ਰਾਮਕਲੀ ਮਹਲਾ ੫ ॥
Raamkalee, Fifth Mehl:
ਇਹ ਲੋਕੇ ਸੁਖੁ ਪਾਇਆ ॥
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਮਿੱਤ੍ਰਤਾ ਪ੍ਰਾਪਤ ਹੁੰਦੀ ਹੈ ਉਸ ਨੇ) ਇਸ ਜਗਤ ਵਿਚ (ਆਤਮਕ) ਸੁਖ ਮਾਣਿਆ,
I have found peace in this world.
ਨਹੀ ਭੇਟਤ ਧਰਮ ਰਾਇਆ ॥
(ਪਰਲੋਕ ਵਿਚ) ਉਸ ਨੂੰ ਧਰਮਰਾਜ ਨਾਲ ਵਾਹ ਨਾਹ ਪਿਆ ।
I will not have to appear before the Righteous Judge of Dharma to give my account.
ਹਰਿ ਦਰਗਹ ਸੋਭਾਵੰਤ ॥
ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਵਾਲਾ ਬਣਦਾ ਹੈ,
I will be respected in the Court of the Lord,
ਫੁਨਿ ਗਰਭਿ ਨਾਹੀ ਬਸੰਤ ॥੧॥
ਮੁੜ ਮੁੜ ਜਨਮਾਂ ਦੇ ਗੇੜ ਵਿਚ (ਭੀ) ਨਹੀਂ ਪੈਂਦਾ ।੧।
and I will not have to enter the womb of reincarnation ever again. ||1||
ਜਾਨੀ ਸੰਤ ਕੀ ਮਿਤ੍ਰਾਈ ॥
(ਸੋ ਹੁਣ) ਮੈਂ ਗੁਰੂ ਦੀ ਕਦਰ ਸਮਝ ਲਈ ਹੈ
Now, I know the value of friendship with the Saints.
ਕਰਿ ਕਿਰਪਾ ਦੀਨੋ ਹਰਿ ਨਾਮਾ ਪੂਰਬਿ ਸੰਜੋਗਿ ਮਿਲਾਈ ॥੧॥ ਰਹਾਉ ॥
ਹੇ ਭਾਈ! ਪੂਰਬਲੇ ਸੰਜੋਗ ਦੇ ਕਾਰਨ (ਤੈਨੂੰ ਗੁਰੂ ਦੀ ਮਿੱਤ੍ਰਤਾ) ਪ੍ਰਾਪਤ ਹੋਈ ਹੈ । (ਗੁਰੂ ਨੇ) ਕਿਰਪਾ ਕਰ ਕੇ (ਮੈਨੂੰ) ਪਰਮਾਤਮਾ ਦਾ ਨਾਮ ਦੇ ਦਿੱਤਾ ਹੈ ।੧।ਰਹਾਉ।
In His Mercy, the Lord has blessed me with His Name. My pre-ordained destiny has been fulfilled. ||1||Pause||
ਗੁਰ ਕੈ ਚਰਣਿ ਚਿਤੁ ਲਾਗਾ ॥
ਹੇ ਭਾਈ! ਜਦੋਂ ਗੁਰੂ ਦੇ ਚਰਨਾਂ ਵਿਚ, ਮੇਰਾ ਚਿੱਤ ਜੁੜਿਆ ਸੀ
My consciousness is attached to the Guru's feet.
ਧੰਨਿ ਧੰਨਿ ਸੰਜੋਗੁ ਸਭਾਗਾ ॥
ਉਹ ਸੰਜੋਗ ਮੁਬਾਰਿਕ ਸੀ, ਮੁਬਾਰਿਕ ਸੀ, ਭਾਗਾਂ ਵਾਲਾ ਸੀ।
Blessed, blessed is this fortunate time of union.
