ਮਾਰੂ ਮਹਲਾ ੧ ॥
Maaroo, First Mehl:
ਨਾ ਭੈਣਾ ਭਰਜਾਈਆ ਨਾ ਸੇ ਸਸੁੜੀਆਹ ॥
ਨਾਹ ਭੈਣਾਂ ਨਾਹ ਭਰਜਾਈਆਂ ਨਾਹ ਸੱਸਾਂ—ਕਿਸੇ ਦਾ ਭੀ ਉਹੋ ਜਿਹਾ ਸਾਕ ਨਹੀਂ ਜੋ (ਸਤਸੰਗੀ) ਸਹੇਲੀਆਂ ਦਾ ਹੈ ।੧।
Neither the sisters, nor the sisters-in-law, nor the mothers-in-law, shall remain.
ਸਚਾ ਸਾਕੁ ਨ ਤੁਟਈ ਗੁਰੁ ਮੇਲੇ ਸਹੀਆਹ ॥੧॥
ਗੁਰੂ (ਸਤ ਸੰਗੀ-) ਸਹੇਲੀਆਂ ਨਾਲ ਮਿਲਾਂਦਾ ਹੈ (ਸਤਸੰਗੀਆਂ ਵਾਲਾ) ਸਦਾ-ਥਿਰ ਰਹਿਣ ਵਾਲਾ ਸਾਕ ਕਦੇ ਨਹੀਂ ਟੁੱਟਦਾ ।
The true relationship with the Lord cannot be broken; it was established by the Lord, O sister soul-brides. ||1||
ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ॥
ਮੈਂ ਆਪਣੇ ਗੁਰੂ ਤੋਂ ਕੁਰਬਾਨ ਹਾਂ, ਸਦਾ ਕੁਰਬਾਨ ਜਾਂਦੀ ਹਾਂ ।
I am a sacrifice to my Guru; I am forever a sacrifice to Him.
ਗੁਰ ਬਿਨੁ ਏਤਾ ਭਵਿ ਥਕੀ ਗੁਰਿ ਪਿਰੁ ਮੇਲਿਮੁ ਦਿਤਮੁ ਮਿਲਾਇ ॥੧॥ ਰਹਾਉ ॥
ਗੁਰੂ (ਦੇ ਮਿਲਾਪ) ਤੋਂ ਬਿਨਾ ਮੈਂ ਭੌਂ ਭੌਂ ਕੇ ਬਹੁਤ ਥੱਕ ਗਈ ਸਾਂ, (ਹੁਣ) ਗੁਰੂ ਨੇ ਮੈਨੂੰ ਪਤੀ ਮਿਲਾਇਆ ਹੈ, ਮੈਨੂੰ (ਪਤੀ) ਮਿਲਾ ਦਿੱਤਾ ਹੈ ।੧।ਰਹਾਉ।
Wandering so far without the Guru, I grew weary; now, the Guru has united me in Union with my Husband Lord. ||1||Pause||
ਫੁਫੀ ਨਾਨੀ ਮਾਸੀਆ ਦੇਰ ਜੇਠਾਨੜੀਆਹ ॥
ਫੁੱਫੀਆਂ, ਨਾਨੀਆਂ, ਮਾਸੀਆਂ, ਦਿਰਾਣੀਆਂ, ਜਿਠਾਣੀਆਂ—ਇਹ (ਸੰਸਾਰ ਵਿਚ) ਆਉਂਦੀਆਂ ਹਨ ਤੇ ਚਲੀਆਂ ਜਾਂਦੀਆਂ ਹਨ, ਸਦਾ (ਸਾਡੇ ਨਾਲ) ਨਹੀਂ ਰਹਿੰਦੀਆਂ ।
Aunts, uncles, grandparents and sisters-in-law
ਆਵਨਿ ਵੰਞਨਿ ਨਾ ਰਹਨਿ ਪੂਰ ਭਰੇ ਪਹੀਆਹ ॥੨॥
ਇਹਨਾਂ (ਸਾਕਾਂ ਅੰਗਾਂ-) ਰਾਹੀਆਂ ਦੇ ਪੂਰਾਂ ਦੇ ਪੂਰ ਭਰੇ ਹੋਏ ਚਲੇ ਜਾਂਦੇ ਹਨ ।੨।
- they all come and go; they cannot remain. They are like boatloads of passengers embarking. ||2||
ਮਾਮੇ ਤੈ ਮਾਮਾਣੀਆ ਭਾਇਰ ਬਾਪ ਨ ਮਾਉ ॥
ਮਾਮੇ, ਮਾਮੀਆਂ, ਭਰਾ, ਪਿਉ, ਤੇ ਮਾਂ—(ਕਿਸੇ ਨਾਲ ਭੀ ਸੱਚਾ ਸਾਕ) ਨਹੀਂ ਬਣ ਸਕਦਾ ।
Uncles, aunts, and cousins of all sorts, cannot remain.
