ਬਿਲਾਵਲੁ ਮਹਲਾ ੫ ॥
Bilaaval, Fifth Mehl:
ਤਾਪ ਪਾਪ ਤੇ ਰਾਖੇ ਆਪ ॥
ਕਿਉਂਕਿ ਪਰਮਾਤਮਾ ਆਪ ਉਹਨਾਂ ਨੂੰ ਸਾਰੇ ਦੁੱਖਾਂ-ਕਲੇਸ਼ਾਂ ਤੋਂ ਵਿਕਾਰਾਂ ਤੋਂ ਬਚਾ ਲੈਂਦਾ ਹੈ
He Himself protects me from suffering and sin.
ਸੀਤਲ ਭਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ॥੧॥ ਰਹਾਉ ॥
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ ਹਨ ਅਤੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਜਪਦੇ ਹਨ, ਉਹਨਾਂ ਦੇ ਹਿਰਦੇ ਠੰਢੇ-ਠਾਰ ਹੋ ਜਾਂਦੇ ਹਨ ।੧।ਰਹਾਉ।
Falling at the Guru's Feet, I am cooled and soothed; I meditate on the Lord's Name within my heart. ||1||Pause||
ਕਰਿ ਕਿਰਪਾ ਹਸਤ ਪ੍ਰਭਿ ਦੀਨੇ ਜਗਤ ਉਧਾਰ ਨਵ ਖੰਡ ਪ੍ਰਤਾਪ ॥
(ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਜਾਪਦੇ ਹਨ) ਪ੍ਰਭੂ ਨੇ ਸਦਾ ਮੇਹਰ ਕਰ ਕੇ ਆਪਣੇ ਹੱਥ (ਉਹਨਾਂ ਦੇ ਸਿਰ ਉਤੇ) ਰੱਖੇ ਹਨ ।ਉਹ ਪ੍ਰਭੂ ਸਾਰੇ ਜਗਤ ਨੂੰ ਪਾਰ ਲੰਘਾਣ ਵਾਲਾ ਹੈ, ਉਸ ਦਾ ਤੇਜ ਸਾਰੇ ਸੰਸਾਰ ਵਿਚ ਚਮਕ ਰਿਹਾ ਹੈ ।
Granting His Mercy, God has extended His Hands. He is the Emancipator of the World; His glorious radiance pervades the nine continents.
ਦੁਖ ਬਿਨਸੇ ਸੁਖ ਅਨਦ ਪ੍ਰਵੇਸਾ ਤ੍ਰਿਸਨ ਬੁਝੀ ਮਨ ਤਨ ਸਚੁ ਧ੍ਰਾਪ ॥੧॥
(ਸਿਮਰਨ ਕਰਨ ਵਾਲੇ ਮਨੁੱਖਾਂ ਦੇ) ਸਾਰੇ ਦੁੱਖ ਨਾਸ ਹੋ ਜਾਂਦੇ ਹਨ, ਉਹਨਾਂ ਦੇ ਹਿਰਦੇ ਵਿਚ ਸੁਖ ਆਨੰਦ ਆ ਵੱਸਦੇ ਹਨ, ਸਦਾ-ਥਿਰ ਹਰਿ-ਨਾਮ ਜਪ ਕੇ ਉਹਨਾਂ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ, ਉਹਨਾਂ ਦਾ ਮਨ ਰੱਜ ਜਾਂਦਾ ਹੈ, ਉਹਨਾਂ ਦਾ ਸਰੀਰ (ਇੰਦ੍ਰੇ) ਰੱਜ ਜਾਂਦਾ ਹੈ ।੧।
My pain has been dispelled, and peace and pleasure have come; my desire is quenched, and my mind and body are truly satisfied. ||1||
ਅਨਾਥ ਕੋ ਨਾਥੁ ਸਰਣਿ ਸਮਰਥਾ ਸਗਲ ਸ੍ਰਿਸਟਿ ਕੋ ਮਾਈ ਬਾਪੁ ॥
ਹੇ ਨਾਨਕ! ਪਰਮਾਤਮਾ ਨਿਖਸਮਿਆਂ ਦਾ ਖਸਮ ਹੈ, ਸਰਨ ਆਇਆਂ ਦੀ ਸਹਾਇਤਾ ਕਰਨ-ਜੋਗ ਹੈ, ਸਾਰੀ ਸ੍ਰਿਸ਼ਟੀ ਦਾ ਮਾਂ-ਪਿਉ ਹੈ ।
He is the Master of the masterless, All-powerful to give Sanctuary. He is the Mother and Father of the whole Universe.
ਭਗਤਿ ਵਛਲ ਭੈ ਭੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ॥੨॥੨੦॥੧੦੬॥
ਉਹ ਮਾਲਕ-ਪ੍ਰਭੂ ਭਗਤੀ ਨੂੰ ਪਿਆਰ ਕਰਨ ਵਾਲਾ ਹੈ, ਸਾਰੇ ਡਰ ਦੂਰ ਕਰਨ ਵਾਲਾ ਹੈ, ਉਸ ਦੇ ਗੁਣ ਗਾ ਗਾ ਕੇ ਉਸ ਦਾ ਨਾਮ ਜਪਿਆ ਕਰ ।੨।੨੦।੧੦੬।
He is the Lover of His devotees, the Destroyer of fear; Nanak sings and chants the Glorious Praises of his Lord and Master. ||2||20||106||