ਬਿਲਾਵਲੁ ਮਹਲਾ ੫ ॥
Bilaaval, Fifth Mehl:
ਕਰੁ ਧਰਿ ਮਸਤਕਿ ਥਾਪਿਆ ਨਾਮੁ ਦੀਨੋ ਦਾਨਿ ॥
ਹੇ ਭਾਈ! (ਪ੍ਰਭੂ ਆਪਣੇ ਭਗਤ ਜਨਾਂ ਦੇ) ਮੱਥੇ ਉੱਤੇ (ਆਪਣਾ) ਹੱਥ ਧਰ ਕੇ ਉਹਨਾਂ ਨੂੰ ਥਾਪਣਾ ਦੇਂਦਾ ਹੈ ਅਤੇ ਬਖ਼ਸ਼ਸ਼ ਦੇ ਤੌਰ ਤੇ (ਉਹਨਾਂ ਨੂੰ ਆਪਣਾ) ਨਾਮ ਦੇਂਦਾ ਹੈ ।
Placing His Hand upon my forehead, God has given me the gift of His Name.
ਸਫਲ ਸੇਵਾ ਪਾਰਬ੍ਰਹਮ ਕੀ ਤਾ ਕੀ ਨਹੀ ਹਾਨਿ ॥੧॥
ਹੇ ਭਾਈ! ਪਰਮਾਤਮਾ ਦੀ ਕੀਤੀ ਹੋਈ ਸੇਵਾ-ਭਗਤੀ ਜੀਵਨ-ਮਨੋਰਥ ਪੂਰਾ ਕਰਦੀ ਹੈ, ਇਹ ਕੀਤੀ ਹੋਈ ਸੇਵਾ-ਭਗਤੀ ਵਿਅਰਥ ਨਹੀਂ ਜਾਂਦੀ ।੧।
One who performs fruitful service for the Supreme Lord God, never suffers any loss. ||1||
ਆਪੇ ਹੀ ਪ੍ਰਭੁ ਰਾਖਤਾ ਭਗਤਨ ਕੀ ਆਨਿ ॥
ਹੇ ਭਾਈ! ਆਪਣੇ ਭਗਤਾਂ ਦੀ ਇੱਜ਼ਤ ਪਰਮਾਤਮਾ ਆਪ ਹੀ ਬਚਾਂਦਾ ਹੈ ।
God Himself saves the honor of His devotees.
ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ ਮਾਨਿ ॥੧॥ ਰਹਾਉ ॥
ਪਰਮਾਤਮਾ ਦੇ ਭਗਤ ਜੋ ਕੁਝ ਆਪਣੇ ਮਨ ਵਿਚ ਧਾਰਦੇ ਹਨ, ਪਰਮਾਤਮਾ ਉਹੀ ਕੁਝ ਮੰਨ ਲੈਂਦਾ ਹੈ ।੧।ਰਹਾਉ।
Whatever God's Holy servants wish for, He grants to them. ||1||Pause||
ਸਰਣਿ ਪਰੇ ਚਰਣਾਰਬਿੰਦ ਜਨ ਪ੍ਰਭ ਕੇ ਪ੍ਰਾਨ ॥
ਹੇ ਭਾਈ! ਜੇਹੜੇ ਸੰਤ ਜਨ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈਂਦੇ ਹਨ, ਉਹ ਪ੍ਰਭੂ ਨੂੰ ਜਿੰਦ ਵਰਗੇ ਪਿਆਰੇ ਹੋ ਜਾਂਦੇ ਹਨ ।
God's humble servants seek the Sanctuary of His Lotus Feet; they are God's very breath of life.
ਸਹਜਿ ਸੁਭਾਇ ਨਾਨਕ ਮਿਲੇ ਜੋਤੀ ਜੋਤਿ ਸਮਾਨ ॥੨॥੨॥੬੬॥
ਹੇ ਨਾਨਕ! ਉਹ ਸੰਤ ਜਨ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਵਿਚ ਟਿਕ ਕੇ ਪ੍ਰਭੂ ਨਾਲ ਮਿਲ ਜਾਂਦੇ ਹਨ । ਉਹਨਾਂ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ।੨।੨।੬੬।
O Nanak, they automatically, intuitively meet God; their light merges into the Light. ||2||2||66||