ਪਉੜੀ ॥
Pauree:
ਗੁਰ ਸਤਿਗੁਰ ਵਿਚਿ ਨਾਵੈ ਕੀ ਵਡੀ ਵਡਿਆਈ ਹਰਿ ਕਰਤੈ ਆਪਿ ਵਧਾਈ ॥
ਹੇ ਭਾਈ! ਗੁਰੂ ਦੇ ਅੰਦਰ (ਪਰਮਾਤਮਾ ਦਾ) ਨਾਮ (ਜਪਣ ਜਪਾਣ) ਦਾ ਵੱਡਾ ਗੁਣ ਹੈ, ਪਰਮਾਤਮਾ ਨੇ ਆਪ (ਇਹ ਗੁਣ ਗੁਰੂ ਵਿਚ) ਵਧਾਇਆ ਹੈ ।
Within the Guru, the True Guru, is the glorious greatness of the Name. The Creator Lord Himself has magnified it.
ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨ੍ਹਿ ਓਨ੍ਹਾ ਅੰਦਰਿ ਹਿਰਦੈ ਭਾਈ ॥
(ਸਤਿਗੁਰੂ ਦੇ) ਸਾਰੇ ਸਿੱਖ ਸੇਵਕ (ਗੁਰੂ ਦੇ) ਇਸ ਗੁਣ ਨੂੰ ਵੇਖ ਕੇ ਆਤਮਕ ਜੀਵਨ ਹਾਸਲ ਕਰਦੇ ਹਨ, ਉਹਨਾਂ ਨੂੰ (ਗੁਰੂ ਦਾ ਇਹ ਗੁਣ ਆਪਣੇ) ਹਿਰਦੇ ਵਿਚ ਪਿਆਰਾ ਲੱਗਦਾ ਹੈ ।
All His servants and Sikhs live by gazing, gazing upon it. It is pleasing to their hearts deep within.
ਨਿੰਦਕ ਦੁਸਟ ਵਡਿਆਈ ਵੇਖਿ ਨ ਸਕਨਿ ਓਨ੍ਹਾ ਪਰਾਇਆ ਭਲਾ ਨ ਸੁਖਾਈ ॥
(ਗੁਰੂ ਦੀ) ਨਿੰਦਾ ਕਰਨ ਵਾਲੇ ਅਤੇ ਭੈੜੇ ਬੰਦੇ (ਸਤਿਗੁਰੂ ਦੀ) ਵਡਿਆਈ ਵੇਖ ਕੇ ਸਹਾਰ ਨਹੀਂ ਸਕਦੇ, ਉਹਨਾਂ ਨੂੰ ਕਿਸੇ ਹੋਰ ਦੀ ਭਲਾਈ ਚੰਗੀ ਨਹੀਂ ਲੱਗਦੀ ।
The slanderers and evil-doers cannot see this glorious greatness; they do not appreciate the goodness of others.
ਕਿਆ ਹੋਵੈ ਕਿਸ ਹੀ ਕੀ ਝਖ ਮਾਰੀ ਜਾ ਸਚੇ ਸਿਉ ਬਣਿ ਆਈ ॥
ਪਰ ਜਦੋਂ ਗੁਰੂ ਦਾ ਪਿਆਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਬਣਿਆ ਹੋਇਆ ਹੈ, ਤਾਂ ਕਿਸੇ (ਨਿੰਦਕ ਦੁਸ਼ਟ) ਦੇ ਝਖ ਮਾਰਿਆਂ ਗੁਰੂ ਦਾ ਕੁਝ ਵਿਗੜ ਨਹੀਂ ਸਕਦਾ ।
What can be achieved by anyone babbling? The Guru is in love with the True Lord.
ਜਿ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝਖਿ ਝਖਿ ਮਰੈ ਲੋਕਾਈ ॥੪॥
ਜਿਹੜੀ ਗੱਲ ਕਰਤਾਰ ਨੂੰ ਚੰਗੀ ਲੱਗਦੀ ਹੈ ਉਹ ਦਿਨੋਂ ਦਿਨ ਵਧਦੀ ਹੈ (ਤੇ ਨਿੰਦਾ ਕਰਨ ਵਾਲੀ) ਸਾਰੀ ਲੁਕਾਈ ਖਿੱਝ ਖਿੱਝ ਕੇ ਆਤਮਕ ਮੌਤ ਸਹੇੜਦੀ ਹੈ ।੪।
That which is pleasing to the Creator Lord, increases day by day, while all the people babble uselessly. ||4||