ਬਿਲਾਵਲੁ ਮਹਲਾ ੫ ॥
Bilaaval, Fifth Mehl:
 
ਭਾਗ ਸੁਲਖਣਾ ਹਰਿ ਕੰਤੁ ਹਮਾਰਾ ਰਾਮ ॥
ਹੇ ਸਹੇਲੀਏ! ਸਾਡਾ ਕੰਤ-ਪ੍ਰਭੂ ਸੋਹਣੇ ਲੱਛਣਾਂ ਵਾਲੇ ਭਾਗਾਂ ਵਾਲਾ ਹੈ,
By blessed destiny, I have found my Husband Lord.
 
ਅਨਹਦ ਬਾਜਿਤ੍ਰਾ ਤਿਸੁ ਧੁਨਿ ਦਰਬਾਰਾ ਰਾਮ ॥
ਉਸ (ਕੰਤ) ਦੇ ਦਰਬਾਰ ਵਿਚ ਇਕ-ਰਸ (ਵੱਸ ਰਹੇ) ਵਾਜਿਆਂ ਦੀ ਧੁਨ ਉਠ ਰਹੀ ਹੈ ।
The unstruck sound current vibrates and resounds in the Court of the Lord.
 
ਆਨੰਦ ਅਨਦਿਨੁ ਵਜਹਿ ਵਾਜੇ ਦਿਨਸੁ ਰੈਣਿ ਉਮਾਹਾ ॥
ਹੇ ਸਹੇਲੀਏ! (ਉਸ ਕੰਤ ਦੇ ਦਰਬਾਰ ਵਿਚ ਸਦਾ) ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ, ਦਿਨ ਰਾਤ (ਉਥੇ) ਚਾਉ (ਬਣਿਆ ਰਹਿੰਦਾ ਹੈ) ।
Night and day, the sounds of ecstasy resound and resonate; day and night, I am enraptured.
 
ਤਹ ਰੋਗ ਸੋਗ ਨ ਦੂਖੁ ਬਿਆਪੈ ਜਨਮ ਮਰਣੁ ਨ ਤਾਹਾ ॥
ਉਥੇ ਰੋਗ ਨਹੀਂ ਹਨ, ਉਥੇ ਚਿੰਤਾ-ਫ਼ਿਕਰ ਨਹੀਂ ਹਨ, ਉਥੇ (ਕੋਈ) ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ, ਉਸ (ਕੰਤ) ਨੂੰ ਜਨਮ ਮਰਨ ਦਾ ਗੇੜ ਨਹੀਂ ਹੈ ।
Disease, sorrow and suffering do not afflict anyone there; there is no birth or death there.
 
ਰਿਧਿ ਸਿਧਿ ਸੁਧਾ ਰਸੁ ਅੰਮ੍ਰਿਤੁ ਭਗਤਿ ਭਰੇ ਭੰਡਾਰਾ ॥
ਹੇ ਸਹੇਲੀਏ! (ਉਸ ਕੰਤ-ਪ੍ਰਭੂ ਦੇ ਦਰਬਾਰ ਵਿਚ) ਰਿੱਧੀਆਂ ਹਨ ਸਿੱਧੀਆਂ ਹਨ, ਆਤਮਕ ਜੀਵਨ ਦੇਣ ਵਾਲਾ ਨਾਮ ਰਸ ਹੈ, ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ ।
There are treasures overflowing there - wealth, miraculous powers, ambrosial nectar and devotional worship.
 
ਬਿਨਵੰਤਿ ਨਾਨਕ ਬਲਿਹਾਰਿ ਵੰਞਾ ਪਾਰਬ੍ਰਹਮ ਪ੍ਰਾਨ ਅਧਾਰਾ ॥੧॥
ਨਾਨਕ ਬੇਨਤੀ ਕਰਦਾ ਹੈ—(ਸਭ ਜੀਵਾਂ ਦੀ) ਜ਼ਿੰਦਗੀ ਦੇ ਆਸਰੇ ਉਸ ਪਾਰਬ੍ਰਹਮ ਤੋਂ ਮੈਂ ਸਦਕੇ ਜਾਂਦਾ ਹਾਂ ।੧।
Prays Nanak, I am a sacrifice, devoted to the Supreme Lord God, the Support of the breath of life. ||1||
 
ਸੁਣਿ ਸਖੀਅ ਸਹੇਲੜੀਹੋ ਮਿਲਿ ਮੰਗਲੁ ਗਾਵਹ ਰਾਮ ॥
ਹੇ ਸਖੀਓ! ਹੇ ਸਹੇਲੀਓ! ਸੁਣੋ, ਆਓ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵੀਏ ।
Listen, O my companions, and sister soul-brides, let's join together and sing the songs of joy.
 
