ਮਾਰੂ ਮਹਲਾ ੧ ॥
Maaroo, First Mehl:
ਦੂਜੀ ਦੁਰਮਤਿ ਅੰਨੀ ਬੋਲੀ ॥
ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਐਸੀ ਭੈੜੀ ਮਤਿ ਹੈ ਕਿ ਇਸ ਵਿਚ ਫਸੀ ਹੋਈ ਜੀਵ-ਇਸਤ੍ਰੀ ਅੰਨ੍ਹੀ ਤੇ ਬੋਲੀ ਹੋ ਜਾਂਦੀ ਹੈ (ਨਾਹ ਉਹ ਅੱਖਾਂ ਨਾਲ ਪਰਮਾਤਮਾ ਨੂੰ ਵੇਖ ਸਕਦੀ ਹੈ, ਨਾਹ ਉਹ ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਸਕਦੀ ਹੈ) ।
In duality and evil-mindedness, the soul-bride is blind and deaf.
ਕਾਮ ਕ੍ਰੋਧ ਕੀ ਕਚੀ ਚੋਲੀ ॥
ਦਾ ਸਰੀਰ ਕਾਮ ਕੋ੍ਰਧ ਆਦਿਕ ਵਿਚ ਗਲਦਾ ਰਹਿੰਦਾ ਹੈ ।
She wears the dress of sexual desire and anger.
ਘਰਿ ਵਰੁ ਸਹਜੁ ਨ ਜਾਣੈ ਛੋਹਰਿ ਬਿਨੁ ਪਿਰ ਨੀਦ ਨ ਪਾਈ ਹੇ ॥੧॥
ਪਤੀ-ਪ੍ਰਭੂ ਉਸ ਦੇ ਹਿਰਦੇ-ਘਰ ਵਿਚ ਵੱਸਦਾ ਹੈ, ਪਰ ਉਹ ਅੰਞਾਣ ਜੀਵ-ਇਸਤ੍ਰੀ ਉਸ ਨੂੰ ਪਛਾਣ ਨਹੀਂ ਸਕਦੀ, ਆਤਮਕ ਅਡੋਲਤਾ ਉਸ ਦੇ ਅੰਦਰ ਹੀ ਹੈ ਪਰ ਉਹ ਸਮਝ ਨਹੀਂ ਸਕਦੀ । ਪਤੀ-ਪ੍ਰਭੂ ਤੋਂ ਵਿਛੁੜੀ ਹੋਈ ਨੂੰ ਸ਼ਾਂਤੀ ਨਸੀਬ ਨਹੀਂ ਹੁੰਦੀ ।੧।
Her Husband Lord is within the home of her own heart, but she does not know Him; without her Husband Lord, she cannot go to sleep. ||1||
ਅੰਤਰਿ ਅਗਨਿ ਜਲੈ ਭੜਕਾਰੇ ॥
ਮਨਮੁਖ ਇਨਸਾਨ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜ ਭੜ ਕਰ ਕੇ ਬਲਦੀ ਹੈ ।
The great fire of desire blazes within her.
ਮਨਮੁਖੁ ਤਕੇ ਕੁੰਡਾ ਚਾਰੇ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ) ਦੀ ਖ਼ਾਤਰ ਚੌਹੀਂ ਪਾਸੀਂ ਭਟਕਦਾ ਹੈ,
The self-willed manmukh looks around in the four directions.
ਬਿਨੁ ਸਤਿਗੁਰ ਸੇਵੇ ਕਿਉ ਸੁਖੁ ਪਾਈਐ ਸਾਚੇ ਹਾਥਿ ਵਡਾਈ ਹੇ ॥੨॥
ਸਤਿਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ, ਇਹ ਵਡਿਆਈ ਸਦਾ-ਥਿਰ ਪ੍ਰਭੂ ਦੇ ਆਪਣੇ ਹੱਥ ਵਿਚ ਹੈ (ਜਿਸ ਉਤੇ ਮੇਹਰ ਕਰੇ ਉਸੇ ਨੂੰ ਦੇਂਦਾ ਹੈ) ।੨।
Without serving the True Guru, how can she find peace? Glorious greatness rests in the hands of the True Lord. ||2||
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ ॥
(ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਆਪਣੇ ਅੰਦਰੋਂ) ਕਾਮ ਕੋ੍ਰਧ ਅਹੰਕਾਰ ਨੂੰ ਦੂਰ ਕਰਦਾ ਹੈ
Eradicating sexual desire, anger and egotism,
ਤਸਕਰ ਪੰਚ ਸਬਦਿ ਸੰਘਾਰੇ ॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਕਾਮਾਦਿਕ ਪੰਜ ਚੋਰਾਂ ਨੂੰ ਮਾਰਦਾ ਹੈ,
she destroys the five thieves through the Word of the Shabad.
ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥
ਗੁਰੂ ਤੋਂ ਮਿਲੇ ਗਿਆਨ ਦੀ ਤਲਵਾਰ ਲੈ ਕੇ ਆਪਣੇ ਮਨ ਨਾਲ ਲੜਾਈ ਕਰਦਾ ਹੈ, ਉਸ ਦੇ ਮਨ ਦਾ ਮਾਇਕ ਫੁਰਨਾ ਮਨ ਦੇ ਵਿਚ ਹੀ ਮੁੱਕ ਜਾਂਦਾ ਹੈ (ਭਾਵ, ਮਨ ਵਿਚ ਮਾਇਕ ਫੁਰਨੇ ਉੱਠਦੇ ਹੀ ਨਹੀਂ) ।੩।
Taking up the sword of spiritual wisdom, she struggles with her mind, and hope and desire are smoothed over in her mind. ||3||
ਮਾ ਕੀ ਰਕਤੁ ਪਿਤਾ ਬਿਦੁ ਧਾਰਾ ॥
ਹੇ ਅਪਾਰ ਪ੍ਰਭੂ! ਮਾਂ ਦਾ ਲਹੂ ਤੇ ਪਿਉ ਦਾ ਵੀਰਜ ਦੀ ਬੂੰਦ ਨੂੰ ਰਲਾ ਕੇ
From the union of the mother's egg and the father's sperm,
ਮੂਰਤਿ ਸੂਰਤਿ ਕਰਿ ਆਪਾਰਾ ॥
ਤੂੰ ਮਨੁੱਖ ਦਾ ਬੁੱਤ ਬਣਾ ਦਿੱਤਾ ਸੋਹਣੀ ਸ਼ਕਲ ਬਣਾ ਦਿੱਤੀ ।
the form of infinite beauty has been created.
ਜੋਤਿ ਦਾਤਿ ਜੇਤੀ ਸਭ ਤੇਰੀ ਤੂ ਕਰਤਾ ਸਭ ਠਾਈ ਹੇ ॥੪॥
ਹਰੇਕ ਜੀਵ ਦੇ ਅੰਦਰ ਤੇਰੀ ਹੀ ਜੋਤਿ ਹੈ, ਜਿਹੜੀ ਭੀ ਪਦਾਰਥਾਂ ਦੀ ਬਖ਼ਸ਼ਸ਼ ਹੈ ਸਭ ਤੇਰੀ ਹੀ ਹੈ, ਤੂੰ ਸਿਰਜਣਹਾਰ ਹਰ ਥਾਂ ਮੌਜੂਦ ਹੈਂ ।੪।
The blessings of light all come from You; You are the Creator Lord, pervading everywhere. ||4||
ਤੁਝ ਹੀ ਕੀਆ ਜੰਮਣ ਮਰਣਾ ॥
ਹੇ ਪ੍ਰਭੂ! ਜਨਮ ਤੇ ਮਰਨ (ਦਾ ਸਿਲਸਿਲਾ) ਤੂੰ ਹੀ ਬਣਾਇਆ ਹੈ
You have created birth and death.
ਗੁਰ ਤੇ ਸਮਝ ਪੜੀ ਕਿਆ ਡਰਣਾ ॥
ਜਿਸ ਮਨੁੱਖ ਨੂੰ ਗੁਰੂ ਪਾਸੋਂ ਇਹ ਸੂਝ ਪੈ ਜਾਏ ਉਹ ਫਿਰ ਮੌਤ ਤੋਂ ਨਹੀਂ ਡਰਦਾ ।
Why should anyone fear, if they come to understand through the Guru?
