ਰਾਮਕਲੀ ਮਹਲਾ ੫ ॥
Raamkalee, Fifth Mehl:
 
ਰਾਖਨਹਾਰ ਦਇਆਲ ॥
ਹੇ ਭਾਈ! ਪਰਮਾਤਮਾ ਸਭ ਜੀਵਾਂ ਦੀ ਰੱਖਿਆ ਕਰਨ ਦੇ ਸਮਰੱਥ ਹੈ, ਦਇਆ ਦਾ ਸੋਮਾ ਹੈ ।
The Savior Lord is merciful.
 
ਕੋਟਿ ਭਵ ਖੰਡੇ ਨਿਮਖ ਖਿਆਲ ॥
ਜੇ ਅੱਖ ਫਰਕਣ ਜਿਤਨੇ ਸਮੇ ਵਾਸਤੇ ਭੀ ਉਸ ਦਾ ਧਿਆਨ ਧਰੀਏ, ਤਾਂ ਕੋ੍ਰੜਾਂ ਜਨਮ ਦੇ ਗੇੜ ਕੱਟੇ ਜਾਂਦੇ ਹਨ ।
Millions of incarnations are eradicated in an instant, contemplating the Lord.
 
ਸਗਲ ਅਰਾਧਹਿ ਜੰਤ ॥
ਸਾਰੇ ਜੀਵ ਉਸੇ ਦਾ ਆਰਾਧਨ ਕਰਦੇ ਹਨ ।
All beings worship and adore Him.
 
ਮਿਲੀਐ ਪ੍ਰਭ ਗੁਰ ਮਿਲਿ ਮੰਤ ॥੧॥
ਹੇ ਭਾਈ! ਗੁਰੂ ਨੂੰ ਮਿਲ ਕੇ, ਗੁਰੂ ਦਾ ਉਪਦੇਸ਼ ਲੈ ਕੇ ਉਸ ਪ੍ਰਭੂ ਨੂੰ ਮਿਲ ਸਕੀਦਾ ਹੈ ।੧।
Receiving the Guru's Mantra, one meets God. ||1||
 
ਜੀਅਨ ਕੋ ਦਾਤਾ ਮੇਰਾ ਪ੍ਰਭੁ ॥
ਹੇ ਭਾਈ! ਮੇਰਾ ਪ੍ਰਭੂ ਸਭ ਜੀਆਂ ਨੂੰ ਦਾਤਾਂ ਦੇਣ ਵਾਲਾ ਹੈ ।
My God is the Giver of souls.
 
ਪੂਰਨ ਪਰਮੇਸੁਰ ਸੁਆਮੀ ਘਟਿ ਘਟਿ ਰਾਤਾ ਮੇਰਾ ਪ੍ਰਭੁ ॥੧॥ ਰਹਾਉ ॥
ਉਹ ਮੇਰਾ ਮਾਲਕ ਪਰਮੇਸਰ ਪ੍ਰਭੂ ਸਭ ਵਿਚ ਵਿਆਪਕ ਹੈ, ਹਰੇਕ ਸਰੀਰ ਵਿਚ ਰਮਿਆ ਹੋਇਆ ਹੈ ।੧।ਰਹਾਉ।
The Perfect Transcendent Lord Master, my God, imbues each and every heart. ||1||Pause||
 
ਤਾ ਕੀ ਗਹੀ ਮਨ ਓਟ ॥
ਹੇ ਮਨ! ਜਿਸ ਮਨੁੱਖ ਨੇ ਉਸ ਪਰਮਾਤਮਾ ਦਾ ਆਸਰਾ ਲੈ ਲਿਆ,
My mind has grasped His Support.
 
ਬੰਧਨ ਤੇ ਹੋਈ ਛੋਟ ॥
(ਮਾਇਆ ਦੇ ਮੋਹ ਦੇ) ਬੰਧਨਾਂ ਤੋਂ ਉਸ ਦੀ ਖ਼ਲਾਸੀ ਹੋ ਗਈ ।
My bonds have been shattered.
 