ਮਨਿ ਤਨਿ ਪ੍ਰੇਮੁ ਕਰੇ ਤਿਸੁ ਪ੍ਰਭ ਕਉ ਰਾਵਹ ਰਾਮ ॥
ਹੇ ਸਹੇਲੀਓ! ਮਨ ਵਿਚ ਹਿਰਦੇ ਵਿਚ ਪਿਆਰ ਪੈਦਾ ਕਰ ਕੇ ਉਸ ਪ੍ਰਭੂ ਨੂੰ ਸਿਮਰੀਏ । (ਹਿਰਦੇ ਵਿਚ) ਪ੍ਰੇਮ ਕਰ ਕੇ (ਉਸ ਨੂੰ) ਸਿਮਰੀਏ, ਤੇ, ਉਸ ਨੂੰ ਪਿਆਰੀਆਂ ਲੱਗੀਏ ।
Loving our God with mind and body, let's ravish and enjoy Him.
 
ਕਰਿ ਪ੍ਰੇਮੁ ਰਾਵਹ ਤਿਸੈ ਭਾਵਹ ਇਕ ਨਿਮਖ ਪਲਕ ਨ ਤਿਆਗੀਐ ॥
ਹੇ ਸਹੇਲੀਓ! (ਉਸ ਕੰਤ-ਪ੍ਰਭੂ ਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਵਿਸਾਰਨਾ ਨਹੀਂ ਚਾਹੀਦਾ,
Lovingly enjoying Him, we become pleasing to Him; let's not reject Him, for a moment, even for an instant.
 
ਗਹਿ ਕੰਠਿ ਲਾਈਐ ਨਹ ਲਜਾਈਐ ਚਰਨ ਰਜ ਮਨੁ ਪਾਗੀਐ ॥
ਉਸ ਨੂੰ ਫੜ ਕੇ ਗਲ ਨਾਲ ਲਾ ਲੈਣਾ ਚਾਹੀਦਾ ਹੈ (ਉਸ ਦਾ ਨਾਮ ਸੁਰਤਿ ਜੋੜ ਕੇ ਗਲੇ ਵਿਚ ਪ੍ਰੋ ਲੈਣਾ ਚਾਹੀਦਾ ਹੈ, ਇਸ ਕੰਮ ਤੋਂ) ਸ਼ਰਮ ਨਹੀਂ ਕਰਨੀ ਚਾਹੀਦੀ, (ਉਸ ਦੇ) ਚਰਨਾਂ ਦੀ ਧੂੜ ਨਾਲ (ਆਪਣਾ ਇਹ) ਮਨ ਰੰਗ ਲੈਣਾ ਚਾਹੀਦਾ ਹੈ ।
Let's hug Him close in our embrace, and not feel shy; let's bathe our minds in the dust of His feet.
 
ਭਗਤਿ ਠਗਉਰੀ ਪਾਇ ਮੋਹਹ ਅਨਤ ਕਤਹੂ ਨ ਧਾਵਹ ॥
ਨਾਨਕ ਬੇਨਤੀ ਕਰਦਾ ਹੈ—ਹੇ ਸਹੇਲੀਓ! ਭਗਤੀ ਦੀ ਠਗਬੂਟੀ ਵਰਤ ਕੇ, ਆਓ ਉਸ ਕੰਤ-ਪ੍ਰਭੂ ਨੂੰ ਵੱਸ ਵਿਚ ਕਰ ਲਈਏ, ਤੇ, ਹੋਰ ਹੋਰ ਪਾਸੇ ਨਾਹ ਭਟਕਦੀਆਂ ਫਿਰੀਏ ।
With the intoxicating drug of devotional worship, let's entice Him, and not wander anywhere else.
 
ਬਿਨਵੰਤਿ ਨਾਨਕ ਮਿਲਿ ਸੰਗਿ ਸਾਜਨ ਅਮਰ ਪਦਵੀ ਪਾਵਹ ॥੨॥
ਉਸ ਸੱਜਣ ਪ੍ਰਭੂ ਨੂੰ ਮਿਲ ਕੇ ਉਹ ਦਰਜਾ ਹਾਸਲ ਕਰ ਲਈਏ, ਜਿੱਥੇ ਆਤਮਕ ਮੌਤ ਕਦੇ ਭੀ ਪੋਹ ਨਹੀਂ ਸਕਦੀ ।੨।
Prays Nanak, meeting with our True Friend, we attain the immortal status. ||2||
 
