ਮਾਝ ਮਹਲਾ ੫ ॥
Maajh, Fifth Mehl:
ਮੀਹੁ ਪਇਆ ਪਰਮੇਸਰਿ ਪਾਇਆ ॥
(ਜਿਵੇਂ ਜਦੋਂ) ਮੀਂਹ ਪਿਆ (ਜਦੋਂ) ਪਰਮੇਸ਼ਰ ਨੇ ਮੀਂਹ ਪਾਇਆ
The rain has fallen; I have found the Transcendent Lord God.
ਜੀਅ ਜੰਤ ਸਭਿ ਸੁਖੀ ਵਸਾਇਆ ॥
ਤਾਂ ਉਸ ਨੇ ਸਾਰੇ ਜੀਅ ਜੰਤ ਸੁਖੀ ਵਸਾ ਦਿੱਤੇ,
All beings and creatures dwell in peace.
ਗਇਆ ਕਲੇਸੁ ਭਇਆ ਸੁਖੁ ਸਾਚਾ ਹਰਿ ਹਰਿ ਨਾਮੁ ਸਮਾਲੀ ਜੀਉ ॥੧॥
(ਤਿਵੇਂ ਜਿਉਂ ਜਿਉਂ) ਮੈਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹਾਂ ਮੇਰੇ ਅੰਦਰੋਂ ਦੁੱਖ ਕਲੇਸ਼ ਖ਼ਤਮ ਹੁੰਦਾ ਜਾਂਦਾ ਹੈ ਤੇ ਸਦਾ-ਥਿਰ ਰਹਿਣ ਵਾਲਾ ਆਤਮਕ ਆਨੰਦ, ਮੇਰੇ ਅੰਦਰ ਟਿਕਦਾ ਜਾਂਦਾ ਹੈ ।੧।
Suffering has been dispelled, and true happiness has dawned, as we meditate on the Name of the Lord, Har, Har. ||1||
ਜਿਸ ਕੇ ਸੇ ਤਿਨ ਹੀ ਪ੍ਰਤਿਪਾਰੇ ॥
(ਜਿਵੇਂ ਮੀਂਹ ਪਾ ਕੇ) ਪਾਰਬ੍ਰਹਮ ਪ੍ਰਭੂ ਉਹਨਾਂ ਸਾਰੇ ਜੀਅ ਜੰਤਾਂ ਦੀ ਪਾਲਣਾ ਕਰਦਾ ਹੈ
The One, to whom we belong, cherishes and nurtures us.
ਪਾਰਬ੍ਰਹਮ ਪ੍ਰਭ ਭਏ ਰਖਵਾਰੇ ॥
ਜੋ ਉਸ ਦੇ ਪੈਦਾ ਕੀਤੇ ਹੋਏ ਹਨ ਸਭਨਾਂ ਦਾ ਰਾਖਾ ਬਣਦਾ ਹੈ
The Supreme Lord God has become our Protector.
ਸੁਣੀ ਬੇਨੰਤੀ ਠਾਕੁਰਿ ਮੇਰੈ ਪੂਰਨ ਹੋਈ ਘਾਲੀ ਜੀਉ ॥੨॥
(ਤਿਵੇਂ ਉਸ ਦੇ ਨਾਮ ਦੀ ਵਰਖਾ ਵਾਸਤੇ ਜਦੋਂ ਜਦੋਂ ਮੈਂ ਬੇਨਤੀ ਕੀਤੀ ਤਾਂ) ਮੇਰੇ ਪਾਲਣਹਾਰ ਪ੍ਰਭੂ ਨੇ ਮੇਰੀ ਬੇਨਤੀ ਸੁਣੀ ਤੇ ਮੇਰੀ (ਸੇਵਾ ਭਗਤੀ ਦੀ) ਮਿਹਨਤ ਸਿਰੇ ਚੜ੍ਹ ਗਈ ।੨।
My Lord and Master has heard my prayer; my efforts have been rewarded. ||2||
ਸਰਬ ਜੀਆ ਕਉ ਦੇਵਣਹਾਰਾ ॥
ਜੇਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਦੀ ਸਮਰੱਥਾ ਰੱਖਦਾ ਹੈ
He is the Giver of all souls.
ਗੁਰ ਪਰਸਾਦੀ ਨਦਰਿ ਨਿਹਾਰਾ ॥
ਉਸ ਪ੍ਰਭੂ ਨੇ ਗੁਰੂ ਦੀ ਕਿਰਪਾ ਨਾਲ (ਮੈਨੂੰ ਭੀ) ਮਿਹਰ ਦੀ ਨਿਗਾਹ ਨਾਲ ਤੱਕਿਆ
By Guru's Grace, He blesses us with His Glance of Grace.
ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ॥੩॥
(ਜਿਸ ਦੀ ਕਿਰਪਾ ਨਾਲ) ਪਾਣੀ ਧਰਤੀ ਤੇ ਧਰਤੀ ਦੇ ਉਪਰਲੇ ਪੁਲਾੜ (ਦੇ) ਸਾਰੇ ਜੀਅ ਜੰਤ ਉਸ ਦੀਆਂ ਦਾਤਾਂ ਨਾਲ) ਰੱਜ ਰਹੇ ਹਨ,(ਤੇ ਮੇਰੇ ਹਿਰਦੇ ਵਿਚ ਨਾਮ ਵਰਖਾ ਕਰਕੇ ਮੈਨੂੰ ਮਾਇਆ ਦੀ ਤ੍ਰਿਸ਼ਨਾ ਵਲੋਂ ਰਜਾ ਦਿੱਤਾ, ਤਾਹੀਏਂ) ਮੈਂ ਗੁਰੂ ਦੇ ਚਰਨ ਧੋਂਦਾ ਹਾਂ ।੩।
The beings in the water, on the land and in the sky are all satisfied; I wash the Feet of the Holy. ||3||
ਮਨ ਕੀ ਇਛ ਪੁਜਾਵਣਹਾਰਾ ॥
ਪਰਮਤਾਮਾ ਸਭ ਜੀਵਾਂ ਦੇ ਮਨ ਦੀ ਕਾਮਨਾ ਪੂਰੀ ਕਰਨ ਵਾਲਾ ਹੈ
He is the Fulfiller of the desires of the mind.
ਸਦਾ ਸਦਾ ਜਾਈ ਬਲਿਹਾਰਾ ॥
ਮੈਂ ਉਸ ਤੋਂ ਸਦਾ ਹੀ ਸਦਾ ਹੀ ਸਦਕੇ ਜਾਂਦਾ ਹਾਂ
Forever and ever, I am a sacrifice to Him.
ਨਾਨਕ ਦਾਨੁ ਕੀਆ ਦੁਖ ਭੰਜਨਿ ਰਤੇ ਰੰਗਿ ਰਸਾਲੀ ਜੀਉ ॥੪॥੩੨॥੩੯॥
ਹੇ ਨਾਨਕ ! (ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ ਪ੍ਰਭੂ ਨੇ (ਜਿਨ੍ਹਾਂ ਨੂੰ ਨਾਮ ਦੀ) ਦਾਤਿ ਬਖ਼ਸ਼ੀ ਉਹ ਉਸ ਸਾਰੇ ਰਸਾਂ ਦੇ ਮਾਲਕ ਪ੍ਰਭੂ ਦੇ ਪ੍ਰੇਮ ਵਿਚ ਰੰਗੇ ਗਏ ।੪।੩੨।੩੯
O Nanak, the Destroyer of pain has given this Gift; I am imbued with the Love of the Delightful Lord. ||4||32||39||