ਹਿਰਦੈ ਜਪਿ ਪਰਮਾਨੰਦ ॥
ਸਭ ਤੋਂ ਉੱਚੇ ਸੁਖ ਦੇ ਮਾਲਕ ਪ੍ਰਭੂ ਨੂੰ ਹਿਰਦੇ ਵਿਚ ਜਪ ਕੇ
Within my heart, I meditate on the Lord, the embodiment of supreme bliss.
 
ਮਨ ਮਾਹਿ ਭਏ ਅਨੰਦ ॥੨॥
ਮਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਜਾਂਦੀਆਂ ਹਨ ।੨।
My mind is filled with ecstasy. ||2||
 
ਤਾਰਣ ਤਰਣ ਹਰਿ ਸਰਣ ॥
ਹੇ ਭਾਈ! ਪਰਮਾਤਮਾ ਦਾ ਆਸਰਾ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ ਜਹਾਜ਼ ਹੈ ।
The Lord's Sanctuary is the boat to carry us across.
 
ਜੀਵਨ ਰੂਪ ਹਰਿ ਚਰਣ ॥
ਪ੍ਰਭੂ ਦੇ ਚਰਨਾਂ ਦੀ ਓਟ ਆਤਮਕ ਜੀਵਨ ਦੇਣ ਵਾਲੀ ਹੈ ।
The Lord's Feet are the embodiment of life itself.
 
ਸੰਤਨ ਕੇ ਪ੍ਰਾਣ ਅਧਾਰ ॥
ਪਰਮਾਤਮਾ ਸੰਤ ਜਨਾਂ ਦੀ ਜਿੰਦ ਦਾ ਆਸਰਾ ਹੈ,
They are the Support of the breath of life of the Saints.
 
ਊਚੇ ਤੇ ਊਚ ਅਪਾਰ ॥੩॥
ਉਹ ਸਭਨਾਂ ਤੋਂ ਉੱਚਾ ਤੇ ਬੇਅੰਤ ਹੈ ।੩।
God is infinite, the highest of the high. ||3||
 
ਸੁ ਮਤਿ ਸਾਰੁ ਜਿਤੁ ਹਰਿ ਸਿਮਰੀਜੈ ॥
ਹੇ ਭਾਈ! ਉਹ ਮਤਿ ਗ੍ਰਹਿਣ ਕਰ, ਜਿਸ ਦੀ ਰਾਹੀਂ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ,
That mind is excellent and sublime, which meditates in remembrance on the Lord.
 
ਕਰਿ ਕਿਰਪਾ ਜਿਸੁ ਆਪੇ ਦੀਜੈ ॥
(ਪਰ ਉਹੀ ਮਨੁੱਖ ਅਜਿਹੀ ਮਤਿ ਗ੍ਰਹਿਣ ਕਰਦਾ ਹੈ) ਜਿਸ ਨੂੰ ਪ੍ਰਭੂ ਕਿਰਪਾ ਕਰ ਕੇ ਆਪ ਹੀ ਦੇਂਦਾ ਹੈ ।
In His Mercy, the Lord Himself bestows it.
 
ਸੂਖ ਸਹਜ ਆਨੰਦ ਹਰਿ ਨਾਉ ॥
ਪਰਮਾਤਮਾ ਦਾ ਨਾਮ ਸੁਖ ਆਤਮਕ ਅਡੋਲਤਾ ਤੇ ਆਨੰਦ (ਦਾ ਸੋਮਾ ਹੈ) ।
Peace, intuitive poise and bliss are found in the Lord's Name.
 
ਨਾਨਕ ਜਪਿਆ ਗੁਰ ਮਿਲਿ ਨਾਉ ॥੪॥੨੭॥੩੮॥
ਹੇ ਨਾਨਕ! (ਜਿਸ ਨੇ) ਇਹ ਨਾਮ (ਜਪਿਆ ਹੈ) ਗੁਰੂ ਨੂੰ ਮਿਲ ਕੇ ਹੀ ਜਪਿਆ ਹੈ ।੪।੨੭।੩੮।
Meeting with the Guru, Nanak chants the Name. ||4||27||38||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by