ਮਃ ੩ ॥
Third Mehl:
ਸਤਿਗੁਰਿ ਮਿਲਿਐ ਸਦਾ ਸੁਖੁ ਜਿਸ ਨੋ ਆਪੇ ਮੇਲੇ ਸੋਇ ॥
ਜੇ ਸਤਿਗੁਰੂ ਮਿਲ ਪਏ ਤਾਂ ਸਦਾ ਲਈ ਸੁਖ ਹੋ ਜਾਂਦਾ ਹੈ (ਪਰ ਗੁਰੂ ਮਿਲਦਾ ਉਸ ਨੂੰ ਹੈ) ਜਿਸ ਨੂੰ ਉਹ ਪ੍ਰਭੂ ਆਪ ਮਿਲਾਏ ।
Meeting the True Guru, everlasting peace is obtained. He Himself leads us to meet Him.
ਸੁਖੈ ਏਹੁ ਬਿਬੇਕੁ ਹੈ ਅੰਤਰੁ ਨਿਰਮਲੁ ਹੋਇ ॥
(ਫਿਰ) ਉਸ ਸੁਖ ਦੀ ਪਛਾਣ ਇਹ ਹੈ ਕਿ (ਮਨੁੱਖ ਦਾ) ਅੰਦਰਲਾ ਪਵਿਤ੍ਰ ਹੋ ਜਾਂਦਾ ਹੈ,
This is the true meaning of peace, that one becomes immaculate within oneself.
ਅਗਿਆਨ ਕਾ ਭ੍ਰਮੁ ਕਟੀਐ ਗਿਆਨੁ ਪਰਾਪਤਿ ਹੋਇ ॥
ਆਤਮਕ ਜੀਵਨ ਵਲੋਂ ਬੇ-ਸਮਝੀ ਦੀ ਭੱੁਲ ਦੂਰ ਹੋ ਜਾਂਦੀ ਹੈ, ਆਤਮਕ ਜੀਵਨ ਦੀ ਸੂਝ ਹਾਸਲ ਹੋ ਜਾਂਦੀ ਹੈ ।
The doubt of ignorance is eradicated, and spiritual wisdom is obtained.
ਨਾਨਕ ਏਕੋ ਨਦਰੀ ਆਇਆ ਜਹ ਦੇਖਾ ਤਹ ਸੋਇ ॥੩॥
ਹੇ ਨਾਨਕ! (ਹਰ ਥਾਂ) ਉਹ ਪ੍ਰਭੂ ਹੀ ਦਿੱਸਦਾ ਹੈ, ਜਿੱਧਰ ਵੇਖੀਏ ਓਧਰ ਉਹੀ ਪ੍ਰਭੂ (ਦਿੱਸਦਾ ਹੈ) ।੩।
Nanak comes to gaze upon the One Lord alone; wherever he looks, there He is. ||3||