ਤੂ ਦਇਆਲੁ ਦਇਆ ਕਰਿ ਦੇਖਹਿ ਦੁਖੁ ਦਰਦੁ ਸਰੀਰਹੁ ਜਾਈ ਹੇ ॥੫॥
ਹੇ ਪ੍ਰਭੂ! ਤੂੰ ਦਇਆ ਦਾ ਘਰ ਹੈਂ, ਜਿਸ ਮਨੁੱਖ ਵਲ ਤੂੰ ਮੇਹਰ ਦੀ ਨਿਗਾਹ ਕਰ ਕੇ ਵੇਖਦਾ ਹੈਂ ਉਸ ਦੇ ਸਰੀਰ ਵਿਚੋਂ ਦੁਖ ਦਰਦ ਦੂਰ ਹੋ ਜਾਂਦਾ ਹੈ ।੫।
When You, O Merciful Lord, look with Your kindness, then pain and suffering leave the body. ||5||
ਨਿਜ ਘਰਿ ਬੈਸਿ ਰਹੇ ਭਉ ਖਾਇਆ ॥
(ਗੁਰੂ ਦੀ ਸਰਨ ਪੈ ਕੇ) ਜੇਹੜੇ ਮਨੁੱਖ ਆਪਣੇ ਹਿਰਦੇ (ਵਿਚ ਵੱਸਦੇ ਪਰਮਾਤਮਾ ਦੀ ਯਾਦ) ਵਿਚ ਟਿਕੇ ਰਹਿੰਦੇ ਹਨ ਉਹ ਮੌਤ ਦਾ ਡਰ ਮੁਕਾ ਲੈਂਦੇ ਹਨ,
One who sits in the home of his own self, eats his own fears.
ਧਾਵਤ ਰਾਖੇ ਠਾਕਿ ਰਹਾਇਆ ॥
ਉਹ ਆਪਣੇ ਮਨ ਨੂੰ ਮਾਇਆ ਦੇ ਪਿੱਛੇ ਦੌੜਨੋਂ ਬਚਾ ਲੈਂਦੇ ਹਨ ਤੇ (ਮਾਇਆ ਵਲੋਂ) ਰੋਕ ਕੇ (ਪ੍ਰਭੂ-ਚਰਨਾਂ ਵਿਚ) ਟਿਕਾਂਦੇ ਹਨ,
He quiets and holds his wandering mind still.
ਕਮਲ ਬਿਗਾਸ ਹਰੇ ਸਰ ਸੁਭਰ ਆਤਮ ਰਾਮੁ ਸਖਾਈ ਹੇ ॥੬॥
ਉਹਨਾਂ ਦੇ ਹਿਰਦੇ ਕਮਲ ਖਿੜ ਪੈਂਦੇ ਹਨ, ਹਰੇ ਹੋ ਜਾਂਦੇ ਹਨ, ਉਹਨਾਂ ਦੇ (ਗਿਆਨ ਇੰਦੇ੍ਰੇ-ਰੂਪ) ਤਲਾਬ (ਨਾਮ-ਅੰਮ੍ਰਿਤ ਨਾਲ) ਨਕਾਨਕ ਭਰੇ ਰਹਿੰਦੇ ਹਨ, ਸਰਬ-ਵਿਆਪਕ ਪਰਮਾਤਮਾ ਉਹਨਾਂ ਦਾ (ਸਦਾ ਲਈ) ਮਿੱਤਰ ਬਣ ਜਾਂਦਾ ਹੈ ।੬।
His heart-lotus blossoms forth in the overflowing green pool, and the Lord of his soul becomes his companion and helper. ||6||
ਮਰਣੁ ਲਿਖਾਇ ਮੰਡਲ ਮਹਿ ਆਏ ॥
ਜੇਹੜੇ ਭੀ ਜੀਵ ਜਗਤ ਵਿਚ ਆਉਂਦੇ ਹਨ ਉਹ ਮੌਤ (ਦਾ ਪਰਵਾਨਾ ਆਪਣੇ ਸਿਰ ਉਤੇ) ਲਿਖਾ ਕੇ ਹੀ ਆਉਂਦੇ ਹਨ ।
With their death already ordained, mortals come into this world.
