ਰਾਗੁ ਬਿਲਾਵਲੁ ਮਹਲਾ ੫ ਚਉਪਦੇ ਘਰੁ ੧
Raag Bilaaval, Fifth Mehl, Chau-Padas, First House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਨਦਰੀ ਆਵੈ ਤਿਸੁ ਸਿਉ ਮੋਹੁ ॥
ਹੇ ਸਦਾ-ਥਿਰ ਰਹਿਣ ਵਾਲੇ! ਜੋ ਕੁਝ ਅੱਖਾਂ ਨਾਲ ਦਿੱਸ ਰਿਹਾ ਹੈ, ਮੇਰਾ ਉਸ ਨਾਲ ਸਦਾ ਮੋਹ ਬਣਿਆ ਰਹਿੰਦਾ ਹੈ
He is attached to what he sees.
ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ ॥
(ਪਰ ਤੂੰ ਇਹਨਾਂ ਅੱਖਾਂ ਨਾਲ ਦਿੱਸਦਾ ਨਹੀਂ) ਤੈਨੂੰ ਮੈਂ ਕਿਸ ਤਰ੍ਹਾਂ ਮਿਲਾਂ?
How can I meet You, O Imperishable God?
ਕਰਿ ਕਿਰਪਾ ਮੋਹਿ ਮਾਰਗਿ ਪਾਵਹੁ ॥
(ਹੇ ਪ੍ਰਭੂ!) ਕਿਰਪਾ ਕਰ ਕੇ ਮੈਨੂੰ (ਜੀਵਨ ਦੇ ਸਹੀ) ਰਸਤੇ ਉਤੇ ਤੋਰ,
Have Mercy upon me, and place me upon the Path;
ਸਾਧਸੰਗਤਿ ਕੈ ਅੰਚਲਿ ਲਾਵਹੁ ॥੧॥
ਮੈਨੂੰ ਸਾਧ ਸੰਗਤਿ ਦੇ ਲੜ ਨਾਲ ਲਾ ਦੇ ।੧।
let me be attached to the hem of the robe of the Saadh Sangat, the Company of the Holy. ||1||
ਕਿਉ ਤਰੀਐ ਬਿਖਿਆ ਸੰਸਾਰੁ ॥
(ਹੇ ਭਾਈ!) ਇਹ ਸੰਸਾਰ ਮਾਇਆ (ਦੇ ਮੋਹ ਦੀਆਂ ਲਹਿਰਾਂ ਨਾਲ ਭਰਪੂਰ) ਹੈ (ਇਸ ਵਿਚੋਂ)
How can I cross over the poisonous world-ocean?
ਸਤਿਗੁਰੁ ਬੋਹਿਥੁ ਪਾਵੈ ਪਾਰਿ ॥੧॥ ਰਹਾਉ ॥
ਕਿਵੇਂ ਪਾਰ ਲੰਘਿਆ ਜਾਏ? (ਉੱਤਰ—) ਗੁਰੂ ਜਹਾਜ਼ ਹੈ (ਗੁਰੂ ਇਸ ਸਮੁੰਦਰ ਵਿਚੋਂ) ਪਾਰ ਲੰਘਾਂਦਾ ਹੈ ।੧।ਰਹਾਉ।
The True Guru is the boat to carry us across. ||1||Pause||
ਪਵਨ ਝੁਲਾਰੇ ਮਾਇਆ ਦੇਇ ॥
(ਹੇ ਭਾਈ!) ਹਵਾ (ਵਾਂਗ) ਮਾਇਆ (ਜੀਵਾਂ ਨੂੰ) ਹੁਲਾਰੇ ਦੇਂਦੀ ਰਹਿੰਦੀ ਹੈ,
The wind of Maya blows and shakes us,
ਹਰਿ ਕੇ ਭਗਤ ਸਦਾ ਥਿਰੁ ਸੇਇ ॥
(ਇਹਨਾਂ ਹੁਲਾਰਿਆਂ ਦੇ ਸਾਹਮਣੇ ਸਿਰਫ਼) ਉਹੀ ਬੰਦੇ ਅਡੋਲ ਰਹਿੰਦੇ ਹਨ ਜੇਹੜੇ ਸਦਾ ਪ੍ਰਭੂ ਦੀ ਭਗਤੀ ਕਰਦੇ ਹਨ ।
but the Lord's devotees remain ever-stable.
