ਬਿਲਾਵਲੁ ਮਹਲਾ ੫ ॥
Bilaaval, Fifth Mehl:
ਰੋਗੁ ਮਿਟਾਇਆ ਆਪਿ ਪ੍ਰਭਿ ਉਪਜਿਆ ਸੁਖੁ ਸਾਂਤਿ ॥
ਹੇ ਭਾਈ! ਉਹ ਪਰਮਾਤਮਾ ਵੱਡੇ ਪਰਤਾਪ ਵਾਲਾ ਹੈ, ਅਚਰਜ ਸਰੂਪ ਵਾਲਾ ਹੈ, ਉਸੇ ਨੇ ਹੀ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ ।
God Himself eradicated the disease; peace and tranquility have welled up.
ਵਡ ਪਰਤਾਪੁ ਅਚਰਜ ਰੂਪੁ ਹਰਿ ਕੀਨ੍ਹੀ ਦਾਤਿ ॥੧॥
ਪ੍ਰਭੂ ਨੇ ਆਪ ਹੀ (ਮੇਰੇ ਪਿਆਰੇ ਦਾ) ਰੋਗ ਦੂਰ ਕੀਤਾ ਹੈ, (ਉਸੇ ਦੀ ਮੇਹਰ ਨਾਲ) ਸੁਖ ਮਿਲਿਆ ਹੈ ਸ਼ਾਂਤੀ ਮਿਲੀ ਹੈ ।੧।
The Lord blessed me with the gifts of great, glorious radiance and wondrous form. ||1||
ਗੁਰਿ ਗੋਵਿੰਦਿ ਕ੍ਰਿਪਾ ਕਰੀ ਰਾਖਿਆ ਮੇਰਾ ਭਾਈ ॥
ਹੇ ਭਾਈ! ਮੈਂ ਤਾਂ ਉਸ ਪਰਮਾਤਮਾ ਦਾ ਹੀ ਆਸਰਾ ਲਿਆ ਹੋਇਆ ਹੈ, ਜੋ ਸਦਾ ਸਹਾਇਤਾ ਕਰਨ ਵਾਲਾ ਹੈ ।
The Guru, the Lord of the Universe, has shown mercy to me, and saved my brother.
ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ॥੧॥ ਰਹਾਉ ॥
(ਵੇਖੋ, ਉਸ ਦੀ ਮੇਹਰ ਕਿ) ਗੁਰੂ ਨੇ ਪਰਮਾਤਮਾ ਨੇ (ਹੀ ਮੇਰੇ ਉੱਤੇ) ਕਿਰਪਾ ਕੀਤੀ ਹੈ, ਮੇਰੇ ਪਿਆਰੇ ਨੂੰ (ਹੱਥ ਦੇ ਕੇ) ਬਚਾ ਲਿਆ ਹੈ ।੧।ਰਹਾਉ।
I am under His Protection; He is always my help and support. ||1||Pause||
ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥
ਹੇ ਨਾਨਕ! (ਆਖ—ਹੇ ਭਾਈ! ਪ੍ਰਭੂ ਦੇ ਦਰ ਦੇ ਹੀ ਸੇਵਕ ਬਣੇ ਰਹੋ) ਸੇਵਕ ਦੀ ਅਰਜ਼ੋਈ ਕਦੇ ਖ਼ਾਲੀ ਨਹੀਂ ਜਾਂਦੀ (ਪ੍ਰਭੂ ਜ਼ਰੂਰ ਸਹਾਇਤਾ ਕਰਦਾ ਹੈ, ਤੇ, ਰੋਗ ਆਦਿਕਾਂ ਤੋਂ ਆਪ ਹੀ ਬਚਾਂਦਾ ਹੈ) ।
The prayer of the Lord's humble servant is never offered in vain.
ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ ॥੨॥੧੩॥੭੭॥
ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ । ਮੈਨੂੰ ਤਾਂ ਉਸ ਪਰਮਾਤਮਾ ਦਾ ਹੀ ਆਸਰਾ ਹੈ ।੨।੧੩।੭੭।
Nanak takes the strength of the Perfect Lord of the Universe, the treasure of excellence. ||2||13||77||