ਮਾਲੀ ਗਉੜਾ ਮਹਲਾ ੫ ॥
Maalee Gauraa, Fifth Mehl:
ਰਾਮ ਨਾਮ ਕਉ ਨਮਸਕਾਰ ॥
ਉਸ ਦੇ ਨਾਮ ਨੂੰ ਆਦਰ-ਸਤਕਾਰ ਨਾਲ ਆਪਣੇ ਹਿਰਦੇ ਵਿਚ ਵਸਾਈ ਰੱਖ ।
I humbly bow to the Name of the Lord.
ਜਾਸੁ ਜਪਤ ਹੋਵਤ ਉਧਾਰ ॥੧॥ ਰਹਾਉ ॥
ਹੇ ਭਾਈ! ਜਿਸ ਪਰਮਾਤਮਾ ਦਾ ਨਾਮ ਜਪਦਿਆਂ (ਸੰਸਾਰ-ਸਮੁੰਦਰ ਤੋਂ) ਪਾਰ ਉਤਾਰਾ ਹੋ ਜਾਂਦਾ ਹ ।੧।ਰਹਾਉ।
Chanting it, one is saved. ||1||Pause||
ਜਾ ਕੈ ਸਿਮਰਨਿ ਮਿਟਹਿ ਧੰਧ ॥
ਜਿਸ ਦੇ ਸਿਮਰਨ ਨਾਲ ਮਾਇਆ ਦੇ ਜੰਜਾਲ ਮਿਟ ਜਾਂਦੇ ਹਨ (ਮਨ ਉਤੇ ਪ੍ਰਭਾਵ ਨਹੀਂ ਪਾ ਸਕਦੇ), ਮੂਰਖ ਬੰਦੇ ਭੀ ਸਿਆਣੇ ਹੋ ਜਾਂਦੇ ਹਨ,
Meditating on Him in remembrance, conflicts are ended.
ਜਾ ਕੈ ਸਿਮਰਨਿ ਛੂਟਹਿ ਬੰਧ ॥
ਮੋਹ ਦੀਆਂ ਫਾਹੀਆਂ ਟੁੱਟ ਜਾਂਦੀਆਂ ਹਨ,
Meditating on Him, one's bonds are untied.
ਜਾ ਕੈ ਸਿਮਰਨਿ ਮੂਰਖ ਚਤੁਰ ॥
ਮੂਰਖ ਬੰਦੇ ਭੀ ਸਿਆਣੇ ਹੋ ਜਾਂਦੇ ਹਨ,
Meditating on Him, the fool becomes wise.
ਜਾ ਕੈ ਸਿਮਰਨਿ ਕੁਲਹ ਉਧਰ ॥੧॥
ਸਾਰੀ ਕੁਲ ਦਾ ਹੀ ਪਾਰ-ਉਤਾਰਾ ਹੋ ਜਾਂਦਾ ਹੈ (ਉਸ ਨੂੰ ਸਦਾ ਨਮਸਕਾਰ ਕਰਦਾ ਰਹੁ) ।੧।
Meditating on Him, one's ancestors are saved. ||1||
ਜਾ ਕੈ ਸਿਮਰਨਿ ਭਉ ਦੁਖ ਹਰੈ ॥
ਜਿਸ ਦੇ ਸਿਮਰਨ ਦੀ ਬਰਕਤਿ ਨਾਲ ਮਨੁੱਖ ਹਰੇਕ ਡਰ ਅਤੇ ਸਾਰੇ ਦੁੱਖ ਦੂਰ ਕਰ ਲੈਂਦਾ ਹੈ,
Meditating on Him, fear and pain are taken away.
ਜਾ ਕੈ ਸਿਮਰਨਿ ਅਪਦਾ ਟਰੈ ॥
(ਹਰੇਕ) ਬਿਪਤਾ (ਮਨੁੱਖ ਦੇ ਸਿਰ ਤੋਂ) ਟਲ ਜਾਂਦੀ ਹੈ,
Meditating on Him, misfortune is avoided.
