ਮਾਝ ਮਹਲਾ ੫ ॥
Maajh, Fifth Mehl:
ਸਿਮਰਤ ਨਾਮੁ ਰਿਦੈ ਸੁਖੁ ਪਾਇਆ ॥
ਭਗਤ ਜਨਾਂ ਨੇ ਨਾਮ ਸਿਮਰ ਕੇ ਹਿਰਦੇ ਵਿਚ ਆਤਮਕ ਆਨੰਦ ਮਾਣਿਆ ।
Meditating on the Naam, the Name of the Lord, my heart is filled with peace.
ਕਰਿ ਕਿਰਪਾ ਭਗਤੀਂ ਪ੍ਰਗਟਾਇਆ ॥
(ਜਿਸ ਮਨੁੱਖ ਦੇ ਹਿਰਦੇ ਵਿਚ) ਭਗਤ ਜਨਾਂ ਨੇ ਕਿਰਪਾ ਕਰ ਕੇ (ਪਰਮਾਤਮਾ ਦਾ ਨਾਮ) ਪਰਗਟ ਕਰ ਦਿੱਤਾ
By His Grace, His devotees become famous and acclaimed.
ਸੰਤਸੰਗਿ ਮਿਲਿ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ ॥੧॥
ਸਾਧ ਸੰਗਤਿ ਵਿਚ ਮਿਲ ਕੇ ਜਿਸ ਨੇ ਸਦਾ ਹਰੀ-ਨਾਮ ਜਪਿਆ, ਉੇਸ ਦੇ ਸਾਰੇ ਆਲਸ ਉਸ ਦੇ ਸਾਰੇ ਰੋਗ ਦੂਰ ਹੋ ਗਏ ।੧।
Joining the Society of the Saints, I chant the Name of the Lord, Har, Har; the disease of laziness has disappeared. ||1||
ਜਾ ਕੈ ਗ੍ਰਿਹਿ ਨਵ ਨਿਧਿ ਹਰਿ ਭਾਈ ॥
ਹੇ ਭਾਈ ! ਜਿਸ ਹਰੀ ਦੇ ਘਰ ਵਿਚ ਨੌ ਹੀ ਖ਼ਜ਼ਾਨੇ ਮੌਜੂਦ ਹਨ,
O Siblings of Destiny, the nine treasures are found in the Home of the Lord;
ਤਿਸੁ ਮਿਲਿਆ ਜਿਸੁ ਪੁਰਬ ਕਮਾਈ ॥
ਉਹ ਹਰੀ ਉਸ ਮਨੁੱਖ ਨੂੰ ਮਿਲਦਾ ਹੈ (ਗੁਰੂ ਦੀ ਰਾਹੀਂ) ਜਿਸ ਦੀ ਪਹਿਲੇ ਜਨਮਾਂ ਵਿਚ ਕੀਤੀ ਨੇਕ ਕਮਾਈ ਦੇ ਸੰਸਕਾਰ ਜਾਗ ਪੈਂਦੇ ਹਨ।
He comes to meet those who deserve it by their past actions.
ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ ॥੨॥
ਉਸ ਦੀ ਪੂਰਨ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ, ਉਸ ਦੀ ਪੂਰਨ ਪ੍ਰਭੂ ਵਿਚ ਸੁਰਤਿ ਜੁੜੀ ਰਹਿੰਦੀ ਹੈ, ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਪਰਮਾਤਮਾ ਸਭ ਕੰਮ ਕਰਨ ਦੀ ਸਮਰਥਾ ਰੱਖਦਾ ਹੈ। ੨।
The Perfect Transcendent Lord is spiritual wisdom and meditation. God is All-powerful to do all things. ||2||
ਖਿਨ ਮਹਿ ਥਾਪਿ ਉਥਾਪਨਹਾਰਾ ॥
(ਹੇ ਭਾਈ !) ਪਰਮਾਤਮਾ (ਸਾਰਾ ਜਗਤ ) ਰਚ ਕੇ ਇਕ ਖਿਨ ਵਿਚ (ਇਸ ਨੂੰ) ਨਾਸ ਕਰਨ ਦੀ ਭੀ ਤਾਕਤ ਰੱਖਦਾ ਹੈ ।
In an instant, He establishes and disestablishes.