ਕਿਉ ਰਹੀਐ ਚਲਣਾ ਪਰਥਾਏ ॥
ਕਿਸੇ ਭੀ ਹਾਲਤ ਵਿਚ ਕੋਈ ਜੀਵ ਇਥੇ ਸਦਾ ਨਹੀਂ ਰਹਿ ਸਕਦਾ, ਹਰੇਕ ਨੇ ਪਰਲੋਕ ਵਿਚ ਜ਼ਰੂਰ ਹੀ ਜਾਣਾ ਹੈ ।
How can they remain here? They have to go to the world beyond.
ਸਚਾ ਅਮਰੁ ਸਚੇ ਅਮਰਾ ਪੁਰਿ ਸੋ ਸਚੁ ਮਿਲੈ ਵਡਾਈ ਹੇ ॥੭॥
ਪਰਮਾਤਮਾ ਦਾ ਇਹ ਸਦਾ-ਕਾਇਮ ਰਹਿਣ ਵਾਲਾ ਹੁਕਮ (ਅਮਰ) ਹੈ । ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਦੀ ਸਦਾ-ਥਿਰ ਪੁਰੀ ਵਿਚ ਟਿਕੇ ਰਹਿੰਦੇ ਹਨ ਉਹਨਾਂ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਹਨਾਂ ਨੂੰ (ਪ੍ਰਭੂ-ਮਿਲਾਪ ਦੀ ਇਹ) ਵਡਿਆਈ ਮਿਲਦੀ ਹੈ ।੭।
True is the Lord's Command; the true ones dwell in the eternal city. The True Lord blesses them with glorious greatness. ||7||
ਆਪਿ ਉਪਾਇਆ ਜਗਤੁ ਸਬਾਇਆ ॥
ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ ।
He Himself created the whole world.
ਜਿਨਿ ਸਿਰਿਆ ਤਿਨਿ ਧੰਧੈ ਲਾਇਆ ॥
ਜਿਸ (ਪ੍ਰਭੂ) ਨੇ (ਜਗਤ) ਪੈਦਾ ਕੀਤਾ ਹੈ ਉਸ ਨੇ (ਆਪ ਹੀ) ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾ ਦਿੱਤਾ ਹੈ ।
The One who made it, assigns the tasks to it.
ਸਚੈ ਊਪਰਿ ਅਵਰ ਨ ਦੀਸੈ ਸਾਚੇ ਕੀਮਤਿ ਪਾਈ ਹੇ ॥੮॥
ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ (ਸਿਰ) ਉਤੇ ਕੋਈ ਹੋਰ (ਤਾਕਤ) ਨਹੀਂ ਦਿੱਸਦੀ ਜੋ ਉਸ ਸਦਾ-ਥਿਰ (ਦੀ ਸਮਰਥਾ) ਦਾ ਮੁੱਲ ਪਾ ਸਕੇ ।੮।
I cannot see any other above the True Lord. The True Lord does the appraisal. ||8||
ਐਥੈ ਗੋਇਲੜਾ ਦਿਨ ਚਾਰੇ ॥
(ਜਿਵੇਂ ਔੜ ਦੇ ਦਿਨੀਂ ਦਰਿਆਵਾਂ ਦੇ ਕੰਢੇ ਮਾਲ ਡੰਗਰ ਚਾਰਨ ਆਏ ਲੋਕਾਂ ਦਾ ਉਥੇ ਥੋੜੇ ਹੀ ਦਿਨਾਂ ਲਈ ਟਿਕਾਣਾ ਹੁੰਦਾ ਹੈ, ਤਿਵੇਂ) ਇਥੇ ਜਗਤ ਵਿਚ ਜੀਵਾਂ ਦਾ ਚਾਰ ਦਿਨਾਂ ਦਾ ਹੀ ਵਸੇਬਾ ਹੈ ।
In this green pasture, the mortal stays only a few days.
