ਰਾਗੁ ਬਿਲਾਵਲੁ ਮਹਲਾ ੫ ਅਸਟਪਦੀ ਘਰੁ ੧੨
Raag Bilaaval, Fifth Mehl, Ashtapadees, Twelfth House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ॥
ਹੇ ਭਾਈ! ਪਿਆਰੇ ਪ੍ਰਭੂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, (ਕਿਸੇ ਹਾਲਤ ਵਿਚ ਭੀ) ਬਿਆਨ ਨਹੀਂ ਕੀਤੀ ਜਾ ਸਕਦੀ ।
I cannot express the Praises of my God; I cannot express His Praises.
ਤਜਿ ਆਨ ਸਰਣਿ ਗਹੀ ॥੧॥ ਰਹਾਉ ॥
ਹੇ ਭਾਈ! (ਮੈਂ ਤਾਂ) ਹੋਰ ਆਸਰੇ ਤਿਆਗ ਕੇ ਪ੍ਰਭੂ ਦਾ ਆਸਰਾ ਲਿਆ ਹੈ ।੧।ਰਹਾਉ।
I have abandoned all others, seeking His Sanctuary. ||1||Pause||
ਪ੍ਰਭ ਚਰਨ ਕਮਲ ਅਪਾਰ ॥
ਹੇ ਭਾਈ! ਮੈਂ (ਤਾਂ) ਸਦਾ ਬੇਅੰਤ ਪ੍ਰਭੂ ਦੇ ਸੋਹਣੇ ਚਰਨਾਂ
God's Lotus Feet are Infinite.
ਹਉ ਜਾਉ ਸਦ ਬਲਿਹਾਰ ॥
ਤੋਂ ਸਦਕੇ ਜਾਂਦਾ ਹਾਂ ।
I am forever a sacrifice to Them.
ਮਨਿ ਪ੍ਰੀਤਿ ਲਾਗੀ ਤਾਹਿ ॥
ਹੇ ਭਾਈ! (ਜਿਨ੍ਹਾਂ ਮਨੁੱਖਾਂ ਦੇ) ਮਨ ਵਿਚ ਉਸ (ਪ੍ਰਭੂ) ਵਾਸਤੇ ਪਿਆਰ ਬਣ ਜਾਂਦਾ ਹੈ,
My mind is in love with Them.
ਤਜਿ ਆਨ ਕਤਹਿ ਨ ਜਾਹਿ ॥੧॥
(ਉਹ ਮਨੁੱਖ ਪ੍ਰਭੂ ਦਾ ਦਰ) ਛੱਡ ਕੇ ਕਿਸੇ ਭੀ ਹੋਰ ਥਾਂ ਨਹੀਂ ਜਾਂਦੇ ।੧।
If I were to abandon Them, there is nowhere else I could go. ||1||
ਹਰਿ ਨਾਮ ਰਸਨਾ ਕਹਨ ॥
ਹੇ ਭਾਈ! ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਨਾ
I chant the Lord's Name with my tongue.
ਮਲ ਪਾਪ ਕਲਮਲ ਦਹਨ ॥
ਅਨੇਕਾਂ ਪਾਪਾਂ ਵਿਕਾਰਾਂ ਦੀ ਮੈਲ ਸਾੜਨ (ਦਾ ਕਾਰਨ ਬਣਦਾ) ਹੈ ।
The filth of my sins and evil mistakes is burnt off.
ਚੜਿ ਨਾਵ ਸੰਤ ਉਧਾਰਿ ॥
(ਅਨੇਕਾਂ ਮਨੁੱਖ ‘ਹਰਿ ਨਾਮ ਕਹਨ’ ਵਾਲੀ) ਸੰਤ ਜਨਾਂ ਦੀ (ਇਸ) ਬੇੜੀ ਵਿਚ ਚੜ੍ਹ ਕੇ (ਵਿਕਾਰਾਂ ਵਿਚ ਡੁੱਬਣ ਤੋਂ) ਬਚਾ ਲਏ ਜਾਂਦੇ ਹਨ
Climbing aboard the Boat of the Saints, I am emancipated.
ਭੈ ਤਰੇ ਸਾਗਰ ਪਾਰਿ ॥੨॥
(ਹਰਿ-ਨਾਮ ਸਿਮਰਨ ਦੀ ਬੇੜੀ ਵਿਚ ਚੜ੍ਹ ਕੇ) ਭਿਆਨਕ ਸੰਸਾਰ-ਸਮੰੁਦਰ ਤੋਂ ਪਾਰ ਲੰਘ ਜਾਂਦੇ ਹਨ ।੨।
I have been carried across the terrifying world-ocean. ||2||
ਮਨਿ ਡੋਰਿ ਪ੍ਰੇਮ ਪਰੀਤਿ ॥
ਹੇ ਭਾਈ! (ਆਪਣੇ) ਮਨ ਵਿਚ (ਪ੍ਰਭੂ-ਚਰਨਾਂ ਵਾਸਤੇ) ਪਿਆਰ ਦੀ ਲਗਨ ਪੈਦਾ ਕਰਨੀ—
My mind is tied to the Lord with the string of love and devotion.
