ਪਉੜੀ ॥
Pauree:
ਮਿਲਿ ਨਾਰੀ ਸਤਸੰਗਿ ਮੰਗਲੁ ਗਾਵੀਆ ॥
ਜਿਸ ਜੀਵ-ਇਸਤ੍ਰੀ ਨੇ ਸਤਸੰਗ ਵਿਚ ਮਿਲ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵਿਆ,
Meeting the Lord's brides, in the True Congregation, I sing the songs of joy.
ਘਰ ਕਾ ਹੋਆ ਬੰਧਾਨੁ ਬਹੁੜਿ ਨ ਧਾਵੀਆ ॥
ਉਸ ਦੇ ਸਰੀਰ-ਘਰ ਦਾ ਠੁਕ ਬਣ ਗਿਆ (ਭਾਵ, ਉਸ ਦੇ ਸਾਰੇ ਗਿਆਨ ਇੰਦ੍ਰੇ ਉਸ ਦੇ ਵੱਸ ਵਿਚ ਆ ਗਏ),
The home of my heart is now held steady, and I shall not go out wandering again.
ਬਿਨਠੀ ਦੁਰਮਤਿ ਦੁਰਤੁ ਸੋਇ ਕੂੜਾਵੀਆ ॥
ਉਹ ਫਿਰ (ਮਾਇਆ ਪਿੱਛੇ) ਭਟਕਦੀ ਨਹੀਂ, (ਉਸ ਦੇ ਅੰਦਰੋਂ) ਭੈੜੀ ਮਤਿ ਪਾਪ ਤੇ ਨਾਸਵੰਤ ਪਦਾਰਥਾਂ ਦੀ ਝਾਕ ਮੁੱਕ ਜਾਂਦੀ ਹੈ ।
Evil-mindedness has been dispelled, along with sin and my bad reputation.
ਸੀਲਵੰਤਿ ਪਰਧਾਨਿ ਰਿਦੈ ਸਚਾਵੀਆ ॥
ਅਜੇਹੀ ਜੀਵ-ਇਸਤ੍ਰੀ ਚੰਗੇ ਸੁਭਾਵ ਵਾਲੀ ਹੋ ਜਾਂਦੀ ਹੈ, (ਸਹੇਲੀਆਂ ਵਿਚ) ਆਦਰ-ਮਾਣ ਪਾਂਦੀ ਹੈ,
I am well-known as being calm and good-natured; my heart is filled with Truth.
ਅੰਤਰਿ ਬਾਹਰਿ ਇਕੁ ਇਕ ਰੀਤਾਵੀਆ ॥
ਉਸ ਦੇ ਹਿਰਦੇ ਵਿਚ ਪ੍ਰਭੂ ਦੀ ਲਗਨ ਟਿਕੀ ਰਹਿੰਦੀ ਹੈ, ਉਸ ਨੂੰ ਆਪਣੇ ਅੰਦਰ ਤੇ ਸਾਰੀ ਸ੍ਰਿਸ਼ਟੀ ਵਿਚ ਇਕ ਪ੍ਰਭੂ ਹੀ ਦਿੱਸਦਾ ਹੈ, ਬੱਸ! ਇਹੀ ਉਸ ਦੀ ਜੀਵਨ-ਜੁਗਤੀ ਬਣ ਜਾਂਦੀ ਹੈ ।
Inwardly and outwardly, the One and only Lord is my way.
ਮਨਿ ਦਰਸਨ ਕੀ ਪਿਆਸ ਚਰਣ ਦਾਸਾਵੀਆ ॥
ਉਸ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਦੇ ਦੀਦਾਰ ਦੀ ਤਾਂਘ ਬਣੀ ਰਹਿੰਦੀ ਹੈ, ਉਹ ਪ੍ਰਭੂ ਦੇ ਚਰਨਾਂ ਦੀ ਹੀ ਦਾਸੀ ਬਣੀ ਰਹਿੰਦੀ ਹੈ ।
My mind is thirsty for the Blessed Vision of His Darshan. I am a slave at His feet.
ਸੋਭਾ ਬਣੀ ਸੀਗਾਰੁ ਖਸਮਿ ਜਾਂ ਰਾਵੀਆ ॥
ਜਦੋਂ ਉਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਤਾਂ ਇਹ ਮਿਲਾਪ ਹੀ ਉਸ ਲਈ ਸੋਭਾ ਤੇ ਸਿੰਗਾਰ ਹੁੰਦਾ ਹੈ!
I am glorified and embellished, when my Lord and Master enjoys me.
ਮਿਲੀਆ ਆਇ ਸੰਜੋਗਿ ਜਾਂ ਤਿਸੁ ਭਾਵੀਆ ॥੧੫॥
ਜਦੋਂ ਉਸ ਪ੍ਰਭੂ ਨੂੰ ਉਹ ਜਿੰਦ-ਵਹੁਟੀ ਪਿਆਰੀ ਲੱਗ ਪੈਂਦੀ ਹੈ, ਤਾਂ ਪ੍ਰਭੂ ਦੀ ਸੰਜੋਗ-ਸੱਤਾ ਦੀ ਬਰਕਤਿ ਨਾਲ ਉਹ ਪ੍ਰਭੂ ਦੀ ਜੋਤਿ ਵਿਚ ਮਿਲ ਜਾਂਦੀ ਹੈ ।੧੫।
I meet Him through my blessed destiny, when it is pleasing to His Will. ||15||