ਖੇਲੁ ਤਮਾਸਾ ਧੁੰਧੂਕਾਰੇ ॥
ਇਹ ਜਗਤ ਇਕ ਖੇਡ ਹੈ, ਇਕ ਤਮਾਸ਼ਾ ਹੈ, ਪਰ (ਜੀਵ ਮਾਇਆ ਦੇ ਮੋਹ ਦੇ ਕਾਰਨ ਅਗਿਆਨਤਾ ਦੇ) ਘੁੱਪ ਹਨੇਰੇ ਵਿਚ ਫਸੇ ਪਏ ਹਨ ।
He plays and frolics in utter darkness.
ਬਾਜੀ ਖੇਲਿ ਗਏ ਬਾਜੀਗਰ ਜਿਉ ਨਿਸਿ ਸੁਪਨੈ ਭਖਲਾਈ ਹੇ ॥੯॥
ਬਾਜੀਗਰਾਂ ਵਾਂਗ ਜੀਵ (ਮਾਇਆ ਦੀ) ਬਾਜੀ ਖੇਡ ਕੇ ਚਲੇ ਜਾਂਦੇ ਹਨ, (ਇਸ ਖੇਡ ਵਿਚੋਂ ਕਿਸੇ ਦੇ ਹੱਥ-ਪੱਲੇ ਕੁਝ ਨਹੀਂ ਪੈਂਦਾ) ਜਿਵੇਂ ਰਾਤ ਨੂੰ ਸੁਪਨੇ ਵਿਚ ਕੋਈ ਬੰਦਾ (ਧਨ ਲੱਭ ਕੇ) ਬਰੜਾਂਦਾ ਹੈ (ਪਰ ਸੁਪਨਾ ਟੁੱਟਿਆਂ ਕੁਝ ਭੀ ਨਹੀਂ ਰਹਿੰਦਾ) ।੯।
The jugglers have staged their show, and left, like people mumbling in a dream. ||9||
ਤਿਨ ਕਉ ਤਖਤਿ ਮਿਲੀ ਵਡਿਆਈ ॥
ਉਹਨਾਂ ਨੂੰ ਤਖ਼ਤ ਉਤੇ ਬੈਠਣ ਦੀ ਵਡਿਆਈ ਮਿਲਦੀ ਹੈ (ਉਹ, ਮਾਨੋ, ਆਤਮਕ ਮੰਡਲ ਵਿਚ ਬਾਦਸ਼ਾਹ ਬਣ ਜਾਂਦੇ ਹਨ) ਉਹ ਸਦਾ ਆਪਣੇ ਹਿਰਦੇ-ਤਖ਼ਤ ਉਤੇ ਬੈਠਦੇ ਹਨ
They alone are blessed with glorious greatness at the Lord's throne,
ਨਿਰਭਉ ਮਨਿ ਵਸਿਆ ਲਿਵ ਲਾਈ ॥
ਉਹ ਨਿਰਭਉ ਪ੍ਰਭੂ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਵੱਸ ਪੈਂਦਾ ਹੈ ਜੇਹੜੇ ਮਨੁੱਖ ਉਸ ਪ੍ਰਭੂ ਦੀ ਯਾਦ ਵਿਚ ਜੁੜਦੇ ਹਨ
who enshrine the fearless Lord in their minds, and lovingly center themselves on Him.
ਖੰਡੀ ਬ੍ਰਹਮੰਡੀ ਪਾਤਾਲੀ ਪੁਰੀਈ ਤ੍ਰਿਭਵਣ ਤਾੜੀ ਲਾਈ ਹੇ ॥੧੦॥
ਜੇਹੜਾ ਪਰਮਾਤਮਾ ਸਾਰੇ ਖੰਡਾਂ ਬ੍ਰਹਮੰਡਾਂ ਪਾਤਾਲਾਂ ਮੰਡਲਾਂ ਵਿਚ ਤਿੰਨਾਂ ਹੀ ਭਵਨਾਂ ਵਿਚ ਗੁਪਤ ਰੂਪ ਵਿਚ ਵਿਆਪਕ ਹੈ ।੧੦।
In the galaxies and solar systems, nether regions, celestial realms and the three worlds, the Lord is in the primal void of deep absorption. ||10||
ਸਾਚੀ ਨਗਰੀ ਤਖਤੁ ਸਚਾਵਾ ॥
ਉਸ ਮਨੁੱਖ ਦਾ ਇਹ ਸਰੀਰ ਉਸ ਦਾ ਇਹ ਹਿਰਦਾ-ਤਖ਼ਤ ਸਦਾ-ਥਿਰ ਪ੍ਰਭੂ ਦਾ ਨਿਵਾਸ-ਥਾਂ ਬਣ ਜਾਂਦਾ ਹੈ ।
True is the village, and true is the throne,
ਗੁਰਮੁਖਿ ਸਾਚੁ ਮਿਲੈ ਸੁਖੁ ਪਾਵਾ ॥
ਜਿਸ ਮਨੁੱਖ ਨੂੰ ਗੁਰੂ ਦੇ ਸਨਮੁਖ ਹੋ ਕੇ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ,
of those Gurmukhs who meet with the True Lord, and find peace.
