ਬਿਲਾਵਲੁ ਮਹਲਾ ੫ ॥
Bilaaval, Fifth Mehl:
ਬਿਨੁ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ ॥
(ਹੇ ਭਾਈ! ਗੁਰੂ (ਦੇ ਮਿਲਾਪ) ਤੋਂ ਬਿਨਾ ਜਿਤਨੀ ਭੀ ਉਮਰ ਗੁਜ਼ਾਰਨੀ ਹੈ, ਉਹ ਸਾਰੀ ਵਿਅਰਥ ਚਲੀ ਜਾਂਦੀ ਹੈ ।
That life, which has no contact with the Holy, is useless.
ਮਿਲਤ ਸੰਗਿ ਸਭਿ ਭ੍ਰਮ ਮਿਟੇ ਗਤਿ ਭਈ ਹਮਾਰੀ ॥੧॥
ਗੁਰੂ ਦੀ ਸੰਗਤਿ ਵਿਚ ਮਿਲਦਿਆਂ ਹੀ ਸਾਰੀਆਂ ਭਟਕਣਾ ਮਿਟ ਜਾਂਦੀਆਂ ਹਨ, (ਗੁਰੂ ਦੀ ਕਿਰਪਾ ਨਾਲ) ਅਸਾਂ ਜੀਵਾਂ ਨੂੰ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ।੧।
Joining their congregation, all doubts are dispelled, and I am emancipated. ||1||
ਜਾ ਦਿਨ ਭੇਟੇ ਸਾਧ ਮੋਹਿ ਉਆ ਦਿਨ ਬਲਿਹਾਰੀ ॥
(ਹੇ ਭਾਈ!) ਮੈਂ ਉਸ ਦਿਨ ਤੋਂ ਸਦਕੇ ਜਾਂਦਾ ਹਾਂ, ਜਿਸ ਦਿਨ ਮੈਨੂੰ ਮੇਰੇ ਗੁਰੂ (ਪਾਤਿਸ਼ਾਹ) ਮਿਲ ਪਏ ।
That day, when I meet with the Holy - I am a sacrifice to that day.
ਤਨੁ ਮਨੁ ਅਪਨੋ ਜੀਅਰਾ ਫਿਰਿ ਫਿਰਿ ਹਉ ਵਾਰੀ ॥੧॥ ਰਹਾਉ ॥
ਹੁਣ ਮੈਂ (ਆਪਣੇ ਗੁਰੂ ਤੋਂ) ਆਪਣਾ ਸਰੀਰ, ਆਪਣਾ ਮਨ, ਆਪਣੀ ਪਿਆਰੀ ਜਿੰਦ ਮੁੜ ਮੁੜ ਸਦਕੇ ਕਰਦਾ ਹਾਂ ।੧।ਰਹਾਉ।
Again and again, I sacrifice my body, mind and soul to them. ||1||Pause||
ਏਤ ਛਡਾਈ ਮੋਹਿ ਤੇ ਇਤਨੀ ਦ੍ਰਿੜਤਾਰੀ ॥
ਹੇ ਭਾਈ! (ਗੁਰੂ ਨੇ ਕਿਰਪਾ ਕਰ ਕੇ) ਮੈਥੋਂ ਅਪਣੱਤ ਇਤਨੀ ਛਡਾ ਦਿੱਤੀ ਹੈ, ਅਤੇ ਨਿੰਮ੍ਰਤਾ (ਮੇਰੇ ਹਿਰਦੇ ਵਿਚ) ਇਤਨੀ ਪੱਕੀ ਕਰ ਦਿੱਤੀ ਹੈ ਿ
They have helped me renounce this ego, and implant this humility within myself.
