ਸਲੋਕੁ ਮਃ ੩ ॥
Shalok, Third Mehl:
ਸਤਿਗੁਰੁ ਸਹਜੈ ਦਾ ਖੇਤੁ ਹੈ ਜਿਸ ਨੋ ਲਾਏ ਭਾਉ ॥
ਸਤਿਗੁਰੂ ਅਡੋਲਤਾ ਤੇ ਸ਼ਾਂਤੀ ਦਾ ਖੇਤ ਹੈ, (ਪ੍ਰਭੂ) ਜਿਸ ਨੂੰ (ਇਸ ਅਡੋਲਤਾ ਦੇ ਖੇਤ ਗੁਰੂ ਨਾਲ) ਪਿਆਰ ਬਖ਼ਸ਼ਦਾ ਹੈ (ਉਹ ਭੀ “ਸਹਜੈ ਦਾ ਖੇਤੁ” ਬਣ ਜਾਂਦਾ ਹੈ,
The True Guru is the field of intuitive wisdom. One who is inspired to love Him,
ਨਾਉ ਬੀਜੇ ਨਾਉ ਉਗਵੈ ਨਾਮੇ ਰਹੈ ਸਮਾਇ ॥
ਤੇ ਉਹ ਉਸ ਖੇਤ ਵਿਚ) ਪ੍ਰਭੂ ਦਾ ਨਾਮ ਬੀਜਦਾ ਹੈ (ਓਥੇ) ਨਾਮ ਉੱਗਦਾ ਹੈ, ਉਹ ਮਨੁੱਖ ਨਾਮ ਵਿਚ ਹੀ ਟਿਕਿਆ ਰਹਿੰਦਾ ਹੈ ।
plants the seed of the Name there. The Name sprouts up, and he remains absorbed in the Name.
ਹਉਮੈ ਏਹੋ ਬੀਜੁ ਹੈ ਸਹਸਾ ਗਇਆ ਵਿਲਾਇ ॥
ਇਹ ਜੋ (ਸਂਹਸਿਆਂ ਦਾ) ਮੂਲ ਹਉਮੈ ਹੈ (ਇਹ ਹਉਮੈ ਉਸ ਮਨੁੱਖ ਵਿਚ ਨਹੀਂ ਹੁੰਦੀ, ਸੋ ਇਸ ਤੋਂ ਪੈਦਾ ਹੋਣ ਵਾਲਾ) “ਸਹਸਾ” (ਉਸ ਮਨੁੱਖ ਦਾ) ਦੂਰ ਹੋ ਜਾਂਦਾ ਹੈ,
But this egotism is the seed of skepticism; it has been uprooted.
ਨਾ ਕਿਛੁ ਬੀਜੇ ਨ ਉਗਵੈ ਜੋ ਬਖਸੇ ਸੋ ਖਾਇ ॥
ਨਾਹ ਉਹ ਕੋਈ ਐਸਾ ਬੀਜ ਬੀਜਦਾ ਹੈ ਨਾਹ (ਓਥੇ ‘ਸਹਸਾ’) ਉੱਗਦਾ ਹੈ । ਉਹ ਮਨੁੱਖ ਪ੍ਰਭੂ ਦੀ ਬਖ਼ਸ਼ਸ਼ ਦਾ ਫਲ ਖਾਂਦਾ ਹੈ । (ਨਾਮ ਸਿਮਰਦਾ ਹੈ, ਨਾਮ ਵਿਚ ਲੀਨ ਰਹਿੰਦਾ ਹੈ) ।
It is not planted there, and it does not sprout; whatever God grants us, we eat.
ਅੰਭੈ ਸੇਤੀ ਅੰਭੁ ਰਲਿਆ ਬਹੁੜਿ ਨ ਨਿਕਸਿਆ ਜਾਇ ॥
ਜਿਵੇਂ ਪਾਣੀ ਨਾਲ ਪਾਣੀ ਰਲ ਜਾਏ ਤਾਂ ਮੁੜ (ਉਹ ਪਾਣੀ) ਵੱਖ ਨਹੀਂ ਕੀਤਾ ਜਾ ਸਕਦਾ, ਇਸੇ ਤਰ੍ਹਾਂ,
When water mixes with water, it cannot be separated again.
ਨਾਨਕ ਗੁਰਮੁਖਿ ਚਲਤੁ ਹੈ ਵੇਖਹੁ ਲੋਕਾ ਆਇ ॥
ਹੇ ਨਾਨਕ! ਉਸ ਮਨੁੱਖ ਦੀ ਹਾਲਤ ਹੈ ਜੋ ਗੁਰੂ ਦੇ ਹੁਕਮ ਵਿਚ ਤੁਰਦਾ ਹੈ । ਹੇ ਲੋਕੋ! (ਬੇਸ਼ੱਕ) ਆ ਕੇ ਵੇਖ ਲਵੋ (ਪਰਖ ਲਵੋ) ।
O Nanak, the Gurmukh is wonderful; come, poeple, and see!
ਲੋਕੁ ਕਿ ਵੇਖੈ ਬਪੁੜਾ ਜਿਸ ਨੋ ਸੋਝੀ ਨਾਹਿ ॥
ਪਰ ਵਿਚਾਰਾ ਜਗਤ ਕੀਹ ਵੇਖੇ? ਇਸ ਨੂੰ ਤਾਂ (ਇਹ ਪਰਖਣ ਦੀ) ਸਮਝ ਹੀ ਨਹੀਂ ਹੈ;
But what can the poor people see? They do not understand.
ਜਿਸੁ ਵੇਖਾਲੇ ਸੋ ਵੇਖੈ ਜਿਸੁ ਵਸਿਆ ਮਨ ਮਾਹਿ ॥੧॥
(ਇਹ ਗੱਲ) ਉਹੀ ਮਨੁੱਖ ਵੇਖ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਵੇਖਣ ਦੀ ਜਾਚ ਸਿਖਾਏ, ਜਿਸ ਦੇ ਮਨ ਵਿਚ ਪ੍ਰਭੂ ਆਪ ਆ ਵੱਸੇ ।੧।
He alone sees, whom the Lord causes to see; the Lord comes to dwell in his mind. ||1||