ਸਾਚੇ ਸਾਚੈ ਤਖਤਿ ਵਡਾਈ ਹਉਮੈ ਗਣਤ ਗਵਾਈ ਹੇ ॥੧੧॥
ਉਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦੇ ਸਦਾ-ਥਿਰ ਤਖ਼ਤ ਉਤੇ (ਮਾਇਆ ਵਲੋਂ ਸਦਾ ਅਡੋਲ ਰਹਿਣ ਵਾਲੇ ਹਿਰਦੇ-ਤਖ਼ਤ ਉਤੇ ਬੈਠਣ ਦੀ) ਵਡਿਆਈ ਮਿਲਦੀ ਹੈ । ਉਹ ਮਨੁੱਖ ਹਉਮੈ ਤੇ ਮਾਇਆ ਦੀਆਂ ਸੋਚਾਂ ਦੂਰ ਕਰ ਲੈਂਦਾ ਹੈ ।੧੧।
In Truth, seated upon the true throne, they are blessed with glorious greatness; their egotism is eradicated, along with the calculation of their account. ||11||
ਗਣਤ ਗਣੀਐ ਸਹਸਾ ਜੀਐ ॥
ਜਿਤਨਾ ਚਿਰ ਮਾਇਆ ਦੀਆਂ ਸੋਚਾਂ ਸੋਚਦੇ ਰਹੀਏ ਜਿੰਦ ਵਿਚ ਸਹਮ ਬਣਿਆ ਹੀ ਰਹਿੰਦਾ ਹੈ,
Calculating its account, the soul becomes anxious.
ਕਿਉ ਸੁਖੁ ਪਾਵੈ ਦੂਐ ਤੀਐ ॥
ਨਾਹ ਹੀ ਪ੍ਰਭੂ ਤੋਂ ਬਿਨਾ ਕਿਸੇ ਹੋਰ ਝਾਕ ਵਿਚ ਤੇ ਨਾਹ ਹੀ ਤ੍ਰਿਗੁਣੀ ਮਾਇਆ ਦੀ ਲਗਨ ਵਿਚ—ਸੁਖ ਕਿਤੇ ਨਹੀਂ ਮਿਲਦਾ ।
How can one find peace, through duality and the three gunas - the three qualities?
ਨਿਰਮਲੁ ਏਕੁ ਨਿਰੰਜਨੁ ਦਾਤਾ ਗੁਰ ਪੂਰੇ ਤੇ ਪਤਿ ਪਾਈ ਹੇ ॥੧੨॥
ਜਿਸ ਮਨੁੱਖ ਨੇ ਪੂਰੇ ਗੁਰੂ ਦੀ ਸਰਨ ਪੈ ਕੇ ਇੱਜ਼ਤ ਖੱਟ ਲਈ (ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਸਭ ਦਾਤਾਂ ਦੇਣ ਵਾਲਾ ਇਕ ਪਰਮਾਤਮਾ ਹੀ ਹੈ ਜੋ ਪਵਿਤ੍ਰ-ਸਰੂਪ ਹੈ ਤੇ ਜਿਸ ਉਤੇ ਮਾਇਆ-ਕਾਲਖ ਦਾ ਪ੍ਰਭਾਵ ਨਹੀਂ ਪੈਂਦਾ ।੧੨।
The One Lord is immaculate and formless, the Great Giver; through the Perfect Guru, honor is obtained. ||12||
ਜੁਗਿ ਜੁਗਿ ਵਿਰਲੀ ਗੁਰਮੁਖਿ ਜਾਤਾ ॥
ਹਰੇਕ ਜੁਗ ਵਿਚ (ਭਾਵ, ਜੁਗ ਭਾਵੇਂ ਕੋਈ ਹੋਵੇ) ਕਿਸੇ ਉਸ ਵਿਰਲੇ ਨੇ ਹੀ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਈ ਹੈ ਜੋ ਗੁਰੂ ਦੀ ਸਰਨ ਪਿਆ ਹੈ ।
In each and every age, very rare are those who, as Gurmukh, realize the Lord.