ਸਗਲ ਰੇਨ ਇਹੁ ਮਨੁ ਭਇਆ ਬਿਨਸੀ ਅਪਧਾਰੀ ॥੨॥
ਕ ਹੁਣ ਮੇਰਾ ਇਹ ਮਨ ਸਭਨਾਂ ਦੀ ਚਰਨ-ਧੂੜ ਬਣ ਗਿਆ ਹੈ, ਹਰ ਵੇਲੇ ਆਪਣੇ ਹੀ ਸੁਆਰਥ ਦਾ ਖ਼ਿਆਲ ਮੇਰੇ ਅੰਦਰੋਂ ਮੁੱਕ ਗਿਆ ਹੈ ।੧।
This mind has become the dust of all men's feet, and my self-conceit has been dispelled. ||2||
ਨਿੰਦ ਚਿੰਦ ਪਰ ਦੂਖਨਾ ਏ ਖਿਨ ਮਹਿ ਜਾਰੀ ॥
ਹੇ ਭਾਈ! ਗੁਰੂ ਨੇ ਮੇਰੇ ਅੰਦਰੋਂ ਪਰਾਈ ਨਿੰਦਾ ਦਾ ਖ਼ਿਆਲ, ਦੂਜਿਆਂ ਦਾ ਬੁਰਾ ਤੱਕਣਾ—ਇਹ ਸਭ ਕੁਝ ਇਕ ਖਿਨ ਵਿਚ ਹੀ ਸਾੜ ਦਿੱਤੇ ਹਨ ।
In an instant, I burnt away the ideas of slander and ill-will towards others.
ਦਇਆ ਮਇਆ ਅਰੁ ਨਿਕਟਿ ਪੇਖੁ ਨਾਹੀ ਦੂਰਾਰੀ ॥੩॥
(ਦੂਜਿਆਂ ਉਤੇ) ਦਇਆ (ਕਰਨੀ), (ਲੋੜਵੰਦਿਆਂ ਉਤੇ) ਤਰਸ (ਕਰਨਾ), ਅਤੇ (ਪਰਮਾਤਮਾ ਨੂੰ ਹਰ ਵੇਲੇ) ਆਪਣੇ ਨੇੜੇ ਵੇਖਣਾ—ਇਹ ਹਰ ਵੇਲੇ ਮੇਰੇ ਅੰਦਰ ਵੱਸਦੇ ਹਨ ।੩।
I see close at hand, the Lord of mercy and compassion; He is not far away at all. ||3||
ਤਨ ਮਨ ਸੀਤਲ ਭਏ ਅਬ ਮੁਕਤੇ ਸੰਸਾਰੀ ॥
ਹੇ ਨਾਨਕ! (ਆਖ—ਹੇ ਭਾਈ! ਜਦੋਂ ਤੋਂ ਮੈਨੂੰ ਗੁਰੂ ਮਿਲ ਪਿਆ ਹੈ, ਉਸ ਦੀ ਮੇਹਰ ਨਾਲ) ਹੁਣ ਮੇਰਾ ਮਨ ਅਤੇ ਤਨ (ਵਿਕਾਰਾਂ ਵਲੋਂ) ਸ਼ਾਂਤ ਹੋ ਗਏ ਹਨ, ਦੁਨੀਆ ਦੇ ਮੋਹ ਤੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ ।
My body and mind are cooled and soothed, and now, I am liberated from the world.
ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ ॥੪॥੧੦॥੪੦॥
ਹੁਣ ਮੇਰੀ ਲਗਨ, ਮੇਰੀ ਸੁਰਤਿ, ਮੇਰੀ ਜਿੰਦ ਪ੍ਰਭੂ ਦੇ ਦਰਸਨ ਵਿਚ ਹੀ ਮਗਨ ਹੈ, ਪ੍ਰਭੂ ਦਾ ਦਰਸਨ ਹੀ ਮੇਰੇ ਵਾਸਤੇ ਧਨ ਹੈ ।੪।੧੦।੪੦।
Love, consciousness, the breath of life, wealth and everything, O Nanak, are in the Blessed Vision of the Lord's Darshan. ||4||10||40||