ਬਿਲਾਵਲੁ ਮਹਲਾ ੫ ॥
Bilaaval, Fifth Mehl:
ਜਲੁ ਢੋਵਉ ਇਹ ਸੀਸ ਕਰਿ ਕਰ ਪਗ ਪਖਲਾਵਉ ॥
(ਹੇ ਭਾਈ! ਮੇਰੀ ਇਹ ਤਾਂਘ ਹੈ ਕਿ ਗੁਰੂ ਦੇ ਘਰ ਵਿਚ) ਮੈਂ ਆਪਣੇ ਸਿਰ ਨਾਲ ਪਾਣੀ ਢੋਇਆ ਕਰਾਂ, ਅਤੇ ਆਪਣੇ ਹੱਥਾਂ ਨਾਲ (ਸੰਤ ਜਨਾਂ ਦੇ) ਪੈਰ ਧੋਇਆ ਕਰਾਂ,
I carry water on my head, and with my hands I wash their feet.
ਬਾਰਿ ਜਾਉ ਲਖ ਬੇਰੀਆ ਦਰਸੁ ਪੇਖਿ ਜੀਵਾਵਉ ॥੧॥
ਮੈਂ ਲੱਖਾਂ ਵਾਰੀ (ਗੁਰੂ ਤੋਂ) ਸਦਕੇ ਜਾਵਾਂ ਅਤੇ (ਗੁਰੂ ਦੀ ਸੰਗਤਿ ਦਾ) ਦਰਸਨ ਕਰ ਕੇ (ਆਪਣੇ ਅੰਦਰ) ਆਤਮਕ ਜੀਵਨ ਪੈਦਾ ਕਰਦਾ ਰਹਾਂ ।੧।
Tens of thousands of times, I am a sacrifice to them; gazing upon the Blessed Vision of their Darshan, I live. ||1||
ਕਰਉ ਮਨੋਰਥ ਮਨੈ ਮਾਹਿ ਅਪਨੇ ਪ੍ਰਭ ਤੇ ਪਾਵਉ ॥
(ਹੇ ਭਾਈ! ਮੇਰੀ ਸਦਾ ਇਹੀ ਅਰਜ਼ੋਈ ਹੈ ਕਿ) ਮੈਂ ਜੇਹੜੀ ਭੀ ਮੰਗ ਆਪਣੇ ਮਨ ਵਿਚ ਕਰਾਂ, ਉਹ ਮੰਗ ਮੈਂ ਆਪਣੇ ਪਰਮਾਤਮਾ ਤੋਂ ਪ੍ਰਾਪਤ ਕਰ ਲਵਾਂ,
The hopes which I cherish in my mind - my God fulfills them all.
ਦੇਉ ਸੂਹਨੀ ਸਾਧ ਕੈ ਬੀਜਨੁ ਢੋਲਾਵਉ ॥੧॥ ਰਹਾਉ ॥
ਮੈਂ ਗੁਰੂ ਦੇ ਘਰ ਵਿਚ (ਸਾਧ ਸੰਗਤਿ ਵਿਚ) ਝਾੜੂ ਦਿਆ ਕਰਾਂ ਅਤੇ ਪੱਖਾਂ ਝੱਲਿਆ ਕਰਾਂ ।੧।ਰਹਾਉ।
With my broom, I sweep the homes of the Holy Saints, and wave the fan over them. ||1||Pause||
ਅੰਮ੍ਰਿਤ ਗੁਣ ਸੰਤ ਬੋਲਤੇ ਸੁਣਿ ਮਨਹਿ ਪੀਲਾਵਉ ॥
(ਹੇ ਭਾਈ! ਮੇਰੀ ਇਹ ਅਰਦਾਸਿ ਹੈ ਕਿ ਸਾਧ ਸੰਗਤਿ ਵਿਚ) ਸੰਤ ਜਨ ਪਰਮਾਤਮਾ ਦੇ ਆਤਮਕ ਜੀਵਨ ਦੇਣ ਵਾਲੇ ਜੋ ਗੁਣ ਉਚਾਰਦੇ ਹਨ,
The Saints chant the Ambrosial Praises of the Lord; I listen, and my mind drinks it in.