ਸਾਥ ਲਡੇ ਤਿਨ ਨਾਠੀਆ ਭੀੜ ਘਣੀ ਦਰੀਆਉ ॥੩॥
(ਇਹ ਭੀ ਪਰਾਹੁਣਿਆਂ ਵਾਂਗ ਹਨ) ਇਹਨਾਂ ਪਰਾਹੁਣਿਆਂ ਦੇ ਕਾਫ਼ਲੇ ਦੇ ਕਾਫ਼ਲੇ ਲੱਦੇ ਚਲੇ ਜਾ ਰਹੇ ਹਨ । ਸੰਸਾਰ-ਦਰੀਆ ਦੇ ਪੱਤਣ ਉਤੇ ਇਹਨਾਂ ਦੀ ਭੀੜ ਲੱਗੀ ਪਈ ਹੈ ।੩।
The caravans are full, and great crowds of them are loading up at the riverbank. ||3||
ਸਾਚਉ ਰੰਗਿ ਰੰਗਾਵਲੋ ਸਖੀ ਹਮਾਰੋ ਕੰਤੁ ॥
ਹੇ ਸਹੇਲੀਹੋ! ਸਾਡਾ ਖਸਮ-ਪ੍ਰਭੂ ਹੀ ਸਦਾ-ਥਿਰ ਰਹਿਣ ਵਾਲਾ ਹੈ ਤੇ ਉਹ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ ।
O sister-friends, my Husband Lord is dyed in the color of Truth.
ਸਚਿ ਵਿਛੋੜਾ ਨਾ ਥੀਐ ਸੋ ਸਹੁ ਰੰਗਿ ਰਵੰਤੁ ॥੪॥
ਉਸ ਸਦਾ-ਥਿਰ ਦੇ ਨਾਮ ਵਿਚ ਜੁੜਿਆਂ ਉਸ ਨਾਲੋਂ ਵਿਛੋੜਾ ਨਹੀਂ ਹੁੰਦਾ । (ਚਰਨਾਂ ਵਿਚ ਜੁੜੀ ਜੀਵ-ਇਸਤ੍ਰੀ ਨੂੰ) ਉਹ ਖਸਮ ਪਿਆਰ ਨਾਲ ਗਲੇ ਲਾਈ ਰੱਖਦਾ ਹੈ ।੪।
She who lovingly remembers her True Husband Lord is not separated from Him again. ||4||
ਸਭੇ ਰੁਤੀ ਚੰਗੀਆ ਜਿਤੁ ਸਚੇ ਸਿਉ ਨੇਹੁ ॥
ਜੇਹੜੀ ਜੀਵ-ਇਸਤ੍ਰੀ ਖਸਮ-ਪ੍ਰਭੂ (ਦੇ ਸਾਕ) ਨੂੰ ਪਛਾਣ ਲੈਂਦੀ ਹੈ ਉਸ ਨੂੰ ਉਹ ਸਾਰੀਆਂ ਹੀ ਰੁੱਤਾਂ ਚੰਗੀਆਂ ਲੱਗਦੀਆਂ ਹਨ ਜਿਸ ਜਿਸ ਰੁੱਤ ਵਿਚ ਸਦਾ-ਥਿਰ ਪ੍ਰਭੂ-ਪਤੀ ਨਾਲ ਉਸ ਦਾ ਪਿਆਰ ਬਣਦਾ ਹੈ,
All the seasons are good, in which the soul-bride falls in love with the True Lord.
ਸਾ ਧਨ ਕੰਤੁ ਪਛਾਣਿਆ ਸੁਖਿ ਸੁਤੀ ਨਿਸਿ ਡੇਹੁ ॥੫॥
(ਕਿਉਂਕਿ) ਉਹ ਜੀਵ-ਇਸਤ੍ਰੀ ਦਿਨ ਰਾਤ ਪੂਰਨ ਆਨੰਦ ਵਿਚ ਸ਼ਾਂਤ-ਚਿੱਤ ਰਹਿੰਦੀ ਹੈ ।੫।
That soul-bride, who knows her Husband Lord, sleeps in peace, night and day. ||5||
ਪਤਣਿ ਕੂਕੇ ਪਾਤਣੀ ਵੰਞਹੁ ਧ੍ਰੁਕਿ ਵਿਲਾੜਿ ॥
(ਸੰਸਾਰ-ਦਰੀਆ ਦੇ) ਪੱਤਣ ਉਤੇ (ਖਲੋਤਾ) ਗੁਰੂ-ਮਲਾਹ (ਜੀਵ-ਰਾਹੀਆਂ ਨੂੰ) ਪੁਕਾਰ ਕੇ ਕਹਿ ਰਿਹਾ ਹੈ ਕਿ (ਪ੍ਰਭੂ-ਨਾਮ ਦੇ ਜਹਾਜ਼ ਵਿਚ ਚੜ੍ਹੋ ਤੇ) ਦੌੜ ਕੇ ਛਾਲ ਮਾਰ ਕੇ ਪਾਰ ਲੰਘ ਜਾਵੋ ।
At the ferry, the ferryman announces, "O travellers, hurry up and cross over."