ਇਹ ਸੰਤ ਨਿਰਮਲ ਰੀਤਿ ॥
ਸੰਤ ਜਨਾਂ ਦੀ ਦੱਸੀ ਹੋਈ ਇਹ (ਜੀਵਨ ਨੂੰ) ਪਵਿੱਤਰ ਕਰਨ ਵਾਲੀ ਮਰਯਾਦਾ ਹੈ ।
This is the Immaculate Way of the Saints.
ਤਜਿ ਗਏ ਪਾਪ ਬਿਕਾਰ ॥
(ਜਿਹੜੇ ਮਨੁੱਖ ਇਹ ਲਗਨ ਪੈਦਾ ਕਰਦੇ ਹਨ, ਉਹ) ਸਾਰੇ ਪਾਪਾਂ ਵਿਕਾਰਾਂ ਦਾ ਸਾਥ ਛੱਡ ਜਾਂਦੇ ਹਨ,
They forsake sin and corruption.
ਹਰਿ ਮਿਲੇ ਪ੍ਰਭ ਨਿਰੰਕਾਰ ॥੩॥
ਉਹ ਮਨੁੱਖ ਹਰਿ-ਪ੍ਰਭੂ ਨਿਰੰਕਾਰ ਨੂੰ ਜਾ ਮਿਲਦੇ ਹਨ ।੩।
They meet the Formless Lord God. ||3||
ਪ੍ਰਭ ਪੇਖੀਐ ਬਿਸਮਾਦ ॥
ਹੇ ਭਾਈ! ਪੂਰਨ ਆਨੰਦ-ਸਰੂਪ ਪ੍ਰਭੂ (ਦੇ ਨਾਮ-ਰਸ) ਦਾ ਸੁਆਸ ਚੱਖ ਕੇ,
Gazing upon God, I am wonderstruck.
ਚਖਿ ਅਨਦ ਪੂਰਨ ਸਾਦ ॥
ਅਸਚਰਜ-ਰੂਪ ਪ੍ਰਭੂ ਦਾ ਦਰਸਨ ਕਰ ਸਕੀਦਾ ਹੈ ।
I taste the Perfect Flavor of Bliss.
ਨਹ ਡੋਲੀਐ ਇਤ ਊਤ ॥
ਤਾਂ ਇਸ ਲੋਕ ਅਤੇ ਪਰਲੋਕ ਵਿਚ (ਵਿਕਾਰਾਂ ਦੇ ਹੱਲਿਆਂ ਦੇ ਸਾਹਮਣੇ) ਘਬਰਾਹਟ ਨਹੀਂ ਹੁੰਦੀ
I do not waver or wander here or there.
ਪ੍ਰਭ ਬਸੇ ਹਰਿ ਹਰਿ ਚੀਤ ॥੪॥
ਹੇ ਭਾਈ! ਜੇ ਹਰਿ-ਪ੍ਰਭੂ ਜੀ ਹਿਰਦੇ ਵਿਚ ਵੱਸੇ ਰਹਿਣ ।੪।
The Lord God, Har, Har, dwells within my consciousness. ||4||
ਤਿਨ੍ਹ ਨਾਹਿ ਨਰਕ ਨਿਵਾਸੁ ॥ ਨਿਤ ਸਿਮਰਿ ਪ੍ਰਭ ਗੁਣਤਾਸੁ ॥
ਹੇ ਭਾਈ! (ਜਿਹੜੇ ਮਨੁੱਖ) ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਸਿਮਰਨ ਕਰ ਕੇ ਉਸ ਨੂੰ ਸਦਾ (ਹਿਰਦੇ ਵਿਚ ਵਸਾਈ ਰੱਖਦੇ ਹਨ) ਉਹਨਾਂ ਨੂੰ ਨਰਕਾਂ ਦਾ ਨਿਵਾਸ ਨਹੀਂ ਮਿਲਦਾ ।
Those who constantly remember God, the treasure of virtue, will never go to hell.