ਆਪਿ ਇਕੰਤੀ ਆਪਿ ਪਸਾਰਾ ॥
ਉਹ ਆਪ ਹੀ (ਨਿਰਗੁਣ-ਸਰੂਪ ਹੋ ਕੇ) ਇਕੱਲਾ (ਹੋ ਜਾਂਦਾ) ਹੈ, ਤੇ ਆਪ ਹੀ (ਆਪਣੇ ਆਪੇ ਤੋਂ ਸਰਗੁਣ ਰੂਪ ਧਾਰ ਕੇ) ਜਗਤ‑ਰਚਨਾ ਕਰ ਦੇਂਦਾ ਹੈ ।
He Himself is the One, and He Himself is the Many.
ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ ॥੩॥
ਉਸ ਕਰਤਾਰ ਨੂੰ, ਜਗਤ-ਦੇ-ਜੀਵਨ ਉਸ ਪ੍ਰਭੂ ਨੂੰ ਮਾਇਆ ਦਾ ਪ੍ਰਭਾਵ ਪੋਹ ਨਹੀਂ ਸਕਦਾ । ਉਸ ਦਾ ਦਰਸਨ ਕੀਤਿਆਂ ਸਾਰੇ ਵਿਛੋੜੇ ਲਹਿ ਜਾਂਦੇ ਹਨ (ਪ੍ਰਭੂ ਤੋਂ ਵਿਛੋੜਾ ਪਾਣ ਵਾਲੇ ਸਾਰੇ ਪ੍ਰਭਾਵ ਮਨ ਤੋਂ ਲਹਿ ਜਾਂਦੇ ਹਨ)।੩।
Filth does not stick to the Giver, the Life of the World. Gazing upon the Blessed Vision of His Darshan, the pain of separation departs. ||3||
ਅੰਚਲਿ ਲਾਇ ਸਭ ਸਿਸਟਿ ਤਰਾਈ ॥
(ਹੇ ਭਾਈ ! ਗੁਰੂ ਦੇ) ਪੱਲੇ ਲਾ ਕੇ (ਪ੍ਰਭੂ ਆਪ ਹੀ) ਸਾਰੀ ਸ੍ਰਿਸ਼ਟੀ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ॥
Holding on to the hem of His Robe, the entire Universe is saved.
ਆਪਣਾ ਨਾਉ ਆਪਿ ਜਪਾਈ ॥
ਪ੍ਰਭੂ (ਗੁਰੂ ਦੀ ਰਾਹੀਂ) ਆਪਣਾ ਨਾਮ ਆਪ ਹੀ (ਜੀਵਾਂ ਪਾਸੋਂ) ਜਪਾਂਦਾ ਹੈ ।
He Himself causes His Name to be chanted.
ਗੁਰ ਬੋਹਿਥੁ ਪਾਇਆ ਕਿਰਪਾ ਤੇ ਨਾਨਕ ਧੁਰਿ ਸੰਜੋਗਾ ਜੀਉ ॥੪॥੪੧॥੪੮॥
ਹੇ ਨਾਨਕ ! ਪਰਮਾਤਮਾ ਦੀ ਧੁਰ-ਦਰਗਾਹ ਤੋਂ ਮਿਲਾਪ ਦੇ ਸਬਬ ਬਣਨ ਨਾਲ ਪਰਮਾਤਮਾ ਦੀ ਮਿਹਰ ਨਾਲ ਹੀ ਗੁਰੂ-ਜਹਾਜ਼ ਮਿਲਦਾ ਹੈ ।੪।੪੧।੪੮।
The Boat of the Guru is found by His Grace; O Nanak, such blessed destiny is pre-ordained. ||4||41||48||