ਸਲੋਕ ਮਃ ੧ ॥
Shalok, First Mehl:
ਸਾਵਣੁ ਰਾਤਿ ਅਹਾੜੁ ਦਿਹੁ ਕਾਮੁ ਕ੍ਰੋਧੁ ਦੁਇ ਖੇਤ ॥
(ਜਿਸ ਜੀਵ ਦੀ) ਰਾਤ ਸਾਉਣੀ ਦੀ ਫ਼ਸਲ ਹੈ ਤੇ ‘ਕਾਮ’ ਜਿਸ ਦੀ ਪੈਲੀ ਹੈ (ਭਾਵ, ਜੋ ਜੀਵ ਆਪਣੀ ਰਾਤ ‘ਕਾਮ’ ਦੇ ਅਧੀਨ ਹੋ ਕੇ ਗੁਜ਼ਾਰਦਾ ਹੈ), ਜਿਸ ਦਾ ਦਿਨ ਹਾੜੀ ਦੀ ਫ਼ਸਲ ਹੈ ਤੇ ‘ਕੋ੍ਰਧ’ ਜਿਸ ਦੀ ਪੈਲੀ ਹੈ (ਭਾਵ, ਜੋ ਦਿਨ ਦਾ ਸਮਾ ਕ੍ਰੋਧ ਦੇ ਅਧੀਨ ਬਿਤਾਂਦਾ ਹੈ),
Night is the summer season, and day is the winter season; sexual desire and anger are the two fields planted.
ਲਬੁ ਵਤ੍ਰ ਦਰੋਗੁ ਬੀਉ ਹਾਲੀ ਰਾਹਕੁ ਹੇਤ ॥
ਜਿਸ ਜੀਵ ਲਈ ‘ਲੱਬ’ ਵੱਤਰ ਦਾ ਕੰਮ ਦੇਂਦਾ) ਹੈ ਤੇ ਝੂਠ (ਜਿਸ ਦੇ ਫ਼ਸਲ ਲਈ) ਬੀਜ ਹੈ (ਭਾਵ, ਜੋ ਲੱਬ ਦਾ ਪੇ੍ਰਰਿਆ ਹੋਇਆ ਝੂਠ ਬੋਲਦਾ ਹੈ), ‘ਮੋਹ’ ਜਿਸ ਜੀਵ ਲਈ ਹਲ ਵਾਹੁਣ ਵਾਲਾ ਹੈ ਤੇ ਬੀਜ ਬੀਜਣ ਵਾਲਾ ਹੈ;
Greed prepares the soil, and the seed of falsehood is planted; attachment and love are the farmer and hired hand.
ਹਲੁ ਬੀਚਾਰੁ ਵਿਕਾਰ ਮਣ ਹੁਕਮੀ ਖਟੇ ਖਾਇ ॥
ਵਿਕਾਰਾਂ ਦੀ ਵਿਚਾਰ ਜਿਸ ਜੀਵ ਦਾ ‘ਹਲ’ ਹੈ; ਵਿਕਾਰਾਂ ਦਾ ਬੋਹਲ ਜਿਸ ਨੇ ਇਕੱਠਾ ਕੀਤਾ ਹੈ, ਉਹ ਮਨੁੱਖ ਪ੍ਰਭੂ ਦੇ ਹੁਕਮ ਵਿਚ ਆਪਣੀ ਕੀਤੀ ਇਸ ਕਮਾਈ ਦਾ ਖਟਿਆ ਖਾਂਦਾ ਹੈ ।
Contemplation is the plow, and corruption is the harvest; this is what one earns and eats, according to the Hukam of the Lord's Command.
ਨਾਨਕ ਲੇਖੈ ਮੰਗਿਐ ਅਉਤੁ ਜਣੇਦਾ ਜਾਇ ॥੧॥
ਹੇ ਨਾਨਕ! ਜਦੋਂ ਜੀਵ ਦੀ ਕਰਤੂਤ ਦਾ ਲੇਖਾ ਮੰਗਿਆ ਜਾਂਦਾ ਹੈ ਤਦੋਂ ਪਤਾ ਲੱਗਦਾ ਹੈ ਕਿ ਅਜੇਹਾ ਜੀਵ-ਰੂਪ) ਪਿਉ (ਜਗਤ ਤੋਂ) ਅਉਤ੍ਰਾ ਹੀ ਜਾਂਦਾ ਹੈ (ਭਾਵ, ਜੀਵਨ ਅਜਾਂਈ ਗੁਆ ਜਾਂਦਾ ਹੈ) ।੧।
O Nanak, when one is called to give his account, he will be barren and infertile. ||1||