ਰਾਮਕਲੀ ਮਹਲਾ ੫ ॥
Raamkalee, Fifth Mehl:
ਕੋਟਿ ਜਨਮ ਕੇ ਬਿਨਸੇ ਪਾਪ ॥
ਹੇ ਭਾਈ! (ਪਰਮਾਤਮਾ ਦਾ ਨਾਮ ਜਪਦਿਆਂ ਪਿਛਲੇ) ਕੋ੍ਰੜਾਂ ਜਨਮਾਂ ਦੇ ਕੀਤੇ ਹੋਏ ਪਾਪ ਨਾਸ ਹੋ ਜਾਂਦੇ ਹਨ ।
The sins of millions of incarnations are eradicated.
ਹਰਿ ਹਰਿ ਜਪਤ ਨਾਹੀ ਸੰਤਾਪ ॥
ਪਰਮਾਤਮਾ ਦਾ ਨਾਮ ਜਪਦਿਆਂ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦੇ,
Meditating on the Lord, Har, Har, pain will not afflict you.
ਗੁਰ ਕੇ ਚਰਨ ਕਮਲ ਮਨਿ ਵਸੇ ॥
ਹੇ ਪ੍ਰਾਣੀ! ਜਿਸ ਮਨੁੱਖ ਦੇ ਮਨ ਵਿਚ ਗੁਰੂ ਦੇ ਸੋਹਣੇ ਚਰਨ ਆ ਵੱਸਦੇ ਹਨ,
When the Lord's lotus feet are enshrined in the mind,
ਮਹਾ ਬਿਕਾਰ ਤਨ ਤੇ ਸਭਿ ਨਸੇ ॥੧॥
ਉਸ ਦੇ ਸਰੀਰ ਤੋਂ ਵੱਡੇ ਵੱਡੇ ਵਿਕਾਰ (ਭੀ) ਸਾਰੇ ਨੱਸ ਜਾਂਦੇ ਹਨ ।੧।
all terrible evils are taken away from the body. ||1||
ਗੋਪਾਲ ਕੋ ਜਸੁ ਗਾਉ ਪ੍ਰਾਣੀ ॥
ਹੇ ਪ੍ਰਾਣੀ! ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰ ।
Sing the Praise of the Lord of the World, O mortal being.
ਅਕਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤਿ ਸਮਾਣੀ ॥੧॥ ਰਹਾਉ ॥
ਜਿਹੜਾ ਮਨੁੱਖ ਸਰਬ-ਵਿਆਪਕ ਪ੍ਰਭੂ ਦੀ ਅਟੱਲ ਤੇ ਅਮੁੱਕ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ ।੧।ਰਹਾਉ।
The Unspoken Speech of the True Lord God is perfect. Dwelling upon it, one's light merges into the Light. ||1||Pause||
ਤ੍ਰਿਸਨਾ ਭੂਖ ਸਭ ਨਾਸੀ ॥
ਹੇ ਪ੍ਰਾਣੀ! ਅੰਦਰੋਂ (ਮਾਇਆ ਦੀ) ਤ੍ਰਿਸ਼ਨਾ (ਮਾਇਆ ਦੀ) ਭੁੱਖ ਸਭ ਨਾਸ ਹੋ ਜਾਂਦੀ ਹੈ
Hunger and thirst are totally quenched;
ਸੰਤ ਪ੍ਰਸਾਦਿ ਜਪਿਆ ਅਬਿਨਾਸੀ ॥
ਜਦੋਂ ਗੁਰੂ-ਸੰਤ ਦੀ ਕਿਰਪਾ ਮਨੁੱਖ ਨਾਸ-ਰਹਿਤ ਪ੍ਰਭੂ ਦਾ ਨਾਮ ਜਪਦਾ ਹੈ (ਕਿਉਂਕਿ ਉਸ ਨਾਲ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ)।
by the Grace of the Saints, meditate on the immortal Lord.
ਰੈਨਿ ਦਿਨਸੁ ਪ੍ਰਭ ਸੇਵ ਕਮਾਨੀ ॥
ਉਹ ਦਿਨ ਰਾਤ (ਹਰ ਵੇਲੇ) ਪ੍ਰਭੂ ਦੀ ਸੇਵਾ-ਭਗਤੀ ਕਰਦਾ ਰਹਿੰਦਾ ਹੈ
Night and day, serve God.