ਤੇ ਜਮੁ ਨ ਪੇਖਹਿ ਨੈਨ ॥ ਸੁਨਿ ਮੋਹੇ ਅਨਹਤ ਬੈਨ ॥੫॥
ਜਿਹੜੇ ਮਨੁੱਖ ਇਕ-ਰਸ (ਵੱਜ ਰਹੀ ਸਿਫ਼ਤਿ-ਸਾਲਾਹ ਦੀ) ਬੰਸਰੀ ਸੁਣ ਕੇ (ਉਸ ਵਿਚ) ਮਸਤ ਰਹਿੰਦੇ ਹਨ, ਉਹ (ਆਪਣੀਆਂ) ਅੱਖਾਂ ਨਾਲ ਜਮਰਾਜ ਨੂੰ ਨਹੀਂ ਵੇਖਦੇ (ਜਮਾਂ ਨਾਲ ਉਹਨਾਂ ਨੂੰ ਵਾਹ ਨਹੀਂ ਪੈਂਦਾ) ।੫।
Those who listen, fascinated, to the Unstruck Sound-Current of the Word, will never have to see the Messenger of Death with their eyes. ||5||
ਹਰਿ ਸਰਣਿ ਸੂਰ ਗੁਪਾਲ ॥
ਹੇ ਭਾਈ! ਦਇਆ ਦਾ ਸੋਮਾ ਪਰਮਾਤਮਾ (ਆਪਣੇ) ਭਗਤਾਂ ਦੇ ਵੱਸ ਵਿਚ ਰਹਿੰਦਾ ਹੈ, ਭਗਤ ਉਸ ਸੂਰਮੇ ਗੋਪਾਲ ਹਰੀ ਦੀ ਸਰਨ ਪਏ ਰਹਿੰਦੇ ਹਨ ।
I seek the Sanctuary of the Lord, the Heroic Lord of the World.
ਪ੍ਰਭ ਭਗਤ ਵਸਿ ਦਇਆਲ ॥
The Merciful Lord God is under the power of His devotees.
ਹਰਿ ਨਿਗਮ ਲਹਹਿ ਨ ਭੇਵ ॥
ਹੇ ਭਾਈ! ਵੇਦ (ਭੀ) ਉਸ ਹਰੀ ਦਾ ਭੇਤ ਨਹੀਂ ਪਾ ਸਕਦੇ,
The Vedas do not know the Mystery of the Lord.
ਨਿਤ ਕਰਹਿ ਮੁਨਿ ਜਨ ਸੇਵ ॥੬॥
ਸਾਰੇ ਰਿਸ਼ੀ ਮੁਨੀ ਉਸ ਦੀ ਸੇਵਾ-ਭਗਤੀ ਸਦਾ ਕਰਦੇ ਹਨ ।੬।
The silent sages constantly serve Him. ||6||
ਦੁਖ ਦੀਨ ਦਰਦ ਨਿਵਾਰ ॥
ਹੇ ਭਾਈ! ਉਹ (ਪਰਮਾਤਮਾ) ਗਰੀਬਾਂ ਦੇ ਦੁੱਖ-ਦਰਦ ਦੂਰ ਕਰਨ ਵਾਲਾ ਹੈ ।
He is the Destroyer of the pains and sorrows of the poor.
ਜਾ ਕੀ ਮਹਾ ਬਿਖੜੀ ਕਾਰ ॥
ਜਿਸ (ਪਰਮਾਤਮਾ) ਦੀ (ਸੇਵਾ-ਭਗਤੀ ਦੀ) ਕਾਰ ਬਹੁਤ ਔਖੀ ਹੈ
It is so very difficult to serve Him.
ਤਾ ਕੀ ਮਿਤਿ ਨ ਜਾਨੈ ਕੋਇ ॥
ਕੋਈ ਮਨੁੱਖ ਉਸ (ਦੀ ਹਸਤੀ) ਦਾ ਹੱਦ-ਬੰਨਾ ਨਹੀਂ ਜਾਣਦਾ ।
No one knows His limits.
ਜਲਿ ਥਲਿ ਮਹੀਅਲਿ ਸੋਇ ॥੭॥
ਉਹ ਪ੍ਰਭੂ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ ਆਪ ਹੀ ਮੌਜੂਦ ਹੈ ।੭।
He is pervading the water, the land and the sky. ||7||
ਕਰਿ ਬੰਦਨਾ ਲਖ ਬਾਰ ॥
(ਤੇਰੇ ਹੀ ਦਰ ਤੇ) ਮੈਂ ਅਨੇਕਾਂ ਵਾਰੀ ਸਿਰ ਨਿਵਾਂਦਾ ਹਾਂ ।
Hundreds of thousands of times, I humbly bow to Him.
ਥਕਿ ਪਰਿਓ ਪ੍ਰਭ ਦਰਬਾਰ ॥
ਹੇ ਪ੍ਰਭੂ! (ਹੋਰ ਸਭਨਾਂ ਆਸਰਿਆਂ ਵਲੋਂ) ਹਾਰ ਕੇ ਮੈਂ ਤੇਰੇ ਦਰ ਤੇ ਆਇਆ ਹਾਂ,
I have grown weary, and I have collapsed at God's Door.
ਪ੍ਰਭ ਕਰਹੁ ਸਾਧੂ ਧੂਰਿ ॥
ਮੈਨੂੰ (ਆਪਣੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾਈ ਰੱਖ,
O God, make me the dust of the feet of the Holy.
ਨਾਨਕ ਮਨਸਾ ਪੂਰਿ ॥੮॥੧॥
ਹੇ ਨਾਨਕ! (ਆਖ—) ਮੇਰੀ ਇਹ ਤਾਂਘ ਪੂਰੀ ਕਰ ।੮।੧।
Please fulfill this, Nanak's wish. ||8||1||