ਸਲੋਕ ਮਃ ੩ ॥
Shalok, Third Mehl:
ਬ੍ਰਹਮੁ ਬਿੰਦਹਿ ਤੇ ਬ੍ਰਾਹਮਣਾ ਜੇ ਚਲਹਿ ਸਤਿਗੁਰ ਭਾਇ ॥
ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਸਤਿਗੁਰੂ ਦੀ ਰਜ਼ਾ ਵਿਚ ਜੀਵਨ ਬਤੀਤ ਕਰਦੇ ਹਨ ।
He alone knows God, and he alone is a Brahmin, who walks in harmony with the Will of the True Guru.
ਜਿਨ ਕੈ ਹਿਰਦੈ ਹਰਿ ਵਸੈ ਹਉਮੈ ਰੋਗੁ ਗਵਾਇ ॥
ਹਉਮੈ (ਦਾ) ਰੋਗ ਦੂਰ ਕਰ ਕੇ ਜਿਨ੍ਹਾਂ ਦੇ ਹਿਰਦੇ ਵਿਚ ਸਦਾ ਪਰਮਾਤਮਾ ਵੱਸਦਾ ਹੈ ਉਹ ਮਨੁੱਖ ਹਨ (ਅਸਲ) ਬ੍ਰਾਹਮਣ ।
One whose heart is filled with the Lord, is freed of egotism and disease.
ਗੁਣ ਰਵਹਿ ਗੁਣ ਸੰਗ੍ਰਹਹਿ ਜੋਤੀ ਜੋਤਿ ਮਿਲਾਇ ॥
ਪਰਮਾਤਮਾ ਦੀ ਜੋਤਿ ਵਿਚ (ਆਪਣੀ) ਸੁਰਤਿ-ਜੋੜ ਕੇ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ ਤੇ ਪਰਮਾਤਮਾ ਦੇ ਗੁਣ (ਆਪਣੇ ਅੰਦਰੋਂ) ਇਕੱਠੇ ਕਰਦੇ ਰਹਿੰਦੇ ਹਨ ।
He chants the Lord's Praises, gathers virtue, and his light merges into the Light.
ਇਸੁ ਜੁਗ ਮਹਿ ਵਿਰਲੇ ਬ੍ਰਾਹਮਣ ਬ੍ਰਹਮੁ ਬਿੰਦਹਿ ਚਿਤੁ ਲਾਇ ॥
ਪਰ ਹੇ ਭਾਈ! ਇਸ ਮਨੁੱਖਾ ਜੀਵਨ ਵਿਚ (ਇਹੋ ਜਿਹੇ) ਬ੍ਰਾਹਮਣ ਵਿਰਲੇ ਹੀ ਹੁੰਦੇ ਹਨ ਜੋ ਮਨ ਲਾ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ ।
How rare are those Brahmins who, in this age, come to know God, by lovingly focusing their consciousness on Him.
ਨਾਨਕ ਜਿਨ੍ਹ ਕਉ ਨਦਰਿ ਕਰੇ ਹਰਿ ਸਚਾ ਸੇ ਨਾਮਿ ਰਹੇ ਲਿਵ ਲਾਇ ॥੧॥
ਹੇ ਨਾਨਕ! ਜਿਨ੍ਹਾਂ (ਇਹੋ ਜਿਹੇ ਬ੍ਰਾਹਮਣਾਂ) ਉਤੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ਉਹ ਸਦਾ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਰੱਖਦੇ ਹਨ ।੧।
O Nanak, those who are blessed by the Lord's Glance of Grace, remain lovingly attuned to the Name of the True Lord. ||1||