ਸਲੋਕ ਮਃ ੩ ॥
Shalok, Third Mehl:
ਸਤਿਗੁਰ ਤੇ ਖਾਲੀ ਕੋ ਨਹੀ ਮੇਰੈ ਪ੍ਰਭਿ ਮੇਲਿ ਮਿਲਾਏ ॥
ਹੇ ਭਾਈ! ਗੁਰੂ ਦੇ ਦਰ ਤੋਂ (ਕਦੇ) ਕੋਈ ਖ਼ਾਲੀ (ਨਿਰਾਸ) ਨਹੀਂ ਗਿਆ, (ਦਰ ਤੇ ਆਏ ਸਾਰਿਆਂ ਨੂੰ) ਪਿਆਰੇ ਪ੍ਰਭੂ ਵਿਚ ਪੂਰਨ ਤੌਰ ਤੇ ਮਿਲਾ ਦੇਂਦਾ ਹੈ ।
No one goes away empty-handed from the True Guru; He unites me in Union with my God.
ਸਤਿਗੁਰ ਕਾ ਦਰਸਨੁ ਸਫਲੁ ਹੈ ਜੇਹਾ ਕੋ ਇਛੇ ਤੇਹਾ ਫਲੁ ਪਾਏ ॥
ਗੁਰੂ ਦਾ ਦੀਦਾਰ ਭੀ ਫਲ ਦੇਣ ਵਾਲਾ ਹੈ, ਜਿਹੋ ਜਿਹੀ ਕਿਸੇ ਦੀ ਭਾਵਨਾ ਹੁੰਦੀ ਹੈ ਉਹੋ ਜਿਹਾ ਉਸ ਨੂੰ ਫਲ ਮਿਲ ਜਾਂਦਾ ਹੈ ।
Fruitful is the Blessed Vision of the Darshan of the True Guru; through it, one obtains whatever fruitful rewards he desires.
ਗੁਰ ਕਾ ਸਬਦੁ ਅੰਮ੍ਰਿਤੁ ਹੈ ਸਭ ਤ੍ਰਿਸਨਾ ਭੁਖ ਗਵਾਏ ॥
ਹੇ ਭਾਈ! ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ (ਮਾਨੋ) ਜਲ ਹੈ (ਜਿਵੇਂ ਜਲ ਪੀ ਕੇ ਤੇ੍ਰਹ ਮਿਟਾ ਲਈਦੀ ਹੈ, ਤਿਵੇਂ ਸ਼ਬਦ-ਜਲ ਦੀ ਬਰਕਤ ਨਾਲ ਮਨੁੱਖ ਦੇ ਅੰਦਰੋਂ ਮਾਇਆ ਦੀ) ਤੇ੍ਰਹ ਭੁੱਖ ਸਾਰੀ ਮਿਟ ਜਾਂਦੀ ਹੈ ।
The Word of the Guru's Shabad is Ambrosial Nectar. It banishes all hunger and thirst.
ਹਰਿ ਰਸੁ ਪੀ ਸੰਤੋਖੁ ਹੋਆ ਸਚੁ ਵਸਿਆ ਮਨਿ ਆਏ ॥
(ਗੁਰੂ ਦੇ ਸ਼ਬਦ ਦੀ ਰਾਹੀਂ) ਪਰਮਾਤਮਾ ਦਾ ਨਾਮ-ਰਸ ਪੀ ਕੇ (ਮਨੁੱਖ ਦੇ ਅੰਦਰ) ਸੰਤੋਖ ਪੈਦਾ ਹੁੰਦਾ ਹੈ, ਅਤੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ ।
Drinking in the sublime essence of the Lord brings contentment; the True Lord comes to dwell in the mind.
ਸਚੁ ਧਿਆਇ ਅਮਰਾ ਪਦੁ ਪਾਇਆ ਅਨਹਦ ਸਬਦ ਵਜਾਏ ॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਰਾਹੀਂ ਅਡੋਲ ਅਵਸਥਾ ਵਿਚ ਪਿਆਰ-ਅਵਸਥਾ ਵਿਚ ਅੱਪੜਦਾ ਹੈ ਉਸ ਨੂੰ ਦਸੀਂ ਹੀ ਪਾਸੀਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਵਿਆਪਕ ਦਿੱਸਦਾ ਹੈ ।
Meditating on the True Lord, the status of immortality is obtained; the Unstruck Word of the Shabad vibrates and resounds.
ਸਚੋ ਦਹ ਦਿਸਿ ਪਸਰਿਆ ਗੁਰ ਕੈ ਸਹਜਿ ਸੁਭਾਏ ॥
ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਸਿਮਰ ਕੇ ਉਸ ਨੂੰ ਐਸਾ ਆਤਮਕ ਦਰਜਾ ਮਿਲ ਜਾਂਦਾ ਹੈ ਜੋ ਕਦੇ ਨਾਸ ਨਹੀਂ ਹੁੰਦਾ, ਉਹ (ਆਪਣੇ ਅੰਦਰ ਸਿਫ਼ਤਿ-ਸਾਲਾਹ ਦੇ) ਇਕ-ਰਸ ਵਾਜੇ ਵਜਾਂਦਾ ਹੈ (ਆਤਮਕ ਜੀਵਨ ਦੇਣ ਵਾਲੀ ਅਵਸਥਾ ਉਸ ਦੇ ਅੰਦਰ ਸਦਾ ਪ੍ਰਬਲ ਰਹਿੰਦੀ ਹੈ) ।
The True Lord is pervading in the ten directions; through the Guru, this is intuitively known.
ਨਾਨਕ ਜਿਨ ਅੰਦਰਿ ਸਚੁ ਹੈ ਸੇ ਜਨ ਛਪਹਿ ਨ ਕਿਸੈ ਦੇ ਛਪਾਏ ॥੧॥
ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਟਿਕਿਆ ਰਹਿੰਦਾ ਹੈ ਉਹ ਮਨੁੱਖ ਕਿਸੇ ਦੇ ਲੁਕਾਏ ਨਹੀਂ ਲੁਕਦੇ (ਕੋਈ ਮਨੁੱਖ ਉਹਨਾਂ ਦੀ ਸੋਭਾ ਨੂੰ ਮਿਟਾ ਨਹੀਂ ਸਕਦਾ) ।੧।
O Nanak, those humble beings who have the Truth deep within, are never hidden, even if others try to hide them. ||1||