ਹਰਿ ਮਿਲਣੈ ਕੀ ਏਹ ਨੀਸਾਨੀ ॥੨॥
ਪ੍ਰਭੂ ਦੇ ਮਿਲਾਪ ਦਾ (ਵੱਡਾ) ਲੱਛਣ ਇਹ ਹੈ ।੨।
This is the sign that one has met with the Lord. ||2||
ਮਿਟੇ ਜੰਜਾਲ ਹੋਏ ਪ੍ਰਭ ਦਇਆਲ ॥
ਹੇ ਭਾਈ! ਜਿਨ੍ਹਾਂ ਉਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹਨਾਂ ਦੇ ਮਾਇਆ ਦੇ ਮੋਹ ਦੇ ਬੰਧਨ ਟੱੁਟ ਜਾਂਦੇ ਹਨ;
Worldly entanglements are ended, when God becomes merciful.
ਗੁਰ ਕਾ ਦਰਸਨੁ ਦੇਖਿ ਨਿਹਾਲ ॥
ਗੁਰੂ ਦਾ ਦਰਸ਼ਨ ਕਰ ਕੇ ਉਹ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ ।
Gazing upon the Blessed Vision of the Guru's Darshan, I am enraptured.
ਪਰਾ ਪੂਰਬਲਾ ਕਰਮੁ ਬਣਿ ਆਇਆ ॥
ਉਹਨਾਂ ਦਾ ਪੂਰਬਲੇ ਜਨਮਾਂ ਦਾ ਕੀਤਾ ਕੰਮ ਉਹਨਾਂ ਦਾ ਸਹਾਈ ਆ ਬਣਦਾ ਹੈ (ਉਹਨਾਂ ਦੇ ਪੂਰਬਲੇ ਕੀਤੇ ਚੰਗੇ ਕੰਮਾਂ ਦੇ ਸੰਸਕਾਰ ਜਾਗ ਪੈਂਦੇ ਹਨ) ।
My perfect pre-destined karma has been activated.
ਹਰਿ ਕੇ ਗੁਣ ਨਿਤ ਰਸਨਾ ਗਾਇਆ ॥੩॥
ਆਪਣੀ ਜੀਭ ਨਾਲ ਉਹ ਸਦਾ ਪ੍ਰਭੂ ਦੇ ਗੁਣ ਗਾਂਦੇ ਹਨ ।੩।
With my tongue, I continually sing the Glorious Praises of the Lord. ||3||
ਹਰਿ ਕੇ ਸੰਤ ਸਦਾ ਪਰਵਾਣੁ ॥
ਹੇ ਭਾਈ! ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦੇ (ਪ੍ਰਭੂ ਦੀ ਹਜ਼ੂਰੀ ਵਿਚ) ਸਦਾ ਆਦਰ-ਸਤਕਾਰ ਪਾਂਦੇ ਹਨ ।
The Saints of the Lord are accepted and approved forever.
ਸੰਤ ਜਨਾ ਮਸਤਕਿ ਨੀਸਾਣੁ ॥
ਉਹਨਾਂ ਸੰਤ ਜਨਾਂ ਦੇ ਮੱਥੇ ਉਤੇ (ਨੂਰ ਚਮਕਦਾ ਹੈ, ਜੋ, ਮਾਨੋ, ਪ੍ਰਭੂ ਦਰ ਤੇ ਪ੍ਰਵਾਨਗੀ ਦਾ) ਚਿਹਨ ਹੈ ।
The foreheads of the Saintly people are marked with the Lord's insignia.
ਦਾਸ ਕੀ ਰੇਣੁ ਪਾਏ ਜੇ ਕੋਇ ॥
ਇਹੋ ਜਿਹੇ ਪ੍ਰਭੂ-ਸੇਵਕ ਦੇ ਚਰਨਾਂ ਦੀ ਧੂੜ ਜੇ ਕੋਈ ਮਨੁੱਖ ਪ੍ਰਾਪਤ ਕਰ ਲਏ,
One who is blessed with the dust of the feet of the Lord's slave,
ਨਾਨਕ ਤਿਸ ਕੀ ਪਰਮ ਗਤਿ ਹੋਇ ॥੪॥੩੫॥੪੬॥
ਤਾਂ ਹੇ ਨਾਨਕ! ਉਸ ਦੀ ਬਹੁਤ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ।੪।੩੪।੪੬।
O Nanak, obtains the supreme status. ||4||35||46||