ਬਿਲਾਵਲੁ ਮਹਲਾ ੫ ॥
Bilaaval, Fifth Mehl:
ਮੀਤ ਹਮਾਰੇ ਸਾਜਨਾ ਰਾਖੇ ਗੋਵਿੰਦ ॥
ਹੇ ਮੇਰੇ ਮਿੱਤਰੋ! ਹੇ ਮੇਰੇ ਸੱਜਣੋ! (ਯਕੀਨ ਰੱਖੋ ਕਿ) ਪਰਮਾਤਮਾ (ਆਪਣੇ ਸੇਵਕਾਂ ਦੀ ਜ਼ਰੂਰ) ਰੱਖਿਆ ਕਰਦਾ ਹੈ ।
The Lord of the Universe has saved my friends and companions.
ਨਿੰਦਕ ਮਿਰਤਕ ਹੋਇ ਗਏ ਤੁਮ੍ਹ ਹੋਹੁ ਨਿਚਿੰਦ ॥੧॥ ਰਹਾਉ ॥
(ਸੇਵਕਾਂ ਦੀ) ਨਿੰਦਾ ਕਰਨ ਵਾਲੇ (ਆਪ ਹੀ) ਆਤਮਕ ਮੌਤੇ ਮਰ ਜਾਂਦੇ ਹਨ । (ਇਸ ਵਾਸਤੇ ਤੁਸੀ ਪਰਮਾਤਮਾ ਦਾ ਆਸਰਾ-ਪਰਨਾ ਲਈ ਰੱਖੋ, ਤੇ ਨਿੰਦਕਾਂ ਵਲੋਂ) ਬੇ-ਫ਼ਿਕਰ ਰਹੋ ।੧।ਰਹਾਉ।
The slanderers have died, so do not worry. ||1||Pause||
ਸਗਲ ਮਨੋਰਥ ਪ੍ਰਭਿ ਕੀਏ ਭੇਟੇ ਗੁਰਦੇਵ ॥
ਹੇ ਮੇਰੇ ਮਿੱਤਰੋ! ਜਿਸ ਪ੍ਰਭੂ ਦੀ ਸੇਵਾ-ਭਗਤੀ ਮਨੋਰਥ ਪੂਰੇ ਕਰਦੀ ਹੈ, ਉਸ, ਪ੍ਰਭੂ ਨੇ (ਸਦਾ ਹੀ ਉਸ ਸੇਵਕ ਦੇ) ਸਾਰੇ ਮਨੋਰਥ ਪੂਰੇ ਕੀਤੇ ਹਨ ਜਿਸ ਨੂੰ (ਭਾਗਾਂ ਨਾਲ) ਗੁਰੂ ਮਿਲ ਪਿਆ,
God has fulfilled all hopes and desires; I have met the Divine Guru.
ਜੈ ਜੈ ਕਾਰੁ ਜਗਤ ਮਹਿ ਸਫਲ ਜਾ ਕੀ ਸੇਵ ॥੧॥
(ਉਸ ਦੇ ਨਿਰੇ ਮਨੋਰਥ ਹੀ ਪੂਰੇ ਨਹੀਂ ਹੁੰਦੇ) ਸਾਰੇ ਜਗਤ ਵਿਚ ਉਸ ਦੀ ਸੋਭਾ ਪਈ ਹੁੰਦੀ ਹੈ ।੧।
God is celebrated and acclaimed all over the world; it is fruitful and rewarding to serve Him. ||1||
ਊਚ ਅਪਾਰ ਅਗਨਤ ਹਰਿ ਸਭਿ ਜੀਅ ਜਿਸੁ ਹਾਥਿ ॥
ਹੇ ਨਾਨਕ! ਜੇਹੜਾ ਪ੍ਰਭੂ (ਸਭ ਤੋਂ) ਉੱਚਾ ਹੈ, ਬੇਅੰਤ ਹੈ, ਜਿਸ ਦੇ ਗੁਣ ਗਿਣੇ ਨਹੀਂ ਜਾ ਸਕਦੇ, ਸਾਰੇ ਹੀ ਜੀਵ ਜਿਸ ਦੇ ਵੱਸ ਵਿਚ ਹਨ ।
Lofty, infinite and immeasurable is the Lord; all beings are in His Hands.
ਨਾਨਕ ਪ੍ਰਭ ਸਰਣਾਗਤੀ ਜਤ ਕਤ ਮੇਰੈ ਸਾਥਿ ॥੨॥੧੦॥੭੪॥
(ਤੂੰ ਉਸ) ਪ੍ਰਭੂ ਦੀ ਸਰਨ ਪਿਆ ਰਹੁ (ਤੇ, ਯਕੀਨ ਰੱਖ ਕਿ) ਉਹ ਪ੍ਰਭੂ ਹਰ ਥਾਂ ਮੇਰੇ ਅੰਗ-ਸੰਗ ਹੈ ।੨।੧੦।੭੪।
Nanak has entered the Sanctuary of God; He is with me everywhere. ||2||10||74||