ਸਾਚਾ ਰਵਿ ਰਹਿਆ ਮਨੁ ਰਾਤਾ ॥
ਉਹ ਸਦਾ-ਥਿਰ ਪ੍ਰਭੂ ਸਭ ਥਾਂ ਮੌਜੂਦ ਹੈ । (ਗੁਰੂ ਦੀ ਰਾਹੀਂ ਜਿਸ ਦਾ) ਮਨ (ਉਸ ਪ੍ਰਭੂ ਦੇ ਪੇ੍ਰਮ-ਰੰਗ ਵਿਚ) ਰੰਗਿਆ ਗਿਆ ਹੈ
Their minds are imbued with the True, all-pervading Lord.
ਤਿਸ ਕੀ ਓਟ ਗਹੀ ਸੁਖੁ ਪਾਇਆ ਮਨਿ ਤਨਿ ਮੈਲੁ ਨ ਕਾਈ ਹੇ ॥੧੩॥
ਜਿਸ ਨੇ ਉਸ ਸਦਾ-ਥਿਰ ਪ੍ਰਭੂ ਦਾ ਪੱਲਾ ਫੜਿਆ ਹੈ ਉਸ ਨੂੰ ਆਤਮਕ ਆਨੰਦ ਮਿਲ ਗਿਆ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ (ਵਿਕਾਰਾਂ ਦੀ) ਕੋਈ ਮੈਲ ਨਹੀਂ ਰਹਿ ਜਾਂਦੀ ।੧੩।
Seeking His Shelter, they find peace, and their minds and bodies are not stained with filth. ||13||
ਜੀਭ ਰਸਾਇਣਿ ਸਾਚੈ ਰਾਤੀ ॥
ਜਿਸ ਮਨੁੱਖ ਦੀ ਜੀਭ ਸਭ ਰਸਾਂ ਦੇ ਸੋਮੇ ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀ ਜਾਂਦੀ ਹੈ,
Their tongues are imbued with the True Lord, the source of nectar;
ਹਰਿ ਪ੍ਰਭੁ ਸੰਗੀ ਭਉ ਨ ਭਰਾਤੀ ॥
ਹਰੀ ਪਰਮਾਤਮਾ ਉਸ ਦਾ (ਸਦਾ ਲਈ) ਸਾਥੀ ਬਣ ਜਾਂਦਾ ਹੈ, ਉਸ ਨੂੰ ਕੋਈ ਡਰ ਨਹੀਂ ਵਿਆਪਦਾ, ਉਸ ਨੂੰ ਕੋਈ ਭਟਕਣਾ ਨਹੀਂ ਰਹਿ ਜਾਂਦੀ ।
abiding with the Lord God, they have no fear or doubt.
