ਰਾਮਕਲੀ ਮਹਲਾ ੧ ॥
Raamkalee, First Mehl:
ਸਰਬ ਜੋਤਿ ਤੇਰੀ ਪਸਰਿ ਰਹੀ ॥
ਹੇ ਪਰਮਾਤਮਾ! ਸਭ ਜੀਵਾਂ ਵਿਚ ਤੇਰੀ ਜੋਤਿ ਰੁਮਕ ਰਹੀ ਹੈ (ਪਰ ਮੈਨੂੰ ਨਹੀਂ ਦਿੱਸਦੀ ਕਿਉਂਕਿ ਮੈਂ ਮਾਇਆ ਦੇ ਅੰਨ੍ਹੇ ਖੂਹ ਵਿਚ ਡਿੱਗ ਪਿਆ ਹਾਂ ।
Your Light is prevailing everywhere.
ਜਹ ਜਹ ਦੇਖਾ ਤਹ ਨਰਹਰੀ ॥੧॥
ਮੇਹਰ ਕਰ, ਮੈਨੂੰ ਇਸ ਖੂਹ ਵਿਚੋਂ ਕੱਢ ਤਾ ਕਿ) ਜਿਧਰ ਜਿਧਰ ਮੈਂ ਵੇਖਾਂ ਉਧਰ ਉਧਰ (ਮੈਨੂੰ ਤੂੰ ਹੀ ਦਿੱਸੇਂ) ।੧।
Wherever I look, there I see the Lord. ||1||
ਜੀਵਨ ਤਲਬ ਨਿਵਾਰਿ ਸੁਆਮੀ ॥
ਹੇ ਮਾਲਿਕ-ਪ੍ਰਭੂ! ਮੇਰੀਆਂ ਜ਼ਿੰਦਗੀ ਦੀਆਂ ਵਧਦੀਆਂ ਖ਼ਾਹਸ਼ਾਂ ਦੂਰ ਕਰ ।
Please rid me of the desire to live, O my Lord and Master.
ਅੰਧ ਕੂਪਿ ਮਾਇਆ ਮਨੁ ਗਾਡਿਆ ਕਿਉ ਕਰਿ ਉਤਰਉ ਪਾਰਿ ਸੁਆਮੀ ॥੧॥ ਰਹਾਉ ॥
ਮੇਰਾ ਮਨ ਮਾਇਆ ਦੇ ਅੰਨ੍ਹੇ ਖੂਹ ਵਿਚ ਫਸਿਆ ਹੈ, (ਤੇਰੀ ਸਹਾਇਤਾ ਤੋਂ ਬਿਨਾ) ਮੈਂ ਇਸ ਵਿਚੋਂ ਕਿਸੇ ਤਰ੍ਹਾਂ ਭੀ ਪਾਰ ਨਹੀਂ ਲੰਘ ਸਕਦਾ ।੧।ਰਹਾਉ।
My mind is entangled in the deep dark pit of Maya. How can I cross over, O Lord and Master? ||1||Pause||
ਜਹ ਭੀਤਰਿ ਘਟ ਭੀਤਰਿ ਬਸਿਆ ਬਾਹਰਿ ਕਾਹੇ ਨਾਹੀ ॥
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਦੀ ਜੋਤਿ ਪਰਗਟ ਹੋ ਜਾਂਦੀ ਹੈ, ਉਹਨਾਂ ਨੂੰ ਬਾਹਰ ਭੀ (ਹਰ ਥਾਂ) ਜ਼ਰੂਰ ਉਹੀ ਦਿੱਸਦਾ ਹੈ
He dwells deep within, inside the heart; how can He not be outside as well?
ਤਿਨ ਕੀ ਸਾਰ ਕਰੇ ਨਿਤ ਸਾਹਿਬੁ ਸਦਾ ਚਿੰਤ ਮਨ ਮਾਹੀ ॥੨॥
(ਉਹਨਾਂ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ) ਮਾਲਿਕ-ਪ੍ਰਭੂ ਉਹਨਾਂ ਦੀ ਸਦਾ ਸੰਭਾਲ ਕਰਦਾ ਹੈ, ਉਸ ਦੇ ਮਨ ਵਿਚ ਸਦਾ (ਉਹਨਾਂ ਦੀ ਸੰਭਾਲ ਦਾ) ਫ਼ਿਕਰ ਹੈ ।੨।
Our Lord and Master always takes care of us, and keeps us in His thoughts. ||2||
ਆਪੇ ਨੇੜੈ ਆਪੇ ਦੂਰਿ ॥
ਪਰਮਾਤਮਾ ਆਪ ਹੀ ਸਭ ਜੀਵਾਂ ਦੇ ਨੇੜੇ ਵੱਸ ਰਿਹਾ ਹੈ ਆਪ ਹੀ (ਇਹਨਾਂ ਤੋਂ ਵੱਖ) ਦੂਰ ਭੀ ਹੈ ।
He Himself is near at hand, and He is far away.
ਆਪੇ ਸਰਬ ਰਹਿਆ ਭਰਪੂਰਿ ॥
ਪ੍ਰਭੂ ਆਪ ਸਭ ਜੀਵਾਂ ਵਿਚ ਵਿਆਪਕ ਹੈ ।
He Himself is all-pervading, permeating everywhere.
ਸਤਗੁਰੁ ਮਿਲੈ ਅੰਧੇਰਾ ਜਾਇ ॥
ਜੇ ਮੈਨੂੰ ਗੁਰੂ ਮਿਲ ਪਏ ਤਾਂ ਮੇਰਾ ਮਾਇਆ ਦੇ ਅੰਨ੍ਹੇ ਖੂਹ ਵਾਲਾ ਹਨੇਰਾ ਦੂਰ ਹੋ ਜਾਏ ।
Meeting the True Guru, the darkness is dispelled.
ਜਹ ਦੇਖਾ ਤਹ ਰਹਿਆ ਸਮਾਇ ॥੩॥
ਫਿਰ ਮੈਂ ਜਿਧਰ ਜਿਧਰ ਵੇਖਾਂ ਉਧਰ ਉਧਰ ਹੀ ਪਰਮਾਤਮਾ ਵਿਆਪਕ ਦਿੱਸ ਪਏ ।੩।
Wherever I look, there I see Him pervading. ||3||
ਅੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾਗਸਿ ਬਾਣੀ ॥
ਪ੍ਰਭੂ ਦੇ ਸੇਵਕਾਂ ਦਾ ਸੇਵਕ ਨਾਨਕ ਬੇਨਤੀ ਕਰਦਾ ਹੈ—ਹੇ ਜੀਵ! ਜਿਤਨਾ ਚਿਰ ਤੇਰੀਆਂ ਅੱਖਾਂ ਵਿਚ ਬਾਹਰਲੀ (ਦਿੱਸਦੀ) ਮਾਇਆ ਦੀ ਸੁੰਦਰਤਾ ਖਿੱਚ ਪਾ ਰਹੀ ਹੈ,
There is doubt within me, and Maya is outside; it hits me in the eyes like an arrow.
ਪ੍ਰਣਵਤਿ ਨਾਨਕੁ ਦਾਸਨਿ ਦਾਸਾ ਪਰਤਾਪਹਿਗਾ ਪ੍ਰਾਣੀ ॥੪॥੨॥
ਤੇਰੇ ਅੰਦਰ ਸਹਜ ਬਣਿਆ ਰਹੇਗਾ ਤੇ ਤੂੰ ਸਦਾ ਦੁਖੀ ਰਹੇਂਗਾ ।੪।੨।
Prays Nanak, the slave of the Lord's slaves: such a mortal suffers terribly. ||4||2||