ਪਾਰਿ ਪਵੰਦੜੇ ਡਿਠੁ ਮੈ ਸਤਿਗੁਰ ਬੋਹਿਥਿ ਚਾੜਿ ॥੬॥
ਸਤਿਗੁਰੂ ਦੇ ਜਹਾਜ਼ ਵਿਚ ਚੜ੍ਹ ਕੇ (ਸੰਸਾਰ-ਦਰੀਆ ਤੋਂ) ਪਾਰ ਅੱਪੜੇ ਹੋਏ (ਅਨੇਕਾਂ ਹੀ ਪ੍ਰਾਣੀ) ਮੈਂ (ਆਪ) ਵੇਖੇ ਹਨ ।੬।
I have seen them crossing over there, on the boat of the True Guru. ||6||
ਹਿਕਨੀ ਲਦਿਆ ਹਿਕਿ ਲਦਿ ਗਏ ਹਿਕਿ ਭਾਰੇ ਭਰ ਨਾਲਿ ॥
(ਸਤਿਗੁਰੂ ਦਾ ਹੋਕਾ ਸੁਣ ਕੇ) ਅਨੇਕਾਂ ਜੀਵਾਂ ਨੇ (ਸੰਸਾਰ-ਦਰਿਆ ਤੋਂ ਪਾਰ ਲੰਘਣ ਲਈ ਪ੍ਰਭੂ-ਨਾਮ ਦਾ ਵੱਖਰ ਗੁਰੂ ਦੇ ਜਹਾਜ਼ ਵਿਚ) ਲੱਦ ਲਿਆ ਹੈ, ਅਨੇਕਾਂ ਹੀ ਲੱਦ ਕੇ ਪਾਰ ਪਹੁੰਚ ਗਏ ਹਨ, ਪਰ ਅਨੇਕਾਂ ਹੀ (ਐਸੇ ਭੀ ਮੰਦਭਾਗੀ ਹਨ ਜਿਨ੍ਹਾਂ ਗੁਰੂ ਦੀ ਪੁਕਾਰ ਦੀ ਪਰਵਾਹ ਨਹੀਂ ਕੀਤੀ, ਤੇ ਉਹ ਵਿਕਾਰਾਂ ਦੇ ਭਾਰ ਨਾਲ) ਭਾਰੇ ਹੋ ਕੇ ਸੰਸਾਰ-ਸਮੁੰਦਰ ਦੇ ਵਿਚ (ਡੁੱਬ ਗਏ ਹਨ) ।
Some are getting on board, and some have already set out; some are weighed down with their loads.
ਜਿਨੀ ਸਚੁ ਵਣੰਜਿਆ ਸੇ ਸਚੇ ਪ੍ਰਭ ਨਾਲਿ ॥੭॥
ਜਿਨ੍ਹਾਂ ਨੇ (ਗੁਰੂ ਦਾ ਉਪਦੇਸ਼ ਸੁਣ ਕੇ) ਸਦਾ-ਥਿਰ ਰਹਿਣ ਵਾਲਾ ਨਾਮ-ਵੱਖਰ ਖ਼ਰੀਦਿਆ ਹੈ ਉਹ (ਸਦਾ-ਥਿਰ ਪ੍ਰਭੂ ਦੇ) ਚਰਨਾਂ ਵਿਚ ਲੀਨ ਹੋ ਗਏ ਹਨ ।੭।
Those who deal in Truth, remain with their True Lord God. ||7||
ਨਾ ਹਮ ਚੰਗੇ ਆਖੀਅਹ ਬੁਰਾ ਨ ਦਿਸੈ ਕੋਇ ॥
ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਇਕ-ਮਿਕ ਹੋਣ ਵਾਸਤੇ) ਹਉਮੈ ਦੂਰ ਕਰਨੀ ਚਾਹੀਦੀ ਹੈ (ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਹਉਮੈ ਦੂਰ ਕੀਤੀ) ਉਹ ਸਦਾ-ਥਿਰ ਪ੍ਰਭੂ ਵਰਗਾ ਹੀ ਬਣ ਗਿਆ ।
I am not called good, and I see none who are bad.
ਨਾਨਕ ਹਉਮੈ ਮਾਰੀਐ ਸਚੇ ਜੇਹੜਾ ਸੋਇ ॥੮॥੨॥੧੦॥
(ਅਜੇਹੇ ਭਾਗਾਂ ਵਾਲੇ ਬੰਦੇ ਇਹ ਨਿਸ਼ਚਾ ਰੱਖਦੇ ਹਨ ਕਿ) ਅਸੀ (ਸਭ ਤੋਂ) ਚੰਗੇ ਨਹੀਂ ਆਖੇ ਜਾ ਸਕਦੇ, ਤੇ ਸਾਥੋਂ ਭੈੜਾ ਕੋਈ ਮਨੁੱਖ (ਜਗਤ ਵਿਚ) ਨਹੀਂ ਦਿੱਸਦਾ ।੮।੨।੧੦।
O Nanak, one who conquers and subdues his ego, becomes just like the True Lord. ||8||2||10||