ਜਾ ਕੈ ਸਿਮਰਨਿ ਮੁਚਤ ਪਾਪ ॥
ਸਾਰੇ ਪਾਪਾਂ ਤੋਂ ਖ਼ਲਾਸੀ ਹੋ ਜਾਂਦੀ ਹੈ,
Meditating on Him, sins are erased.
ਜਾ ਕੈ ਸਿਮਰਨਿ ਨਹੀ ਸੰਤਾਪ ॥੨॥
ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦੇ (ਉਸ ਨੂੰ ਸਦਾ ਸਿਰ ਨਿਵਾਂਦਾ ਰਹੁ) ।੨।
Meditating on Him, agony is ended. ||2||
ਜਾ ਕੈ ਸਿਮਰਨਿ ਰਿਦ ਬਿਗਾਸ ॥
ਜਿਸ ਦਾ ਸਿਮਰਨ ਕਰਨ ਨਾਲ ਹਿਰਦਾ ਖਿੜਿਆ ਰਹਿੰਦਾ ਹੈ,
Meditating on Him, the heart blossoms forth.
ਜਾ ਕੈ ਸਿਮਰਨਿ ਕਵਲਾ ਦਾਸਿ ॥
ਮਾਇਆ (ਭੀ) ਦਾਸੀ ਬਣ ਜਾਂਦੀ ਹੈ,
Meditating on Him, Maya becomes one's slave.
ਜਾ ਕੈ ਸਿਮਰਨਿ ਨਿਧਿ ਨਿਧਾਨ ॥
(ਇਸ ਲੋਕ ਵਿਚ, ਮਾਨੋ) ਸਾਰੀਆਂ ਨਿਧੀਆਂ ਤੇ ਸਾਰੇ ਖ਼ਜ਼ਾਨੇ (ਮਿਲ ਜਾਂਦੇ ਹਨ),
Meditating on Him, one is blessed with the treasures of wealth.
ਜਾ ਕੈ ਸਿਮਰਨਿ ਤਰੇ ਨਿਦਾਨ ॥੩॥
ਤੇ ਅੰਤ ਵੇਲੇ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ (ਉਸ ਨੂੰ ਸਦਾ ਸਿਮਰਦਾ ਰਹੁ) ।੩।
Meditating on Him, one crosses over in the end. ||3||
ਪਤਿਤ ਪਾਵਨੁ ਨਾਮੁ ਹਰੀ ॥
ਹੇ ਭਾਈ! ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ,
The Name of the Lord is the Purifier of sinners.
ਕੋਟਿ ਭਗਤ ਉਧਾਰੁ ਕਰੀ ॥
ਹਰਿ-ਨਾਮ ਕੋ੍ਰੜਾਂ ਭਗਤਾਂ ਦਾ ਉਦਾਰ ਕਰਦਾ ਹੈ ।
It saves millions of devotees.
ਹਰਿ ਦਾਸ ਦਾਸਾ ਦੀਨੁ ਸਰਨ ॥
ਨਾਨਕ ਦਾ ਮੱਥਾ ਭੀ ਸੰਤਾਂ ਦੇ ਚਰਨਾਂ ਉਤੇ ਪਿਆ ਹੈ,
I am meek; I seek the Sanctuary of the slaves of the Lord's slaves.
ਨਾਨਕ ਮਾਥਾ ਸੰਤ ਚਰਨ ॥੪॥੨॥
ਇਹ ਨਿਮਾਣਾ ਭੀ ਪ੍ਰਭੂ ਦੇ ਦਾਸਾਂ ਦੇ ਦਾਸਾਂ ਦੀ ਸਰਨ ਆਇਆ ਹੈ (ਤਾ ਕਿ ਨਾਨਕ ਨੂੰ ਭੀ ਪਰਮਾਤਮਾ ਦਾ ਨਾਮ ਮਿਲ ਜਾਏ) ।੪।੨।
Nanak lays his forehead on the feet of the Saints. ||4||2||