ਬਿਸਮਨ ਬਿਸਮ ਭਈ ਪੇਖਿ ਗੁਣ ਅਬਿਨਾਸੀ ਰਾਮ ॥
ਹੇ ਸਹੇਲੀਓ! ਅਬਿਨਾਸੀ ਕੰਤ-ਪ੍ਰਭੂ ਦੇ ਗੁਣ (ਉਪਕਾਰ) ਵੇਖ ਵੇਖ ਕੇ ਮੈਂ ਤਾਂ ਹੈਰਾਨ ਹੀ ਹੋ ਗਈ ਹਾਂ ।
I am wonder-struck and amazed, gazing upon the Glories of my Imperishable Lord.
 
ਕਰੁ ਗਹਿ ਭੁਜਾ ਗਹੀ ਕਟਿ ਜਮ ਕੀ ਫਾਸੀ ਰਾਮ ॥
(ਉਸ ਨੇ ਮੇਰਾ) ਹੱਥ ਫੜ ਕੇ, (ਮੇਰੀ) ਜਮਾਂ ਵਾਲੀ ਫਾਹੀ ਕੱਟ ਕੇ, ਮੇਰੀ ਬਾਂਹ ਫੜ ਲਈ ਹੈ ।
He took my hand, and held my arm, and cut away the noose of Death.
 
ਗਹਿ ਭੁਜਾ ਲੀਨ੍ਹੀ ਦਾਸਿ ਕੀਨ੍ਹੀ ਅੰਕੁਰਿ ਉਦੋਤੁ ਜਣਾਇਆ ॥
ਉਸ ਨੇ ਮੇਰੀ ਬਾਂਹ ਘੁੱਟ ਕੇ ਫੜ ਲਈ ਹੈ, ਮੈਨੂੰ (ਆਪਣੀ) ਦਾਸੀ ਬਣਾ ਲਿਆ ਹੈ, (ਮੇਰੇ ਭਾਗਾਂ ਦੇ ਫੁੱਟ-ਰਹੇ) ਅੰਗੂਰ ਦੇ ਕਾਰਨ, (ਉਸ ਨੇ ਮੇਰੇ ਅੰਦਰ ਆਤਮਕ ਜੀਵਨ ਦਾ) ਪਰਕਾਸ਼ ਕਰ ਦਿੱਤਾ ਹੈ ।
Holding me by the arm, He made me His slave; the branch has sprouted in abundance.
 
ਮਲਨ ਮੋਹ ਬਿਕਾਰ ਨਾਠੇ ਦਿਵਸ ਨਿਰਮਲ ਆਇਆ ॥
ਮੋਹ ਆਦਿਕ ਭੈੜੈ ਵਿਕਾਰ (ਮੇਰੇ ਅੰਦਰੋਂ) ਨੱਸ ਗਏ ਹਨ, (ਮੇਰੀ ਜ਼ਿੰਦਗੀ ਦੇ) ਪਵਿੱਤਰ ਦਿਨ ਆ ਗਏ ਹਨ ।
Pollution, attachment and corruption have run away; the immaculate day has dawned.
 
ਦ੍ਰਿਸਟਿ ਧਾਰੀ ਮਨਿ ਪਿਆਰੀ ਮਹਾ ਦੁਰਮਤਿ ਨਾਸੀ ॥
ਨਾਨਕ ਬੇਨਤੀ ਕਰਦਾ ਹੈ—(ਹੇ ਸਹੇਲੀਓ! ਉਸ ਕੰਤ ਪ੍ਰਭੂ ਨੇ ਮੇਰੇ ਉਤੇ ਪਿਆਰ ਭਰੀ) ਨਿਗਾਹ ਕੀਤੀ (ਜਿਹੜੀ ਮੇਰੇ) ਮਨ ਵਿਚ ਪਿਆਰੀ ਲੱਗੀ ਹੈ, (ਉਸ ਦੇ ਪਰਤਾਪ ਨਾਲ ਮੇਰੇ ਅੰਦਰੋਂ) ਬਹੁਤ ਹੀ ਖੋਟੀ ਮਤਿ ਨਾਸ ਹੋ ਗਈ ਹੈ,
Casting His Glance of Grace, the Lord loves me with His Mind; my immense evil-mindedness is dispelled.
 
