ਸਬਦੁ ॥
Shabad:
ਸਖੀ ਸਹੇਲੀ ਗਰਬਿ ਗਹੇਲੀ ॥
ਹੇ ਆਪਣੇ ਹੀ ਰਸ-ਮਾਣ ਵਿਚ ਮੱਤੀ ਸਖੀਏ! ਮੇਰੀਏ ਸਹੇਲੀਏ! (ਹੇ ਮੇਰੇ ਕੰਨ! ਹੇ ਮੇਰੀ ਜੀਭ!) ।
O friends and companions, so puffed up with pride,
ਸੁਣਿ ਸਹ ਕੀ ਇਕ ਬਾਤ ਸੁਹੇਲੀ ॥੧॥
ਖਸਮ-ਪ੍ਰਭੂ ਦੀ ਹੀ ਸਿਫ਼ਤਿ-ਸਾਲਾਹ ਦੀ ਹੀ ਗੱਲ ਸੁਣ (ਤੇ ਕਰ), ਇਹ ਗੱਲ ਸੁਖ ਦੇਣ ਵਾਲੀ ਹੈ ।੧।
listen to this one joyous story of your Husband Lord. ||1||
ਜੋ ਮੈ ਬੇਦਨ ਸਾ ਕਿਸੁ ਆਖਾ ਮਾਈ ॥
ਹੇ (ਮੇਰੀ) ਮਾਂ! ਮੈਂ ਕਿਸ ਨੂੰ ਦੱਸਾਂ ਆਪਣੇ ਦਿਲ ਦੀ ਪੀੜ? (ਬਿਗਾਨੀ ਪੀੜ ਦੀ ਸਾਰ ਕੋਈ ਸਮਝ ਨਹੀਂ ਸਕਦਾ) ।
Who can I tell about my pain, O my mother?
ਹਰਿ ਬਿਨੁ ਜੀਉ ਨ ਰਹੈ ਕੈਸੇ ਰਾਖਾ ਮਾਈ ॥੧॥ ਰਹਾਉ ॥
ਹੇ ਮਾਂ! ਪਰਮਾਤਮਾ (ਦੀ ਯਾਦ) ਤੋਂ ਬਿਨਾ ਮੇਰੀ ਜਿੰਦ ਰਹਿ ਨਹੀਂ ਸਕਦੀ । ਸਿਮਰਨ ਤੋਂ ਬਿਨਾ ਮੈਨੂੰ ਕੋਈ ਹੋਰ ਤਰੀਕਾ ਸੁੱਝਦਾ ਨਹੀਂ ਜਿਸ ਨਾਲ ਮੈਂ ਇਸ ਨੂੰ ਘਬਰਾਹਟ ਤੋਂ ਬਚਾ ਸਕਾਂ ।੧।ਰਹਾਉ।
Without the Lord, my soul cannot survive; how can I comfort it, O my mother? ||1||Pause||
ਹਉ ਦੋਹਾਗਣਿ ਖਰੀ ਰੰਞਾਣੀ ॥
ਜਿਸ ਇਸਤ੍ਰੀ ਦਾ ਜਦੋਂ ਉਹ ਜੋਬਨ ਲੰਘ ਜਾਂਦਾ ਹੈ ਜੋ ਉਸ ਨੂੰ ਪਤੀ ਨਾਲ ਮਿਲਾ ਸਕਦਾ ਹੈ ਤਾਂ ਉਹ ਪਛੁਤਾਂਦੀ ਹੈ,
I am a dejected, discarded bride, totally miserable.
ਗਇਆ ਸੁ ਜੋਬਨੁ ਧਨ ਪਛੁਤਾਣੀ ॥੨॥
(ਇਸੇ ਤਰ੍ਹਾਂ ਜੇ ਮੇਰਾ ਇਕ ਸੁਆਸ ਭੀ ਪ੍ਰਭੂ-ਮਿਲਾਪ ਤੋਂ ਬਿਨਾ ਲੰਘੇ ਤਾਂ) ਮੈਂ (ਆਪਣੇ ਆਪ ਨੂੰ) ਮੰਦੇ ਭਾਗਾਂ ਵਾਲੀ (ਸਮਝਦੀ ਹਾਂ), ਮੈਂ ਬੜੀ ਦੁਖੀ (ਹੁੰਦੀ ਹਾਂ) ।੨।
I have lost my youth; I regret and repent. ||2||
ਤੂ ਦਾਨਾ ਸਾਹਿਬੁ ਸਿਰਿ ਮੇਰਾ ॥
(ਹੇ ਪ੍ਰਭੂ!) ਤੂੰ ਮੇਰੇ ਸਿਰ ਉਤੇ ਮਾਲਕ ਹੈਂ, ਤੂੰ ਮੇਰੇ ਦਿਲ ਦੀ ਜਾਣਦਾ ਹੈਂ (ਮੇਰੀ ਤਾਂਘ ਹੈ ਕਿ) ਤੇਰੀ ਚਾਕਰੀ ਕਰਦਾ ਰਹਾਂ,
You are my wise Lord and Master, above my head.
ਖਿਜਮਤਿ ਕਰੀ ਜਨੁ ਬੰਦਾ ਤੇਰਾ ॥੩॥
ਮੈਂ ਤੇਰਾ ਦਾਸ ਬਣਿਆ ਰਹਾਂ, ਮੈਂ ਤੇਰਾ ਗ਼ੁਲਾਮ ਬਣਿਆ ਰਹਾਂ ।੩।
I serve You as Your humble slave. ||3||
ਭਣਤਿ ਨਾਨਕੁ ਅੰਦੇਸਾ ਏਹੀ ॥
ਨਾਨਕ ਆਖਦੇ ਹਨ—ਮੈਨੂੰ ਇਹੀ ਚਿੰਤਾ ਰਹਿੰਦੀ ਹੈ ਕਿ ਮੈਂ ਕਿਤੇ ਪਰਮਾਤਮਾ ਦੇ ਦਰਸ਼ਨ ਤੋਂ ਵਾਂਜਿਆ ਹੀ ਨਾਹ ਰਹਿ ਜਾਵਾਂ ।
Nanak humbly prays, this is my only concern:
ਬਿਨੁ ਦਰਸਨ ਕੈਸੇ ਰਵਉ ਸਨੇਹੀ ॥੪॥੫॥
ਕੋਈ ਐਸਾ ਤਰੀਕਾ ਹੋਵੇ ਜਿਸ ਨਾਲ ਮੈਂ ਉਸ ਪਿਆਰੇ ਪ੍ਰਭੂ ਨੂੰ ਮਿਲ ਸਕਾਂ ।੪।੫।
without the Blessed Vision of my Beloved, how can I enjoy Him? ||4||5||