ਉਆ ਰਸ ਮਹਿ ਸਾਂਤਿ ਤ੍ਰਿਪਤਿ ਹੋਇ ਬਿਖੈ ਜਲਨਿ ਬੁਝਾਵਉ ॥੨॥
ਉਹਨਾਂ ਨੂੰ ਸੁਣ ਕੇ ਮੈਂ ਆਪਣੇ ਮਨ ਨੂੰ (ਨਾਮ-ਅੰਮ੍ਰਿਤ) ਪਿਲਾਇਆ ਕਰਾਂ,
That sublime essence calms and soothes me, and quenches the fire of sin and corruption. ||2||
ਜਬ ਭਗਤਿ ਕਰਹਿ ਸੰਤ ਮੰਡਲੀ ਤਿਨ੍ਹ ਮਿਲਿ ਹਰਿ ਗਾਵਉ ॥
(ਨਾਮ-ਅੰਮ੍ਰਿਤ ਦੇ) ਉਸ ਸੁਆਦ ਵਿਚ (ਮੇਰੇ ਅੰਦਰ) ਸ਼ਾਂਤੀ ਅਤੇ (ਤ੍ਰਿਸ਼ਨਾ ਤੋਂ) ਰਜੇਵਾਂ ਪੈਦਾ ਹੋਵੇ, (ਨਾਮ-ਅੰਮ੍ਰਿਤ ਦੀ ਸਹਾਇਤਾ ਨਾਲ) ਮੈਂ (ਆਪਣੇ ਅੰਦਰੋਂ) ਵਿਸ਼ਿਆਂ ਦੀ ਸੜਨ ਬੁਝਾਂਦਾ ਰਹਾਂ ।੨।
When the galaxy of Saints worship the Lord in devotion, I join them, singing the Glorious Praises of the Lord.
ਕਰਉ ਨਮਸਕਾਰ ਭਗਤ ਜਨ ਧੂਰਿ ਮੁਖਿ ਲਾਵਉ ॥੩॥
(ਹੇ ਭਾਈ! ਮੇਰੀ ਇਹੀ ਅਰਦਾਸਿ ਹੈ ਕਿ) ਜਦੋਂ ਸੰਤ ਜਨ ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹਨਾਂ ਨਾਲ ਮਿਲ ਕੇ ਮੈਂ ਭੀ ਪਰਮਾਤਮਾ ਦੇ ਗੁਣ ਗਾਇਆ ਕਰਾਂ,
I bow in reverence to the humble devotees, and apply the dust of their feet to my face. ||3||
ਊਠਤ ਬੈਠਤ ਜਪਉ ਨਾਮੁ ਇਹੁ ਕਰਮੁ ਕਮਾਵਉ ॥
ਮੈਂ ਸੰਤ ਜਨਾਂ ਅੱਗੇ ਸਿਰ ਨਿਵਾਇਆ ਕਰਾਂ, ਅਤੇ ਉਹਨਾਂ ਦੇ ਚਰਨਾਂ ਦੀ ਧੂੜ (ਆਪਣੇ) ਮੱਥੇ ਉੱਤੇ ਲਾਇਆ ਕਰਾਂ ।੩।
Sitting down and standing up, I chant the Naam, the Name of the Lord; this is what I do.
ਨਾਨਕ ਕੀ ਪ੍ਰਭ ਬੇਨਤੀ ਹਰਿ ਸਰਨਿ ਸਮਾਵਉ ॥੪॥੨੧॥੫੧॥
ਹੇ ਪ੍ਰਭੂ! (ਤੇਰੇ ਦਰ ਤੇ) ਨਾਨਕ ਦੀ ਇਹੀ ਬੇਨਤੀ ਹੈ ਕਿ ਉਠਦਿਆਂ ਬੈਠਦਿਆਂ (ਹਰ ਵੇਲੇ) ਮੈਂ (ਤੇਰਾ) ਨਾਮ ਜਪਿਆ ਕਰਾਂ, ਮੈਂ ਇਸ ਕੰਮ ਨੂੰ (ਹੀ ਸ੍ਰੇਸ਼ਟ ਜਾਣ ਕੇ ਨਿੱਤ) ਕਰਿਆ ਕਰਾਂ, ਅਤੇ, ਹੇ ਹਰੀ! ਮੈਂ ਤੇਰੇ ਹੀ ਚਰਨਾਂ ਵਿਚ ਲੀਨ ਰਹਾਂ ।੪।੨੧।੫੧।
This is Nanak's prayer to God, that he may merge in the Lord's Sanctuary. ||4||21||51||