ਹਰਖ ਸੋਗ ਤੇ ਰਹਹਿ ਨਿਰਾਰਾ ॥
ਜਿਨ੍ਹਾਂ ਮਨੁੱਖਾਂ ਦੇ ਸਿਰ ਉਤੇ ਗੁਰੂ ਆਪ ਰਾਖੀ ਕਰਨ ਵਾਲਾ ਹੈ,
They remain unaffected by pleasure and pain.
ਸਿਰ ਊਪਰਿ ਆਪਿ ਗੁਰੂ ਰਖਵਾਰਾ ॥੨॥
ਉਹ ਮਨੁੱਖ ਖ਼ੁਸ਼ੀ ਗ਼ਮੀ (ਦੇ ਹੁਲਾਰਿਆਂ) ਤੋਂ ਵੱਖਰੇ (ਨਿਰਲੇਪ) ਰਹਿੰਦੇ ਹਨ ।੨।
The Guru Himself is the Savior above their heads. ||2||
ਪਾਇਆ ਵੇੜੁ ਮਾਇਆ ਸਰਬ ਭੁਇਅੰਗਾ ॥
(ਹੇ ਭਾਈ!) ਸੱਪ (ਵਾਂਗ) ਮਾਇਆ ਨੇ ਸਾਰੇ ਜੀਵਾਂ ਦੇ ਦੁਆਲੇ ਵਲੇਵਾਂ ਪਾਇਆ ਹੋਇਆ ਹੈ ।
Maya, the snake, holds all in her coils.
ਹਉਮੈ ਪਚੇ ਦੀਪਕ ਦੇਖਿ ਪਤੰਗਾ ॥
ਜੀਵ ਹਉਮੈ (ਦੀ ਅੱਗ) ਵਿਚ ਸੜੇ ਪਏ ਹਨ ਜਿਵੇਂ ਦੀਵਿਆਂ ਨੂੰ ਵੇਖ ਕੇ ਪਤੰਗੇ ਸੜਦੇ ਹਨ ।
They burn to death in egotism, like the moth lured by seeing the flame.
ਸਗਲ ਸੀਗਾਰ ਕਰੇ ਨਹੀ ਪਾਵੈ ॥
(ਮਾਇਆ-ਵੇੜ੍ਹਿਆ ਜੀਵ ਭਾਵੇਂ ਬਾਹਰਲੇ ਭੇਖ ਆਦਿਕ ਦੇ) ਸਾਰੇ ਸਿੰਗਾਰ ਕਰਦਾ ਰਹੇ, (ਫਿਰ ਭੀ ਉਹ) ਪਰਮਾਤਮਾ ਨੂੰ ਮਿਲ ਨਹੀਂ ਸਕਦਾ ।
They make all sorts of decorations, but they do not find the Lord.
ਜਾ ਹੋਇ ਕ੍ਰਿਪਾਲੁ ਤਾ ਗੁਰੂ ਮਿਲਾਵੈ ॥੩॥
ਜਦੋਂ ਪਰਮਾਤਮਾ ਆਪ (ਜੀਵ ਉੱਤੇ) ਦਇਆਵਾਨ ਹੁੰਦਾ ਹੈ, ਤਾਂ (ਉਸ ਨੂੰ) ਗੁਰੂ ਮਿਲਾਂਦਾ ਹੈ ।੩।
When the Guru becomes Merciful, He leads them to meet the Lord. ||3||
ਹਉ ਫਿਰਉ ਉਦਾਸੀ ਮੈ ਇਕੁ ਰਤਨੁ ਦਸਾਇਆ ॥
(ਹੇ ਭਾਈ!) ਮੈਂ (ਭੀ) ਨਾਮ-ਰਤਨ ਨੂੰ ਭਾਲਦੀ ਭਾਲਦੀ (ਬਾਹਰ) ਉਦਾਸ ਫਿਰ ਰਹੀ ਸਾਂ,
I wander around, sad and depressed, seeking the jewel of the One Lord.
