰੂ ਦੀ ਪੂਰੀ ਬਾਣੀ ਦੀ ਰਾਹੀਂ ਪੂਰਨ ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ,
Perfect is the Word of the Perfect Guru.
ਪੂਰੈ ਲਾਗਾ ਪੂਰੇ ਮਾਹਿ ਸਮਾਣੀ ॥
ਉਹ ਉਸ ਵਿਚ ਸਮਾਇਆ ਰਹਿੰਦਾ ਹੈ ।
One who is attached to the Perfect Lord, is immersed in the Perfect Lord.
ਚੜੈ ਸਵਾਇਆ ਨਿਤ ਨਿਤ ਰੰਗਾ ਘਟੈ ਨਾਹੀ ਤੋਲੀਜਾ ਹੇ ॥੧੫॥
ਪਰਮਾਤਮਾ ਦੇ ਪੇ੍ਰਮ ਦਾ ਰੰਗ (ਉਸ ਦੇ ਹਿਰਦੇ ਵਿਚ) ਸਦਾ ਹੀ ਵਧਦਾ ਰਹਿੰਦਾ ਹੈ, ਪੜਤਾਲ ਕੀਤਿਆਂ ਉਹ ਕਦੇ ਭੀ ਘੱਟ ਨਹੀਂ ਹੁੰਦਾ ।੧੫।
His love increases day by day, and when it is weighed, it does not decrease. ||15||
ਬਾਰਹਾ ਕੰਚਨੁ ਸੁਧੁ ਕਰਾਇਆ ॥
ਹੇ ਭਾਈ! ਉਹ ਮਨੁੱਖ ਬਾਰਾਂ ਵੰਨੀ ਦੇ ਸੋਨੇ ਵਰਗਾ ਖਰਾ ਹੋ ਜਾਂਦਾ ਹੈ,
When the gold is made one hundred percent pure,
ਨਦਰਿ ਸਰਾਫ ਵੰਨੀ ਸਚੜਾਇਆ ॥
ਉਹ ਸੋਹਣੇ ਰੰਗ ਵਾਲਾ (ਸੋਹਣੇ ਆਤਮਕ ਜੀਵਨ ਵਾਲਾ) ਗੁਰੂ-ਸਰਾਫ਼ ਦੀਆਂ ਨਜ਼ਰਾਂ ਵਿਚ ਪਰਵਾਨ ਹੋ ਜਾਂਦਾ ਹੈ ।
its color is true to the jeweller's eye.
ਪਰਖਿ ਖਜਾਨੈ ਪਾਇਆ ਸਰਾਫੀ ਫਿਰਿ ਨਾਹੀ ਤਾਈਜਾ ਹੇ ॥੧੬॥
(ਜਿਵੇਂ ਸੁੱਧ ਸੋਨੇ ਨੂੰ) ਸਰਾਫ਼ ਪਰਖ ਕੇ ਖ਼ਜ਼ਾਨੇ ਵਿਚ ਪਾ ਲੈਂਦੇ ਹਨ, ਤੇ ਉਸ ਨੂੰ ਫਿਰ ਪਰਖਣ ਲਈ ਤਾਇਆ ਨਹੀਂ ਜਾਂਦਾ (ਇਸ ਤਰ੍ਹਾਂ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ) ।੧੬।
Assaying it, it is placed in the treasury by God the Jeweller, and it is not melted down again. ||16||
ਅੰਮ੍ਰਿਤ ਨਾਮੁ ਤੁਮਾਰਾ ਸੁਆਮੀ ॥
ਹੇ ਨਾਨਕ! (ਆਖ—) ਹੇ ਮੇਰੇ ਮਾਲਕ-ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ ।
Your Naam is Ambrosial Nectar, O my Lord and Master.
ਨਾਨਕ ਦਾਸ ਸਦਾ ਕੁਰਬਾਨੀ ॥
ਤੇਰੇ ਦਾਸ ਤੈਥੋਂ ਸਦਾ ਸਦਕੇ ਜਾਂਦੇ ਹਨ ।
Nanak, Your slave, is forever a sacrifice to You.
ਸੰਤਸੰਗਿ ਮਹਾ ਸੁਖੁ ਪਾਇਆ ਦੇਖਿ ਦਰਸਨੁ ਇਹੁ ਮਨੁ ਭੀਜਾ ਹੇ ॥੧੭॥੧॥੩॥
ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ ਬਹੁਤ ਆਤਮਕ ਆਨੰਦ ਮਾਣਦੇ ਹਨ, (ਤੇਰਾ) ਦਰਸਨ ਕਰ ਕੇ ਉਹਨਾਂ ਦਾ ਇਹ ਮਨ (ਤੇਰੇ ਨਾਮ-ਰਸ ਵਿਚ) ਭਿੱਜਾ ਰਹਿੰਦਾ ਹੈ ।੧੭।੧।੩।
In the Society of the Saints, I have found great peace; gazing upon the Blessed Vision of the Lord's Darshan, this mind is pleased and satisfied. ||17||1||3||