ਸੰਤ ਕੀ ਧੂਰਿ ਲਾਗੀ ਮੇਰੈ ਮਾਥੇ ॥
ਹੇ ਭਾਈ! ਗੁਰੂ ਦੀ ਚਰਨ-ਧੂੜ ਮੇਰੇ ਮੱਥੇ ਉੱਤੇ ਲੱਗੀ,
I have applied the dust of the Saints' feet to my forehead,
ਕਿਲਵਿਖ ਦੁਖ ਸਗਲੇ ਮੇਰੇ ਲਾਥੇ ॥੨॥
ਮੇਰੇ ਸਾਰੇ ਪਾਪ ਤੇ ਦੁੱਖ ਦੂਰ ਹੋ ਗਏ ।੨।
and all my sins and pains have been eradicated. ||2||
ਸਾਧ ਕੀ ਸਚੁ ਟਹਲ ਕਮਾਨੀ ॥
ਹੇ ਪ੍ਰਾਣੀ! ਜਦੋਂ ਜੀਵ ਸਰਧਾ ਧਾਰ ਕੇ ਗੁਰੂ ਦੀ ਸੇਵਾ-ਟਹਿਲ ਕਰਦੇ ਹਨ,
Performing true service to the Holy,
ਤਬ ਹੋਏ ਮਨ ਸੁਧ ਪਰਾਨੀ ॥
ਤਦੋਂ ਉਹਨਾਂ ਦੇ ਮਨ ਪਵਿੱਤ੍ਰ ਹੋ ਜਾਂਦੇ ਹਨ ।
the mortal's mind is purified.
ਜਨ ਕਾ ਸਫਲ ਦਰਸੁ ਡੀਠਾ ॥
ਹੇ ਪ੍ਰਾਣੀ! ਜਿਸ ਨੇ ਗੁਰੂ ਦਾ ਦਰਸ਼ਨ ਕਰ ਲਿਆ,
I have seen the fruitful vision of the Lord's humble slave.
ਨਾਮੁ ਪ੍ਰਭੂ ਕਾ ਘਟਿ ਘਟਿ ਵੂਠਾ ॥੩॥
(ਉਂਞ ਤਾਂ) ਪਰਮਾਤਮਾ ਦਾ ਨਾਮ ਹਰੇਕ ਹਿਰਦੇ ਵਿਚ ਵੱਸ ਰਿਹਾ ਹੈ, ਪਰ ਉਸ ਨੂੰ ਇਸ ਨਾਮ ਫਲ ਦੀ ਪ੍ਰਾਪਤੀ ਹੋਈ । ।੩।
God's Name dwells within each and every heart. ||3||
ਮਿਟਾਨੇ ਸਭਿ ਕਲਿ ਕਲੇਸ ॥
(ਗੁਰੂ ਦੇ ਮਿਲਾਪ ਦੀ ਬਰਕਤਿ ਨਾਲ) ਸਾਰੇ (ਮਾਨਸਕ) ਝਗੜੇ ਤੇ ਦੁੱਖ ਮਿਟ ਜਾਂਦੇ ਹਨ ।
All my troubles and sufferings have been taken away;
ਜਿਸ ਤੇ ਉਪਜੇ ਤਿਸੁ ਮਹਿ ਪਰਵੇਸ ॥
ਜਿਸ ਪ੍ਰਭੂ ਤੋਂ ਜੀਵ ਪੈਦਾ ਹੋਏ ਹਨ ਉਸੇ ਵਿਚ ਉਹਨਾਂ ਦੀ ਲੀਨਤਾ ਹੋ ਜਾਂਦੀ ਹੈ ।
I have merged into the One, from whom I originated.
ਪ੍ਰਗਟੇ ਆਨੂਪ ਗੋੁਵਿੰਦ ॥
ਪ੍ਰਭੂ ਸੋਹਣਾ ਗੋਬਿੰਦ (ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ
The Lord of the Universe, incomparably beautiful, has become merciful.
ਪ੍ਰਭ ਪੂਰੇ ਨਾਨਕ ਬਖਸਿੰਦ ॥੪॥੩੮॥੪੯॥
ਹੇ ਨਾਨਕ! ਉਹ ਬਖ਼ਸ਼ਣਹਾਰ ਪੂਰਨ ਪ੍ਰਭੂ ਹੈ ।੪।੩੮।੪੯।
O Nanak, God is perfect and forgiving. ||4||38||49||