ਬਿਨਵੰਤਿ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਬਿਨਾਸੀ ॥੩॥
ਅਬਿਨਾਸੀ ਪ੍ਰਭੂ ਜੀ (ਮੈਨੂੰ ਮਿਲ ਪਏ ਹਨ, ਮੈਂ ਪਵਿੱਤਰ ਜੀਵਨ ਵਾਲੀ ਹੋ ਗਈ ਹਾਂ) ।੩।
Prays Nanak, I have become immaculate and pure; I have met the Imperishable Lord God. ||3||
 
ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥
ਹੇ ਭਾਈ! (ਜਿਵੇਂ) ਸੂਰਜ ਦੀ ਕਿਰਣ ਨਾਲ ਮਿਲ ਕੇ (ਬਰਫ਼ ਤੋਂ) ਪਾਣੀ ਦਾ ਪਾਣੀ ਬਣ ਜਾਂਦਾ ਹੈ (ਸੂਰਜ ਦੇ ਨਿੱਘ ਨਾਲ ਬਰਫ਼-ਬਣੇ ਪਾਣੀ ਦੀ ਕਠੋਰਤਾ ਖ਼ਤਮ ਹੋ ਜਾਂਦੀ ਹੈ),
The rays of light merge with the sun, and water merges with water.
 
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥
(ਤਿਵੇਂ ਸਿਫ਼ਤਿ-ਸਾਲਾਹ ਦੀ ਬਰਕਤ ਨਾਲ ਜੀਵ ਦੇ ਅੰਦਰੋਂ ਰੁੱਖਾ-ਪਨ ਮੁੱਕ ਕੇ ਜੀਵ ਦੀ) ਜਿੰਦ ਪਰਮਾਤਮਾ ਦੀ ਜੋਤਿ ਨਾਲ ਇਕ-ਮਿਕ ਹੋ ਜਾਂਦੀ ਹੈ, ਜੀਵ ਸਾਰੇ ਗੁਣਾਂ ਦੇ ਮਾਲਕ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ।
One's light blends with the Light, and one becomes totally perfect.
 
ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ ॥
(ਤਦੋਂ ਉਸ ਨੂੰ ਹਰ ਥਾਂ) ਪਰਮਾਤਮਾ ਹੀ (ਵੱਸਦਾ) ਨਜ਼ਰੀਂ ਆਉਂਦਾ ਹੈ, (ਹਰੇਕ ਵਿਚ) ਪਰਮਾਤਮਾ ਹੀ (ਬੋਲਦਾ ਉਸ ਨੂੰ) ਸੁਣੀਦਾ ਹੈ (ਉਸ ਨੂੰ ਇਉਂ ਜਾਪਦਾ ਹੈ ਕਿ ਹਰ ਥਾਂ) ਇਕ ਪਰਮਾਤਮਾ ਦਾ ਹੀ ਜ਼ਿਕਰ ਹੋ ਰਿਹਾ ਹੈ ।
I see God, hear God, and speak of the One and only God.
 
ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ ॥
(ਉਸ ਨੂੰ ਹਰ ਥਾਂ) ਸਿਰਜਣਹਾਰ ਦੀ ਆਤਮਾ ਦਾ ਹੀ ਖਿਲਾਰਾ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਉਹ ਕਿਸੇ ਹੋਰ ਨੂੰ ਕਿਤੇ ਨਹੀਂ ਪਛਾਣਦਾ (ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਆਪ (ਹੀ ਸਭ ਨੂੰ) ਪੈਦਾ ਕਰਨ ਵਾਲਾ ਹੈ,
The soul is the Creator of the expanse of creation. Without God, I know no other at all.
 
ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ ॥
(ਜੀਵਾਂ ਵਿਚ ਵਿਆਪਕ ਹੋ ਕੇ) ਆਪ (ਹੀ ਸਾਰੇ ਰੰਗ) ਮਾਣ ਰਿਹਾ ਹੈ, ਉਹ ਆਪ ਹੀ ਹਰੇਕ ਕੰਮ ਦੀ ਪ੍ਰੇਰਨਾ ਕਰ ਰਿਹਾ ਹੈ ।
He Himself is the Creator, and He Himself is the Enjoyer. He created the Creation.
 
ਬਿਨਵੰਤਿ ਨਾਨਕ ਸੇਈ ਜਾਣਹਿ ਜਿਨ੍ਹੀ ਹਰਿ ਰਸੁ ਪੀਆ ॥੪॥੨॥
(ਪਰ) ਨਾਨਕ ਬੇਨਤੀ ਕਰਦਾ ਹੈ (ਕਿ ਇਸ ਅਵਸਥਾ ਨੂੰ) ਉਹੀ ਮਨੁੱਖ ਸਮਝਦੇ ਹਨ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ ।੪।੨।
Prays Nanak, they alone know this, who drink in the subtle essence of the Lord. ||4||2||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by