ਸ੍ਰਵਣ ਸ੍ਰੋਤ ਰਜੇ ਗੁਰਬਾਣੀ ਜੋਤੀ ਜੋਤਿ ਮਿਲਾਈ ਹੇ ॥੧੪॥
ਸਤਿਗੁਰੂ ਦੀ ਬਾਣੀ ਸੁਣਨ ਵਿਚ ਉਸ ਦੇ ਕੰਨ ਸਦਾ ਮਸਤ ਰਹਿੰਦੇ ਹਨ, ਉਸ ਦੀ ਸੁਰਤਿ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ।੧੪।
Hearing the Word of the Guru's Bani, their ears are satisfied, and their light merges into the Light. ||14||
ਰਖਿ ਰਖਿ ਪੈਰ ਧਰੇ ਪਉ ਧਰਣਾ ॥
ਜਿਸ ਮਨੁੱਖ ਦੀ ਪ੍ਰੀਤਿ ਸਿਰਫ਼ ਤੇਰੇ ਨਾਲ ਹੀ ਨਿਭ ਰਹੀ ਹੈ (ਭਾਵ, ਜਿਸ ਨੇ ਹੋਰ ਆਸਰੇ ਛੱਡ ਕੇ ਇਕ ਤੇਰਾ ਆਸਰਾ ਫੜਿਆ ਹੈ) ਉਹ ਮਨੁੱਖ ਧਰਤੀ ਉਤੇ ਆਪਣਾ ਜੀਵਨ-ਪੰਧ ਮੁਕਾਂਦਿਆਂ ਬੜੇ ਗਹੁ ਨਾਲ ਪੈਰ ਰੱਖਦਾ ਹੈ (ਵਿਕਾਰਾਂ ਵਾਲੇ ਪਾਸੇ ਉੱਕਾ ਹੀ ਪੈਰ ਨਹੀਂ ਪਾਂਦਾ),
Carefully, carefully, I place my feet upon the ground.
ਜਤ ਕਤ ਦੇਖਉ ਤੇਰੀ ਸਰਣਾ ॥
ਹੇ ਪ੍ਰਭੂ! ਮੈਂ ਜਿਧਰ ਤੱਕਦਾ ਹਾਂ ਉਧਰ ਸਭ ਜੀਵ ਤੇਰੀ ਹੀ ਸਰਨ ਪੈਂਦੇ ਹਨ ।
Wherever I go, I behold Your Sanctuary.
ਦੁਖੁ ਸੁਖੁ ਦੇਹਿ ਤੂਹੈ ਮਨਿ ਭਾਵਹਿ ਤੁਝ ਹੀ ਸਿਉ ਬਣਿ ਆਈ ਹੇ ॥੧੫॥
ਤੂੰ ਹੀ ਉਸ ਦੇ ਮਨ ਵਿਚ ਪਿਆਰਾ ਲੱਗਦਾ ਹੈਂ, (ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਤੂੰ ਹੀ ਸੁਖ ਦੇਂਦਾ ਹੈਂ ਤੰੂ ਹੀ ਦੁੱਖ ਦੇਂਦਾ ਹੈਂ ।੧੫।
Whether You grant me pain or pleasure, You are pleasing to my mind. I am in harmony with You. ||15||
ਅੰਤ ਕਾਲਿ ਕੋ ਬੇਲੀ ਨਾਹੀ ॥
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ ਇਹ ਸਮਝ ਲੈਂਦੇ ਹਨ ਕਿ ਜਗਤ ਵਿਚ ਅਖ਼ੀਰਲੇ ਵੇਲੇ ਕੋਈ (ਸਾਕ ਅੰਗ) ਸਾਥੀ ਨਹੀਂ ਬਣ ਸਕਦਾ
No one is anyone's companion or helper at the very last moment;
ਗੁਰਮੁਖਿ ਜਾਤਾ ਤੁਧੁ ਸਾਲਾਹੀ ॥
(ਇਸ ਵਾਸਤੇ, ਹੇ ਪ੍ਰਭੂ!) ਉਹ ਤੇਰੀ ਹੀ ਸਿਫ਼ਤਿ-ਸਾਲਾਹ ਕਰਦੇ ਹਨ ।
as Gurmukh, I realize You and praise You.
ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਈ ਹੇ ॥੧੬॥੩॥
ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਵਲੋਂ ਉਪਰਾਮ ਰਹਿੰਦੇ ਹਨ, ਉਹ ਸਦਾ ਆਪਣੇ ਹਿਰਦੇ-ਘਰ ਵਿਚ ਟਿਕ ਕੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿੰਦੇ ਹਨ ।੧੬।੩।
O Nanak, imbued with the Naam, I am detached; in the home of my own self deep within, I am absorbed in the primal void of deep meditation. ||16||3||