ਬਿਲਾਵਲੁ ਮਹਲਾ ੫ ॥
Bilaaval, Fifth Mehl:
ਮੂ ਲਾਲਨ ਸਿਉ ਪ੍ਰੀਤਿ ਬਨੀ ॥ ਰਹਾਉ ॥
ਹੇ ਭਾਈ! ਮੇਰਾ ਪਿਆਰ (ਤਾਂ ਹੁਣ) ਸੋਹਣੇ ਪ੍ਰਭੂ ਨਾਲ ਬਣ ਗਿਆ ਹੈ ।੧।ਰਹਾਉ।
I have fallen in love with my Beloved Lord. ||Pause||
ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ ਤਨੀ ॥੧॥
ਹੇ ਭਾਈ! ਪ੍ਰਭੂ ਨੇ ਪਿਆਰ ਦੀ ਡੋਰ ਐਸੀ ਕੱਸੀ ਹੋਈ ਹੈ, ਕਿ ਉਹ ਡੋਰ ਨਾਹ ਹੁਣ ਤੋੜਿਆਂ ਟੁੱਟਦੀ ਹੈ ਅਤੇ ਨਾਹ ਛੱਡਿਆਂ ਛੱਡੀ ਜਾ ਸਕਦੀ ਹੈ ।੧।
Cutting it, it does not break, and releasing it, it does not let go. Such is the string the Lord has tied me with. ||1||
ਦਿਨਸੁ ਰੈਨਿ ਮਨ ਮਾਹਿ ਬਸਤੁ ਹੈ ਤੂ ਕਰਿ ਕਿਰਪਾ ਪ੍ਰਭ ਅਪਨੀ ॥੨॥
ਹੇ ਭਾਈ! ਉਹ ਪਿਆਰ ਹੁਣ ਦਿਨ ਰਾਤ ਤੇਰੇ ਮਨ ਵਿਚ ਵੱਸ ਰਿਹਾ ਹੈ । ਹੇ ਪ੍ਰਭੂ! ਤੂੰ ਆਪਣੀ ਕਿਰਪਾ ਕਰੀ ਰੱਖ (ਕਿ ਇਹ ਪਿਆਰ ਕਾਇਮ ਰਹੇ) ।੨।
Day and night, He dwells within my mind; please bless me with Your Mercy, O my God. ||2||
ਬਲਿ ਬਲਿ ਜਾਉ ਸਿਆਮ ਸੁੰਦਰ ਕਉ ਅਕਥ ਕਥਾ ਜਾ ਕੀ ਬਾਤ ਸੁਨੀ ॥੩॥
(ਹੇ ਭਾਈ! ਉਸ ਪਿਆਰ ਦੀ ਬਰਕਤ ਨਾਲ) ਮੈਂ (ਹਰ ਵੇਲੇ) ਉਸ ਦਾ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ ਜਿਸ ਦੀ ਬਾਬਤ ਇਹ ਗੱਲ ਸੁਣੀ ਹੋਈ ਹੈ ਕਿ ਉਸ ਦੀ ਸਿਫ਼ਤਿ-ਸਾਲਾਹ ਦੀ ਕਹਾਣੀ ਬਿਆਨ ਤੋਂ ਪਰੇ ਹੈ ।੩।
I am a sacrifice, a sacrifice to my beauteous Lord; I have heard his Unspoken Speech and Story. ||3||
ਜਨ ਨਾਨਕ ਦਾਸਨਿ ਦਾਸੁ ਕਹੀਅਤ ਹੈ ਮੋਹਿ ਕਰਹੁ ਕ੍ਰਿਪਾ ਠਾਕੁਰ ਅਪੁਨੀ ॥੪॥੨੮॥੧੧੪॥
ਹੇ ਦਾਸ ਨਾਨਕ! (ਆਖ—ਹੇ ਪ੍ਰਭੂ! ਤੇਰਾ ਇਹ ਸੇਵਕ ਨਾਨਕ ਤੇਰੇ) ਦਾਸਾਂ ਦਾ ਦਾਸ ਅਖਵਾਂਦਾ ਹੈ । ਹੇ ਠਾਕੁਰ! ਆਪਣੀ ਕਿਰਪਾ ਮੇਰੇ ਉਤੇ ਕਰੀ ਰੱਖ (ਤੇ, ਇਹ ਪਿਆਰ ਬਣਿਆ ਰਹੇ) ।੪।੨੮।੧੧੪।
Servant Nanak is said to be the slave of His slaves; O my Lord and Master, please bless me with Your Mercy. ||4||28||114||