ਨਿਰਮੋਲਕੁ ਹੀਰਾ ਮਿਲੈ ਨ ਉਪਾਇਆ ॥
ਪਰ ਉਹ ਨਾਮ-ਹੀਰਾ ਅਮੋਲਕ ਹੈ ਉਹ (ਬਾਹਰਲੇ ਭੇਖ ਆਦਿਕ) ਉਪਾਵਾਂ ਨਾਲ ਨਹੀਂ ਮਿਲਦਾ ।
This priceless jewel is not obtained by any efforts.
ਹਰਿ ਕਾ ਮੰਦਰੁ ਤਿਸੁ ਮਹਿ ਲਾਲੁ ॥
(ਇਹ ਸਰੀਰ ਹੀ) ਪਰਮਾਤਮਾ ਦੇ ਰਹਿਣ ਦਾ ਘਰ ਹੈ, ਇਸ (ਸਰੀਰ) ਵਿਚ ਉਹ ਲਾਲ ਵੱਸ ਰਿਹਾ ਹੈ ।
That jewel is within the body, the Temple of the Lord.
ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ ॥੪॥
ਜਦੋਂ ਗੁਰੂ ਨੇ (ਮੇਰੇ ਅੰਦਰੋਂ ਭਰਮ-ਭੁਲੇਖੇ ਦਾ) ਪਰਦਾ ਖੋਲ੍ਹ ਦਿੱਤਾ, ਮੈਂ (ਉਸ ਲਾਲ ਨੂੰ ਆਪਣੇ ਅੰਦਰ ਹੀ) ਵੇਖ ਕੇ ਲੂੰ ਲੂੰ ਖਿੜ ਗਈ ।੪।
The Guru has torn away the veil of illusion, and beholding the jewel, I am delighted. ||4||
ਜਿਨਿ ਚਾਖਿਆ ਤਿਸੁ ਆਇਆ ਸਾਦੁ ॥
(ਹੇ ਭਾਈ!) ਜਿਸ ਮਨੁੱਖ ਨੇ (ਨਾਮ-ਰਸ) ਚੱਖਿਆ ਹੈ, ਉਸ ਨੂੰ (ਹੀ) ਸੁਆਦ ਆਇਆ ਹੈ ।
One who has tasted it, comes to know its flavor;
ਜਿਉ ਗੂੰਗਾ ਮਨ ਮਹਿ ਬਿਸਮਾਦੁ ॥
(ਪਰ ਉਹ ਇਹ ਸੁਆਦ ਦੱਸ ਨਹੀਂ ਸਕਦਾ) ਜਿਵੇਂ ਗੁੰਗਾ (ਕੋਈ ਸੁਆਦਲਾ ਪਦਾਰਥ ਖਾ ਕੇ ਹੋਰਨਾਂ ਨੂੰ ਦੱਸ ਨਹੀਂ ਸਕਦਾ ਉਂਞ ਆਪਣੇ) ਮਨ ਵਿਚ ਬਹੁਤ ਗਦ-ਗਦ ਹੋ ਜਾਂਦਾ ਹੈ ।
he is like the mute, whose mind is filled with wonder.
ਆਨਦ ਰੂਪੁ ਸਭੁ ਨਦਰੀ ਆਇਆ ॥
ਹੇ ਦਾਸ ਨਾਨਕ! ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾ ਗਾ ਕੇ (ਪ੍ਰਭੂ ਵਿਚ) ਲੀਨ ਰਹਿੰਦਾ ਹੈ ਉਸ ਨੂੰ ਉਹ ਆਨੰਦ ਦਾ ਸੋਮਾ ਪ੍ਰਭੂ ਹਰ ਥਾਂ ਵੱਸਦਾ ਦਿੱਸਦਾ ਹੈ ।੫।੧।
I see the Lord, the source of bliss, everywhere.
ਜਨ ਨਾਨਕ ਹਰਿ ਗੁਣ ਆਖਿ ਸਮਾਇਆ ॥੫॥੧॥
Servant Nanak speaks the Glorious Praises of the Lord, and merges in Him. ||5||1||